ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਨੇ ਭਾਰਤ ਨੂੰ ਵਿਸ਼ਵ ਦੀ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਬਣਾਉਣ ਦਾ ਕ੍ਰੈਡਿਟ ਭਾਰਤ ਦੇ 140 ਕਰੋੜ ਲੋਕਾਂ ਦੇ ਪ੍ਰਯਤਨਾਂ ਨੂੰ ਦਿੱਤਾ
ਸਰਕਾਰ ਨੇ 8 ਕਰੋੜ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ 20 ਲੱਖ ਕਰੋੜ ਰੁਪਏ ਦੀ ਸਹਾਇਤਾ ਦਿੱਤੀ: ਸ਼੍ਰੀ ਨਰੇਂਦਰ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ, ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ 3.5 ਲੱਖ ਕਰੋੜ ਰੁਪਏ ਦੇ ਕਰਜ਼ਾ ਸਹਾਇਤਾ ਨਾਲ ਐੱਮਐੱਸਐੱਮਈਜ਼ ਨੂੰ ਦੀਵਾਲੀਆ ਹੋਣ ਤੋਂ ਬਚਾਇਆ
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੀ ਮਦਦ ਨਾਲ 8 ਕਰੋੜ ਨਾਗਰਿਕਾਂ ਨੇ ਹੋਰਨਾਂ ਇੱਕ ਜਾਂ ਦੋ ਲੋਕਾਂ ਨੂੰ ਦਿੱਤਾ ਰੋਜ਼ਗਾਰ: ਸ਼੍ਰੀ ਮੋਦੀ
ਪ੍ਰਧਾਨ ਮੰਤਰੀ ਨੇ ਮਹਿੰਗਾਈ ਨਾਲ ਲੜਦੇ ਰਹਿਣ ਦਾ ਸੰਕਲਪ ਲਿਆ
Posted On:
15 AUG 2023 2:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਲਾਲ ਕਿਲ ਦੀ ਫ਼ਸੀਲ ਤੋਂ ਸੰਬੋਧਨ ਕਰਦੇ ਹੋਏ, ਭਾਰਤ ਨੂੰ ਵਿਸ਼ਵ ਦੀ 10ਵੀਂ ਤੋਂ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਵਿੱਚ ਉਭਾਰਨ ਦਾ ਕ੍ਰੈਡਿਟ ਦੇਸ਼ ਦੇ 140 ਕਰੋੜ ਲੋਕਾਂ ਦੇ ਪ੍ਰਯਤਨਾਂ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਇਸ ਸਰਕਾਰ ਨੇ ਰਿਸਾਅ ਨੂੰ ਰੋਕਿਆ, ਅਰਥਵਿਵਸਥਾ ਮਜ਼ਬੂਤ ਬਣਾਈ ਅਤੇ ਗ਼ਰੀਬਾਂ ਦੀ ਭਲਾਈ ਲਈ ਵੱਧ ਤੋਂ ਵੱਧ ਪੈਸਾ ਖਰਚ ਕੀਤਾ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅੱਜ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਦੇਸ਼ ਆਰਥਿਕ ਤੌਰ 'ਤੇ ਖੁਸ਼ਹਾਲ ਹੋ ਜਾਂਦਾ ਹੈ, ਤਾਂ ਇਹ ਖਜ਼ਾਨਾ ਨਹੀਂ ਭਰਦਾ; ਇਹ ਰਾਸ਼ਟਰ ਅਤੇ ਇਸ ਦੇ ਲੋਕਾਂ ਦੀ ਸਮਰੱਥਾ ਨੂੰ ਵਧਾਉਂਦਾ ਹੈ। ਜੇਕਰ ਸਰਕਾਰ ਆਪਣੇ ਨਾਗਰਿਕਾਂ ਦੀ ਭਲਾਈ ਲਈ ਇੱਕ-ਇੱਕ ਪੈਸਾ ਖਰਚ ਕਰਨ ਦਾ ਸੰਕਲਪ ਲਵੇ ਤਾਂ ਨਤੀਜੇ ਆਪਣੇ ਆਪ ਹੀ ਨਿਕਲ ਆਉਣਗੇ। 10 ਸਾਲ ਪਹਿਲਾਂ ਭਾਰਤ ਸਰਕਾਰ ਰਾਜਾਂ ਨੂੰ 30 ਲੱਖ ਕਰੋੜ ਰੁਪਏ ਭੇਜਦੀ ਸੀ। ਪਿਛਲੇ 9 ਸਾਲਾਂ ਵਿੱਚ ਇਹ ਅੰਕੜਾ 100 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਨ੍ਹਾਂ ਸੰਖਿਆਵਾਂ ਨੂੰ ਦੇਖ ਕੇ, ਤੁਸੀਂ ਮਹਿਸੂਸ ਕਰੋਗੇ ਕਿ ਸਮਰੱਥਾ ਵਿੱਚ ਬੜੇ ਵਾਧੇ ਨਾਲ ਇੰਨਾ ਬੜਾ ਪਰਿਵਰਤਨ ਹੋਇਆ ਹੈ!"
ਸ਼੍ਰੀ ਮੋਦੀ ਨੇ ਕਿਹਾ, "ਸਵੈ-ਰੋਜ਼ਗਾਰ ਦੇ ਮੋਰਚੇ 'ਤੇ, ਨੌਜਵਾਨਾਂ ਨੂੰ ਉਨ੍ਹਾਂ ਦੇ ਕਿੱਤੇ ਦੇ ਤਹਿਤ ਸਵੈ-ਰੋਜ਼ਗਾਰ ਲਈ 20 ਲੱਖ ਕਰੋੜ ਰੁਪਏ ਹੋਰ ਦਿੱਤੇ ਗਏ ਹਨ। 8 ਕਰੋੜ ਲੋਕਾਂ ਨੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ ਇੰਨਾ ਹੀ ਨਹੀਂ, ਹਰ ਕਾਰੋਬਾਰੀ ਨੇ ਇੱਕ-ਦੋ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਇਸ ਲਈ, (ਪ੍ਰਧਾਨ ਮੰਤਰੀ) ਮੁਦਰਾ ਯੋਜਨਾ ਤੋਂ ਲਾਭ ਲੈਣ ਵਾਲੇ 8 ਕਰੋੜ ਨਾਗਰਿਕਾਂ ਕੋਲ 8-10 ਕਰੋੜ ਨਵੇਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਸਮਰੱਥਾ ਹੈ।"
ਕੋਵਿਡ-19 ਮਹਾਮਾਰੀ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, “ਕੋਰੋਨਾ ਵਾਇਰਸ ਦੇ ਸੰਕਟ ਵਿੱਚ 3.5 ਲੱਖ ਕਰੋੜ ਰੁਪਏ ਦੇ ਕਰਜ਼ਿਆਂ ਦੀ ਮਦਦ ਨਾਲ ਐੱਮਐੱਸਐੱਮਈਜ਼ ਨੂੰ ਦੀਵਾਲੀਆ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਨੂੰ ਮਰਨ ਨਹੀਂ ਦਿੱਤਾ ਗਿਆ, ਉਨ੍ਹਾਂ ਨੂੰ ਤਾਕਤ ਦਿੱਤੀ ਗਈ।''
ਨਵੇਂ ਅਤੇ ਖ਼ਾਹਿਸ਼ੀ ਮੱਧ ਵਰਗ ਬਾਰੇ, ਸ਼੍ਰੀ ਮੋਦੀ ਨੇ ਕਿਹਾ, “ਜਦੋਂ ਦੇਸ਼ ਵਿੱਚ ਗ਼ਰੀਬੀ ਘਟਦੀ ਹੈ, ਮੱਧ ਵਰਗ ਦੀ ਸ਼ਕਤੀ ਬਹੁਤ ਵਧ ਜਾਂਦੀ ਹੈ। ਅਤੇ ਮੈਂ ਤੁਹਾਨੂੰ ਗਾਰੰਟੀ ਨਾਲ ਭਰੋਸਾ ਦਿਵਾਉਂਦਾ ਹਾਂ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਇਹ ਦੇਸ਼ ਦੁਨੀਆ ਦੀਆਂ ਪਹਿਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਆਪਣੀ ਥਾਂ ਬਣਾ ਲਵੇਗਾ। ਅੱਜ 13.5 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਕੇ ਮੱਧ ਵਰਗ ਦੀ ਤਾਕਤ ਬਣ ਚੁੱਕੇ ਹਨ। ਜਦੋਂ ਗ਼ਰੀਬਾਂ ਦੀ ਖਰੀਦ ਸ਼ਕਤੀ ਵਧਦੀ ਹੈ, ਮੱਧ ਵਰਗ ਦੀ ਵਪਾਰਕ ਸ਼ਕਤੀ ਵਧਦੀ ਹੈ। ਜਦੋਂ ਪਿੰਡ ਦੀ ਖਰੀਦ ਸ਼ਕਤੀ ਵਧਦੀ ਹੈ ਤਾਂ ਕਸਬੇ ਅਤੇ ਸ਼ਹਿਰ ਦੀ ਆਰਥਿਕ ਵਿਵਸਥਾ ਤੇਜ਼ ਰਫ਼ਤਾਰ ਨਾਲ ਚਲਦੀ ਹੈ। ਇਹ ਆਪਸ ਵਿੱਚ ਜੁੜਿਆ ਸਾਡਾ ਆਰਥਿਕ ਚੱਕਰ ਹੈ। ਅਸੀਂ ਇਸ ਨੂੰ ਤਾਕਤ ਦੇ ਕੇ ਅੱਗੇ ਵਧਣਾ ਚਾਹੁੰਦੇ ਹਾਂ।''
ਪ੍ਰਧਾਨ ਮੰਤਰੀ ਨੇ ਕਿਹਾ, "ਇਸ ਤੋਂ ਇਲਾਵਾ, ਜਦੋਂ ਆਮਦਨ ਕਰ ਦੀ (ਛੋਟ) ਸੀਮਾ 2 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਕੀਤੀ ਜਾਂਦੀ ਹੈ, ਤਾਂ ਸਭ ਤੋਂ ਬੜਾ ਲਾਭ ਤਨਖ਼ਾਹਦਾਰ ਵਰਗ ਨੂੰ ਹੁੰਦਾ ਹੈ, ਖਾਸ ਕਰਕੇ ਮੱਧ ਵਰਗ ਨੂੰ।"
ਵਿਸ਼ਵ ਨੂੰ ਸਮੂਹਿਕ ਤੌਰ 'ਤੇ ਦਰਪੇਸ਼ ਹਾਲ ਹੀ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਸੰਸਾਰ ਅਜੇ ਕੋਵਿਡ-19 ਮਹਾਮਾਰੀ ਤੋਂ ਉੱਭਰਿਆ ਨਹੀਂ ਹੈ ਅਤੇ ਯੁੱਧ ਨੇ ਇੱਕ ਨਵੀਂ ਸਮੱਸਿਆ ਪੈਦਾ ਕੀਤੀ ਹੈ। ਅੱਜ ਦੁਨੀਆ ਮਹਿੰਗਾਈ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਮਹਿੰਗਾਈ ਦਾ ਟਾਕਰਾ ਕਰਨ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੇ ਮਹਿੰਗਾਈ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਅਸੀਂ ਇਹ ਨਹੀਂ ਸੋਚ ਸਕਦੇ ਕਿ ਸਾਡੀਆਂ ਚੀਜ਼ਾਂ ਦੁਨੀਆ ਨਾਲੋਂ ਬਿਹਤਰ ਹਨ, ਮੈਨੂੰ ਆਪਣੇ ਦੇਸ਼ ਵਾਸੀਆਂ 'ਤੇ ਮਹਿੰਗਾਈ ਦੇ ਬੋਝ ਨੂੰ ਘੱਟ ਕਰਨ ਲਈ ਇਸ ਦਿਸ਼ਾ ਵਿੱਚ ਹੋਰ ਕਦਮ ਚੁੱਕਣੇ ਪੈਣਗੇ। ਮੇਰੀਆਂ ਕੋਸ਼ਿਸ਼ਾਂ ਮਹਿੰਗਾਈ 'ਤੇ ਕਾਬੂ ਪਾਉਣ ਲਈ ਜਾਰੀ ਰਹਿਣਗੀਆਂ।
*********
DS/KMN
(Release ID: 1949355)
Visitor Counter : 120