ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਦਾ ਪ੍ਰਗਤੀ ਮੈਦਾਨ, ਦਿੱਲੀ ਵਿਖੇ ਹਰ ਘਰ ਤਿਰੰਗਾ ਬਾਈਕ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਸੰਬੋਧਨ ਦਾ ਮੂਲ ਪਾਠ (ਅੰਸ਼)

Posted On: 11 AUG 2023 11:06AM by PIB Chandigarh

ਹਾਜ਼ਰ ਪਤਵੰਤਿਆਂ ਨੂੰ ਵਧਾਈ! ਇਸ ਉਤਸ਼ਾਹ ਨੂੰ ਦੇਖ ਕੇ, ਇਸ ਉਮੰਗ ਨੂੰ ਦੇਖ ਕੇ, ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਰਿਹਾ, ਇਹ ਭਾਰਤ ਦੀ ਉੱਭਰ ਰਹੀ ਵਿਵਸਥਾ ਦਾ ਪ੍ਰਤੀਬਿੰਬ ਹੈ। ਸੰਸਦ ਵਿੱਚ ਜੋ ਟਕਰਾਅ ਹੈ, ਅਜਿਹੇ ਪ੍ਰੋਗਰਾਮਾਂ ਨਾਲ ਉਸ ਵਿੱਚ ਤਬਦੀਲੀ ਆਵੇਗੀ। ਇਹ ਇੱਕ ਬਹੁਤ ਮਹੱਤਵਪੂਰਨ ਦਿਨ ਹੈ। ਮੈਂ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ। 

 

ਇਹ ਸੱਚਮੁੱਚ ਬਹੁਤ ਵਧੀਆ ਮੌਕਾ ਹੈ, ਇਹ ਇੱਕ ਅਜਿਹਾ ਮੌਕਾ ਹੈ ਜੋ ਸਾਨੂੰ ਇਹ ਮਹਿਸੂਸ ਕਰਵਾਏਗਾ ਕਿ ਧਰਤੀ ਦਾ ਸਭ ਤੋਂ ਵੱਡਾ ਲੋਕਤੰਤਰ, ਮਾਨਵਤਾ ਦੇ 1/6ਵੇਂ ਹਿੱਸੇ ਦਾ ਘਰ, ਹੁਣ ਇਸ ਤਰ੍ਹਾਂ ਅੱਗੇ ਵਧ ਰਿਹਾ ਹੈ ਜਿਵੇਂ ਕਿ ਪਹਿਲਾਂ ਕਦੇ ਨਹੀਂ ਸੀ ਵਧਿਆ। ਸਾਡੀ ਪ੍ਰਗਤੀ ਰੁਕਣ ਵਾਲੀ ਨਹੀਂ ਹੈ।

 

ਅਜਿਹਾ ਅਵਸਰ, ਜਿੱਥੇ ਸੰਸਦ ਦੇ ਮਾਣਯੋਗ ਮੈਂਬਰ, ਇੱਕ ਅਜਿਹੇ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ ਜੋ ਸਾਡੀਆਂ ਖੁਸ਼ੀਆਂ, ਹਾਸਲ ਕੀਤੇ ਲਕਸ਼ਾਂ, ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ ਅਤੇ ਸਾਡੇ ਤਿਰੰਗੇ ਨੂੰ ਸਤਿਕਾਰ ਦਿੰਦਾ ਹੈ, ਇੱਕ ਯਾਦਗਾਰੀ ਘਟਨਾ ਹੈ। 

 

ਮਿੱਤਰੋ, 22 ਜੁਲਾਈ, 2022 ਦੇ ਬਹੁਤ ਹੀ ਮਹੱਤਵਪੂਰਨ ਦਿਨ ਨੂੰ ਇਹ ਘੋਸ਼ਣਾ ਕੀਤੀ ਗਈ ਸੀ, ਹਰ ਘਰ ਤਿਰੰਗਾ, ਇਸਦਾ ਪ੍ਰਭਾਵ ਵਿਆਪਕ ਸੀ, ਦੇਸ਼ ਦੇ ਹਰ ਕੋਨੇ ਵਿੱਚ ਸੀ। ਹਰ ਭਾਰਤੀ ਨੂੰ ਭਾਰਤੀ ਹੋਣ 'ਤੇ ਮਾਣ ਹੈ। ਹਰ ਭਾਰਤੀ ਸਾਡੀਆਂ ਇਤਿਹਾਸਕ ਪ੍ਰਾਪਤੀਆਂ ਤੋਂ ਖੁਸ਼ ਹੈ। 

 

ਇਸ ਮੌਕੇ 'ਤੇ ਮੈਂ ਤੁਹਾਨੂੰ ਸਾਰਿਆਂ ਨੂੰ ਮਾਣਮੱਤੇ ਭਾਰਤੀ ਹੋਣ ਦਾ ਸੱਦਾ ਦਿੰਦਾ ਹਾਂ, ਆਪਣੇ ਰਾਸ਼ਟਰ ਨੂੰ ਹਮੇਸ਼ਾ ਪਹਿਲਾਂ ਰੱਖੋ। ਆਪਣੀਆਂ ਇਤਿਹਾਸਕ ਪ੍ਰਾਪਤੀਆਂ 'ਤੇ ਮਾਣ ਕਰੋ। ਦੁਨੀਆਂ ਤੁਹਾਡੀਆਂ ਇਤਿਹਾਸਕ ਪ੍ਰਾਪਤੀਆਂ ਤੋਂ ਹੈਰਾਨ ਹੈ। ਅਜਿਹੀ ਸਥਿਤੀ ਵਿੱਚ ਜਿੰਨੀਆਂ ਵੱਡੀਆਂ ਪ੍ਰਾਪਤੀਆਂ ਹਨ, ਉਹ ਪ੍ਰਾਪਤੀਆਂ ਦੇਸ਼ ਦੇ ਹਰ ਨਾਗਰਿਕ ਦੇ ਪਸੀਨੇ ਨਾਲ ਹਾਸਲ ਹੋਈਆਂ ਹਨ, ਇਨ੍ਹਾਂ ਨੂੰ ਗੰਧਲਾ ਨਹੀਂ ਕਰਨਾ ਚਾਹੀਦਾ। ਜਿੱਥੋਂ ਅਜਿਹੀ ਕੋਈ ਆਵਾਜ਼ ਉੱਠਦੀ ਹੈ, ਅੱਜ ਦਾ ਦਿਨ ਉਨ੍ਹਾਂ ਲਈ ਚਿੰਤਨ ਕਰਨ ਦਾ, ਸੋਚਣ ਦਾ ਦਿਨ ਹੈ। ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੰਮ੍ਰਿਤ ਕਾਲ ਵਿੱਚ ਹਰੇਕ ਭਾਰਤੀ ਦੇ ਦਿਲ ਵਿੱਚ ਇੱਕ ਉਮੰਗ ਹੈ, ਜਦੋਂ ਭਾਰਤ 100 ਸਾਲ ਪੂਰੇ ਕਰੇਗਾ ਆਪਣੀ ਆਜ਼ਾਦੀ ਦੇ, ਭਾਰਤ@2047, ਅਸੀਂ ਦੁਨੀਆ ਦੇ ਸਿਖਰ 'ਤੇ ਹੋਵਾਂਗੇ। ਪ੍ਰਧਾਨ ਮੰਤਰੀ ਜੀ ਨੇ ਆਪਣੀ ਮਨ ਕੀ ਬਾਤ ਵਿੱਚ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਦੇ ਬਾਰੇ ਜੋ ਦਿਲ ਨੂੰ ਟੁੰਭਣ ਵਾਲੀ ਅਤੇ ਮਹੱਤਵਪੂਰਨ ਗੱਲ ਕਹੀ, ਉਸ ਨੇ ਹਰ ਭਾਰਤੀ ਦੇ ਦਿਲ ਨੂੰ ਛੂਹ ਲਿਆ ਹੈ, ਹਰ ਭਾਰਤੀ ਦੇ ਦਿਲ ਨੂੰ ਪ੍ਰਭਾਵਿਤ ਕੀਤਾ ਹੈ। 1.3 ਬਿਲੀਅਨ ਤੋਂ ਵੱਧ ਦੀ ਆਬਾਦੀ ਵਾਲੇ ਦੇਸ਼ ਵਿੱਚ, ਉਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ, ਸਾਨੂੰ ਉਤਸ਼ਾਹਿਤ ਕੀਤਾ, ਸਾਨੂੰ ਊਰਜਾਵਾਨ ਬਣਾਇਆ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ, ਜਿਨ੍ਹਾਂ ਨੇ ਬਲਿਦਾਨ ਦਿੱਤੇ, ਜਿਨ੍ਹਾਂ ਨੇ ਯੋਗਦਾਨ ਪਾਇਆ, ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਸ ਮੁਕਾਮ 'ਤੇ ਪਹੁੰਚੇ ਹਾਂ, ਉਨ੍ਹਾਂ ਲੋਕਾਂ ਨੂੰ ਯਾਦ ਕਰਨ ਦਾ ਅਜੇ ਵੀ ਇੱਕ ਮੌਕਾ ਸਾਡੇ ਕੋਲ ਹੈ। ਬਹੁਤਾ ਕੁਝ ਨਾ ਕਹਿੰਦੇ ਹੋਏ ਵੀ ਮੈਂ ਏਨਾ ਜ਼ਰੂਰ ਕਹਾਂਗਾ, ਜਦੋਂ ਮੈਂ ਪਹਿਲੀ ਵਾਰ ਸੰਸਦ ਦਾ ਮੈਂਬਰ ਬਣਿਆ, 1989 ਵਿੱਚ, ਤਾਂ ਮੈਂ ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਸੀ, ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ, ਜੋ ਅੱਜ ਹਕੀਕਤ ਹੈ। ਜਿਸ ਤਰ੍ਹਾਂ ਦੀ ਤਰੱਕੀ, ਜਿਸ ਤਰ੍ਹਾਂ ਦਾ ਵਿਕਾਸ, ਜਿਸ ਤਰ੍ਹਾਂ ਦਾ ਦੁਨੀਆ 'ਚ ਭਾਰਤ ਦਾ ਡੰਕਾ ਹੈ, ਦੁਨੀਆ 'ਚ ਭਾਰਤ ਦੀ ਲੀਡਰਸ਼ਿਪ ਦਾ ਸਨਮਾਨ ਹੈ... ਮੈਂ ਇਸ ਦੀ ਕਲਪਨਾ ਵੀ ਨਹੀਂ ਕੀਤੀ ਸੀ। ਇਸ ਲਈ ਇਹ ਹੋਰ ਵੀ ਮਹੱਤਵਪੂਰਨ ਹੈ ਕਿ ਸਾਡਾ ਤਿਰੰਗਾ ਹਮੇਸ਼ਾ ਲਹਿਰਾਉਂਦਾ ਰਹੇ, ਜੋ ਸਾਡੀ ਸ਼ਾਨ ਦਾ ਪ੍ਰਤੀਕ ਹੈ।

ਮੈਂ ਕਲਚਰਲ ਮਨਿਸਟਰੀ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਸੀ, ਬਹੁਤ ਸੋਚ-ਸਮਝ ਕੇ, ਬਹੁਤ ਗਹਿਰਾਈ ਨਾਲ ਇੱਕ ਕੌਫੀ ਟੇਬਲ ਬੁੱਕ ਰਿਲੀਜ਼ ਕੀਤੀ ਸੀ, ਉਸ ਕਿਤਾਬ ਵਿੱਚ ਕੀ ਸੀ? ਮਹਾਨ ਸ਼ਖ਼ਸੀਅਤਾਂ ਦੇ ਉਹ ਬੋਲ ਸਨ, ਜਿਨ੍ਹਾਂ ਨੂੰ ਉਸ ਵੇਲੇ ਦੀ ਸਰਕਾਰ ਨੇ ਪ੍ਰਕਾਸ਼ਿਤ ਨਹੀਂ ਹੋਣ ਦਿੱਤਾ ਸੀ। ਸਾਡੇ ਆਜ਼ਾਦੀ ਸੰਗਰਾਮ ਦੌਰਾਨ ਜਿਸ ਗੱਲ ‘ਤੇ ਮਨਾਹੀ ਸੀ, ਉਹ ਉਸ ਕੌਫੀ ਟੇਬਲ ਬੁੱਕ ਵਿੱਚ ਪਾ ਦਿੱਤੀ ਗਈ ਸੀ। ਇਸ ਸਬੰਧ ਵਿੱਚ, ਆਜ਼ਾਦੀ ਦੇ ਸੰਘਰਸ਼ ਦੌਰਾਨ, ਮੈਂ ਇੱਕ ਪਾਬੰਦੀਸ਼ੁਦਾ ਕਵਿਤਾ ਦਾ ਜ਼ਿਕਰ ਕਰਕੇ ਆਪਣੇ ਭਾਸ਼ਣ ਨੂੰ ਵਿਰਾਮ ਦੇਵਾਂਗਾ:

 

“ਭਾਰਤ ਕੇ ਲਾਲ ਨੇ ਜਬ ਊਪਰ ਇਸੇ ਉਠਾਇਆ, ਆਜ਼ਾਦੀ ਕਾ ਸੰਦੇਸ਼ਾ ਕੁਲ ਮੁਲਕ ਕੋ ਸੁਨਾਇਆ, ਜੈ-ਜੈ ਕਾ ਸ਼ੋਰ ਇਸਕੇ ਚਾਰੋਂ ਤਰਫ਼ ਸੇ ਆਇਆ, ਹਰ ਏਕ ਕੇ ਦਿਲ ਮੇਂ ਯਹੀ ਸਮਾਇਆ, ਝੰਡਾ ਨਹੀਂ ਝੁਕੇਗਾ! ਝੰਡਾ ਨਹੀਂ ਝੁਕੇਗਾ!”


(“भारत के लाल ने जब ऊपर इसे उठाया
आज़ादी का संदेसा कुल मुल्क को सुनाया
जय-जय का शोर इसके चारों तरफ़ से आया
हर एक के दिल में यही समाया
झंडा नहीं झुकेगा! झंडा नहीं झुकेगा!”)


ਮਿੱਤਰੋ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਯੁਵਾ ਪੀੜ੍ਹੀ ਨੂੰ ਅਜਿਹੀ ਅਗਵਾਈ ਦੇਈਏ ਕਿ ਇਹ ਚੀਜ਼ ਜੋ ਅੱਜ ਦੇ ਦਿਨ ਪੂਰੀ ਤਰ੍ਹਾਂ ਪ੍ਰਫੁਲੱਤ ਹੋ ਗਈ ਹੈ, ਅੱਗੇ ਵਧੇ ਅਤੇ ਸਾਡੀ ਵਿਕਾਸ ਦੀ ਯਾਤਰਾ ਵੀ, ਭਾਰਤ@2047 ਵਿੱਚ ਅਸੀਂ ਵਿਸ਼ਵ ਗੁਰੂ ਬਣੀਏ, ਨੰਬਰ ਇੱਕ ਆਰਥਿਕ ਵਿਵਸਥਾ ਬਣੀਏ, ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ। ਅੱਜ ਦੇ ਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਧੰਨਵਾਦ, ਜੈ ਹਿੰਦ! 


 *******


ਐੱਮਐੱਸ/ਜੇਕੇ

 



(Release ID: 1949100) Visitor Counter : 100


Read this release in: English , Urdu , Hindi