ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰ ਨੇ ਆਂਗਣਵਾੜੀ ਵਰਕਰਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ
Posted On:
04 AUG 2023 5:25PM by PIB Chandigarh
ਆਂਗਣਵਾੜੀ ਸੇਵਾਵਾਂ ਯੋਜਨਾ ਦੇ ਤਹਿਤ, ਆਂਗਣਵਾੜੀ ਵਰਕਰ ਅਤੇ ਆਂਗਣਵਾੜੀ ਹੈਲਪਰ ਸਥਾਨਕ ਭਾਈਚਾਰੇ ਵਿੱਚੋਂ "ਆਨਰੇਰੀ ਵਰਕਰ" ਹਨ ਜੋ ਬੱਚਿਆਂ ਦੀ ਦੇਖਭਾਲ਼ ਅਤੇ ਵਿਕਾਸ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਅੱਗੇ ਆਉਂਦੀਆਂ ਹਨ। ਆਂਗਣਵਾੜੀ ਵਰਕਰਾਂ/ਆਂਗਣਵਾੜੀ ਹੈਲਪਰਾਂ ਨੂੰ ਆਨਰੇਰੀ ਵਰਕਰ ਹੋਣ ਦੇ ਨਾਤੇ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਤੈਅ ਕੀਤੇ ਅਨੁਸਾਰ ਮਹੀਨਾਵਾਰ ਮਾਣ ਭੱਤਾ ਦਿੱਤਾ ਜਾਂਦਾ ਹੈ।
ਆਂਗਣਵਾੜੀ ਵਰਕਰਾਂ/ਆਂਗਣਵਾੜੀ ਹੈਲਪਰਾਂ (ਏਡਬਲਿਊਡਬਲਿਊ’ਸ/ਏਡਬਲਿਊਐੱਚ’ਸ) ਦੀ ਭਲਾਈ ਲਈ, ਹੇਠਾਂ ਦਰਸਾਏ ਗਏ ਕਦਮ ਚੁੱਕੇ ਗਏ ਹਨ:
-
ਮਾਣ ਭੱਤਾ: ਭਾਰਤ ਸਰਕਾਰ ਸਮੇਂ-ਸਮੇਂ 'ਤੇ ਏਡਬਲਿਊਡਬਲਿਊ’ਸ/ਏਡਬਲਿਊਐੱਚ’ਸ ਦੇ ਮਾਣਭੱਤੇ ਵਿੱਚ ਵਾਧਾ ਕਰਦੀ ਹੈ। ਅੰਤ ਵਿੱਚ, 1 ਅਕਤੂਬਰ, 2018 ਤੋਂ, ਭਾਰਤ ਸਰਕਾਰ ਨੇ ਪ੍ਰਮੁੱਖ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ 3,000 ਰੁਪਏ ਤੋਂ ਵਧਾ ਕੇ 4,500 ਰੁਪਏ ਪ੍ਰਤੀ ਮਹੀਨਾ; ਮਿੰਨੀ-ਆਂਗਣਵਾੜੀ ਕੇਂਦਰਾਂ 'ਤੇ ਆਂਗਣਵਾੜੀ ਵਰਕਰਾਂ ਨੂੰ 2,250 ਤੋਂ 3,500 ਰੁਪਏ ਪ੍ਰਤੀ ਮਹੀਨਾ; ਏਡਬਲਿਊਡਬਲਿਊ’ਸ 1,500 ਰੁਪਏ ਤੋਂ 2,250 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ; ਅਤੇ ਆਂਗਣਵਾੜੀ ਵਰਕਰਾਂ ਨੂੰ 250 ਰੁਪਏ ਪ੍ਰਤੀ ਮਹੀਨਾ ਅਤੇ ਆਂਗਣਵਾੜੀ ਵਰਕਰਾਂ ਨੂੰ 500 ਰੁਪਏ ਪ੍ਰਤੀ ਮਹੀਨਾ ਪ੍ਰਦਰਸ਼ਨ ਅਧਾਰਤ ਪ੍ਰੋਤਸਾਹਨ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ ਸੰਸਾਧਨਾਂ ਤੋਂ ਇਨ੍ਹਾਂ ਕਾਰਜਕਰਤਾਵਾਂ ਨੂੰ ਵਾਧੂ ਮੁਦਰਾ ਪ੍ਰੋਤਸਾਹਨ/ਮਾਣ ਭੱਤੇ ਦਾ ਭੁਗਤਾਨ ਵੀ ਕਰ ਰਹੇ ਹਨ ਜੋ ਵੱਖੋ-ਵੱਖ ਰਾਜਾਂ ਵਿੱਚ ਵੱਖੋ-ਵੱਖ ਹੁੰਦੇ ਹਨ।
-
ਬੁਨਿਆਦੀ ਢਾਂਚੇ ਵਿੱਚ ਸੁਧਾਰ: ਸੰਸ਼ੋਧਿਤ ਯੋਜਨਾ ਦੇ ਤਹਿਤ, 2025-2026 ਤੱਕ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਪ੍ਰਤੀ ਸਾਲ 40,000 ਆਂਗਣਵਾੜੀ ਕੇਂਦਰਾਂ ਦੀ ਦਰ ਨਾਲ 2 ਲੱਖ ਆਂਗਣਵਾੜੀ ਕੇਂਦਰਾਂ (ਏਡਬਲਿਊਸੀ’ਸ) ਨੂੰ ਸਕਸ਼ਮ ਆਂਗਣਵਾੜੀਆਂ ਦੇ ਰੂਪ ਵਿੱਚ ਸੁਧਾਰੇ/ਅਪਗ੍ਰੇਡ ਕੀਤੇ ਬੁਨਿਆਦੀ ਢਾਂਚੇ ਦੇ ਨਾਲ ਅੱਪਗ੍ਰੇਡ ਕਰਨ ਦਾ ਪ੍ਰਬੰਧ ਹੈ। 2022-23 ਵਿੱਚ, 41,192 ਏਡਬਲਿਊਸੀ’ਸ ਦੀ ਪਛਾਣ ਐੱਲਈਡੀ’ਸ ਅਤੇ ਸਮਾਰਟ ਲਰਨਿੰਗ ਅਤੇ ਟੀਚਿੰਗ ਏਡਸ ਦੇ ਨਾਲ ਅੱਪਗ੍ਰੇਡ ਕਰਨ ਲਈ ਕੀਤੀ ਗਈ ਹੈ। ਇਸ ਤੋਂ ਇਲਾਵਾ ਆਂਗਣਵਾੜੀ ਕੇਂਦਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਟਾਇਲਟਾਂ ਦੀ ਲਾਗਤ ਕ੍ਰਮਵਾਰ 10,000 ਰੁਪਏ ਤੋਂ ਵਧਾ ਕੇ 17,000 ਰੁਪਏ ਅਤੇ 12,000 ਰੁਪਏ ਤੋਂ ਵਧਾ ਕੇ 36,000 ਰੁਪਏ ਕਰ ਦਿੱਤੀ ਗਈ ਹੈ। ਮਨਰੇਗਾ ਦੇ ਸਹਿਯੋਗ ਨਾਲ ਆਂਗਣਵਾੜੀ ਕੇਂਦਰਾਂ ਦੀ ਉਸਾਰੀ ਲਈ ਉਸਾਰੀ ਲਾਗਤ 7 ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਪ੍ਰਤੀ ਯੂਨਿਟ ਕੀਤੀ ਗਈ ਹੈ। ਪੋਸ਼ਣ ਅਤੇ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ) ਸੇਵਾਵਾਂ ਦੀ ਡਿਲੀਵਰੀ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਆਂਗਣਵਾੜੀ ਸਹਾਇਕ ਦੀ ਉਪਲਬਧਤਾ ਦੇ ਨਾਲ ਸਾਰੇ ਮਿੰਨੀ-ਆਂਗਣਵਾੜੀ ਕੇਂਦਰਾਂ ਨੂੰ ਮੁੱਖ/ਨਿਯਮਿਤ ਆਂਗਣਵਾੜੀ ਕੇਂਦਰਾਂ ਵਿੱਚ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ ਗਿਆ ਹੈ।
-
ਪੋਸ਼ਨ ਟਰੈਕਰ ਰਾਹੀਂ ਆਈਟੀ ਦਾ ਲਾਭ ਉਠਾਉਣਾ: ਸੋਧੀ ਹੋਈ ਸਕੀਮ ਦੇ ਤਹਿਤ, ਆਂਗਣਵਾੜੀ ਕੇਂਦਰਾਂ 'ਤੇ ਡਿਲੀਵਰੀ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਪਾਰਦਰਸ਼ਤਾ ਲਿਆਉਣ ਲਈ ਆਈਟੀ ਪ੍ਰਣਾਲੀਆਂ ਦਾ ਲਾਭ ਉਠਾਇਆ ਗਿਆ ਹੈ। 'ਪੋਸ਼ਨ ਟਰੈਕਰ' ਐਪਲੀਕੇਸ਼ਨ ਨੂੰ 1 ਮਾਰਚ, 2021 ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਇੱਕ ਮਹੱਤਵਪੂਰਨ ਗਵਰਨੈਂਸ ਟੂਲ ਦੇ ਰੂਪ ਵਿੱਚ ਰੋਲਆਊਟ ਕੀਤਾ ਗਿਆ ਸੀ। ਆਂਗਣਵਾੜੀ ਵਰਕਰਾਂ ਨੂੰ ਸਮਾਰਟਫ਼ੋਨ (ਲਗਭਗ 11 ਲੱਖ) ਨਾਲ ਤਕਨੀਕੀ ਤੌਰ 'ਤੇ ਸਸ਼ਕਤ ਕੀਤਾ ਗਿਆ ਹੈ। ਮੋਬਾਈਲ ਐਪਲੀਕੇਸ਼ਨ ਨੇ ਏਡਬਲਿਊਡਬਲਿਊ’ਸ ਦੁਆਰਾ ਵਰਤੇ ਜਾਣ ਵਾਲੇ ਭੌਤਿਕ ਰਜਿਸਟਰਾਂ ਨੂੰ ਡਿਜੀਟਲ ਅਤੇ ਸਵੈਚਲਿਤ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਕੰਮ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ ਵੀ ਮਦਦ ਮਿਲੀ ਹੈ।
(iv) ਤਰੱਕੀ ਦੇ ਰਾਹ: ਏਡਬਲਿਊਡਬਲਿਊ’ਸ ਦੀਆਂ 50% ਅਸਾਮੀਆਂ 5 ਸਾਲਾਂ ਦੇ ਤਜ਼ਰਬੇ ਵਾਲੀਆਂ ਆਂਗਣਵਾੜੀ ਹੈਲਪਰਾਂ ਦੀ ਤਰੱਕੀ ਦੁਆਰਾ ਭਰੀਆਂ ਜਾਣਗੀਆਂ ਅਤੇ ਸੁਪਰਵਾਈਜ਼ਰਾਂ ਦੀਆਂ 50% ਅਸਾਮੀਆਂ ਹੋਰ ਮਾਪਦੰਡਾਂ ਨੂੰ ਪੂਰਾ ਕਰਨ ਦੇ ਅਧੀਨ 5 ਸਾਲਾਂ ਦੇ ਤਜ਼ਰਬੇ ਵਾਲੀਆਂ ਆਂਗਣਵਾੜੀ ਵਰਕਰਾਂ ਦੀ ਤਰੱਕੀ ਦੁਆਰਾ ਭਰੀਆਂ ਜਾਣਗੀਆਂ।
(vi) ਸਮਾਜਿਕ ਸੁਰੱਖਿਆ ਬੀਮਾ ਯੋਜਨਾਵਾਂ: ਇਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਦੇ ਤਹਿਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ 18 ਤੋਂ 50 ਸਾਲ ਦੀ ਉਮਰ ਵਰਗ ਦੇ ਏਡਬਲਿਊਡਬਲਿਊ’ਸ/ਏਡਬਲਿਊਐੱਚ’ਸ ਨੂੰ 2.00 ਲੱਖ ਰੁਪਏ ਦੇ ਜੀਵਨ ਕਵਰ (ਜੀਵਨ ਦੇ ਜੋਖਮ, ਕਿਸੇ ਕਾਰਨ ਕਰਕੇ ਮੌਤ ਨੂੰ ਕਵਰ ਕਰਦਾ ਹੈ) ਲਈ ਬੀਮਾ ਲਾਭ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ 18-59 ਸਾਲ ਦੀ ਉਮਰ ਸਮੂਹ ਵਿੱਚ ਏਡਬਲਿਊਡਬਲਿਊ’ਸ ਅਤੇ ਏਡਬਲਿਊਐੱਚ’ਸ ਨੂੰ 2.00 ਲੱਖ ਰੁਪਏ (ਦੁਰਘਟਨਾਤਮਕ ਮੌਤ ਅਤੇ ਸਥਾਈ ਪੂਰੀ ਅਪੰਗਤਾ) / 1.00 ਲੱਖ ਰੁਪਏ (ਅੰਸ਼ਕ ਪਰ ਸਥਾਈ ਅਪੰਗਤਾ) ਦੇ ਦੁਰਘਟਨਾ ਕਵਰ ਲਈ ਪ੍ਰਦਾਨ ਕੀਤੇ ਹਨ।
ਹੁਣ, ਮੰਤਰਾਲੇ ਨੇ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੇ ਤਹਿਤ ਏਡਬਲਿਊਡਬਲਿਊ’ਸ/ਏਡਬਲਿਊਐੱਚ’ਸ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਬੀਮਾ ਕਵਰ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਅਤੇ ਪ੍ਰੀਮੀਅਮ ਦੀ ਅਦਾਇਗੀ ਲਈ ਫੰਡ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਂਗਣਵਾੜੀ ਸੇਵਾਵਾਂ (ਜਨਰਲ ਕੰਪੋਨੈਂਟ) ਦੇ ਤਹਿਤ ਨਿਰਧਾਰਿਤ ਲਾਗਤ ਸ਼ੇਅਰਿੰਗ ਅਨੁਪਾਤ 'ਤੇ ਜਾਰੀ ਕੀਤੇ ਜਾਣਗੇ।
(x) ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ (ਪੀਐੱਮ-ਐੱਸਵਾਈਐੱਮ): ਰਾਜ ਸਰਕਾਰਾਂ/ਯੂਟੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪਾਤਰ ਏਡਬਲਿਊਡਬਲਿਊ’ਸ/ਏਡਬਲਿਊਐੱਚ’ਸ ਨੂੰ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ (ਪੀਐੱਮ-ਐੱਸਵਾਈਐੱਮ) ਪੈਨਸ਼ਨ ਸਕੀਮ ਅਧੀਨ ਸਵੈ-ਇੱਛਤ ਤੌਰ 'ਤੇ ਭਰਤੀ ਹੋਣ ਲਈ ਉਤਸ਼ਾਹਿਤ ਕਰਨ।
ਸਕੀਮ ਵਿੱਚ ਦਾਖਲੇ ਦੀ ਉਮਰ 18-40 ਸਾਲ ਹੈ। ਪੀਐੱਮ-ਐੱਸਵਾਈਐੱਮ 50:50 ਦੇ ਅਧਾਰ 'ਤੇ ਇੱਕ ਸਵੈ-ਇੱਛਤ ਅਤੇ ਯੋਗਦਾਨ ਪਾਉਣ ਵਾਲੀ ਪੈਨਸ਼ਨ ਸਕੀਮ ਹੈ ਜਿਸ ਵਿੱਚ ਲਾਭਾਰਥੀ ਦੁਆਰਾ ਨਿਰਧਾਰਿਤ ਉਮਰ-ਵਿਸ਼ੇਸ਼ ਯੋਗਦਾਨ ਪਾਇਆ ਜਾਵੇਗਾ ਅਤੇ 60 ਸਾਲ ਦੀ ਉਮਰ ਪੂਰੀ ਹੋਣ 'ਤੇ 3,000 ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਪੈਨਸ਼ਨ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਦੁਆਰਾ ਬਰਾਬਰ ਯੋਗਦਾਨ ਪਾਇਆ ਜਾਵੇਗਾ।
ਆਸ਼ਾ ਵਰਕਰਾਂ ਦੇ ਸਬੰਧ ਵਿੱਚ, ਇਹ ਦੱਸਿਆ ਗਿਆ ਹੈ ਕਿ ਏਐੱਸਐੱਚਏ’ਸ (ਆਸ਼ਾ ਵਰਕਰਾਂ) ਨੂੰ ਕਮਿਊਨਿਟੀ ਹੈਲਥ ਵਲੰਟੀਅਰ ਮੰਨਿਆ ਜਾਂਦਾ ਹੈ ਅਤੇ ਉਹ ਸਿਰਫ਼ ਕੰਮ/ਸਰਗਰਮੀ ਅਧਾਰਿਤ ਪ੍ਰੋਤਸਾਹਨ ਦੇ ਹੱਕਦਾਰ ਹਨ। ਏਐੱਸਐੱਚਏ’ਸ ਨੂੰ ਰੁਟੀਨ ਅਤੇ ਆਵਰਤੀ ਗਤੀਵਿਧੀਆਂ ਲਈ ਇੱਕ ਨਿਸ਼ਚਿਤ ਮਹੀਨਾਵਾਰ ਪ੍ਰੋਤਸਾਹਨ ਪ੍ਰਾਪਤ ਹੁੰਦਾ ਹੈ।
ਇਹ ਜਾਣਕਾਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
********
ਐੱਸਐੱਸ/ਟੀਐੱਫਕੇ
(Release ID: 1946011)
Visitor Counter : 119