ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਦੀ ਨੇ ਕਿਹਾ, ਜਦੋਂ ਦੁਨੀਆ ਜਲਵਾਯੂ ਸੰਕਟ ਨਾਲ ਜੂਝ ਰਹੀ ਹੈ ਤਾਂ ਅਸੀਂ ਰਸਤਾ ਦਿਖਾਇਆ ਹੈ ਅਤੇ ਵਾਤਾਵਰਣ ਦੇ ਲਈ ਜੀਵਨ ਸ਼ੈਲੀ–ਮਿਸ਼ਨ ਲਾਇਫ ਪਹਿਲ (LifeStyle for Environment – Mission LiFE initiative) ਦੀ ਸ਼ੁਰੂਆਤ ਕੀਤੀ ਹੈ

Posted On: 15 AUG 2023 4:36PM by PIB Chandigarh

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਨਵੀਂ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਸੀਂ ਜੀ-20 ਸਮਿਟ ਦੇ ਲਈ “ਇੱਕ ਵਿਸ਼ਵ, ਇੱਕ ਪਰਿਵਾਰ, ਇੱਕ ਭਵਿੱਖ” ਦੀ ਧਾਰਨਾ (concept of "One World, One Family, One Future”) ਨੂੰ ਸਾਹਮਣੇ ਰੱਖਿਆ ਹੈ ਅਤੇ ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਜਦੋਂ ਦੁਨੀਆ ਜਲਵਾਯੂ ਸੰਕਟ ਨਾਲ ਜੂਝ ਰਹੀ ਹੈ ਤਾਂ ਅਸੀਂ ਰਸਤਾ ਦਿਖਾਇਆ ਹੈ ਅਤੇ ਵਾਤਾਵਰਣ ਦੇ ਲਈ ਜੀਵਨ ਸ਼ੈਲੀ-ਮਿਸ਼ਨ ਲਾਇਫ ਪਹਿਲ (LifeStyle for Environment – Mission LiFE initiative) ਦੀ ਸ਼ੁਰੂਆਤ ਕੀਤੀ ਹੈ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਸੌਰ ਗਠਬੰਧਨ (International Solar Alliance) ਬਣਾਇਆ ਹੈ ਅਤੇ ਕਈ ਦੇਸ਼ ਹੁਣ ਅੰਤਰਰਾਸ਼ਟਰੀ ਸੌਰ ਗਠਬੰਧਨ ਦਾ ਹਿੱਸਾ ਬਣ ਗਏ ਹਨ। ਅਸੀਂ ਜੈਵ ਵਿਵਿਧਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ ਹੈ ਅਤੇ “ਬਿਗ ਕੈਟ ਅਲਾਇੰਸ” ("Big Cat Alliance") ਦੀ ਵਿਵਸਥਾ ਨੂੰ ਅੱਗੇ ਵਧਾਇਆ ਹੈ।

 

 

****

 

ਐੱਮਜੇਪੀਐੱਸ



(Release ID: 1949434) Visitor Counter : 78


Read this release in: English , Urdu , Marathi , Hindi