ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
‘ਪੋਸ਼ਣ ਭੀ ਪੜ੍ਹਾਈ ਭੀ’ ਤਹਿਤ ਟ੍ਰੇਨਿੰਗ
Posted On:
28 JUL 2023 6:02PM by PIB Chandigarh
ਪੋਸ਼ਨ ਭੀ ਪੜ੍ਹਾਈ ਭੀ (ਪੀਬੀਪੀਬੀ) ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਨਾਲ ਇਕਸਾਰਤਾ ਵਿੱਚ, ਭਾਰਤ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਦੁਨੀਆ ਦੇ ਸਭ ਤੋਂ ਵੱਡੇ, ਯੂਨੀਵਰਸਲ, ਉੱਚ-ਗੁਣਵੱਤਾ ਪ੍ਰੀ-ਸਕੂਲ ਨੈੱਟਵਰਕ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਇੱਕ ਨਵਾਂ ਆਯਾਮ ਜੋੜਨ ਵਾਲਾ ਈਸੀਸੀਈ ਪ੍ਰੋਗਰਾਮ ਹੈ। ਪ੍ਰੋਗਰਾਮ ਦੇ ਤਹਿਤ, ਆਂਗਣਵਾੜੀ ਕੇਂਦਰਾਂ ਵਿੱਚ ਸਿੱਖਣ ਲਈ ਡੂ-ਇਟ-ਯੂਰਸੈਲਫ (ਡੀਆਈਵਾਈ) ਅਤੇ ਸਥਾਨਕ ਤੌਰ 'ਤੇ ਉਪਲਬਧ ਖਿਡੌਣਿਆਂ ਦੇ ਵਿਕਾਸ ਅਤੇ ਵਰਤੋਂ ਦੁਆਰਾ ਸ਼ੁਰੂਆਤੀ ਬਚਪਨ ਦੀ ਦੇਖਭਾਲ਼ ਅਤੇ ਸਿੱਖਿਆ ਅਤੇ ਚੰਗੇ ਪੋਸ਼ਣ ਵਿਵਹਾਰਾਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ ਗਏ ਹਨ।
ਏਕ ਭਾਰਤ ਸ੍ਰੇਸ਼ਠ ਭਾਰਤ ਦੇ ਵਿਜ਼ਨ ਦੇ ਹਿੱਸੇ ਵਜੋਂ ਸਵਦੇਸ਼ੀ ਖਿਡੌਣਿਆਂ/ਲੋਕ ਕਥਾਵਾਂ ਦੇ ਅਦਾਨ-ਪ੍ਰਦਾਨ ਦੀ ਸਹੂਲਤ ਲਈ ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋੜਿਆ ਗਿਆ ਹੈ। ਟੀਚਿੰਗ ਲਰਨਿੰਗ ਮਟੀਰੀਅਲ ਨਿਰਮਾਣ ਵਰਕਸ਼ਾਪਾਂ ਦੇ ਹਿੱਸੇ ਵਜੋਂ ਡੀਆਈਵਾਈ ਖਿਡੌਣੇ ਕਿੱਟਾਂ ਦੇ ਨਿਰਮਾਣ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਸਾਰੇ ਰਾਜਾਂ ਨਾਲ ਸਾਂਝੇ ਕੀਤੇ ਗਏ ਹਨ। ਇਸ ਤੋਂ ਇਲਾਵਾ, ਐੱਨਆਈਪੀਸੀਸੀਡੀ ਨੇ ਖਿਡੌਣੇ ਕੇਂਦਰਿਤ ਅਧਿਆਪਨ ਅਤੇ ਸਿੱਖਣ ਦੀ ਸਮੱਗਰੀ ਨੂੰ ਇਕੱਠਾ ਕੀਤਾ ਅਤੇ ਡਿਜੀਟਾਈਜ਼ ਕੀਤਾ ਹੈ।
ਪੀਬੀਪੀਬੀ ਕੋਈ ਵੱਖਰੀ ਸਕੀਮ ਨਹੀਂ ਹੈ ਪਰ ਮਿਸ਼ਨ ਪੋਸ਼ਣ 2.0 ਦੇ ਤਹਿਤ ਆਂਗਣਵਾੜੀ ਸੇਵਾਵਾਂ ਦੇ ਈਸੀਸੀਈ ਅਧੀਨ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਪ੍ਰੋਗਰਾਮ ਲਈ ਕੋਈ ਵੱਖਰਾ ਬਜਟ ਨਹੀਂ ਹੈ ਕਿਉਂਕਿ ਇਹ ਮਿਸ਼ਨ ਸਕਸ਼ਮ ਆਂਗਣਵਾੜੀਆਂ ਅਤੇ ਪੋਸ਼ਣ 2.0 ਲਈ ਅਲਾਟ ਕੀਤੇ ਗਏ ਸਮੁੱਚੇ ਬਜਟ ਦਾ ਹਿੱਸਾ ਹੈ।
ਪੀਬੀਪੀਬੀ ਨੂੰ ਲਾਗੂ ਕਰਨ ਵਿੱਚ ਆਈਸੀਡੀਐੱਸ ਕਾਰਜਕਰਤਾਵਾਂ ਲਈ ਸਮਰੱਥਾ ਨਿਰਮਾਣ ਟ੍ਰੇਨਿੰਗ ਦਾ ਆਯੋਜਨ ਕਰਨਾ ਸ਼ਾਮਲ ਹੈ। ਟ੍ਰੇਨਿੰਗ ਪ੍ਰੋਗਰਾਮ ਦੇ ਉਦੇਸ਼ਾਂ ਵਿੱਚ (i) ਪਹਿਲੇ 1000 ਦਿਨਾਂ ਲਈ ਸ਼ੁਰੂਆਤੀ ਉਤੇਜਨਾ ਨੂੰ ਉਤਸ਼ਾਹਿਤ ਕਰਨਾ ਅਤੇ 3-6 ਸਾਲ ਦੀ ਉਮਰ ਦੇ ਬੱਚਿਆਂ ਲਈ ਈਸੀਸੀਈ, (ii) ਆਂਗਣਵਾੜੀ ਵਰਕਰਾਂ ਦੀ ਈਸੀਸੀਈ ਸਮਝ ਵਿਕਸਿਤ ਕਰਨਾ, (iii) ਵਿਕਾਸ ਦੇ ਡੋਮੇਨਾਂ (ਸਮਾਜਿਕ-ਭਾਵਨਾਤਮਕ-ਨੈਤਿਕ, ਸਰੀਰਕ ਅਤੇ ਮੋਟਰ, ਬੋਧਾਤਮਕ, ਆਦਿ) 'ਤੇ ਜ਼ੋਰ ਦੇਣਾ ਅਤੇ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮੇਰੇਸੀ (ਐੱਫਐੱਲਐੱਨ) ਦਾ ਵਿਕਾਸ, ਅਤੇ (iv) ਆਂਗਣਵਾੜੀ ਵਰਕਰਾਂ ਦੇ ਪੋਸ਼ਣ ਸੰਬੰਧੀ ਗਿਆਨ ਨੂੰ ਮਜ਼ਬੂਤ ਕਰਨਾ ਸ਼ਾਮਲ ਹਨ।
ਟ੍ਰੇਨਿੰਗ ਪ੍ਰੋਗਰਾਮਾਂ ਨੂੰ ਐੱਨਆਈਪੀਸੀਸੀਡੀ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ 3 ਦਿਨਾਂ ਦੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਏਡਬਲਿਊਸੀ ਪੱਧਰ ਤੱਕ ਦੇ ਸਾਰੇ ਜੁੜੇ ਕਾਰਜਕਰਤਾਵਾਂ ਨੂੰ ਕਵਰ ਕਰਨ ਲਈ ਦੋ-ਪੱਧਰੀ ਮਾਡਲ ਦੁਆਰਾ ਆਯੋਜਿਤ ਕੀਤੇ ਜਾਣ ਲਈ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਸ਼ੁਰੂਆਤੀ ਤੌਰ 'ਤੇ, ਟ੍ਰੇਨਿੰਗ ਸਮੱਗਰੀ ਅਤੇ ਲਾਗੂ ਕਰਨ ਦੇ ਮਾਡਲ ਨੂੰ ਪਰਖਣ ਲਈ, ਦੇਸ਼ ਭਰ ਦੇ 10 ਜ਼ਿਲ੍ਹਿਆਂ ਯਾਨੀ, ਧੂਬਰੀ-ਅਸਾਮ, ਮਧੂਬਨੀ-ਬਿਹਾਰ, ਬਸਤਰ-ਛੱਤੀਸਗੜ੍ਹ, ਪੱਛਮੀ ਸਿੰਘਭੂਮ-ਝਾਰਖੰਡ, ਕੋਪਲ-ਕਰਨਾਟਕ, ਸ਼ਿਓਪੁਰ-ਮੱਧ ਪ੍ਰਦੇਸ਼, ਗੜ੍ਹਚਿਰੌਲੀ-ਮਹਾਰਾਸ਼ਟਰ, ਧੌਲਪੁਰ-ਰਾਜਸਥਾਨ, ਆਦਿਲਾਬਾਦ-ਤੇਲੰਗਾਨਾ, ਅਤੇ ਬੁਡਾਉਨ-ਉੱਤਰ ਪ੍ਰਦੇਸ਼ ਲਈ ਇੱਕ ਪਾਇਲਟ ਟ੍ਰੇਨਿੰਗ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ।
ਮਿਸ਼ਨ ਪੋਸ਼ਨ 2.0 ਦੇ ਤਹਿਤ, ਸੇਵਾ ਪ੍ਰਦਾਨ ਕਰਨ ਦੀ ਨਿਗਰਾਨੀ ਅਤੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਕਨਵਰਜੈਂਸ ਇੱਕ ਮੁੱਖ ਹਿੱਸਾ ਹੈ। ਇਸਦੀ ਸਹੂਲਤ ਲਈ, ਜ਼ਿਲ੍ਹਾ ਪੱਧਰ 'ਤੇ, ਜ਼ਿਲ੍ਹਾ ਪੋਸ਼ਣ ਕਮੇਟੀ ਦਾ ਤੰਤਰ ਹੁੰਦਾ ਹੈ ਜਿਸ ਵਿੱਚ ਡੀਐੱਮ/ਡੀਸੀ ਚੇਅਰਪਰਸਨ ਹੁੰਦੇ ਹਨ ਅਤੇ ਸਿਹਤ, ਸਿੱਖਿਆ, ਪੰਚਾਇਤੀ ਰਾਜ, ਗ੍ਰਾਮੀਣ ਵਿਕਾਸ ਆਦਿ ਜਿਹੇ ਲਾਈਨ ਵਿਭਾਗਾਂ ਦੇ ਸਾਰੇ ਅਧਿਕਾਰੀ ਹੁੰਦੇ ਹਨ। ਇਸੇ ਤਰ੍ਹਾਂ ਰਾਜ ਪੱਧਰ 'ਤੇ ਰਾਜ ਪੱਧਰੀ ਸੰਚਾਲਨ ਕਮੇਟੀ ਦੀ ਅਗਵਾਈ ਰਾਜ ਦੇ ਮੁੱਖ ਸਕੱਤਰ ਕਰਦੇ ਹਨ। ਇਹ ਸੰਸਥਾਗਤ ਵਿਧੀਆਂ ਸਕੀਮ ਦੇ ਨਤੀਜਿਆਂ ਅਤੇ ਡਿਲੀਵਰੀ ਦੀ ਨਿਗਰਾਨੀ ਕਰਨ ਲਈ ਮੌਜੂਦ ਹਨ। ਇਸ ਤੋਂ ਇਲਾਵਾ, ਇੱਕ ਆਈਟੀ ਐਪਲੀਕੇਸ਼ਨ (ਪੋਸ਼ਨ ਟਰੈਕਰ) ਨੂੰ 1 ਮਾਰਚ 2021 ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਮਿਸ਼ਨ ਪੋਸ਼ਨ 2.0 ਦੀ ਪ੍ਰਗਤੀ ਨੂੰ ਪਰਿਭਾਸ਼ਿਤ ਸੂਚਕਾਂ 'ਤੇ ਅਸਲ-ਸਮੇਂ ਵਿੱਚ ਨਿਗਰਾਨੀ ਕੀਤੀ ਜਾ ਸਕੇ।ਪੋਸ਼ਣ ਟਰੈਕਰ ਅਧੀਨ ਟੈਕਨੋਲੋਜੀ ਦਾ ਬੱਚਿਆਂ ਵਿੱਚ ਸਟੰਟਿੰਗ, ਵੇਸਟਿੰਗ, ਘੱਟ ਵਜ਼ਨ ਦੀ ਗਤੀਸ਼ੀਲ ਪਛਾਣ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਰਾਹੀਂ ਪੋਸ਼ਣ ਅਤੇ ਸ਼ੁਰੂਆਤੀ ਬਚਪਨ ਦੇ ਵਿਕਾਸ ਸਮੇਤ ਸੇਵਾ ਪ੍ਰਦਾਨ ਕਰਨ ਦੇ ਆਖਰੀ ਸਿਰੇ ਤੱਕ ਦੀ ਟਰੈਕਿੰਗ ਲਈ ਪਹਿਲਾਂ ਹੀ ਲਾਭ ਉਠਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*******
ਐੱਸਐੱਸ/ਟੀਐੱਫਕੇ
(Release ID: 1944029)