ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦੇ ਜਹਾਜ਼ ਵਾਈ-3024 (ਵਿੰਧਿਆਗਿਰੀ) ਦੀ 17 ਅਗਸਤ 2023 ਨੂੰ ਸ਼ੁਰੂਆਤ


ਮਾਣਯੋਗ ਰਾਸ਼ਟਰਪਤੀ 17ਏ ਫ੍ਰੀਗੇਟ ਦੇ ਛੇਵੇਂ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ

ਪ੍ਰੋਜੈਕਟ 17ਏ ਜਹਾਜਾਂ ਦਾ ਡਿਜ਼ਾਈਨ ਸਵਦੇਸ਼ ਵਿੱਚ ਹੀ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਨੇ ਤਿਆਰ ਕੀਤਾ ਹੈ

ਪ੍ਰੋਜੈਕਟ 17ਏ ਜਹਾਜਾਂ ਵਿੱਚ ਉਪਕਰਣਾਂ ਅਤੇ ਪ੍ਰਣਾਲੀਆਂ ਲਈ 75 ਪ੍ਰਤੀਸ਼ਤ ਆਰਡਰ ਸਵਦੇਸ਼ੀ ਫਰਮਾਂ ਨਾਲ ਪੂਰੇ ਕੀਤੇ ਗਏ ਹਨ

Posted On: 13 AUG 2023 4:25PM by PIB Chandigarh

ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ 17 ਅਗਸਤ, 23 ਨੂੰ ਕੋਲਕਾਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ ਲਿਮਿਟਿਡ ਵਿੱਚ ਪ੍ਰੋਜੈਕਟ 17ਏ ਫ੍ਰਿਗੇਟ ਦੇ ਜਹਾਜ਼ ਵਿੰਧਿਆਗਿਰੀ ਦੀ ਸ਼ੁਰੂਆਤ ਕਰਣਗੇ।

ਵਿੰਧਿਆਗਿਰੀ ਜਹਾਜ਼ ਦਾ ਨਾਮ ਕਰਨਾਟਕ ਵਿੱਚ ਪਰਬਤ ਲੜੀ ਦੇ ਨਾਮ ’ਤੇ ਰੱਖਿਆ ਗਿਆ ਹੈ ਅਤੇ ਇਹ ਪ੍ਰੋਜੈਕਟ 17ਏ ਫ੍ਰੀਗੇਟ ਦਾ ਛੇਵਾਂ ਜਹਾਜ਼ ਹੈ। ਪ੍ਰੋਜੈਕਟ 17 ਕਲਾਸ ਫ੍ਰੀਗੇਟਸ (ਸ਼ਿਵਾਲਿਕ ਕਲਾਸ) ਦੇ ਬਾਅਦ ਬਣਾਏ ਗਏ ਜੰਗੀ ਜਹਾਜ਼ ਬਿਹਤਰ ਸਟੀਲਥ ਵਿਸ਼ੇਸ਼ਤਾ, ਉਨੱਤ ਹਥਿਆਰਾਂ ਅਤੇ ਸੈਂਸਰ ਅਤੇ ਪਲੈਟਫਾਰਮ ਮੈਨੇਜਮੈਂਟ ਸਿਸਟਮ ਨਾਲ ਲੈਸ ਹਨ। ਤਕਨੀਕੀ ਤੌਰ ’ਤੇ ਉਨੱਤ ਜਹਾਜ ‘ਵਿੰਧਿਆਗਿਰੀ’, ਆਪਣੇ ਪੂਰਵਗਾਮੀ ਲਿਏਂਡਰ ਕਲਾਸ ਏਐੱਸਡਬਲਿਊ ਫ੍ਰੀਗੇਟ ਨੂੰ ਸਨਮਾਨ ਦਿੰਦਾ ਹੈ। ਪੂਰਵਗਾਮੀ ਵਿੰਧਿਆਗਿਰੀ ਨੇ 08 ਜੁਲਾਈ 1981 ਤੋਂ 11 ਜੂਨ 2012 ਤੱਕ ਆਪਣੀ 31 ਸਾਲਾਂ ਦੀ ਸੇਵਾ ਦੌਰਾਨ ਕਈ ਚੁਣੌਤੀਪੂਰਨ ਅਭਿਆਨ ਅਤੇ ਬਹੁਰਾਸ਼ਟਰੀ ਅਭਿਆਸਾਂ ਵਿੱਚ ਹਿੱਸਾ ਲਿਆ ਹੈ। ਨਵ-ਨਿਰਮਿਤ ਵਿੰਧਿਆਗਿਰੀ ਭਾਰਤ ਦੇ ਆਪਣੇ ਸਮ੍ਰਿੱਧ ਜਲ ਸੈਨਾ ਇਤਿਹਾਸ ਨੂੰ ਅੰਗੀਕਾਰ ਕਰਨ ਦੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਭਵਿੱਖ ਵਿੱਚ ਸਵਦੇਸ਼ੀ ਰੱਖਿਆ ਸਮਰੱਥਾ ਨੂੰ ਪ੍ਰੇਰਿਤ ਕਰਨ ਨੂੰ ਵੀ ਦਰਸਾਉਂਦਾ ਹੈ।

ਪ੍ਰੋਜੈਕਟ 17ਏ ਪ੍ਰੋਗਰਾਮ ਦੇ ਅਧੀਨ ਮੈਸਰਜ਼ ਐੱਮਡੀਐੱਲ ਦੁਆਰਾ ਕੁੱਲ ਚਾਰ ਜਹਾਜ਼ ਅਤੇ ਮੈਸਰਜ਼ ਜੀਆਰਐੱਸਈ ਦੁਆਰਾ ਤਿੰਨ ਜਹਾਜ਼ ਨਿਰਮਾਣ ਅਧੀਨ ਹਨ। ਪ੍ਰੋਜੈਕਟ ਦੇ ਪਹਿਲੇ ਪੰਜ ਜਹਾਜ਼ਾਂ ਦਾ ਐੱਮਡੀਐੱਲ ਅਤੇ ਜੀਆਰਐੱਸਈ ਦੁਆਰਾ 2019-2022 ਦੇ ਦਰਮਿਆਨ ਸ਼ੁਰੂਆਤ ਕੀਤੀ ਗਈ ਹੈ।

ਪ੍ਰੋਜੈਕਟ 17ਏ ਜਹਾਜ਼ ਨੂੰ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਦੁਆਰਾ ਸਵਦੇਸ਼ ਵਿੱਚ ਹੀ ਡਿਜ਼ਾਈਨ ਕੀਤਾ ਗਿਆ ਹੈ, ਜੋ ਸਾਰੀਆਂ ਜੰਗੀ ਜਹਾਜ਼ਾਂ ਦੀ ਡਿਜ਼ਾਈਨ ਗਤੀਵਿਧੀਆਂ ਲਈ ਇੱਕ ਮੋਹਰੀ ਸੰਗਠਨ ਹੈ। ਆਤਮ ਨਿਰਭਰ’ ਭਾਰਤ ਦੀ ਭਾਵਨਾ ਦੀ ਪਾਲਣਾ ਕਰਦੇ ਹੋਏ ਪ੍ਰੋਜੈਕਟ 17ਏ ਜਹਾਜਾਂ ਦੇ ਉਪਕਰਣਾਂ ਅਤੇ ਪ੍ਰਣਾਲੀਆਂ ਦੇ ਲਈ 75 ਪ੍ਰਤੀਸ਼ਤ ਆਰਡਰ ਸਵਦੇਸ਼ੀ ਫਰਮਾਂ ਨਾਲ ਪੂਰਨ  ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੂਖਮ, ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਵੀ ਸ਼ਾਮਲ ਹਨ। ਵਿੰਧਿਆਗਿਰੀ ਦੀ ਸ਼ੁਰੂਆਤ ਭਾਰਤ ਦੁਆਰਾ  ਆਤਮ ਨਿਰਭਰ ਜਲ ਸੈਨਾ ਨਿਰਮਾਣ ਕਰਨ ਦੇ ਪ੍ਰਤੀ ਸ਼ਾਨਦਾਰ ਪ੍ਰਗਤੀ ਦਾ ਪ੍ਰਮਾਣ ਹੈ।

 

*****

ਵੀਐੱਮ/ਪੀਐੱਸ



(Release ID: 1948603) Visitor Counter : 94