ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਸਕੱਤਰੇਤ ਸੇਵਾ (ਸੀਐੱਸਐੱਸ) ਦੇ ਪ੍ਰਤੀਨਿਧੀ ਮੰਡਲਾਂ (ਵਫਦਾਂ) ਨੇ ਡਾ: ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ, ਸੈਕਸ਼ਨ ਅਧਿਕਾਰੀਆਂ ਲਈ ਅਸਿਸਟੈਂਟ ਸੈਕਸ਼ਨ ਅਫ਼ਸਰਾਂ (ਏਐੱਸਓ) ਦੀ ਵੱਡੇ ਪੈਮਾਣੇ ‘ਤੇ ਪ੍ਰਮੋਸ਼ਨ ਨੂੰ ਮਨਜ਼ੂਰੀ ਦੇਣ ਲਈ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (DoPT) ਮੰਤਰੀ ਦਾ ਧੰਨਵਾਦ ਕੀਤਾ
“ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਅਤੇ ਲੰਬੇ ਸਮੇਂ ਤੱਕ ਠਹਿਰਾਵ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੱਡੇ ਪੱਧਰ ‘ਤੇ ਪ੍ਰਮੋਸ਼ਨਜ਼ ਦੇ ਰਹੀ ਹੈ” :ਡਾ. ਜਿਤੇਂਦਰ ਸਿੰਘ
ਹਾਲ ਹੀ ਦੇ ਵਰ੍ਹਿਆਂ ਵਿੱਚ ਵਿਭਿੰਨ ਕਰਮਚਾਰੀ ਐਸੋਸੀਏਸ਼ਨਜ਼ ਦੇ ਨਾਲ ਪਰਸਪਰ ਸੰਵਾਦ ਦੇ ਵਧੇਰੇ ਮਾਧਿਅਮ ਖੁੱਲੇ ਹਨ: ਡਾ. ਜਿਤੇਂਦਰ ਸਿੰਘ
Posted On:
31 JUL 2023 5:24PM by PIB Chandigarh
ਕੇਂਦਰੀ ਸਕੱਤਰੇਤ ਸੇਵਾ (ਸੈਂਟਰਲ ਸਕੱਤਰੇਤ ਸਰਵਿਸਿਜ਼-ਸੀਐੱਸਐੱਸ) ਦੇ ਮੰਚ (ਫੋਰਮ) ਅਤੇ ਸੀਮਿਤ ਲਿਮਿਟਿਡ ਡਿਪਾਰਟਮੈਂਟਲ ਕੰਪੀਟੀਟਿਵ ਐਗਜ਼ਾਮੀਨੇਸ਼ਨਜ਼- ਐੱਲਡੀਸੀਈ) ਦੀ ਸਿੱਧੀ ਭਰਤੀ ਤੋਂ ਆਏ ਕਰਮਚਾਰੀਆਂ ਸਮੇਤ ਕੇਂਦਰੀ ਸਕੱਤਰੇਤ ਕਰਮਚਾਰੀਆਂ ਦੇ ਇੱਕ ਪ੍ਰਤੀਨਿਧੀਮੰਡਲ ਨੇ ਅੱਜ ਨਵੀਂ ਦਿੱਲੀ ਵਿੱਚ ਸੰਯੁਕਤ ਤੌਰ ‘ਤੇ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੁਆਰਾ ਨਿਜੀ ਰੂਪ ਨਾਲ ਦਿਲਚਸਪੀ ਲੈਣ ਅਤੇ ਪਿਛਲੇ ਮਹੀਨੇ ਅਸਿਸਟੈਂਟ ਸੈਕਸ਼ਨ ਅਫ਼ਸਰਾਂ (ਏਐੱਸਓ) ਨਾਲ ਸੈਕਸ਼ਨ ਅਧਿਕਾਰੀਆਂ ਦੇ ਰੂਪ ਵਿੱਚ ਵੱਡੇ ਪੱਧਰ ‘ਤੇ ਪ੍ਰਮੋਸ਼ਨ ਵਿੱਚ ਤੇਜ਼ੀ ਲਿਆਉਣ ਲਈ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (DoPT) ਦੇ ਮੰਤਰੀ ਦਾ ਧੰਨਵਾਦ ਕੀਤਾ।
ਪ੍ਰਸੋਨਲ ਮੰਤਰਾਲੇ ਦੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ(ਡੀਓਪੀਟੀ) ਨੇ ਪਿਛਲੇ ਮਹੀਨੇ ਤਤਕਾਲ ਪ੍ਰਭਾਵ ਨਾਲ ਐੱਡਹਾਕ ਆਧਾਰ 'ਤੇ ਅਸਿਸਟੈਂਟ ਸੈਕਸ਼ਨ ਅਫ਼ਸਰਾਂ (ਏਐੱਸਓ) ਦੇ ਅਹੁਦੇ 'ਤੇ ਕੰਮ ਕਰ ਰਹੇ 1,592 ਅਧਿਕਾਰੀਆਂ ਨੂੰ ਵੱਡੇ ਪੱਧਰ 'ਤੇ ਪ੍ਰਮੋਸ਼ਨ ਦੇਣ ਨੂੰ ਮਨਜ਼ੂਰੀ ਦਿੱਤੀ ਸੀ।
ਮੰਤਰੀ ਮਹੋਦਯ ਨੇ ਕਿਹਾ ਕਿ ਪਿਛਲੇ ਵਰ੍ਹੇ ਹੀ ਇਕੱਲੇ ਵੱਡੇ ਪੱਧਰ ‘ਤੇ ਲਗਭਗ 9,000 ਪ੍ਰਮੋਸ਼ਨਾਂ ਕੀਤੀਆਂ ਗਈਆਂ ਅਤੇ ਉਸ ਤੋਂ ਪਹਿਲਾਂ ਡੀਓਪੀਟੀ ਨੇ ਪਿਛਲੇ ਤਿੰਨ ਵਰ੍ਹਿਆਂ ਵਿੱਚ 4,000 ਪ੍ਰਮੋਸ਼ਨਾਂ ਦਿੱਤੀਆਂ ਸਨ।
ਪ੍ਰਤੀਨਿਧੀ ਮੰਡਲ ਦੇ ਮੈਂਬਰਾਂ ਨੇ ਕਿਹਾ ਕਿ ਪ੍ਰਮੋਸ਼ਨ ਪ੍ਰਕਿਰਿਆ ਵਿੱਚ ਇਹ ਤੇਜ਼ੀ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਇੰਚਾਰਜ ਮੰਤਰੀ ਡਾ. ਜਿਤੇਂਦਰ ਸਿੰਘ ਦੇ ਨਿਰਦੇਸ਼ ‘ਤੇ ਲਿਆਂਦੀ ਗਈ ਹੈ, ਜਿਨ੍ਹਾਂ ਨੇ ਨਿਜੀ ਤੌਰ ‘ਤੇ ਪੂਰੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਇਸ ਗੱਲ ਦੇ ਲਈ ਬਹੁਤ ਉਤਸੁਕ ਹਨ ਕਿ ਮਿਹਨਤੀ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਨੂੰ ਕਾਰਜ ਦੇ ਅਨੁਕੂਲ ਵਾਤਾਵਰਣ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸਮੇਂ ਸਿਰ ਸੇਵਾ ਲਾਭ ਵੀ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਉਹ ਰਾਸ਼ਟਰ ਨਿਰਮਾਣ ਦੇ ਲਈ ਆਪਣਾ ਸਰਬਸ਼੍ਰੇਸ਼ਠ ਦੇਣ ਲਈ ਪ੍ਰੇਰਿਤ ਰਹਿਣ।
ਡਾ. ਜਿਤੇਂਦਰ ਸਿੰਘ ਨੇ ਕਿਹਾ, “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਅਤੇ ਸੇਵਾਕਾਲ ਵਿੱਚ ਲੰਬੇ ਸਮੇਂ ਤੱਕ ਠਹਿਰਾਵ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਵੱਡੇ ਪੱਧਰ ‘ਤੇ ਪ੍ਰਮੋਸ਼ਨਾਂ ਦੇ ਰਹੀਆਂ ਹਨ। ਅਸਿਸਟੈਂਟ ਸੈਕਸ਼ਨ ਅਫ਼ਸਰ (ਏਐੱਸਓ) ਅਤੇ ਹੋਰ ਗ੍ਰੇਡਸ ਵਿੱਚ ਹੋਰ 2000 ਪ੍ਰਮੋਸ਼ਨਜ਼ ਪ੍ਰਕਿਰਿਆ ਵਿੱਚ ਹਨ ਅਤੇ ਸੰਭਾਵਨਾ ਇਹ ਹੈ ਕਿ ਇਸ ਵਰ੍ਹੇ ਦੇ ਅੰਤ ਤੱਕ ਉਨ੍ਹਾਂ ਨੂੰ ਵੀ ਪ੍ਰਮੋਟ ਕਰ ਦਿੱਤਾ ਜਾਵੇਗਾ।”
ਮੰਤਰੀ ਮਹੋਦਯ ਨੇ ਕਿਹਾ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ, ਸਰਕਾਰ ਨੇ ਵਿਭਿੰਨ ਕੇਂਦਰੀ ਮੰਤਰਾਲਿਆਂ ਵਿੱਚ ਲੰਬਿਤ (ਪੈਂਡਿੰਗ) ਅਦਾਲਤੀ ਮਾਮਲਿਆਂ, ਹਾਇਰ ਗ੍ਰੇਡਸ ਵਿੱਚ ਅਸਾਮੀਆਂ ਦੀ ਕਮੀ ਅਤੇ ਕਰਮਚਾਰੀਆਂ ਦੇ ਹੋਰ ਮੁੱਦਿਆਂ ਕਾਰਨ ਲੰਬੇ ਸਮੇਂ ਤੋਂ ਚਲਦੇ ਆ ਰਹੇ ਅੜਿੱਕੇ ਦੇ ਮੁੱਦਿਆਂ ਦੀ ਸਮੇਂ-ਸਮੇਂ 'ਤੇ ਸਮੀਖਿਆ ਕੀਤੀ ਜਾਂਦੀ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਇਕੱਲੇ ਪਿਛਲੇ ਵਰ੍ਹੇ ਵਿੱਚ ਹੀ ਵੱਡੇ ਪੱਧਰ ‘ਤੇ ਲਗਭਗ 9,000 ਪ੍ਰਮੋਸ਼ਨਾਂ ਕੀਤੀਆਂ ਗਈਆਂ ਹਨ ਅਤੇ ਉਸ ਤੋਂ ਪਹਿਲਾਂ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ(ਡੀਓਪੀਟੀ) ਨੇ ਪਿਛਲੇ ਤਿੰਨ ਵਰ੍ਹਿਆਂ ਵਿੱਚ 4,000 ਪ੍ਰਮੋਸ਼ਨਾਂ ਦਿੱਤੀਆਂ ਸਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਕੁਝ ਕੈਡਰ ਅਤੇ ਕੁਝ ਪੱਧਰਾਂ ‘ਤੇ ਲੰਬੇ ਸਮੇਂ ਤੱਕ ਅਜਿਹੇ ਗਤੀਰੋਧ (ਸਟੈਗਨੇਸ਼ਨ) ਨੂੰ ਲੈ ਕੇ ਚਿੰਤਾ ਵਿੱਚ ਹਨ, ਜਿੱਥੇ ਪ੍ਰਸ਼ਾਸਨ ਦੇ ਸਭ ਤੋਂ ਹੇਠਲੇ ਪੱਧਰ ‘ਤੇ ਕੰਮ ਕਰਨ ਵਾਲੇ ਕੁਝ ਕਰਮਚਾਰੀ ਇੱਕ ਵੀ ਪ੍ਰਮੋਸ਼ਨ ਪ੍ਰਾਪਤ ਕੀਤੇ ਬਿਨਾ ਹੀ 30 ਤੋਂ 35 ਵਰ੍ਹਿਆਂ ਦਾ ਆਪਣਾ ਪੂਰਾ ਸੇਵਾ ਕਾਰਜਕਾਲ ਬਿਤਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਮੁੱਦੇ ‘ਤੇ ਚਰਚਾ ਕੀਤੀ ਹੈ ਅਤੇ ਪ੍ਰਸ਼ਾਸਨ ਦੇ ਜ਼ਰੀਏ ਅਤੇ ਹੇਠਲੇ ਪੱਧਰ ‘ਤੇ ਗਤੀਰੋਧ ਤੋਂ ਬਚਣ ਦੇ ਲਈ ਕਈ ਨਵੇਂ ਉਪਾਅ ਵਿਕਸਿਤ ਕੀਤੇ ਗਏ ਹਨ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਅਫਸੋਸ ਵਿਅਕਤ ਕੀਤਾ ਕਿ ਵੱਡੀ ਸੰਖਿਆ ਵਿੱਚ ਅਜਿਹੇ ਮਾਮਲਿਆਂ ਵਿੱਚ ਪ੍ਰਮੋਸ਼ਨ ਵਿੱਚ ਰੁਕਾਵਟ ਪਿਛਲੀਆਂ ਸਰਕਾਰਾਂ ਦੁਆਰਾ ਲਏ ਗਏ ਅਨੁਚਿਤ ਫੈਸਲਿਆਂ ਦੇ ਕਾਰਨ ਹੋਈ, ਜੋ ਮੁਕੱਦਮੇਬਾਜ਼ੀ ਜਾਂ ਆਊਟ-ਆਵ੍-ਟਰਨ ਦੇ ਪ੍ਰਮੋਸ਼ਨ ਦੇਣ ਦੇ ਲਈ ਨਿਯਮਾਂ ਨੂੰ ਤੋੜਨ-ਮਰੋੜਨ ਦਾ ਨਤੀਜਾ ਸੀ।
ਮੰਤਰੀ ਮਹੋਦਯ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਮਨਜ਼ੂਰ ਕੀਤੀਆਂ ਗਈਆਂ 4,000 ਪ੍ਰਮੋਸ਼ਨਾਂ ਵਿੱਚੋਂ ਕੁਝ ਵਿੱਚ, ਸਰਕਾਰ ਨੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਅਤੇ ਨਿਆਇਕ ਪੜਤਾਲ ਲਈ ਯੋਗ ਪ੍ਰਬੰਧ ਬਣਾ ਕੇ ਅਜਿਹੇ ਮਾਮਲੇ ਵਿਚਾਰ ਅਧੀਨ ਹੋਣ ਦੇ ਬਾਵਜੂਦ ਵੀ ਪ੍ਰਮੋਸ਼ਨਾਂ ਦਿੱਤੀਆਂ ਹਨ।
ਕੇਂਦਰੀ ਸੱਕਤਰੇਤ ਸੇਵਾ ਕੈਡਰ (ਸੀਐੱਸਐੱਸ ਕੈਡਰ) ਨਾਲ ਸਬੰਧਿਤ ਇਨ੍ਹਾਂ ਕਰਮਚਾਰੀਆਂ ਦੀ ਵੱਡੇ ਪੱਧਰ ‘ਤੇ ਪ੍ਰਮੋਸ਼ਨ ਦੇ ਆਦੇਸ਼ ਪਿਛਲੇ ਮਹੀਨੇ ਡਾ. ਜਿਤੇਂਦਰ ਸਿੰਘ ਦੀ ਪ੍ਰਧਾਨਗੀ ਵਿੱਚ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ(ਡੀਓਪੀਟੀ) ਵਿੱਚ ਕਈ ਦੌਰ ਦੀ ਉੱਚ ਪੱਧਰੀ ਮੀਟਿੰਗਾਂ ਤੋਂ ਬਾਅਦ ਜਾਰੀ ਕੀਤੇ ਗਏ ਸੀ।
ਇਸ ਗੱਲ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਅਤੇ ਸਟਾਫ ਸਲੈਕਸ਼ਨ ਕਮਿਸ਼ਨ (ਐੱਸਐੱਸਸੀ) ਦੇ ਜ਼ਰੀਏ ਸਰਕਾਰ ਵਿੱਚ ਵਧੇਰੇ ਪ੍ਰਤਿਭਾਸ਼ਾਲੀ ਅਤੇ ਕੁਸ਼ਲ ਭਰਤੀਆਂ ਹੋ ਰਹੀਆਂ ਹਨ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼ਾਸਨ ਵਿੱਚ ਸੁਗਮਤਾ ਦੇ ਨਾਲ-ਨਾਲ ਪੈਨਲ ਵਿੱਚ ਨਿਰਪੱਖਤਾ ਲਿਆਉਣ ਲਈ ਸਰਕਾਰ ਨੇ ਪਿਛਲੇ ਨੌਂ ਵਰ੍ਹਿਆਂ ਵਿੱਚ ਪ੍ਰਕਿਰਿਆਵਾਂ ਵਿੱਚ ਸੁਧਾਰ ਕੀਤਾ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪ੍ਰਮੋਸ਼ਨ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਵਿਅਕਤੀਗਤ ਪ੍ਰਾਥਮਿਕਤਾਵਾਂ ਸ਼ਾਮਲ ਨਾ ਹੋਣ।
ਉਨ੍ਹਾਂ ਨੇ ਕਿਹਾ, “ਔਨਲਾਈਨ ਡੇਟਾਬੇਸ ਨਾਲ ਸਰਕਾਰੀ ਕਾਰਜਬਲ ਵਿੱਚ ਅਧਿਕ ਜਵਾਬਦੇਹੀ ਅਤੇ ਕੁਸ਼ਲਤਾ ਆਈ ਹੈ।”
ਡਾ. ਜਿਤੇਂਦਰ ਸਿੰਘ ਨੇ ਕੇਂਦਰੀ ਸਕੱਤਰੇਤ ਸੇਵਾ (ਸੀਐੱਸਐੱਸ) ਦੇ ਪ੍ਰਤੀਨਿਧੀਮੰਡਲਾਂ ਨਾਲ ਮਿਸ਼ਨ ਕਰਮਯੋਗੀ ਮੰਚ ਦਾ ਉਪਯੋਗ ਕਰਕੇ ਆਪਣੇ ਸਬੰਧਿਤ ਕੈਡਰਸ ਦੀ ਸਿਖਲਾਈ ਦੇ ਲਈ ਰਾਹ ਖੋਲ੍ਹਣ ਅਤੇ ਆਪਣੇ-ਆਪਣੇ ਕਾਰਜਾਂ ਦੇ ਨਾਲ ਹੀ ਸਧਾਰਣ ਤੌਰ ‘ਤੇ ਸਮਾਜ ਵਿੱਚ ਭਰੋਸੇਯੋਗਤਾ ਵਧਾਉਣ ਦੇ ਲਈ ਚਿੰਤਨ ਸ਼ਿਵਿਰ ਅਤੇ ਵਰਕਸ਼ਾਪਸ ਆਯੋਜਿਤ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਕਿਹਾ, “ਇਹ ਸਭ ਨਾ ਸਿਰਫ ਜਨਤਾ ਦੇ ਲਈ ਫ਼ੈਸਲਿਆਂ ਦੀ ਪ੍ਰਭਾਵਪੂਰਣ ਢੰਗ ਨਾਲ ਸਮੇਂ ‘ਤੇ ਸੇਵਾ (ਡਿਲੀਵਰੀ) ਸੁਨਿਸ਼ਚਿਤ ਕਰਨ ਦੇ ਲਈ ਹੈ, ਬਲਕਿ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਮਰੱਥਾ ਅਨੁਸਾਰ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਵੀ ਹੈ।
*******
ਐੱਸਐੱਨਸੀ/ਪੀਕੇ
(Release ID: 1944698)
Visitor Counter : 73