ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਲਾਅ ਯੂਨੀਵਰਸਿਟੀ ਓਡੀਸ਼ਾ ਦੀ ਕਨਵੋਕੇਸ਼ਨ ਵਿੱਚ ਹਿੱਸਾ ਲਿਆ


ਆਪਣੇ ਕੰਮਕਾਜੀ ਸਮੇਂ ਵਿਚੋਂ ਕੁਝ ਸਮਾਂ ਕੱਢ ਕੇ ਉਸ ਨੂੰ ਸ਼ੋਸ਼ਿਤ ਵਰਗ ਜਾਂ ਸੁਵਿਧਾਵਾਂ ਤੋਂ ਵੰਚਿਤ ਲੋਕਾਂ ਦੀ ਸੇਵਾ ਦੇ ਲਈ ਸਮਰਪਿਤ ਕਰੋ: ਰਾਸ਼ਟਰਪਤੀ ਸ਼੍ਰੀਮਤੀ ਮੁਰਮੂ ਨੇ ਲਾਅ ਵਿਦਿਆਰਥੀਆਂ ਨੂੰ ਕਿਹਾ

Posted On: 26 JUL 2023 7:07PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਜੁਲਾਈ, 2023) ਨੂੰ ਕਟਕ ਸਥਿਤ ਨੈਸ਼ਨਲ ਲਾਅ ਯੂਨੀਵਰਸਿਟੀ ਓਡੀਸ਼ਾ ਦੀ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਇਸ ਨੂੰ ਸੰਬੋਧਨ ਕੀਤਾ।

 

ਇਸ ਅਵਸਰ ‘ਤੇ, ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਅਗਵਾਈ ਯੋਗ ਵਕੀਲਾਂ ਨੇ ਕੀਤੀ ਸੀ। ਇਸ ਤੋਂ ਪਤਾ ਲਗਦਾ ਹੈ ਕਿ ਬੜੀ ਸੰਖਿਆ ਵਿੱਚ ਉਸ ਪੀੜ੍ਹੀ ਦੇ ਵਕੀਲ ਰਾਸ਼ਟਰ ਦੇ ਲਈ ਕੁਰਬਾਨੀਆਂ ਕਰਨ ਦੀ ਭਾਵਨਾ ਨਾਲ ਓਤ-ਪ੍ਰੋਤ ਹੁੰਦੇ ਸਨ। ਮਧੁ-ਬੈਰਿਸਟਰ ਦੇ ਨਾਮ ਨਾਲ ਪ੍ਰਸਿੱਧ ਉਤਕਲ ਗੌਰਵ ਮਧੁਸੂਦਨ ਦਾਸ ਨੂੰ ਯਾਦ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਜਯੰਤੀ ਨੂੰ ਓਡੀਸ਼ਾ ਵਿੱਚ 'ਵਕੀਲ ਦਿਵਸ'(‘Lawyers Day’) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਦੇ ਲੋਕਾਂ ਲਈ, 'ਮਹਾਤਮਾ ਗਾਂਧੀ' ਅਤੇ 'ਮਧੁ-ਬੈਰਿਸਟਰ' ਭਾਰਤ ਵਿੱਚ ਆਜ਼ਾਦੀ ਦੀ ਲੜਾਈ ਦੇ ਦੋ ਸਭ ਤੋਂ ਸਨਮਾਨਿਤ ਪ੍ਰਤੀਕ ਹਨ। ਉਨ੍ਹਾਂ ਜਿਹੇ ਮਹਾਨ ਸੁਤੰਤਰਤਾ ਸੈਨਾਨੀਆਂ ਅਤੇ ਵਕੀਲਾਂ ਨੇ ਇੱਕ ਪ੍ਰਗਤੀਸ਼ੀਲ ਅਤੇ ਇਕਜੁੱਟ ਸਮਾਜ ਦੇ ਨਿਰਮਾਣ ਦੇ ਲਈ ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੇ ਆਦਰਸ਼ਾਂ ਨੂੰ ਬਣਾਈ ਰੱਖਿਆ ਸੀ।

 

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸੰਵਿਧਾਨਕ ਆਦਰਸ਼ਾਂ ਦੇ ਪਾਲਨ ਵਿੱਚ ਦ੍ਰਿੜ੍ਹ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਦੀਆਂ ਪ੍ਰਾਥਮਿਕਤਾਵਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਸਲਾਹ ਦਿੱਤੀ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ ਵਿੱਚ ਆਪਣਾ ਯੋਗਦਾਨ ਦੇਣ ਦੇ ਲਈ ਜਾਗਰੂਕ ਹੋ ਕੇ ਪ੍ਰਯਾਸ ਕਰਨੇ ਚਾਹੀਦੇ ਹਨ।

 

ਰਾਸ਼ਟਰਪਤੀ ਨੇ ਇਸ ਅਵਸਰ 'ਤੇ ਨੈਸ਼ਨਲ ਲਾਅ ਯੂਨੀਵਰਸਿਟੀ ਓਡੀਸ਼ਾ ਦੇ ਆਦਰਸ਼ ਵਾਕ 'ਸਤਯੇ ਸਥਿਤੋ ਧਰਮ:' ('सत्ये स्थितो धर्मः'-‘Satye Sthito Dharmah’) ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਵਾਕ ਦਾ ਅਰਥ ਹੈ ‘ਧਰਮ ਦ੍ਰਿੜ੍ਹਤਾਪੂਰਵਕ ਸਤਯ ਜਾਂ ਵਾਸਤਵਿਕਤਾ ਵਿੱਚ ਨਿਹਿਤ ਹੈ(‘Dharma is firmly rooted in Satya or Truth’)। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਪ੍ਰਾਚੀਨ ਭਾਰਤ ਵਿੱਚ ਅਦਾਲਤਾਂ ਦਾ ਵਰਣਨ ਕਰਨ ਦੇ ਲਈ ਸਦਾ ਦੋ ਸ਼ਬਦ ਪ੍ਰਯੋਗ ਕੀਤੇ ਜਾਂਦੇ ਸਨ, 'ਧਰਮ ਸਭਾ' ਅਤੇ 'ਧਰਮਅਧਿਕਾਰ' (‘Dharmasabha’ and ‘Dharmadhikarana’)। ਅੱਜ ਦੇ ਆਧੁਨਿਕ ਭਾਰਤ ਦੇ ਲਈ ਸਾਡਾ ਧਰਮ ਭਾਰਤ ਦੇ ਸੰਵਿਧਾਨ ਵਿੱਚ ਦਰਜ ਹੈ, ਜੋ ਕਿ ਦੇਸ਼ ਦਾ ਸਰਬਉੱਚ ਕਾਨੂੰਨ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪਾਸ ਹੋਣ ਵਾਲੇ ਯੁਵਾ ਵਿਦਿਆਰਥੀਆਂ ਸਹਿਤ ਸੰਪੂਰਨ ਕਾਨੂੰਨੀ ਸਮੁਦਾਇ ਨੂੰ ਸੰਵਿਧਾਨ ਨੂੰ ਆਪਣੇ ਪਵਿੱਤਰ ਟੈਕਸਟ ਦੇ ਰੂਪ ਵਿੱਚ ਮੰਨਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਸਹਿਤ ਸਾਡੇ ਦੇਸ਼ ਦੀ ਜਨਤਾ ਦੇ ਕਮਜ਼ੋਰ ਵਰਗਾਂ ਨੂੰ ਸਮਾਨ ਅਵਸਰ ਅਤੇ ਸਨਮਾਨ ਦੇਣਾ ਹਰੇਕ ਭਾਰਤੀ ਦੇ ਲਈ ਸਰਬਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ, ਜੋ ਦੇਸ਼ ਦੇ ਅਜਿਹੇ ਸਾਥੀ ਨਾਗਰਿਕਾਂ ਦੀ ਸਹਾਇਤਾ ਕਰਨ ਦੀ ਸਥਿਤੀ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸ਼ੋਸ਼ਿਤ ਅਤੇ ਵੰਚਿਤ ਸਾਥੀ ਨਾਗਰਿਕਾਂ ਦੀ ਇੱਕ ਬਹੁਤ ਬੜੀ ਆਬਾਦੀ ਨੂੰ ਆਪਣੇ ਹੱਕ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਵੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਪਾਸ ਰਾਹਤ ਜਾਂ ਨਿਆਂ ਪ੍ਰਾਪਤ ਕਰਨ ਦੇ ਲਈ ਅਦਾਲਤਾਂ ਵਿੱਚ ਜਾਣ ਦੇ ਸਾਧਨ ਸੁਲਭ ਹਨ। ਰਾਸ਼ਟਰਪਤੀ ਸ਼੍ਰੀਮਤੀ ਮੁਰਮੂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਕਰਤੱਵ-ਬੋਧ ਕਰਵਾਉਂਦੇ ਹੋਏ ਕਿਹਾ ਕਿ ਉਹ ਆਪਣੇ ਕੰਮਕਾਜੀ ਸਮੇਂ ਵਿੱਚੋਂ ਕੁਝ ਸਮਾਂ ਕੱਢ ਕੇ ਉਸ ਨੂੰ ਸ਼ੋਸ਼ਿਤ ਵਰਗ ਜਾਂ ਸੁਵਿਧਾਵਾਂ ਤੋਂ ਵੰਚਿਤ ਲੋਕਾਂ ਦੀ ਸੇਵਾ ਦੇ ਲਈ ਸਮਰਪਿਤ ਕਰਨ। ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੀਆਂ ਪ੍ਰੋਫੈਸ਼ਨਲ ਗਤੀਵਿਧੀਆਂ ਦਾ ਘੱਟੋ ਤੋਂ ਘੱਟ ਇੱਕ ਛੋਟਾ ਜਿਹਾ ਹਿੱਸਾ ਵਾਸਤਵਿਕ ਕਰੁਣਾ ਦੀ ਭਾਵਨਾ ਨਾਲ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਲਈ ਖਰਚ ਕਰਨ। ਉਨ੍ਹਾਂ ਨੇ ਕਿਹਾ, ਇਹ ਠੀਕ ਹੀ ਕਿਹਾ ਗਿਆ ਹੈ ਕਿ ਕਾਨੂੰਨ ਸਿਰਫ਼ ਆਜੀਵਿਕਾ ਦਾ ਇੱਕ ਸਾਧਨ ਹੀ ਨਹੀਂ ਹੈ, ਬਲਕਿ ਇਹ ਇੱਕ ਸੱਦਾ ਹੈ (law is not just a career, it is a calling)।

 

ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

*********

ਡੀਐੱਸ/ਏਕੇ     


(Release ID: 1943526)
Read this release in: English , Urdu , Hindi , Odia , Tamil