ਸਿੱਖਿਆ ਮੰਤਰਾਲਾ

ਜੀਵਨ ਦੇ ਵਿਭਿੰਨ ਖੇਤਰਾਂ ਦੇ ਵਿਸ਼ੇਸ਼ ਮਹਿਮਾਨਾਂ ਨੂੰ ਨਵੀਂ ਦਿੱਲੀ ਵਿੱਚ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ


ਵਾਈਬ੍ਰੈਂਟ ਪਿੰਡਾਂ ਦੇ ਸਰਪੰਚਾਂ, ਅਧਿਆਪਕਾਂ, ਨਰਸਾਂ, ਕਿਸਾਨਾਂ, ਮਛੇਰਿਆਂ ਨੂੰ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ

ਵਿਸ਼ੇਸ਼ ਮਹਿਮਾਨਾਂ ਵਿੱਚ ਪੰਜਾਬ ਤੋਂ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਨੀਰੂ ਸੰਗੋਤਰਾ ਸ਼ਾਮਲ

Posted On: 12 AUG 2023 1:37PM by PIB Chandigarh

ਨੀਰੂ ਸੰਗੋਤਰਾ, ਚੰਡੀਗੜ੍ਹ ਦੇ ਕੇਵੀ ਏਐੱਫਐੱਸ ਹਾਈਗਰਾਊਂਡ ਸਕੂਲ ਦੀ ਪ੍ਰਾਇਮਰੀ ਸਕੂਲ ਅਧਿਆਪਕਾ 15 ਅਗਸਤ, 2023 ਨੂੰ ਇਤਿਹਾਸਕ ਲਾਲ ਕਿਲੇ, ਦਿੱਲੀ ਵਿਖੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਦੇਖਣ ਲਈ ਬੁਲਾਏ ਗਏ ਵਿਸ਼ੇਸ਼ ਮਹਿਮਾਨਾਂ ਵਿੱਚੋਂ ਇੱਕ ਸੀ। ਅਜਿਹੇ 25 ਅਧਿਆਪਕ, ਉਨ੍ਹਾਂ ਦੇ ਪਰਿਵਾਰਾਂ ਸਮੇਤ, ਲਗਭਗ 1,800 ਵਿਅਕਤੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਆਈਕੋਨਿਕ ਸਮਾਰਕ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ ਸੁਣਨ ਲਈ ਸੱਦਾ ਦਿੱਤਾ ਗਿਆ ਹੈ। ਭਾਰਤ ਭਰ ਦੇ ਹਰ ਵਰਗ ਦੇ ਲੋਕਾਂ ਨੂੰ ਸੱਦਾ ਦੇਣ ਅਤੇ ਜਸ਼ਨਾਂ ਦਾ ਹਿੱਸਾ ਬਣਨ ਦੀ ਪਹਿਲ ਸਰਕਾਰ ਦੁਆਰਾ 'ਜਨ ਭਾਗੀਦਾਰੀ' ਦੇ ਆਪਣੇ ਵਿਜ਼ਨ ਦੇ ਅਨੁਸਾਰ ਕੀਤੀ ਗਈ ਹੈ।

ਸਮਾਗਮਾਂ ਨੂੰ ਦੇਖਣ ਲਈ ਬੁਲਾਏ ਗਏ 25 ਅਧਿਆਪਕਾਂ ਵਿੱਚੋਂ ਮੋਹਾਲੀ (ਪੰਜਾਬ) ਦੀ ਰਹਿਣ ਵਾਲੀ ਨੀਰੂ ਸੰਗੋਤਰਾ ਵੀ ਇੱਕ ਹੈ। 

ਡੀਡੀ ਪੰਜਾਬ ਨਾਲ ਗੱਲ ਕਰਦੇ ਹੋਏ, ਸੁਸ਼੍ਰੀ ਸੰਗੋਤਰਾ ਨੇ ਉਨ੍ਹਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬੁਲਾਉਣ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਪੜ੍ਹਾਉਣ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਪਛਾਣਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਿਵੇਕਲੇ ਸਿੱਖਿਆ ਸ਼ਾਸਤਰ ਦੇ ਨਾਲ ਉਹ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਪੂਰੇ ਉਤਸ਼ਾਹ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ।

ਖਾਸ ਤੌਰ 'ਤੇ, ਉਹ ਆਪਣੇ ਸਕੂਲ ਵਿੱਚ ਸਭ ਤੋਂ ਪਹਿਲਾਂ ਬੱਚਿਆਂ ਅਤੇ ਮਾਪਿਆਂ ਨੂੰ "ਪਹਿਲੀ ਤੋ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਰਮ ਮੋਢੇ ਤੋਂ ਸਕੂਲ ਬੈਗ ਦੇ ਭਾਰ ਨੂੰ ਦੂਰ ਕਰੋ" (ਛੋਟੇ ਬੱਚਿਆਂ) ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰਨ ਵਾਲੀ ਪਹਿਲੀ ਸੀ ਅਤੇ "ਇਹ ਕੰਮ ਕੌਣ ਕਰੇਗਾ" ਪ੍ਰੋਜੈਕਟ ਦੇ ਤਹਿਤ 2012 ਵਿੱਚ ਸਵੱਛਤਾ ਅਭਿਯਾਨ ਨਾਲ ਸਬੰਧਿਤ ਮੁਹਿੰਮ ਸ਼ੁਰੂ ਕਰਨ ਵਾਲੀ ਵੀ ਸਭ ਤੋਂ ਪਹਿਲੀ ਸੀ।

 

 

 *********

 

ਆਰਸੀ/ਐੱਸਜੇ/ਵੀਸੀ



(Release ID: 1948113) Visitor Counter : 116


Read this release in: English