ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਟਿਕਾਊ ਉਪਾਵਾਂ ਨੂੰ ਅਪਣਾਉਣਾ

Posted On: 07 AUG 2023 3:33PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲਾ (ਐੱਮਐੱਸਐੱਮਈ) ਐੱਮਐੱਸਐੱਮਈ ਸੈਕਟਰ ਵਿੱਚ ਟਿਕਾਊ ਉਪਾਵਾਂ ਨੂੰ ਅਪਣਾਉਣ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕਰਦਾ ਹੈ। ਐੱਮਐੱਸਐੱਮਈ ਚੈਂਪੀਅਨ ਸਕੀਮ ਮੰਤਰਾਲੇ ਦੀ ਇੱਕ ਅਜਿਹੀ ਪਹਿਲਕਦਮੀ ਹੈ, ਜੋ ਐੱਮਐੱਸਐੱਮਈਜ਼ ਨੂੰ ਹੇਠਾਂ ਦਿੱਤੇ ਤਿੰਨ ਭਾਗਾਂ ਦੇ ਤਹਿਤ ਵੱਖ-ਵੱਖ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ:

ਐੱਮਐੱਸਐੱਮਈ-ਟਿਕਾਊ (ਜ਼ੈੱਡ)

ਐੱਮਐੱਸਐੱਮਈ- ਪ੍ਰਤੀਯੋਗੀ (ਲੀਨ)

ਐੱਮਐੱਸਐੱਮਈ- ਨਵੀਨਤਾਕਾਰੀ (ਇਨਕਿਊਬੇਸ਼ਨ, ਬੌਧਿਕ ਸੰਪਤੀ ਅਧਿਕਾਰ, ਡਿਜ਼ਾਈਨ ਅਤੇ ਡਿਜੀਟਲ ਐੱਮਐੱਸਐੱਮਈ)

ਐੱਮਐੱਸਐੱਮਈਜ਼ ਸਸਟੇਨੇਬਲ (ਜ਼ੈੱਡ) ਸਰਟੀਫਿਕੇਸ਼ਨ ਸਕੀਮ ਟੈਸਟਿੰਗ/ਪ੍ਰਮਾਣੀਕਰਨ ਦੀ ਕੁੱਲ ਲਾਗਤ ਦੇ 75% ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸਬਸਿਡੀ ਦੀ ਵੱਧ ਤੋਂ ਵੱਧ ਹੱਦ 50,000 ਰੁਪਏ ਹੈ। ਜ਼ੈੱਡ ਪ੍ਰਮਾਣਿਤ ਐੱਮਐੱਸਐੱਮਈ ਲੜੀਵਾਰ 2 ਲੱਖ ਅਤੇ 3 ਲੱਖ ਰੁਪਏ ਤੱਕ ਹੈਂਡਹੋਲਡਿੰਗ ਅਤੇ ਤਕਨਾਲੋਜੀ ਅਪਗ੍ਰੇਡੇਸ਼ਨ ਸਹਾਇਤਾ ਲਈ ਯੋਗ ਹਨ। ਮੌਜੂਦਾ ਸਮੇਂ ਵਿੱਚ 54,000 ਤੋਂ ਵੱਧ ਐੱਮਐੱਸਐੱਮਈਜ਼ ਰਜਿਸਟਰ ਹੋਏ ਹਨ ਅਤੇ 13,700 ਤੋਂ ਵੱਧ ਐੱਮਐੱਸਐੱਮਈਜ਼ ਨੂੰ ਐੱਮਐੱਸਐੱਮਈਜ਼ ਸਸਟੇਨੇਬਲ (ਜ਼ੈੱਡ) ਸਰਟੀਫਿਕੇਸ਼ਨ ਸਕੀਮ ਹੇਠਾਂ ਪ੍ਰਮਾਣਿਤ ਕੀਤਾ ਗਿਆ ਹੈ।

ਐੱਮਐੱਸਐੱਮਈ ਪ੍ਰਤੀਯੋਗੀ (ਲੀਨ) ਸਕੀਮ ਦੇ ਤਹਿਤ, ਐੱਮਐੱਸਐੱਮਈ ਅਸਵੀਕਾਰ ਦਰਾਂ, ਉਤਪਾਦ ਅਤੇ ਕੱਚੇ ਮਾਲ ਦੀ ਆਵਾਜਾਈ ਅਤੇ ਉਤਪਾਦ ਦੀ ਲਾਗਤ ਨੂੰ ਘਟਾਉਣ ਲਈ ਯੋਜਨਾ ਦੇ ਅਗਾਊਂ ਪੱਧਰ ਨੂੰ ਲਾਗੂ ਕਰਨ ਲਈ 2,16,000 ਰੁਪਏ ਤੱਕ ਦੀ ਵਿੱਤੀ ਸਹਾਇਤਾ ਦੇ ਹੱਕਦਾਰ ਹਨ।

ਐੱਮਐੱਸਐੱਮਈ ਇਨੋਵੇਟਿਵ ਸਕੀਮ ਵਿਚਾਰਾਂ ਦੇ ਵਿਕਾਸ ਅਤੇ ਪਾਲਣ ਪੋਸ਼ਣ ਲਈ ਸੰਸਥਾਵਾਂ ਦੀ ਮੇਜ਼ਬਾਨੀ ਲਈ ਪ੍ਰਤੀ ਵਿਚਾਰ 15 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਯੋਜਨਾ ਦੇ ਤਹਿਤ, 15 ਵੱਖ-ਵੱਖ ਥੀਮਾਂ ਲਈ ਐੱਮਐੱਸਐੱਮਈਜ਼ ਆਈਡਿਆ ਹੈਕਾਥੌਨ 2.0 ਦਾ ਆਯੋਜਨ ਕੀਤਾ ਗਿਆ ਸੀ ਅਤੇ ਪ੍ਰਾਪਤ ਹੋਏ ਕੁੱਲ 13764 ਵਿਚਾਰਾਂ ਵਿੱਚੋਂ 276 ਵਿਚਾਰਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਐੱਮਐੱਸਐੱਮਈ ਮੰਤਰਾਲੇ ਨੇ ਉਪਰੋਕਤ ਸਕੀਮਾਂ ਨੂੰ ਜਾਗਰੂਕਤਾ ਪ੍ਰੋਗਰਾਮਾਂ, ਮੁਹਿੰਮਾਂ ਅਤੇ ਇਸ਼ਤਿਹਾਰਾਂ ਰਾਹੀਂ ਐੱਮਐੱਸਐੱਮਈ ਵਿੱਚ ਪ੍ਰਸਿੱਧ ਬਣਾਉਣ ਲਈ ਵੱਖ-ਵੱਖ ਪ੍ਰਚਾਰ ਉਪਾਅ ਕੀਤੇ ਹਨ।

ਉਪਰੋਕਤ ਤੋਂ ਇਲਾਵਾ, ਸਰਕਾਰ ਨੇ ਐੱਮਐੱਸਐੱਮਈ ਦੇ ਮਿਸ਼ਨ ਸੋਲਰ, ਮਿਸ਼ਨ ਈਵੋਲਵ, ਮਿਸ਼ਨ ਵੇਸਟ ਟੂ ਐਨਵਾਇਰਮੈਂਟ ਟੇਸਟ, ਮਿਸ਼ਨ ਊਰਜਾ ਕੁਸ਼ਲਤਾ, ਕੁਦਰਤ ਦਾ ਪਾਲਣ ਪੋਸ਼ਣ, ਸਸਟੇਨੇਬਿਲਟੀ ਪਰਸੈਪਸ਼ਨ ਇੰਡੈਕਸ (ਐੱਸਪੈਕਸ) ਅਤੇ ਗ੍ਰੀਨ ਇਨਕਲੂਸੀਵਿਟੀ (ਗਰਿੱਟ) ਐੱਮਐੱਸਐੱਮਈ ਦੇ ਵਿੱਚ ਸਥਿਰਤਾ ਉਪਾਵਾਂ ਨੂੰ ਅਪਣਾਉਣ ਨੂੰ ਵਧਾਉਣ ਲਈ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ (ਸਿਡਬੀ) ਦੁਆਰਾ ਕਈ ਪਹਿਲਕਦਮੀਆਂ ਕੀਤੀਆਂ ਹਨ। 

ਐੱਸਪੈਕਸ ਪਹਿਲਕਦਮੀ ਦੇ ਤਹਿਤ, ਸਿਡਬੀ ਸਸਟੇਨੇਬਿਲਟੀ ਪਰਸੈਪਸ਼ਨ ਇੰਡੈਕਸ (ਐੱਸਪੈਕਸ) ਦੇ ਨਾਲ ਆਇਆ ਹੈ, ਜੋ ਐੱਮਐੱਸਐੱਮਈਜ਼ ਵਿੱਚ ਸਥਿਰਤਾ ਜਾਗਰੂਕਤਾ 'ਤੇ ਇੱਕ ਤਿਮਾਹੀ ਰਿਪੋਰਟ ਹੈ। ਸਰਵੇਖਣ ਦੇ ਆਧਾਰ 'ਤੇ ਅਕਤੂਬਰ-ਦਸੰਬਰ 2022 ਦੌਰਾਨ ਸੂਚਕਾਂਕ 46 ਸੀ ਜੋ ਜਨਵਰੀ-ਮਾਰਚ 2023 ਦੌਰਾਨ ਵੱਧ ਕੇ 54 ਹੋ ਗਿਆ।

ਗਰਿੱਟ ਪ੍ਰੋਜੈਕਟ ਦੇ ਤਹਿਤ, ਸਿਡਬੀ ਕੁਝ ਸੂਖਮ/ਕਾਰੀਗਰ ਕਲੱਸਟਰਾਂ ਨੂੰ ਅਪਣਾਉਂਦਾ ਹੈ, ਵਿਸ਼ੇਸ਼ ਏਜੰਸੀਆਂ ਨੂੰ ਨਿਯੁਕਤ ਕਰਦਾ ਹੈ ਅਤੇ ਗ੍ਰੀਨ ਪਹਿਲਕਦਮੀਆਂ ਨੂੰ ਅਪਣਾਉਣ ਲਈ ਐੱਮਐੱਸਐੱਮਈਜ਼ ਦਾ ਸਮਰਥਨ ਕਰਦਾ ਹੈ। ਮੌਜੂਦਾ ਸਮੇਂ ਵਿੱਚ ਸਿਡਬੀ ਨੇ ਇਸ ਪ੍ਰੋਜੈਕਟ ਦੇ ਤਹਿਤ 7 ਕਲੱਸਟਰ/ਓਡੀਓਪੀ ਅਪਣਾਏ ਹਨ।

ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਨਐੱਸਕੇ 


(Release ID: 1946968) Visitor Counter : 84


Read this release in: Urdu , English , Hindi , Telugu