ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ
azadi ka amrit mahotsav

ਈਟੀਜੀ ਦੇ ਲਈ ਟੈਕਨੋਲੋਜੀ ਸਲਾਹਕਾਰ ਸਮੂਹ ਦੀ ਬੈਠਕ ਵਿੱਚ ਕਾਰਬਨ ਕੈਪਚਰ, ਵਿਕਪਲਿਕ ਬੈਟਰੀ ਟੈਕਨੋਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ’ਤੇ ਚਰਚਾ ਕੀਤੀ ਗਈ

Posted On: 25 JUL 2023 8:24PM by PIB Chandigarh

ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ (ਪੀਐੱਸਏ) ਅਤੇ ਸਸ਼ਕਤ ਟੈਕਨੋਲੋਜੀ ਸਮੂਹ (ਈਟੀਜੀ) ਦੇ ਪ੍ਰਧਾਨ ਪ੍ਰੋਫੈਸਰ ਅਜੈ ਕੁਮਾਰ ਸੂਦ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨਕ ਭਵਨ ਅਨੈਕਸੀ ਵਿੱਚ ਈਟੀਜੀ ਦੇ ਲਈ ਟੈਕਨੋਲੋਜੀ ਸਲਾਹਕਾਰ ਸਮੂਹ (ਟੀਏਜੀ) ਦੀ ਪਹਿਲੀ ਬੈਠਕ ਬੁਲਾਈ।

ਇਸ ਬੈਠਕ ਵਿੱਚ ਟੀਏਜੀ ਦੇ ਮੈਂਬਰ, ਈਟੀਜੀ ਦੇ ਮੈਂਬਰ, ਪ੍ਰਮੁਖ ਸਰਕਾਰੀ ਅਧਿਕਾਰੀ ਅਤੇ ਅਦਾਕਮਿਕ ਜਗਤ ਦੇ ਮਾਹਰ ਉਪਸਥਿਤ ਸਨ। ਇਸ ਦਾ ਉਦੇਸ਼ ਖਾਸ ਤੌਰ ’ਤੇ ਕਾਰਬਨ ਕੈਪਚਰ ਉਪਯੋਗਤਾ ਅਤੇ ਭੰਡਾਰਨ, ਵਿਕਲਪਿਕ ਬੈਟਰੀ ਟੈਕਨੋਲੋਜੀਆਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਵਿੱਚ ਵਿਗਿਆਨਿਕ ਅਨੁਸੰਧਾਨ ਅਤੇ ਟੈਕਨੋਲੋਜੀ ਵਿਕਾਸ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ ’ਤੇ ਚਰਚਾ ਕਰਨਾ ਸੀ।

ਇਸ ਅਵਸਰ ’ਤੇ ਪ੍ਰੋਫੈਸਰ ਅਜੈ ਕੁਮਾਰ ਸੂਦ ਨੇ ਕਿਹਾ, “ਸਸ਼ਕਤ ਟੈਕਨੋਲੋਜੀ ਸਮੂਹ, ਦੇਸ਼ ਦੇ ਸਾਹਮਣੇ ਸਭ ਤੋਂ ਵਿਸ਼ੇਸ਼ ਵਿਗਿਆਨਿਕ ਚੁਣੌਤੀਆਂ ਦੀ ਪਹਿਚਾਣ ਕਰਨ ਅਤੇ ਸਭ ਤੋਂ ਉਪਯੁਕਤ ਟੈਕਨੋਲੋਜੀਆਂ ’ਤੇ ਚਰਚਾ ਕਰਨ ਦੇ ਲਈ ਇੱਕ ਮੰਚ ਹੈ, ਜਿਨ੍ਹਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਕੁਝ ਟੈਕਨੋਲੋਜੀਆਂ ਸਮਕਾਲੀਨ ਹੋ ਸਕਦੀਆਂ ਹਨ, ਉੱਥੇ ਕੁਝ ਆਉਣ ਵਾਲੇ ਦਿਨਾਂ ਦੀ, ਜੋ ਸਾਨੂੰ ਤਕਨੀਕੀ ਰੂਪ ਨਾਲ ਭਵਿੱਖ ਦੇ ਲਈ ਤਿਆਰ ਹੋਣ ਦੀ ਸੁਵਿਧਾ ਦੇਵੇਗੀ। ਟੀਏਜੀ, ਈਟੀਜੀ ਨੂੰ ਦੇਸ਼ ਦੀਆਂ ਤਕਨੀਕ ਜ਼ਰੂਰਤਾਂ ਨੂੰ ਕਿਵੇਂ ਪੂਰਾ ਕੀਤਾ ਜਾਣਾ ਚਾਹੀਦਾ ਹੈ, ਇਸ ’ਤੇ ਵਿਚਾਰ-ਵਟਾਂਦਰਾ ਕਰਨ ਅਤੇ ਵਿਚਾਰਾਂ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰੇਗਾ।”

ਪ੍ਰਧਾਨ ਵਿਗਿਆਨਿਕ ਸਲਾਹਕਾਰ ਦਫ਼ਤਰ ਵਿੱਚ ਸਲਾਹਕਾਰ ਡਾ. ਪ੍ਰੀਤੀ ਬੰਜਾਲ ਨੇ ਈਟੀਜੀ ਦੇ ਆਰਡੀਨੈਸ਼ ਦੇ ਇੱਕ ਹਿੱਸੇ ਦੇ ਤਹਿਤ ਈਟੀਜੀ ਦੇ ਸੰਵਿਧਾਨ ਅਤੇ ਟੀਏਜੀ ਦੇ ਸੰਵਿਧਾਨ ਬਾਰੇ ਦੱਸਿਆ।

ਫਰਵਰੀ, 2020 ਵਿੱਚ ਈਟੀਜੀ ਦੇ ਗਠਨ ਦੇ ਬਾਅਦ ਤੋਂ 50 ਈਟੀਜੀ ਬੈਠਕਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ 26 ਮੰਤਰਾਲਿਆਂ ਦੇ ਕੁੱਲ 89 ਅਨੁਸੰਧਾਨ ਅਤੇ ਵਿਕਾਸ ਪ੍ਰਸਤਾਵਾਂ ਦਾ ਮੁੱਲਾਂਕਣ ਕੀਤਾ ਗਿਆ ਹੈ। ਨਾਲ ਹੀ, ਇਨ੍ਹਾਂ ਪ੍ਰਸਤਾਵਾਂ ’ਤੇ 108 ਵਿਸ਼ਾ ਮਾਹਰਾਂ ਤੋਂ ਸਲਾਹ-ਮਸ਼ਵਰਾ ਵੀ ਲਿਆ ਗਿਆ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ) ਦੇ ਡਾਇਰੈਕਟਰ (ਆਰਐਂਡਡੀ) ਡਾ. ਐੱਸਐੱਸਵੀ ਰਾਮਕੁਮਾਰ ਨੇ ਭਾਰਤੀ ਸੰਦਰਭ ਵਿੱਚ ਕਾਬਨ ਕੈਪਚਰ ਟੈਕਨੋਲੋਜੀ ਅਤੇ ਇਸ ਦੇ ਉਪਯੋਗ ਅਤੇ ਭੰਡਾਰਨ ’ਤੇ ਇੱਕ ਪ੍ਰਸਤੁਤੀ ਦਿੱਤੀ। ਡਾ. ਰਾਜਕੁਮਾਰ ਨੇ ਆਲਮੀ ਪੱਧਰ ’ਤੇ ਉਦਯੋਗਾਂ ਦੇ ਡੀਕਾਰਬੋਨਾਈਜੇਸ਼ਨ (ਪ੍ਰਦੂਸ਼ਣ ਮੁਕਤ) ਦੇ ਉਦੇਸ਼ ਨਾਲ ਕਾਰਬਨ ਵਪਾਰ ਅਤੇ ਕਾਰਬਨ ਕ੍ਰੈਡਿਟ ਦੇ ਲਈ ਇੱਕ ਮਜ਼ਬੂਤ ਨੀਤੀ ਢਾਂਚਾ ਵਿਕਸਿਤ ਕਰਨ ’ਤੇ ਵਿਚਾਰ ਕਰਨ ਦਾ ਸੁਝਾਅ ਦਿੱਤਾ।

ਇਸ ਸ਼ੈਸਨ ਦੀ ਸਾਰਥਕ ਚਰਚਾ ਦੇ ਨਾਲ ਸਮਾਪਤੀ ਹੋਈ। ਇਸ ਵਿੱਚ ਇਸਪਾਤ, ਸੀਮੈਂਟ, ਖਾਦ ਆਦਿ ਜਿਹੇ ਪ੍ਰਮੁਖ ਕਾਰਬਨਡਾਈਆਕਸਾਈਡ ਗਹਿਨ ਖੇਤਰਾਂ ਦੇ ਉਦਯੋਗਾਂ ਦੇ ਆਸ-ਪਾਸ ਇਨੋਵੇਸ਼ਨ ਸਮੂਹਾਂ ਦੇ ਮਾਧਿਅਮ ਰਾਹੀਂ ਵਿਭਿੰਨ ਅਕਾਦਮਿਕ ਅਤੇ ਅਨੁਸੰਧਾਨ ਸੰਸਥਾਨਾਂ ਅਤੇ ਉਦਯੋਗਾਂ ਦੇ ਦਰਮਿਆਨ ਸਹਿਯੋਗਾਤਮਕ ਅਵਸਰਾਂ ਦੀ ਖੋਜ ਕੀਤੀ ਗਈ। ਇਸ ਦੇ ਇਲਾਵਾ ਉੱਚਿਤ ਜ਼ਬਤ ਕਰਨ ਦੇ ਤਰੀਕਿਆਂ ਬਾਰੇ ਹੋਰ ਅਧਿਐਨਾਂ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ ਸੀ।

ਤਿਰੂਪਤੀ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਂਡ ਰਿਸਰਚ ਦੀ ਪ੍ਰੋਫੈਸਰ ਅਤੇ ਚੇਅਰ ਕੈਮਿਟਰੀ ਡੀਨ (ਆਰਐਂਡਡੀ) ਪ੍ਰੋਫੈਸਰ ਦੇ ਵਿਜੈਮੋਹਨਨ ਪਿੱਲਈ ਨੇ ਸੋਡੀਅਮ ਆਇਰਨ, ਮੈਟਰ ਏਅਰ ਅਤੇ ਸਾਲਿਡ-ਸਟੇਟ ਬੈਟਰੀਆਂ ਜਿਹੀਆਂ ਵਿਕਲਪਿਕ ਬੈਟਰੀ ਟੈਕਨੋਲੋਜੀਆਂ ਅਤੇ ਲਿਥੀਅਮ-ਆਇਰਨ ਅਧਾਰਿਤ ਬੈਟਰੀਆਂ ਨੂੰ ਬਦਲਣ ਦੀ ਉਨ੍ਹਾਂ ਦੀ ਸਮਰੱਥਾ ’ਤੇ ਇੱਕ ਪ੍ਰਸਤੁਤੀ ਦਿੱਤੀ। ਇਸ ਦੇ ਇਲਾਵਾ ਵਿਕਲਪਿਕ ਬੈਟਰੀ ਕੈਮਿਟਰੀ ਅਤੇ ਬੈਟਰੀ ਦੇ ਲਈ ਰਿਸਾਇਕਲਿੰਗ ਟੈਕਨੋਲੋਜੀਆਂ ਨੂੰ ਲੈ ਕੇ ਲਾਗਤ ਪ੍ਰਭਾਵੀ ਸਮਾਧਾਨਾਂ ’ਤੇ ਵੀ ਚਰਚਾ ਕੀਤੀ ਗਈ।

ਨੈਸਕੌਮ ਦੇ ਪ੍ਰਧਾਨ ਸ਼੍ਰੀਮਤੀ ਦੇਬਜਾਨੀ ਘੋਸ਼ ਨੇ ਆਰਥਿਕ ਵਿਕਾਸ ਦੇ ਨਵੇਂ ਅਗੁਵਾ ਦੇ ਰੂਪ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ’ਤੇ ਇੱਕ ਪ੍ਰਸਤੁਤੀ ਦਿੱਤੀ। ਨਾਲ ਹੀ, ਇਸ ਗੱਲ ’ਤੇ ਚਰਚਾ ਕੀਤੀ ਗਈ ਕਿ ਵੱਡੇ ਬੁਨਿਆਦੀ ਮਾਡਲ ਦੇ ਨਿਰਮਾਣ, ਮੈਗਾ ਏਆਈ ਕੰਪਿਊਟਰ ਢਾਂਚਾ ਬਣਾਉਣ, ਸਮਰੱਥਾ ਨਿਰਮਾਣ ਅਤੇ ਡੇਟਾ ਔਨਲਾਕਿੰਗ ’ਤੇ ਧਿਆਨ ਕੇਂਦ੍ਰਿਤ ਜਾਣਾ ਚਾਹੀਦਾ ਹੈ।

ਚੇਅਰ ਪ੍ਰੋਫੈਸਰ ਸੂਦ ਨੇ ਪ੍ਰਤੀਸ਼ਠਿਤ ਟੀਏਜੀ ਮੈਂਬਰਾਂ ਨੂੰ ਸੱਦਾ ਦਿੱਤਾ। ਇਸ ਦੇ ਇਲਾਵਾ ਮਾਹਰਾਂ ਨੂੰ ਦੇਸ਼ ਵਿੱਚ ਅਨੁਸੰਧਾਨ ਅਤੇ ਵਿਕਾਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਅੰਤਰਦ੍ਰਿਸ਼ਟੀ (ਇਨਸਾਈਟ) ਅਤੇ ਸਿਫਾਰਿਸ਼ਾਂ ਨੂੰ ਸਾਂਝਾ ਕਰਨ ਦੇ ਲਈ ਵੀ ਸੱਦਾ ਦਿੱਤਾ। ਇਨ੍ਹਾਂ ਵਿਸ਼ੇਸ ਖੇਤਰਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਇੱਕ ਆਮ ਸ਼ਾਸਨ ਅਤੇ ਲਾਗੂਕਰਨ ਮਾਡਲ ਵਿਕਸਿਤ ਕਰਨਾ ਵੀ ਪ੍ਰਸਤਾਵਿਤ ਕੀਤਾ ਗਿਆ ਸੀ।

ਵਿਗਿਆਨਿਕ ਸਕੱਤਰ ਡਾ. ਪਰਵਿੰਦਰ ਮੈਨੀ ਨੇ ਤਿੰਨਾਂ ਤਕਨੀਕੀ ਸ਼ੈਸਨਾਂ ਦੇ ਸਾਰ ਦਾ ਉਲੇਖ ਕੀਤਾ। ਚੇਅਰ ਦੀ ਸਮਾਪਤੀ ਟਿੱਪਣੀ ਦੇ ਨਾਲ ਇਸ ਬੈਠਕ ਦਾ ਸਮਾਪਤੀ ਹੋਈ। ਆਪਣੇ ਸਮਾਪਤੀ ਭਾਸ਼ਣ ਵਿੱਚ ਪ੍ਰੋਫੈਸਰ ਸੂਦ ਨੇ ਟੀਏਜੀ ਬੈਠਕ ਦੇ ਦੌਰਾਨ ਚਰਚਾ ਕੀਤੇ ਗਏ ਵਿਚਾਰਾਂ ਨੂੰ ਸਾਕਾਰ ਕਰਨ ਅਤੇ ਇਸ ਦੇ ਗਠਨ ਦੇ ਮਿਸ਼ਨ ਨੂੰ ਪੂਰਾ ਕਰਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਸੰਗਠਿਤ ਪ੍ਰਯਾਸ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

 

*****

  ਡੀਐੱਸ/ਐੱਸਟੀ


(Release ID: 1942815) Visitor Counter : 112


Read this release in: English , Urdu , Hindi