ਬਿਜਲੀ ਮੰਤਰਾਲਾ
azadi ka amrit mahotsav

ਐੱਨਟੀਪੀਸੀ ਰਿਨਿਊਏਬਲ ਐਨਰਜੀ ਲਿਮਿਟਿਡ ਨੇ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਰਿਜ਼ਰਵਾਇਰ ਵਿੱਚ 80 ਮੈਗਾਵਾਟ ਫਲੋਟਿੰਗ ਸੋਲਰ ਪ੍ਰੋਜੈਕਟ ਲਈ ਸਫ਼ਲ ਬੋਲੀ ਲਗਾਈ

Posted On: 08 AUG 2023 8:23PM by PIB Chandigarh

ਐੱਨਟੀਪੀਸੀ ਰਿਨਿਊਏਬਲ ਐਨਰਜੀ ਲਿਮਿਟਿਡ, ਮੱਧ ਪ੍ਰਦੇਸ਼ ਦੇ ਖੰਡਵਾ ਸਥਿਤ ਓਮਕਾਰੇਸ਼ਵਰ ਰਿਜ਼ਰਵਾਇਰ ਵਿਖੇ 80 ਮੈਗਾਵਾਟ ਦੀ ਫਲੋਟਿੰਗ ਸੋਲਰ ਸਮਰੱਥਾ ਪ੍ਰੋਜੈਕਟ ਲਈ ਸਫ਼ਲ ਬੋਲੀਕਾਰ ਕੰਪਨੀ ਬਣੀ ਹੈ।

ਸੋਲਰ ਪ੍ਰੋਜੈਕਟ ਲਈ ਬੋਲੀਆਂ ਲਗਾਉਣ ਦਾ ਕੰਮ 8 ਅਗਸਤ 2023 ਨੂੰ ਰੀਵਾ ਅਲਟਰਾ ਮੈਗਾ ਸੋਲਰ ਲਿਮਿਟਿਡ (ਆਰਯੂਐੱਮਐੱਸਐੱਲ) ਨੇ ਕੀਤਾ। ਇਹ ਸੋਲਰ ਐਨਰਜੀ ਕਾਰਪੋਰੇਸ਼ਨ ਆਵ੍ ਇੰਡੀਆ (ਐੱਸਈਸੀਆਈ) ਅਤੇ ਐੱਮਪੀ ਊਰਜਾ ਵਿਕਾਸ ਨਿਗਮ ਲਿਮਿਟਿਡ ਦਾ ਸੰਯੁਕਤ ਉੱਦਮ ਹੈ। ਬੋਲੀਆਂ ਤੋਂ 3.80 ਰੁਪਏ/ਕਿਲੋਵਾਟ ਡਬਲਿਊਐੱਚ ਦੀ ਦਰ ਸਾਹਮਣੇ ਆਈ ਹੈ ਅਤੇ ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ ਬਿਜਲੀ ਦਾ ਇਸਤੇਮਾਲ ਐੱਮਪੀ ਰਾਜ ਡਿਸਕਾਮ ਦੁਆਰਾ ਕੀਤਾ ਜਾਵੇਗਾ।

ਇਸ ਪ੍ਰੋਜੈਕਟ ਦੇ ਪੂਰਾ ਹੋ ਜਾਣ ’ਤੇ ਐੱਨਟੀਪੀਸੀ ਦੇ ਫਲੋਟਿੰਗ ਸੋਲਰ ਊਰਜਾ ਪ੍ਰੋਜਕਟਾਂ ਦੀ ਕੁੱਲ ਸਮਰੱਥਾ 342 ਮੈਗਾਵਾਟ ਤੱਕ ਪਹੁੰਚ ਜਾਵੇਗੀ। ਰਿਜ਼ਰਵਾਇਰ ਦੇ ਉੱਪਰ ਬਣਨ ਵਾਲਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪ੍ਰੋਜੈਕਟ ਇਸ ਸਮੇਂ ਦੇਸ਼ ਵਿੱਚ ਤੇਲੰਗਾਨਾ ਵਿੱਚ ਐੱਨਟੀਪੀਸੀ ਰਾਮਗੁੰਡਮ ਹੈ, ਜਿਸ ਦੀ ਸਮਰੱਥਾ 100 ਮੈਗਾਵਾਟ ਹੈ।

ਵਰਤਮਾਨ ਵਿੱਚ  ਐੱਨਟੀਪੀਸੀ ਸਮੂਹ ਦੀ 3.3 ਗੀਗਾਵਾਟ ਨਵਿਆਉਣਯੋਗ ਊਰਜਾ ਸੰਚਾਲਨ ਸਮਰੱਥਾ ਹੈ ਜਦਕਿ 20 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਪਾਈਪਲਾਈਨ ਵਿੱਚ ਹੈ ਜਿਸ ਵਿੱਚ 4 ਗੀਗਾਵਾਟ ਐਨਰਜੀ ਸਟੋਰੇਜ ਸਿਸਟਮ ਅਤੇ ਦੇਸ਼ ਦਾ ਪਹਿਲਾ ਗ੍ਰੀਨ ਹਾਈਡ੍ਰੋਜਨ ਅਧਾਰਿਤ ਪੀਐੱਨਜੀ ਬਲੈਂਡਿੰਗ ਪ੍ਰੋਜੈਕਟ ਸ਼ਾਮਲ ਹੈ।

ਐੱਨਟੀਪੀਸੀ 2032 ਤੱਕ 60 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਹਾਸਲ ਕਰਨ ਲਈ ਪ੍ਰਤੀਬੱਧ ਹੈ ਅਤੇ ਇਸ ਦੇ ਨਾਲ ਹੀ ਉਹ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀ ਅਤੇ ਐਨਰਜੀ ਸਟੋਰੇਜ ਡੋਮਨ ਵਿੱਚ ਇੱਕ ਪ੍ਰਮੁੱਖ ਕੰਪਨੀ ਦੇ ਤੌਰ ’ਤੇ ਸਥਾਪਿਤ ਹੋਵੇਗੀ।

****

ਏਐੱਮ/


(Release ID: 1947068) Visitor Counter : 109


Read this release in: English , Urdu , Hindi