ਵਿੱਤ ਮੰਤਰਾਲਾ
ਮੁੱਖ ਸਲਾਹਕਾਰ ਲਾਗਤ ਦਫ਼ਤਰ ਨੇ ਨਵੀਂ ਦਿੱਲੀ ਵਿੱਚ ਭਾਰਤੀ ਲਾਗਤ ਲੇਖਾ ਸੇਵਾ ਦਿਵਸ,2023 ਮਨਾਇਆ
Posted On:
09 AUG 2023 7:02PM by PIB Chandigarh
ਮੁੱਖ ਸਲਾਹਕਾਰ ਲਾਗਤ, ਖਰਚ ਵਿਭਾਗ, ਵਿੱਤ ਮੰਤਰਾਲੇ ਨੇ ਅੱਜ ਭਾਰਤੀ ਲਾਗਤ ਲੇਖਾ ਸੇਵਾ (ਆਈਸੀਓਏਐੱਸ) ਦਿਵਸ ਮਨਾਇਆ।
ਇਸ ਮੌਕੇ ’ਤੇ ਹੋਏ ਪ੍ਰੋਗਰਾਮ ਦੀ ਪ੍ਰਧਾਨਗੀ ਵਿੱਤ ਸਕੱਤਰ ਅਤੇ ਸਕੱਤਰ (ਖਰਚਾ) ਡਾ. ਟੀ.ਵੀ. ਸੋਮਨਾਥਨ ਨੇ ਕੀਤੀ। ਦੀਪਮ ਸਕੱਤਰ ਸ਼੍ਰੀ ਤੁਹੀਨ ਕਾਂਤਾ ਪਾਂਡੇ ਨੇ “ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਲ ਆਵ੍ ਫਾਇਨਾਂਸ ਪ੍ਰੋਫੈਸ਼ਨਲਜ਼-ਚੁਣੌਤੀਆਂ ਅਤੇ ਮੌਕੇ” ਵਿਸ਼ੇ ’ਤੇ ਹੋਏ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ’ਤੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਇੰਸਟੀਟਿਊਟ ਆਵ੍ ਕਾਸਟ ਅਕਾਊਂਟੈਟਸ ਆਵ੍ ਇੰਡੀਆ ਅਤੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ ਦੇ ਪ੍ਰਧਾਨ ਵੀ ਮੌਜੂਦ ਰਹੇ।
ਆਪਣੇ ਮੁੱਖ ਸੰਬੋਧਨ ਵਿੱਚ, ਵਿੱਤ ਸਕੱਤਰ ਅਤੇ ਸਕੱਤਰ (ਖਰਚਾ) ਨੇ ਪੀਆਈਬੀ/ਈਐੱਫਸੀ/ਐੱਸਐੱਫਸੀ ਆਦਿ ਦੇ ਦੁਆਰਾ ਮੁਲਾਂਕਣ/ਪ੍ਰਵਾਨਿਤ ਵੱਖ-ਵੱਖ ਵਿੱਤੀ ਪ੍ਰਸਤਾਵਾਂ ਦੇ ਮੁਲਾਂਕਣ ਦੌਰਾਨ ਆਈਸੀਓਏਐੱਸ ਅਧਿਕਾਰੀਆਂ ਦੁਆਰਾ ਦਿੱਤੀ ਗਈ ਸਲਾਹ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੀਏਸੀ ਦਫ਼ਤਰ ਦੁਆਰਾ ਪੇਸ਼ ਵੱਖ-ਵੱਖ ਅਧਿਐਨ ਰਿਪੋਰਟਾਂ ਦੇ ਨਤੀਜਿਆਂ ਦੀ ਵੀ ਸ਼ਲਾਘਾ ਕੀਤੀ, ਜਿਸ ਦੇ ਨਤੀਜੇ ਵਜੋਂ ਸਰਕਾਰ ਨੂੰ ਕਾਫੀ ਬਚਤ ਹੋਈ। ਉਨ੍ਹਾਂ ਨੇ ਸੇਵਾ ਦਿਵਸ ’ਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਉਮੀਦ ਕੀਤੀ ਕਿ ਅਧਿਕਾਰੀ ਕਾਰਜਕੁਸ਼ਲਤਾ ਅਤੇ ਲਾਗਤ ਵਿੱਚ ਕਮੀ ਲਿਆਉਣ ਵਿੱਚ ਸਰਕਾਰ ਦਾ ਸਮਰਥਨ ਕਰਨਾ ਜਾਰੀ ਰੱਖਣਗੇ।
ਇਸ ਮੌਕੇ ’ਤੇ ਦੀਪਮ ਸਕੱਤਰ ਨੇ ਕਿਹਾ ਕਿ ਮੌਜੂਦਾ ਗਲੋਬਲ ਪਰਿਦ੍ਰਿਸ਼ ਵਿੱਚ, ਆਟੋਮੇਸ਼ਨ ਅਤੇ ਤਕਨੀਕੀ ਪਰਿਵਰਤਨ ਵਿਸ਼ੇਸ਼ ਤੌਰ ’ਤੇ ֹ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਦੇ ਚਲਦੇ ਸਰਕਾਰ ਦੁਆਰਾ ਅਪਣਾਈਆਂ ਜਾਣ ਵਾਲੀਆਂ ਪ੍ਰਕਿਰਿਆਵਾਂ ਅਤੇ ਕਾਰਜਪ੍ਰਣਾਲੀਆਂ ਬਦਲ ਜਾਣਗੀਆਂ। ਉਨ੍ਹਾਂ ਨੇ ਆਈਸੀਓਏਐੱਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਦੇਸ਼ ਦੀ ਵਿਆਪਕ ਵਿਭਿੰਨਤਾ ਨੂੰ ਦੇਖਦੇ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮੂਲਭੂਤ ਮਾਡਲ ਉਨ੍ਹਾਂ ਦੇ ਕੰਮਕਾਜ ਦੇ ਲਈ ਸਭ ਤੋਂ ਉਪਯੁਕਤ ਹੈ।
ਇਸ ਤੋਂ ਪਹਿਲਾਂ ਇਸ ਮੌਕੇ ’ਤੇ ਸੇਵਾ ਪ੍ਰਮੁੱਖ ਸ਼੍ਰੀ ਆਸ਼ੁ ਮਾਥੁਰ ਨੇ ਭਾਰਤੀ ਲਾਗਤ ਲੇਖਾ ਸੇਵਾ ਵੱਲੋਂ ਪਤਵੰਤਿਆਂ ਦਾ ਸੁਆਗਤ ਕੀਤਾ। ਪਿਛਲੇ ਕੁਝ ਵਰ੍ਹਿਆਂ ਵਿੱਚ ਵਿਭਾਗ ਦਾ ਧਿਆਨ ਸੇਵਾਵਾਂ ਨੂੰ ਵਧਾਉਣ ਅਤੇ ਕੁਸ਼ਲ ਸੇਵਾ ਵੰਡ ਲਈ ਟੈਕਨੋਲੋਜੀ ਦੋਹਰੀ ਹੋ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਸੇਵਾ ਅਧਿਕਾਰੀਆਂ ਦੀ ਕੁਝ ਜ਼ਿਕਰਯੋਗ ਉਪਲਬਧੀਆਂ ਬਾਰੇ ਵੀ ਦੱਸਿਆ।
ਇਸ ਤੋਂ ਬਾਅਦ, ਪ੍ਰੈਜ਼ੀਡੈਂਟ, ਆਈਸੀਏਆਈ ਅਤੇ ਪ੍ਰੈਜ਼ੀਡੈਂਟ, ਆਈਸੀਐੱਮਏਆਈ ਨੇ ਵੀ ਰਾਸ਼ਟਰ ਦੇ ਨਿਰਮਾਣ ਵਿੱਚ ਆਈਸੀਓਏਐੱਸ ਅਧਿਕਾਰੀਆਂ ਦੇ ਮਹੱਤਵ ਅਤੇ ਯੋਗਦਾਨ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਐਡੀਸ਼ਨਲ ਮੁੱਖ ਸਲਾਹਕਾਰ ਲਾਗਤ ਸ਼੍ਰੀ ਪਵਨ ਕੁਮਾਰ ਦੁਆਰਾ ਪ੍ਰਸਤਾਵਿਤ ਧੰਨਵਾਦ ਪ੍ਰਸਤਾਵ ਦੇ ਨਾਲ ਸਮਾਰੋਹ ਦੀ ਸਮਾਪਤੀ ਹੋਈ। ਉਨ੍ਹਾਂ ਨੇ ਵਿੱਤ ਸਕੱਤਰ ਅਤੇ ਸਕੱਤਰ (ਖਰਚਾ), ਸਕੱਤਰ ਦੀਪਮ ਅਤੇ ਹੋਰ ਪਤਵੰਤਿਆਂ ਨੂੰ ਇਸ ਮੌਕੇ ’ਤੇ ਸ਼ੋਭਾ ਵਧਾਉਣ ਅਤੇ ਆਪਣੇ ਵਿਚਾਰਾਂ ਨਾਲ ਪ੍ਰੇਰਣਾ ਦੇਣ ਲਈ ਧੰਨਵਾਦ ਕੀਤਾ।
****
ਪੀਪੀਜੀ/ਕੇਐੱਮਐੱਨ
(Release ID: 1947443)
Visitor Counter : 111