ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਉਦਯਮ ਰਜਿਸਟ੍ਰੇਸ਼ਨ ਪੋਰਟਲ

Posted On: 03 AUG 2023 5:08PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਉਦਯੋਗਾਂ ਨੂੰ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਵਜੋਂ ਰਜਿਸਟਰ ਕਰਨ ਅਤੇ ਸ਼੍ਰੇਣੀਬੱਧ ਕਰਨ ਲਈ 01.07.2020 ਨੂੰ ਉਦਯਮ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿੱਚ, ਸ਼ੁਰੂਆਤ ਤੋਂ ਲੈ ਕੇ 31.07.2023 ਤੱਕ ਰਜਿਸਟਰਡ ਉੱਦਮਾਂ ਦੀ ਕੁੱਲ ਸੰਖਿਆ 16,144 ਹੈ, ਜਿਨ੍ਹਾਂ ਵਿੱਚੋਂ 15906, 226 ਅਤੇ 12 ਲੜੀਵਾਰ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਹਨ।

ਉਦਯਮ ਪੋਰਟਲ ਦੇ ਅਨੁਸਾਰ, ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿੱਚ ਪਿਛਲੇ ਚਾਰ ਸਾਲਾਂ (2018-19 ਤੋਂ 2021-22) ਦੌਰਾਨ ਸਥਾਪਤ ਕੀਤੇ ਉੱਦਮਾਂ ਦੀ ਕੁੱਲ ਸੰਖਿਆ 7,849 ਹੈ, ਜਿਨ੍ਹਾਂ ਵਿੱਚੋਂ ਲੜੀਵਾਰ 7799, 48 ਅਤੇ 2 ਸੂਖਮ, ਛੋਟੇ ਅਤੇ ਮੱਧਮ ਉਦਯੋਗ ਹਨ। 

ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਨਐੱਸਕੇ


(Release ID: 1946585) Visitor Counter : 114


Read this release in: English , Urdu , Hindi