ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਔਨਲਾਈਨ ਕੰਟੈਂਟ ਨਿਰਮਾਤਾਵਾਂ ਅਤੇ ਓਟੀਟੀ ਪਲੈਟਫਾਰਮਾਂ ਨੂੰ ਸੱਦਾ: ਆਈਐੱਫਐੱਫਆਈ ਨੇ ਸਰਵੋਤਮ ਵੈੱਬ ਸੀਰੀਜ਼ (ਓਟੀਟੀ) ਅਵਾਰਡ ਦੇ ਪਹਿਲੇ ਐਡੀਸ਼ਨ ਦੇ ਲਈ ਐਂਟਰੀਆਂ ਨੂੰ ਸੱਦਾ ਦਿੱਤਾ


ਆਈਐੱਫਐੱਫਆਈ ਦੇ 54ਵੇਂ ਐਡੀਸ਼ਨ ਵਿੱਚ ਸਰਵੋਤਮ ਵੈੱਬ ਸੀਰੀਜ਼ ਅਵਾਰਡ ਦੇ ਜੇਤੂ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ

Posted On: 08 AUG 2023 6:45PM by PIB Chandigarh

ਸਰਵੋਤਮ ਵੈੱਬ ਸੀਰੀਜ਼ (ਓਟੀਟੀ) ਅਵਾਰਡ ਦੇ ਉਦਘਾਟਨੀ ਐਡੀਸ਼ਨ ਦੇ ਲਈ ਅਰਜ਼ੀਆਂ ਹੁਣ ਖੁੱਲ੍ਹੀਆਂ ਹਨ, ਜਿਨ੍ਹਾਂ ਦੀ ਸ਼ੁਰੂਆਤ ਗੋਆ ਵਿੱਚ 20-28 ਨਵੰਬਰ, 2023 ਨੂੰ ਆਯੋਜਿਤ ਹੋਣ ਵਾਲੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ 54ਵੇਂ ਐਡੀਸ਼ਨ ਵਿੱਚ ਕੀਤੀ ਜਾਵੇਗੀ।

ਅਵਾਰਡ ਦਾ ਉਦੇਸ਼

ਅਵਾਰਡ ਦਾ ਉਦੇਸ਼ ਸਮ੍ਰਿੱਧ ਓਟੀਟੀ ਕੰਟੈਂਟ ਅਤੇ ਇਸ ਦੇ ਨਿਰਮਾਤਾਵਾਂ ਨੂੰ ਮਨਜ਼ੂਰੀ ਪ੍ਰਦਾਨ ਰਨਾ, ਪ੍ਰੋਤਸਾਹਿਤ ਕਰਨਾ ਅਤੇ ਸਨਮਾਨਿਤ ਕਰਨਾ ਹੈ। ਇਹ ਡਿਜੀਟਲ ਪਲੈਟਫਾਰਮ ’ਤੇ ਨਿਰਮਿਤ ਅਤੇ ਪ੍ਰਦਰਸ਼ਿਤ ਵੈੱਬ ਸੀਰੀਜ਼ ਕੰਟੈਂਟ ਨੂੰ ਪ੍ਰੋਤਸਾਹਿਤ ਕਰਨਾ ਅਤੇ ਇਸ ਦਾ ਉਤਸਵ ਮਨਾ ਕੇ ਭਾਰਤੀ ਓਟੀਟੀ ਉਦਯੋਗ ਵਿੱਚ ਵਿਕਾਸ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਅਵਾਰਡ ਦਾ ਉਦੇਸ਼ ਖੇਤਰੀ ਭਾਸ਼ਾਵਾਂ ਵਿੱਚ ਨਿਰਮਿਤ ਕੰਟੈਂਟ ਸਮੇਤ ਵੈੱਬ ਸਮੱਗਰੀ ਉਦਯੋਗ ਵਿੱਚ ਖੇਤਰੀ ਵਿਭਿੰਨਤਾ ਅਤੇ ਰਚਨਾਤਮਕਤਾ ਨੂੰ ਹੁਲਾਰਾ ਦੇ ਕੇ ਭਾਰਤੀ ਭਾਸ਼ਾਵਾਂ ਵਿੱਚ ਓਟੀਟੀ ਸਮੱਗਰੀ ਨੂੰ ਪ੍ਰੋਤਸਾਹਿਤ ਕਰਨਾ ਹੈ।

ਇਹ ਅਵਾਰਡ ਅਸਾਧਾਰਣ ਪ੍ਰਤਿਭਾ ਦੀ ਪਹਿਚਾਣ ਕਰੇਗਾ ਅਤੇ ਇਨਾਮ ਦੇਵੇਗਾ, ਜਿਸ ਨੇ ਦੇਸ਼ ਵਿੱਚ ਓਟੀਟੀ ਦੁਆਰਾ ਪ੍ਰਦਾਨ ਕੀਤੇ ਗਏ ਮੌਕਿਆਂ ਦੇ ਰਾਹੀਂ ਆਪਣੀ ਸਮਰੱਥਾ ਦਾ ਅਹਿਸਾਸ ਕਰਵਾਇਆ ਹੈ। ਭਾਰਤ ਦੀ ਵਧਦੀ ਰਚਨਾਤਮਕ ਅਰਥਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਅਵਾਰਡ ਦਾ ਉਦੇਸ਼ ਕੰਟੈਂਟ ਨਿਰਮਾਤਾਵਾਂ ਅਤੇ ਓਟੀਟੀ ਪਲੈਟਫਾਰਮਾਂ ਨੂੰ ਆਪਣੇ ਕੰਮ ਦਾ ਪ੍ਰਦਰਸ਼ਨ ਕਰਨ, ਗਿਆਨ ਦਾ ਆਦਾਨ-ਪ੍ਰਦਾਨ ਕਰਨ ਅਤੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਦੇ ਰਾਹੀਂ ਅੰਤਰਰਾਸ਼ਟਰੀ ਸਬੰਧਾਂ ਨੂੰ ਹੁਲਾਰਾ ਦੇਣ ਦੇ ਮੌਕੇ ਪ੍ਰਦਾਨ ਕਰਕੇ ਭਾਰਤ ਦੇ ਓਟੀਟੀ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰੋਤਸਾਹਿਤ ਕਰਨਾ ਹੈ।

ਜੇਤੂ ਦੇ ਨਾਮ ਦਾ ਐਲਾਨ ਆਈਐੱਫਐੱਫਆਈ ਦੇ 54ਵੇਂ ਐਡੀਸ਼ਨ ਵਿੱਚ ਕੀਤਾ ਜਾਵੇਗਾ ਅਤੇ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ।

ਉਭਰਦੇ ਅਤੇ ਅਭਿਲਾਸ਼ੀ ਨਵੇਂ ਭਾਰਤ ਦੀ ਕਹਾਣੀ ਦੱਸੋ: ਸੂਚਨਾ ਅਤੇ ਪ੍ਰਸਾਰਣ ਮੰਤਰੀ

ਵਰਣਨਯੋਗ ਹੈ ਕਿ ਇਸ ਅਵਾਰਡ ਦਾ ਐਲਾਨ 18 ਜੁਲਾਈ, 2023 ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕੀਤਾ ਸੀ।

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਭਾਰਤ ਅਸਾਧਾਰਣ ਪ੍ਰਤਿਭਾਵਾਂ ਨਾਲ ਭਰਪੂਰ ਹੈ, ਸ਼੍ਰੀ ਠਾਕੁਰ ਨੇ ਕੰਟੈਂਟ ਨਿਰਮਾਤਾਵਾਂ ਨੂੰ “ਇੱਕ ਉਭਰਦੇ ਅਤੇ ਅਭਿਲਾਸ਼ੀ ਨਵੇਂ ਭਾਰਤ ਦੀ ਕਹਾਣੀ ਦੱਸਣ ਲਈ ਪ੍ਰੋਤਸਾਹਿਤ ਕੀਤਾ-ਜੋ ਅਰਬਾਂ ਲੋਕਾਂ ਦੇ ਸੁਪਨਿਆਂ ਅਤੇ ਅਰਬਾਂ ਅਣਸੁਣੀਆਂ ਕਹਾਣੀਆਂ ਦੇ ਨਾਲ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੈ!”  ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 54ਵੇਂ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਇਸ ਸਾਲ ਸ਼ੁਰੂ ਹੋਣ ਤੋਂ ਬਾਅਦ ਇਹ ਅਵਾਰਡ ਹਰ ਸਾਲ ਪ੍ਰਦਾਨ ਕੀਤਾ ਜਾਵੇਗਾ।

ਸਰਬਸ੍ਰੇਸ਼ਠ ਵੈੱਬ ਸੀਰੀਜ਼ (ਓਟੀਟੀ) ਅਵਾਰਡ ਸ਼ੁਰੂ ਕਰਨ ਦੇ ਪਿੱਛੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਉਦੇਸ਼ ’ਤੇ ਗੱਲ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ‘ਭਾਰਤੀ ਮਨੋਰੰਜਨ ਖੇਤਰ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਬੇਮਿਸਾਲ ਬਦਲਾਅ ਦੇਖੇ ਗਏ ਹਨ। ਇਹ ਬਹੁਤ ਦਿਲਚਸਪ ਹੈ ਕਿ ਹਾਲ ਹੀ ਵਿੱਚ ਫਿੱਕੀ-ਈਐੱਨਵਾਈ ਦੁਆਰਾ ਜਾਰੀ ਇੱਕ ਰਿਪੋਰਟ ਤੋਂ ਪਤਾ ਚਲਦਾ ਹੈ ਕਿ 2022 ਵਿੱਚ ਭਾਰਤ ਵਿੱਚ ਨਾ ਸਿਰਫ਼ 3,000 ਘੰਟੇ ਦੀ ਨਵੀਂ ਅਤੇ ਮੂਲ ਓਟੀਟੀ ਕੰਟੈਂਟ ਤਿਆਰ ਕੀਤੀ ਗਈ ਬਲਕਿ ਓਟੀਟੀ ਪਲੈਟਫਾਰਮਾਂ ’ਤੇ ਦਰਸ਼ਕਾਂ ਦੀ ਸੰਖਿਆ ਪਿਛਲੇ ਕੁਝ ਵਰ੍ਹਿਆਂ ਵਿੱਚ 13.5 ਕਰੋੜ ਤੋਂ ਵਧ ਕੇ 18 ਕਰੋੜ ਹੋ ਚੁੱਕੀ ਹੈ, ਜਦਕਿ ਸਿਨੇਮਾ ਹਾਲ ਜਾਣ ਵਾਲਿਆਂ ਦੀ ਸੰਖਿਆ 12.2 ਕਰੋੜ ਹੈ ਅਤੇ ਇਹ ਓਟੀਟੀ ਪਲੈਟਫਾਰਮ ਦੇ ਦਰਸ਼ਕਾਂ ਤੋਂ ਲਗਭਗ 6 ਕਰੋੜ ਘੱਟ ਹੈ। ਇਸ ਲਈ ਭਾਰਤੀ ਓਟੀਟੀ ਉਦਯੋਗ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ, ਉਤਸ਼ਾਹਿਤ ਕਰਨ ਅਤੇ ਖੇਤਰੀ ਪ੍ਰਤਿਭਾ ਨੂੰ ਸਵੀਕਾਰ ਕਰਨ ਦੀ ਜ਼ਰੂਰਤ ਮਹਿਸੂਸ ਹੋਈ, ਜਿਸ ਵਿੱਚ ਭਾਰਤ ਬਹੁਤ ਸਮ੍ਰਿੱਧ ਹੈ।”

ਅਵਾਰਡ ਲਈ ਯੋਗਤਾ

ਅਵਾਰਡ ਲਈ ਯੋਗ ਹੋਣ ਲਈ, ਵੈੱਬ ਸੀਰੀਜ਼ ਨੂੰ ਅਸਲ ਵਿੱਚ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਨਿਰਮਿਤ/ਸ਼ੂਟ ਕੀਤਾ ਗਿਆ ਹੋਣਾ ਚਾਹੀਦਾ ਹੈ। ਇਹ ਸਿਰਫ਼ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਕਰਨ ਦੇ ਉਦੇਸ਼ ਨਾਲ ਨਿਰਮਿਤ, ਸਹਿ-ਨਿਰਮਿਤ, ਲਾਇਸੰਸ ਪ੍ਰਾਪਤ ਜਾਂ ਹਾਸਲ ਕੀਤਾ ਹੋਇਆ ਇੱਕ ਮੂਲ ਕੰਮ ਹੋਣਾ ਚਾਹੀਦਾ ਹੈ। ਦਾਖਲ ਕੀਤੇ ਜਾਣ ਵਾਲੇ ਸਾਰੇ ਐਪੀਸੋਡ (ਵੈੱਬ ਸੀਰੀਜ਼/ਸੀਜ਼ਨ) ਨੂੰ 01 ਜਨਵਰੀ, 2022 ਤੋਂ 31 ਦਸੰਬਰ, 2022 ਦੇ ਦਰਮਿਆਨ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਕੀਤਾ ਗਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਐਪਲੀਕੇਸ਼ਨ ਲਈ ਵੈੱਬ ਸੀਰੀਜ਼/ਸੀਜ਼ਨ ਵਿੱਚ ਘੱਟ ਤੋਂ ਘੱਟ 180 ਮਿਨਟ ਦਾ ਕੁੱਲ ਰਨਟਾਈਮ ਹੋਣਾ ਚਾਹੀਦਾ ਹੈ, ਘੱਟ ਤੋਂ ਘੱਟ ਤਿੰਨ ਐਪੀਸੋਡ ਹੋਣੇ ਚਾਹੀਦੇ ਹਨ, ਹਰੇਕ ਐਪੀਸੋਡ ਦੀ ਮਿਆਦ 25 ਮਿੰਟ ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਇੱਕ ਹੀ ਸਿਰਲੇਖ ਜਾਂ ਵਪਾਰਕ ਨਾਮ ਦੇ ਤਹਿਤ ਇਕੱਠੇ ਲਿੰਕ ਹੋਣਾ ਚਾਹੀਦਾ ਹੈ।

 

ਅਵਾਰਡ ਲਈ ਅਰਜ਼ੀ ਕਿਵੇਂ ਦੇਣੀ ਹੈ

ਬਿਨੈਕਾਰਾਂ ਨੂੰ ਨਿਰਧਾਰਿਤ ਔਨਲਾਈਨ ਦਾਖਲਾ ਫਾਰਮ ਦੇ ਰਾਹੀਂ ਐਂਟਰੀ ਜਮ੍ਹਾਂ ਕਰਨੀ ਚਾਹੀਦੀ ਹੈ, ਜੋ ਅਵਾਰਡ ਵੈੱਬਸਾਈਟ https://bestwebseriesaward.com/ ’ਤੇ ਉਪਲਬਧ ਹੈ। ਐਂਟਰੀਆਂ ਨੂੰ 25 ਅਗਸਤ, 2023 ਨੂੰ ਸ਼ਾਮ 6 ਵਜੇ ਤੱਕ ਔਨਲਾਈਨ ਜਮ੍ਹਾਂ ਕੀਤਾ ਜਾ ਸਕਦਾ ਹੈ। ਐਂਟਰੀਆਂ ਨੂੰ ਔਨਲਾਈਨ ਜਮ੍ਹਾਂ ਕਰਨ ਤੋਂ ਇਲਾਵਾ, ਔਨਲਾਈਨ ਅਰਜ਼ੀ ਦੀ ਪ੍ਰਿੰਟ ਕੀਤੀ ਅਤੇ ਹਸਤਾਖਰਿਤ ਹਾਰਡ ਕਾਪੀ ਏਂਜਿਟਮੈਂਟ ਦੇ ਨਾਲ 31 ਅਗਸਤ, 2023 ਤੱਕ ਅਧਿਕਾਰਤ ਦਫ਼ਤਰ ਪਹੁੰਚ ਜਾਣੀ ਚਾਹੀਦੀ ਹੈ। ਜੇਕਰ 31 ਅਗਸਤ, 2023 ਨੂੰ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ, ਤਾਂ ਅਗਲੇ ਕੰਮਕਾਜੀ ਦਿਨ ਨੂੰ ਅਰਜ਼ੀਆਂ ਪ੍ਰਾਪਤ ਹੋਣ ਦੀ ਅੰਤਿਮ ਮਿਤੀ ਮੰਨਿਆ ਜਾਵੇਗਾ।

 

ਅਵਾਰਡ ਦੇ ਹਿੱਸੇ

ਸਰਵੋਤਮ ਵੈੱਬ ਸੀਰੀਜ਼ ਦਾ ਅਵਾਰਡ ਇੱਕ ਵੈੱਬ ਸੀਰੀਜ਼ ਨੂੰ ਉਸ ਦੀ ਕਲਾਤਮਕ ਯੋਗਤਾ, ਕਹਾਣੀ ਪੇਸ਼ਕਾਰੀ, ਤਕਨੀਕੀ ਉਤਕ੍ਰਿਸ਼ਟਤਾ ਅਤੇ ਸਮੁੱਚੇ ਪ੍ਰਭਾਵ ਦੇ ਲਈ ਦਿੱਤਾ ਜਾਵੇਗਾ। ਇਸ ਵਿੱਚ 10 ਲੱਖ ਰੁਪਏ ਦਾ ਨਕਦ ਅਵਾਰਡ ਪ੍ਰਦਾਨ ਕੀਤਾ ਜਾਵੇਗਾ, ਜਿਸ ਨੂੰ ਡਾਇਰੈਕਟਰ, ਲੇਖਕ ਅਤੇ ਨਿਰਮਾਤਾ/ਪ੍ਰੋਡਕਸ਼ਨ ਹਾਊਸ/ਓਟੀਟੀ ਪਲੈਟਫਾਰਮ (ਮੂਲ ਪ੍ਰੋਡਕਸ਼ਨ ਜਾਂ ਸਹਿ-ਨਿਰਮਾਣ ਮਾਮਲੇ ਵਿੱਚ) ਦੇ ਦਰਮਿਆਨ ਬਰਾਬਰ ਵੰਡਿਆ ਜਾਵੇਗਾ। ਸਰਟੀਫਿਕੇਟ ਵੀ ਡਾਇਰੈਕਟਰ/ਸਿਰਜਣਹਾਰ ਜਾਂ ਦੋਵੇਂ, ਨਿਰਮਾਤਾ/ਪ੍ਰੋਡਕਸ਼ਨ ਹਾਊਸ/ਓਟੀਟੀ ਪਲੈਟਫਾਰਮ (ਮੂਲ ਨਿਰਮਾਣ ਜਾਂ ਸਹਿ-ਉਤਪਾਦਨ ਮਾਮਲੇ ਵਿੱਤ) ਅਤੇ ਵੈੱਬ-ਸੀਰੀਜ਼ ਸਟ੍ਰੀਮਿੰਗ ਕਰਨ ਵਾਲੇ ਓਟੀਟੀ ਪਲੈਟਫਾਰਮ ਨੂੰ ਪ੍ਰਦਾਨ ਕੀਤਾ ਜਾਵੇਗਾ।

ਅਵਾਰਡ ਲਈ ਚੋਣ ਕਰਨ ਲਈ ਦੋ ਪੱਧਰੀ ਵਿਵਸਥਾ ਹੋਵੇਗੀ, ਜਿਸ ਵਿੱਚ ਇੱਕ ਪ੍ਰੀਵਿਊ ਕਮੇਟੀ ਅਤੇ ਇੱਕ ਜਿਊਰੀ ਸ਼ਾਮਲ ਹੈ। ਜਿਊਰੀ ਵਿੱਚ ਪੂਰੇ ਦੇਸ਼ ਤੋਂ ਵੈੱਬ-ਸੀਰੀਜ਼, ਸਿਨੇਮਾ ਅਤੇ ਹੋਰ ਸਬੰਧਿਤ ਖੇਤਰਾਂ ਵਿੱਚ ਮੰਨੇ-ਪ੍ਰਮੰਨੇ ਉੱਘੇ ਫਿਲਮ/ਵੈੱਬ ਸੀਰੀਜ਼ ਪੇਸ਼ੇਵਰ/ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਪ੍ਰੀਵਿਊ ਕਮੇਟੀ ਅਤੇ ਜਿਊਰੀ ਦਾ ਗਠਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਕੀਤਾ ਜਾਵੇਗਾ।

ਅਵਾਰਡ ਦੀ ਯੋਗਤਾ ਅਤੇ ਹੋਰ ਵੇਰਵਿਆਂ ਦੀ ਵਿਸਤ੍ਰਿਤ ਜਾਣਕਾਰੀ ਅਵਾਰਡ ਦੀ ਵੈੱਬਸਾਈਟ https://bestwebseriesaward.com/  ֹ‘ਤੇ ਉਪਲਬਧ ਹੈ। ਅਵਾਰਡ ਦੇ ਨਿਯਮ ਅਤੇ ਕਾਨੂੰਨ ਨੂੰ ਇੱਥੋਂ ਦੀ ਪ੍ਰਾਪਤ ਕੀਤਾ ਜਾ ਸਕਦਾ ਹੈ।

 

************

ਪੀਆਈਬੀ ਦਿੱਲੀ/ਡੀਜੇਐੱਮ


(Release ID: 1947105) Visitor Counter : 92


Read this release in: English , Urdu , Marathi , Hindi