ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਆਂਗਨਵਾੜੀ ਕੇਂਦਰਾਂ ਦਾ ਆਧੁਨਿਕੀਕਰਣ

Posted On: 28 JUL 2023 6:08PM by PIB Chandigarh

ਆਂਗਣਵਾੜੀ ਸੇਵਾਵਾਂ ਦੇ ਤਹਿਤ, ਛੇ ਸੇਵਾਵਾਂ ਦਾ ਪੈਕੇਜ, ਯਾਨੀ, (i) ਪੂਰਕ ਪੋਸ਼ਣ; (ii) ਪ੍ਰੀ-ਸਕੂਲ ਗੈਰ-ਰਸਮੀ ਸਿੱਖਿਆ; (iii) ਪੋਸ਼ਣ ਅਤੇ ਸਿਹਤ ਸਿੱਖਿਆ; (iv) ਟੀਕਾਕਰਣ; (v) ਸਿਹਤ ਜਾਂਚ; ਅਤੇ (vi) ਰੈਫਰਲ ਸੇਵਾਵਾਂ, ਆਂਗਣਵਾੜੀ ਕੇਂਦਰਾਂ ਦੇ ਪਲੇਟਫਾਰਮ ਰਾਹੀਂ ਦੇਸ਼ ਭਰ ਦੇ ਸਾਰੇ ਯੋਗ ਲਾਭਪਾਤਰੀਆਂ, ਯਾਨੀ 0-6 ਸਾਲ ਦੀ ਉਮਰ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ। ਤਿੰਨ ਸੇਵਾਵਾਂ ਜਿਵੇਂ ਕਿ ਟੀਕਾਕਰਣ, ਸਿਹਤ ਜਾਂਚ ਅਤੇ ਰੈਫਰਲ ਸੇਵਾਵਾਂ ਸਿਹਤ ਨਾਲ ਸਬੰਧਤ ਹਨ ਅਤੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਅਤੇ ਜਨਤਕ ਸਿਹਤ ਬੁਨਿਆਦੀ ਢਾਂਚੇ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

 

ਇਹ ਸੇਵਾਵਾਂ ਸਾਰੇ ਯੋਗ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਸੀਮਾ ਦੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜੋ ਆਂਗਣਵਾੜੀ ਕੇਂਦਰਾਂ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾਉਂਦੇ ਹਨ, ਅਤੇ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਪੌਸ਼ਟਿਕ ਅਤੇ ਸਿਹਤ ਸੇਵਾਵਾਂ ਦਾ ਲਾਭ ਉਠਾਉਣ ਲਈ ਲੋਕਾਂ ਵਿੱਚ ਲੋੜੀਂਦੀ ਜਾਗਰੂਕਤਾ ਪੈਦਾ ਕੀਤੀ ਗਈ ਹੈ। 

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੇ ਆਂਗਣਵਾੜੀ ਕੇਂਦਰਾਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਬਸਤੀ ਪੱਧਰ 'ਤੇ ਆਂਗਣਵਾੜੀ ਕੇਂਦਰਾਂ ਦੀ ਉਪਲਬਧਤਾ ਦੇ ਮੁੱਦੇ 'ਤੇ ਦੁਬਾਰਾ ਵਿਚਾਰ ਕਰਨ ਅਤੇ ਖੇਤਰ ਦੀ ਆਬਾਦੀ, ਅਸਲ ਵਿੱਚ ਏਡਬਲਿਊਸੀ ਵਿੱਚ ਹਾਜ਼ਰ ਹੋਣ ਵਾਲੇ ਬੱਚਿਆਂ ਦੀ ਗਿਣਤੀ ਅਤੇ ਉਪਲਬਧ ਏਡਬਲਿਊਸੀ’ਸ ਦੀ ਸੰਖਿਆ ਦੇ ਅਨੁਸਾਰ ਏਡਬਲਿਊਸੀ’ਸ ਦੀ ਅਸਲ ਲੋੜ ਨੂੰ ਨਿਰਧਾਰਤ ਕਰਨ ਦੀ ਬੇਨਤੀ ਕੀਤੀ ਹੈ।

 

ਇਸ ਤੋਂ ਇਲਾਵਾ, ਆਂਗਣਵਾੜੀ ਕੇਂਦਰਾਂ ਦਾ ਆਧੁਨਿਕੀਕਰਣ/ਅੱਪਗ੍ਰੇਡ ਕਰਨਾ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਲਗਾਤਾਰ ਕੀਤਾ ਜਾਣ ਵਾਲਾ ਯਤਨ ਹੈ। ਏਡਬਲਿਊਸੀ’ਸ ਦੇ ਆਧੁਨਿਕੀਕਰਣ ਲਈ ਮੰਤਰਾਲੇ ਦੁਆਰਾ ਕੀਤੇ ਗਏ ਕੁਝ ਉਪਾਅ ਹੇਠ ਲਿਖੇ ਅਨੁਸਾਰ ਹਨ: 

 

  • ਸਕਸ਼ਮ ਆਂਗਨਵਾੜੀ ਦੇ ਤਹਿਤ, ਦੇਸ਼ ਭਰ ਵਿੱਚ 2 ਲੱਖ ਆਂਗਣਵਾੜੀ ਕੇਂਦਰਾਂ (ਏਡਬਲਿਊਸੀ’ਸ) (40,000 ਏਡਬਲਿਊਸੀ’ਸ ਪ੍ਰਤੀ ਸਾਲ) ਨੂੰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿਕਾਸ ਲਈ ਬਿਹਤਰ ਪੋਸ਼ਣ ਡਿਲੀਵਰੀ ਅਤੇ ਸ਼ੁਰੂਆਤੀ ਬਚਪਨ ਦੀ ਦੇਖਭਾਲ਼ ਅਤੇ ਸਿੱਖਿਆ ਲਈ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਵਿੱਤੀ ਸਾਲ 2022-23 ਦੇ ਦੌਰਾਨ, ਐੱਲਈਡੀ ਸਕਰੀਨਾਂ, ਵਾਟਰ ਪਿਊਰੀਫਾਇਰ/ਆਰਓ ਮਸ਼ੀਨਾਂ ਦੀ ਸਥਾਪਨਾ, ਸਮਾਰਟ ਲਰਨਿੰਗ ਅਤੇ ਆਡੀਓ-ਵਿਜ਼ੂਅਲ ਏਡਜ਼, ਜਿੱਥੇ ਵੀ ਸੰਭਵ ਹੋਵੇ, ਭਾਰਤਨੈੱਟ ਰਾਹੀਂ ਬਾਲ-ਅਨੁਕੂਲ ਸਿੱਖਣ ਦੇ ਉਪਕਰਣ ਅਤੇ ਇੰਟਰਨੈੱਟ/ਵਾਈਫਾਈ ਕਨੈਕਟੀਵਿਟੀ ਸਮੇਤ ਬਿਹਤਰ ਬੁਨਿਆਦੀ ਢਾਂਚੇ ਦੇ ਨਾਲ ਸਕਸ਼ਮ ਆਂਗਨਵਾੜੀਆਂ ਦੇ ਰੂਪ ਵਿੱਚ ਅਪਗ੍ਰੇਡ ਕਰਨ ਲਈ ਖਾਹਿਸ਼ੀ ਜ਼ਿਲ੍ਹਿਆਂ ਵਿੱਚ 41,192 ਏਡਬਲਿਊਸੀ’ਸ ਦੀ ਪਛਾਣ ਕੀਤੀ ਗਈ ਹੈ।

 

  • ਆਂਗਣਵਾੜੀ ਸੇਵਾਵਾਂ (ਹੁਣ ਜਾਣੀ ਜਾਂਦੀ ਸਕਸ਼ਮ ਆਂਗਨਵਾੜੀ ਅਤੇ ਪੋਸ਼ਨ 2.0 ਸਕੀਮ) ਦੇ ਨਾਲ ਮਿਲ ਕੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਐੱਮਜੀਐੱਨਆਰਈਜੀਐੱਸ) ਦੇ ਤਹਿਤ ਦੇਸ਼ ਭਰ ਵਿੱਚ ਏਡਬਲਿਊਸੀ ਇਮਾਰਤਾਂ ਦੇ ਨਿਰਮਾਣ ਲਈ, ਸੰਸ਼ੋਧਿਤ ਯੋਜਨਾ - ਪੋਸ਼ਨ 2.0 ਦੇ ਤਹਿਤ ਉਸਾਰੀ ਲਾਗਤ ਨੂੰ 7 ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਪ੍ਰਤੀ ਯੂਨਿਟ ਕੀਤਾ ਗਿਆ ਹੈ।

 

  • ਸਵੱਛਤਾ ਕਾਰਜ ਯੋਜਨਾ ਦੇ ਤਹਿਤ, ਪੀਣ ਵਾਲੇ ਪਾਣੀ ਦੀ ਸਹੂਲਤ ਲਈ 10,000 ਰੁਪਏ ਪ੍ਰਤੀ ਏਡਬਲਿਊਸੀ ਅਤੇ ਟਾਇਲਟ ਦੀ ਸਹੂਲਤ ਲਈ 12,000 ਰੁਪਏ ਪ੍ਰਤੀ ਏਡਬਲਿਊਸੀ ਪ੍ਰਦਾਨ ਕੀਤੇ ਗਏ ਹਨ, ਜਿਸ ਨੂੰ ਹੁਣ ਕ੍ਰਮਵਾਰ 17,000 ਰੁਪਏ ਪ੍ਰਤੀ ਏਡਬਲਿਊਸੀ ਅਤੇ 36,000 ਰੁਪਏ ਪ੍ਰਤੀ ਏਡਬਲਿਊਸੀ ਕਰ ਦਿੱਤਾ ਗਿਆ ਹੈ।

 

  • ਵਾਟਰ ਫਿਲਟਰ, ਫਰਨੀਚਰ, ਸਾਜ਼ੋ-ਸਾਮਾਨ ਆਦਿ ਦੀ ਖਰੀਦ ਲਈ ਗ੍ਰਾਂਟਾਂ ਮਨਜ਼ੂਰ ਕੀਤੀਆਂ ਜਾਂਦੀਆਂ ਹਨ।

 

  • ਆਂਗਣਵਾੜੀ ਵਰਕਰਾਂ (ਏਡਬਲਿਊਡਬਲਿਊ’ਸ) ਨੂੰ ਕੁਸ਼ਲ ਸੇਵਾ ਪ੍ਰਦਾਨ ਕਰਨ ਲਈ ਸਮਾਰਟ ਫ਼ੋਨਾਂ  (ਲਗਭਗ 11 ਲੱਖ) ਨਾਲ ਤਕਨੀਕੀ ਤੌਰ 'ਤੇ ਸਸ਼ਕਤ ਕੀਤਾ ਗਿਆ ਹੈ। ਮੋਬਾਈਲ ਐਪਲੀਕੇਸ਼ਨ ਨੇ ਏਡਬਲਿਊਡਬਲਿਊ’ਸ ਦੁਆਰਾ ਵਰਤੇ ਜਾਣ ਵਾਲੇ ਭੌਤਿਕ ਰਜਿਸਟਰਾਂ ਨੂੰ ਡਿਜੀਟਲ ਅਤੇ ਸਵੈਚਲਿਤ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇ ਕੰਮ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ ਵੀ ਮਦਦ ਮਿਲੀ ਹੈ।

 

  • 13.01.2021 ਨੂੰ ਸੁਚਾਰੂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਜਿਨ੍ਹਾਂ ਵਿੱਚ ਗੁਣਵੱਤਾ ਦਾ ਭਰੋਸਾ, ਡਿਊਟੀ ਧਾਰਕਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ, ਖਰੀਦ ਪ੍ਰਕਿਰਿਆ, ਆਯੁਸ਼ ਸੰਕਲਪਾਂ ਨੂੰ ਏਕੀਕ੍ਰਿਤ ਕਰਨ ਜਿਹੇ ਕਈ ਪਹਿਲੂ ਸ਼ਾਮਲ ਕੀਤੇ ਗਏ ਸਨ।

 

  • 'ਪੋਸ਼ਨ ਟਰੈਕਰ', ਇੱਕ ਮਜਬੂਤ ਆਈਸੀਟੀ ਸਮਰਥਿਤ ਪਲੇਟਫਾਰਮ, ਨੂੰ ਮਾਰਚ 2021 ਵਿੱਚ ਲਾਂਚ ਕੀਤਾ ਗਿਆ ਹੈ ਤਾਂ ਜੋ ਸੇਵਾਵਾਂ ਦੀ ਤੁਰੰਤ ਨਿਗਰਾਨੀ ਅਤੇ ਪ੍ਰਬੰਧਨ ਲਈ ਡੇਟਾ ਵਿਸ਼ਲੇਸ਼ਣ ਦੀ ਵਰਤੋਂ ਕਰਕੇ ਪੂਰਕ ਪੋਸ਼ਣ ਦੇ ਪ੍ਰਬੰਧ ਦੀ ਅਸਲ-ਸਮੇਂ ਦੀ ਨਿਗਰਾਨੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਸਿਸਟਮ ਪਰਿਭਾਸ਼ਿਤ ਸੂਚਕਾਂ 'ਤੇ ਸਾਰੇ ਏਡਬਲਿਊਸੀ’ਸ, ਏਡਬਲਿਊਡਬਲਿਊ’ਸ ਅਤੇ ਲਾਭਪਾਤਰੀਆਂ ਦੀ ਅਸਲ ਸਮੇਂ ਦੀ ਨਿਗਰਾਨੀ ਅਤੇ ਟਰੈਕਿੰਗ ਨੂੰ ਸਮਰੱਥ ਕਰੇਗਾ।

 

ਇਹ ਜਾਣਕਾਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 *******


ਐੱਸਐੱਸ/ਟੀਐੱਫਕੇ


(Release ID: 1944030) Visitor Counter : 123


Read this release in: English , Urdu