ਸੈਰ ਸਪਾਟਾ ਮੰਤਰਾਲਾ

ਕੇਂਦਰੀ ਟੂਰਿਜ਼ਮ ਸਕੱਤਰ, ਸੁਸ਼੍ਰੀ ਵੀ. ਵਿਦਿਆਵਤੀ ਨੇ ‘ਵਾਈਬ੍ਰੇਂਟ ਵਿਲੇਜ ਪ੍ਰੋਗਰਾਮ’ ਦੇ ਤਹਿਤ ਆਉਣ ਵਾਲੇ ਪਿੰਡਾਂ ਦੇ ਸਰਪੰਚਾਂ ਦੇ ਨਾਲ ਸੰਵਾਦ ਸੈਸ਼ਨ ਦੀ ਪ੍ਰਧਾਨਗੀ ਕੀਤੀ


ਪਿੰਡਾਂ ਨੂੰ ਟੂਰਿਜ਼ਮ ਸਥਲ ਦੇ ਰੂਪ ਵਿੱਚ ਵਿਕਸਿਤ ਕਰਨ ਅਤੇ ਹੁਲਾਰਾ ਦੇਣ ਦੇ ਲਈ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਸਾਰੀ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ: ਸੁਸ਼੍ਰੀ ਵੀ. ਵਿਦਿਆਵਤੀ

Posted On: 16 AUG 2023 6:22PM by PIB Chandigarh

ਟੂਰਿਜ਼ਮ ਸਕੱਤਰ, ਸੁਸ਼੍ਰੀ ਵੀ. ਵਿਦਿਆਵਤੀ ਨੇ ਅੱਜ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਆਉਣ ਵਾਲੇ ਸਰਹੱਦੀ ਪਿੰਡਾਂ ਦੇ 300 ਤੋਂ ਜ਼ਿਆਦਾ ਸਰਪੰਚਾਂ/ਗ੍ਰਾਮ ਪ੍ਰਧਾਨਾਂ ਦੇ ਨਾਲ ਇੱਕ ਸੰਵਾਦ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਟੂਰਿਜ਼ਮ ਦੇ ਵਿਭਿੰਨ ਪਹਿਲੂਆਂ, ਪਿੰਡਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਟੂਰਿਜ਼ਮ ਵਿਕਾਸ ਦੀਆਂ ਸੰਭਾਵਨਾਵਾਂ/ਸਮਾਧਾਨਾਂ ‘ਤੇ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸ਼ਾਮਲ ਭਾਗੀਦਾਰਾਂ ਨੇ ਇਨਫ੍ਰਾਸਟ੍ਰਕਚਰ, ਭਾਈਚਾਰਕ ਸ਼ਮੂਲੀਅਤ, ਕੌਸ਼ਲ ਵਿਕਾਸ ਅਤੇ ਵਾਤਾਵਰਣ ਸੰਭਾਲ ਸਮੇਤ ਵਿਭਿੰਨ ਵਿਸ਼ਿਆਂ ‘ਤੇ ਚਰਚਾ ਕੀਤੀ। 

 

 

ਸੁਸ਼੍ਰੀ ਵਿਦਿਆਵਤੀ ਨੇ ਕਿਹਾ, “ਸਾਨੂੰ ਟੂਰਿਜ਼ਮ ਉਤਸਵ ਆਯੋਜਿਤ ਕਰਨਾ ਹੈ ਅਤੇ ਉਸ ਦੇ ਲਈ ਤੁਹਾਨੂੰ ਦਿੱਲੀ ਆਉਣ ਦੀ ਜ਼ਰੂਰਤ ਨਹੀਂ ਹੈ ਬਲਕਿ ਅਸੀਂ ਤੁਹਾਡੇ ਨਾਲ ਇਸ ਉਤਸਵ ਨੂੰ ਮਨਾਉਣ ਦੇ ਲਈ ਤੁਹਾਡੇ ਪਿੰਡਾਂ ਵਿੱਚ ਆਵਾਂਗੇ। ਟੂਰਿਜ਼ਮ ਮੰਤਰਾਲੇ ਦੇ ਲਈ ਸਾਹਸਿਕ ਟੂਰਿਜ਼ਮ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਜੀਵੰਤ ਪਿੰਡਾਂ ਵਿੱਚ ਇਸ ਦੀ ਅਪਾਰ ਸਮਰੱਥਾ ਹੈ।” ਸਥਿਰਤਾ ‘ਤੇ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਾਨੂੰ ਟੂਰਿਜ਼ਮ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਲੇਕਿਨ ਪਿੰਡਾਂ ਦੀ ਕੀਮਤ ‘ਤੇ ਨਹੀਂ। ਉਨ੍ਹਾਂ ਨੇ ਇਹ ਵੀ ਭਰੋਸਾ ਜਤਾਇਆ ਕਿ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਪਿੰਡਾਂ ਨੂੰ ਟੂਰਿਜ਼ਮ ਸਥਲ ਦੇ ਰੂਪ ਵਿੱਚ ਵਿਕਸਿਤ ਕਰਨ ਅਤੇ ਹੁਲਾਰਾ ਦੇਣ ਦੇ ਲਈ ਸਾਰੀ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

 

ਵਿਭਿੰਨ ਪਿੰਡਾਂ ਦੇ ਸਰਪੰਚਾਂ/ਗ੍ਰਾਮ ਪ੍ਰਧਾਨਾਂ ਨੇ ਆਪਣੇ ਪਿੰਡਾਂ ਵਿੱਚ ਟੂਰਿਜ਼ਮ ਵਿਕਸਿਤ ਕਰਨ, ਉਸ ਨਾਲ ਸਬੰਧਿਤ ਚੁਣੌਤੀਆਂ ਅਤੇ ਉਪਲਬਧ ਅਵਸਰਾਂ ‘ਤੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ।

 

 

ਸਿੱਕਮ ਦੇ ਨਾਥੁਲਾ ਤੋਂ ਸੁਸ਼੍ਰੀ ਪੇਮਾ ਸ਼ੇਰਪਾ, ਨੇ ਪਿੰਡ ਦੀ ਟੂਰਿਜ਼ਮ ਸਮਰੱਥਾ ‘ਤੇ ਚਾਨਣਾ ਪਾਇਆ ਅਤੇ ਟੂਰਿਜ਼ਮ ਵਿਕਾਸ ਦੇ ਲਈ ਬਿਜਲੀ, ਸੜਕ ਇਨਫ੍ਰਾਸਟ੍ਰਕਚਰ ਅਤੇ ਕੌਸ਼ਲ ਵਿਕਾਸ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।

ਅਰੁਣਾਚਲ ਪ੍ਰਦੇਸ਼ ਦੇ ਲਾਹਲੁੰਗ ਤੋਂ ਸ਼੍ਰੀ ਡਾਲਾ ਨਕਸਾਂਗਾ, ਨੇ ਬਿਹਤਰ ਸੜਕ ਇਨਫ੍ਰਾਸਟ੍ਰਕਚਰ, ਦੂਰਸੰਚਾਰ ਅਤੇ ਰੋਜ਼ਗਾਰ ਸਿਰਜਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਡ ਸੰਸਥਾਵਾਂ ਨੂੰ ਰਾਫਟਿੰਗ ਅਤੇ ਪੈਰਾਗਲਾਈਡਿੰਗ ਜਿਹੀਆਂ ਗਤੀਵਿਧੀਆਂ ਵਿੱਚ ਨੌਜਵਾਨਾਂ ਵਿੱਚ ਟ੍ਰੇਨਿੰਗ ਪ੍ਰਦਾਨ ਕਰਨ ਦਾ ਵੀ ਸੁਝਾਅ ਦਿੱਤਾ।

 

ਹਿਮਾਚਲ ਪ੍ਰਦੇਸ਼ ਦੇ ਬਟਸੇਰੀ ਤੋਂ ਸ਼੍ਰੀ ਪ੍ਰਦੀਪ ਕੁਮਾਰ ਨੇਗੀ, ਨੇ ਜ਼ਿੰਮੇਦਾਰ ਟੂਰਿਜ਼ਮ ਵਿਕਾਸ ਤੇ ਸਵਦੇਸ਼ੀ ਪਹਿਚਾਣ ਕਾਇਮ ਰੱਖਣ ਦੀ ਵਕਾਲਤ ਕੀਤੀ ਅਤੇ ਟੂਰਿਸਟਾਂ ਦੇ ਲਈ ਕੇਬਲ ਕਾਰ ਅਤੇ ਰੋਪਵੇਅ ਜਿਹੇ ਸੁਝਾਅ ਵੀ ਪ੍ਰਦਾਨ ਕੀਤੇ।

ਦੁਰਬੁਕ ਦੇ ਲੱਦਾਖ ਤੋਂ ਸ਼੍ਰੀ ਥੁਪਸਟਿਨ ਤਸੁਲਟਿਮ, ਨੇ ਹੋਮ ਸਟੇਅ, ਸੱਭਿਆਚਾਰਕ ਤਿਉਹਾਰਾਂ ਅਤੇ ਡਿਜੀਟਲ ਸੰਪਰਕ ਦੇ ਮਹੱਤਵ ‘ਤੇ ਗੱਲ ਕੀਤੀ।

 

ਉੱਤਰਾਖੰਡ ਤੋਂ ਹਰਸ਼ਿਲ, ਸ਼੍ਰੀ ਦਿਨੇਸ਼ ਰਾਵਤ, ਨੇ ਵਿੰਟਰ ਸਪੋਰਟਸ ਅਤੇ ਯੋਗ ਤੇ ਸ਼ਿਲਪ ਨੂੰ ਡੈਸਟੀਨੇਸ਼ਨ ਬਣਾਉਣ ਦੀ ਵਕਾਲਤ ਕੀਤੀ ਅਤੇ ਵਾਤਾਵਰਣ ਸੰਭਾਲ ਜਾਗਰੂਕਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਅਰੁਣਾਚਲ ਪ੍ਰਦੇਸ਼ ਦੇ ਦਾਮਿਨ ਤੋਂ ਸ਼੍ਰੀ ਹੁਰੀ ਨਾਈ ਨੇ ਭੂਮੀ ਸੰਭਾਲ ਦੇ ਲਈ ਜਾਗਰੂਕਤਾ ‘ਤੇ ਗੱਲ ਕੀਤੀ ਅਤੇ ਭਾਈਚਾਰਕ ਵਿਕਾਸ ਦੇ ਲਈ ਟੂਰਿਜ਼ਮ ਦੇ ਮਹੱਤਵ ‘ਤੇ ਚਾਨਣਾ ਪਾਇਆ। 

 

ਟੂਰਿਜ਼ਮ ਮੰਤਰਾਲੇ ਦੁਆਰਾ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਸ਼ਾਮਲ ਸਰਹੱਦੀ ਪਿੰਡਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਤਿੰਨ ਟ੍ਰਾਂਸ ਸਟੇਟ ਮੈਗਾ ਐਡਵੇਂਟਰ ਮਾਰਗ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੈਸਟਰਨ ਇੰਡੀਅਨ ਹਿਮਾਲਿਅਨ ਮਾਰਗ, ਈਸਟਰਨ ਇੰਡੀਅਨ ਹਿਮਾਲਿਅਨ ਮਾਰਗ ਅਤੇ ਟ੍ਰਾਂਸ ਹਿਮਾਲਿਅਨ ਮਾਰਗ ਸ਼ਾਮਲ ਹਨ।

 

ਕੇਂਦਰ ਸਰਕਾਰ ਦੀ ਪ੍ਰਾਯੋਜਿਤ ਯੋਜਨਾ ਦੇ ਰੂਪ ਵਿੱਚ ਸ਼ੁਰੂ ਕੀਤੇ ਗਏ ਵਾਈਬ੍ਰੇਂਟ ਵਿਲੇਜ ਪ੍ਰੋਗਰਾਮ (ਵੀਵੀਪੀ) ਵਿੱਚ ਅਰੁਣਾਚਲ ਪ੍ਰਦੇਸ਼, ਸਿੱਕਮ, ਉੱਤਰਾਖੰਡ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ 19 ਜ਼ਿਲ੍ਹਿਆਂ ਵਿੱਚ ਉੱਤਰੀ ਸਰਹੱਦ ਦੇ ਨਾਲ ਲਗਦੇ 46 ਬਲੌਕਾਂ ਵਿੱਚ ਚੁਣੇ ਗਏ ਪਿੰਡਾਂ ਦੇ ਵਿਆਪਕ ਵਿਕਾਸ ਦੀ ਪਰਿਕਲਪਨਾ ਕੀਤੀ ਗਈ ਹੈ।

 

ਇਸ ਪ੍ਰੋਗਰਾਮ ਵਿੱਚ ਅਰੁਣਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ 300 ਤੋਂ ਜ਼ਿਆਦਾ ਸਰਪੰਚਾਂ/ਗ੍ਰਾਮ ਪ੍ਰਧਾਨਾਂ ਨੇ ਹਿੱਸਾ ਲਿਆ। ਵਾਈਬ੍ਰੇਂਟ ਵਿਲੇਜ ਪ੍ਰੋਗਰਾਮ ਨੂੰ 15 ਫਰਵਰੀ 2023 ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਵਿੱਚ ਵਿੱਤ ਵਰ੍ਹੇ 2022-23 ਤੋਂ 2025-26 ਦੀ ਮਿਆਦ ਦੇ ਦੌਰਾਨ 4,800 ਕਰੋੜ ਰੁਪਏ ਦਾ ਕੇਂਦਰੀ ਯੋਗਦਾਨ ਦੇ ਨਾਲ ਵਿਸ਼ੇਸ਼ ਤੌਰ ‘ਤੇ ਸੜਕ ਸੰਪਰਕ ਦੇ ਲਈ 2,500 ਕਰੋੜ ਰੁਪਏ ਸ਼ਾਮਲ ਕੀਤੇ ਗਏ ਹਨ।

 

*****

ਐੱਨਬੀ/ਐੱਸਕੇ/ਆਰਕੇ



(Release ID: 1949887) Visitor Counter : 86


Read this release in: English , Urdu , Hindi , Tamil