ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਏਮਸ, ਰਿਸ਼ੀਕੇਸ਼ ਦੇ ਤੀਸਰੇ ਕਨਵੋਕੇਸ਼ਨ ਸੈਰੇਮਨੀ ਦੀ ਪ੍ਰਧਾਨਗੀ ਕੀਤੀ
ਕੇਂਦਰੀ ਸਿਹਤ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਡਾ. ਭਾਰਤੀ ਪ੍ਰਵੀਣ ਪਵਾਰ ਅਤੇ ਪ੍ਰੋਫੈਸਰ ਐੱਸਪੀ ਸਿੰਘ ਭਗੇਲ ਦੀ ਉਪਸਥਿਤੀ ਵਿੱਚ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਦੇ ਤਹਿਤ 150 ਬੈਡਾਂ ਵਾਲੇ ਕ੍ਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਰੱਖਿਆ
ਡਾ. ਮਨਸੁਖ ਮਾਂਡਵੀਆ ਨੇ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਪ੍ਰੋ. ਐੱਸਪੀ ਸਿੰਘ ਬਘੇਲ ਦੀ ਉਪਸਥਿਤੀ ਵਿੱਚ ਸਰਕਾਰੀ ਦੂਨ ਮੈਡੀਕਲ ਕਾਲਜ, ਦੇਹਰਾਦੂਨ ਵਿੱਚ ਕੈਥ ਲੈਬ, ਆਈਸੀਯੂ, ਮੈਮੋਗ੍ਰਾਫੀ ਅਤੇ ਡਿਜੀਟਲ ਰੇਡੀਓਗ੍ਰਾਫੀ ਮਸ਼ੀਨ ਦਾ ਉਦਘਾਟਨ ਕੀਤਾ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਮੈਡੀਕਲ ਗਵਾਹ‘ਤੇ ਜਰਨਲ, ਇੰਸਟੀਟਿਊਟ ਐਂਥਮ ਅਤੇ ਪਤ੍ਰਿਕਾ “ਸਵਾਸਥਯ ਚੇਤਨਾ”ਦਾ ਵਿਮੋਚਨ ਕੀਤਾ
ਭਾਰਤ ਵਿੱਚ ਸਿਹਤ ਵਪਾਰ ਨਹੀਂ, ਬਲਕਿ ਸੇਵਾ ਹੈ। ਸਿਹਤ ਨਾਗਰਿਕ ਇੱਕ ਸਵਸਥ (ਸਿਹਤਮੰਦ) ਸਮਾਜ ਬਣਾਉਂਦੇ ਹਨ, ਅਤੇ ਇੱਕ ਸਵਸਥ (ਸਿਹਤਮੰਦ) ਸਮਾਜ ਇੱਕ ਸਮ੍ਰਿੱਧ ਰਾਸ਼ਟਰ ਬਣਾਉਂਦਾ ਹੈ: ਡਾ. ਮਨਸੁਖ ਮਾਂਡਵੀਆ
ਸਰਕਾਰ ਦੇ ਸਹਿਯੋਗ ਨਾਲ ਮੈਡੀਕਲ ਸਿੱਖਿਆ ਸਿਹਤ ਸੇਵਾਵਾਂ ਨੂੰ ਸਸਤਾ ਅਤੇ ਸੁਲਭ ਬਣਾਉਣ ਵਿੱਚ ਗਹਿਰੀ ਭੂਮਿਕਾ ਨਿਭਾਵੇਗੀ: ਡਾ. ਮਨਸੁਖ ਮਾਂਡਵੀਆ
ਸਿੱਖਣਾ ਇੱਕ ਆਜੀਵਨ ਪ੍ਰਕਿਰਿਆ ਹੈ, ਜੋ ਸਿੱਖਦੇ ਰਹਿੰਦੇ ਹਨ ਉਹ ਹੀ ਆਪਣੇ ਪੇਸ਼ੇ ਦੇ ਨਾਲ-ਨਾਲ ਜੀਵਨ ਵਿੱਚ ਵੀ ਅੱ
Posted On:
13 JUL 2023 10:48PM by PIB Chandigarh
“ਸਿੱਖਣਾ ਇੱਕ ਆਜੀਵਨ ਪ੍ਰਕਿਰਿਆ ਹੈ, ਜੋ ਸਿੱਖਦੇ ਰਹਿੰਦੇ ਹਨ ਉਹ ਹੀ ਆਪਣੇ ਪੇਸ਼ੇ ਦੇ ਨਾਲ-ਨਾਲ ਆਪਣੇ ਜੀਵਨ ਵਿੱਚ ਵੀ ਅੱਗੇ ਵਧਦੇ ਰਹਿੰਦੇ ਹਨ।” ਇਹ ਗੱਲ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਅੱਜ ਏਮਸ ਰਿਸ਼ੀਕੇਸ਼ ਦੇ ਤੀਸਰੇ ਕਨਵੋਕੇਸ਼ਨ ਸੈਰੇਮਨੀ ਦੀ ਪ੍ਰਧਾਨਗੀ ਕਰਦੇ ਹੋਏ ਕਹੀ। ਇਸ ਪ੍ਰੋਗਰਾਮ ਵਿੱਚ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਡਾ. ਭਾਰਤੀ ਪ੍ਰਵੀਣ ਪਵਾਰ, ਅਤੇ ਪ੍ਰੋ. ਐੱਸਪੀ ਸਿੰਘ ਬਘੇਲ, ਉੱਤਰਾਖੰਡ ਦੇ ਵਿੱਤਰ ਮੰਤਰੀ ਅਤੇ ਰਿਸ਼ੀਕੇਸ਼ ਤੋਂ ਵਿਧਾਨ ਸਭਾ ਦੇ ਮੈਂਬਰ, ਸ਼੍ਰੀ ਪ੍ਰੇਮਚੰਦ ਅਗਰਵਾਲ ਅਤੇ ਉੱਤਰਾਖੰਡ ਦੇ ਉੱਚ ਸਿੱਖਿਆ ਮੰਤਰੀ ਧਨ ਸਿੰਘ ਰਾਵਤ ਨੇ ਹਿੱਸਾ ਲਿਆ।
ਕਨਵੋਕੇਸ਼ਨ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ, ਕੇਂਦਰੀ ਸਿਹਤ ਮੰਤਰੀ ਨੇ ਡਾ. ਭਾਰਤੀ ਪ੍ਰਵੀਣ ਅਤੇ ਪ੍ਰੋਫੈਸਰ ਐੱਸਪੀ ਸਿੰਘ ਭਗੇਲ ਦੇ ਨਾਲ ਏਮਸ ਰਿਸ਼ੀਕੇਸ਼ ਦੇ ਮੇਧਾਵੀ ਵਿਦਿਆਰਥੀਆਂ ਨੂੰ ਪੀਐੱਚਡੀ ਡਿਗਰੀ ਅਤੇ ਗੋਲਡ ਮੈਡਲ ਪ੍ਰਦਾਨ ਕੀਤੇ।
ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਉਨ੍ਹਾਂ ਤੋਂ ਮੈਡੀਕਲ ਵਿਗਿਆਨ ਦੁਆਰਾ ਪ੍ਰਦਾਨ ਕੀਤੇ ਗਏ ਸੇਵਾ ਅਤੇ ਜ਼ਿੰਮੇਦਾਰੀ ਨੂੰ ਅਵਸਰ ਨੂੰ ਪੂਰੇ ਦਿਲ ਨਾਲ ਨਿਭਾਉਣ ਦੀ ਤਾਕੀਦ ਕੀਤੀ। ਡਾ. ਮਾਂਡਵੀਆ ਨੇ ਇਨ੍ਹਾਂ ਵਿਦਿਆਰਥੀਆਂ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਵਿੱਕ ਫੈਕਲਟੀ ਅਤੇ ਪਰਿਵਾਰਾਂ ਦੁਆਰਾ ਨਿਭਾਈ ਗਈ ਭੂਮਿਕਾ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਲਈ ਵੀ ਉਤਸਵ ਦਾ ਦਿਨ ਸੀ। ਡਾ. ਮਾਂਡਵੀਆ ਨੇ ਸਾਰਿਆਂ ਦੇ ਲਈ ਸਿਹਤ ਨੂੰ ਕਿਫਾਇਤੀ ਅਤੇ ਸੁਲਭ ਬਣਾ ਕੇ ਦੇਸ਼ ਦੀ ਪ੍ਰਗਤੀ ਵਿੱਚ ਇੱਕ ਡਾਕਟਰ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡੀ ਜ਼ਿੰਮੇਦਾਰੀ ਦੀ ਭਾਵਨਾ ਮਾਨਵਤਾ ਦੇ ਪ੍ਰਤੀ ਸਾਡੀ ਸੇਵਾ ਦੇ ਅਨੁਰੂਪ ਹੋਣੀ ਚਾਹੀਦੀ ਹੈ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਸਵਸਥ (ਸਿਹਤਮੰਦ) ਸਮਾਜ ਹੀ ਇੱਕ ਸਵਸਥ (ਸਿਹਤਮੰਦ) ਰਾਸ਼ਟਰ ਦਾ ਨਿਰਮਾਣ ਕਰਦਾ ਹੈ। ਕੇਂਦਰੀ ਸਿਹਤ ਮੰਤਰੀ ਨੇ ਦੋਹਰਾਇਆ ਕਿ ਭਾਰਤ ਵਿੱਚ ਸਿਹਤ ਵਪਾਰ ਦਾ ਨਵੀਂ ਬਲਕਿ ਸੇਵਾ ਦਾ ਵਿਸ਼ਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਦੇਸ਼ ਦੇ ਲੋਕ ਡਾਕਟਰਾਂ ਨੂੰ ਭਗਵਾਨ ਦੇ ਦੂਤ ਦੇ ਰੂਪ ਵਿੱਚ ਦੇਖਦੇ ਹਾਂ। ਅਸੀਂ ਆਪਣੇ ਡਾਕਟਰਾਂ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਮਹੱਤਵ ਦਿੰਦੇ ਹਨ।”
ਇਸ ਅਵਸਰ ‘ਤੇ ਬੋਲਦੇ ਹੋਏ, ਡਾ. ਮਾਂਡਵੀਆ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਨੀਆ ਵਿੱਚ ਕਈ ਸਿਹਤ ਮਾਡਲ ਹਨ, ਹਾਲਾਕਿ ਭਾਰਤ ਨੂੰ ਆਪਣਾ ਖੁਦ ਦਾ ਸਿਹਤ ਮਾਡਲ ਵਿਕਸਿਤ ਕਰਨਾ ਚਾਹੀਦਾ ਹੈ ਜੋ ਭਾਰਤੀ ਜੈਨੇਟਿਕਸ ਤੇ ਇਸ ਦੇ ਭੂਗੋਲ ਨਾਲ ਸਬੰਧਿਤ ਬਿਮਾਰੀਆਂ ਦੇ ਮਹਾਦ੍ਵੀਪਾਂ ਪੈਟਰਨ ਦੇ ਅਨੁਰੂਪ ਹੋਵੇ। ਸਿਹਤ ਮੰਤਰੀ ਨੇ ਭਾਰਤ ਦੀ ਮੈਡੀਕਲ ਸਿੱਖਿਆ ਪ੍ਰਣਾਲੀ ਵਿੱਚ ਆਪਣੇ ਵਿਸ਼ਵਾਸ ‘ਤੇ ਵੀ ਬਲ ਦਿੱਤਾ। ਭਾਗੀਦਾਰੀ ਦਾ ਆਗ੍ਰਹ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਸਹਿਯੋਗ ਨਾਲ ਮੈਡੀਕਲ ਸਿੱਖਿਆ ਆਗਾਮੀ ਸਿਹਤ ਦੇਖਭਾਲ ਬਿਰਾਦਰੀ ਵਿੱਚ ਸਹਾਨੁਭੂਤੀ ਪੈਦਾ ਕਰਕੇ ਵੰਚਿਤਾਂ ਦੇ ਲਈ ਸਿਹਤ ਸੇਵਾ ਨੂੰ ਸਸਤੀ ਅਤੇ ਸੁਲਭ ਬਣਾਉਣ ਵਿੱਚ ਗਹਿਰੀ ਭੂਮਿਕਾ ਨਿਭਾਵੇਗੀ। ਉਨ੍ਹਾਂ ਨੇ ਸਿਹਤ ਪੇਸ਼ੇਵਰਾਂ ਨੂੰ ਭਾਰਤ ਦੇ ਜ਼ਿਲ੍ਹਿਆਂ ਅਤੇ ਪਿੰਡਾਂ ਵਿੱਚ ਸੇਵਾ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ, ਜੋ ਰਾਸ਼ਟਰ ਦੀ ਸੇਵਾ ਦੇ ਰੂਪ ਵਿੱਚ ਸਿਹਤ ਸੇਵਾ ਪ੍ਰਦਾਨ ਕਰਨ ਅਤੇ ਸਭ ਦੇ ਲਈ ਇੱਕ ਸਵਸਥ (ਸਿਹਤਮੰਦ) ਕੱਲ੍ਹ ਦੇ ਨਿਰਮਾਣ ਦੀਆਂ ਬਾਰੀਕੀਆਂ ਨੂੰ ਚਿਨ੍ਹਿਤ ਕਰਨ ਦਾ ਕੰਮ ਕਰੇਗਾ।
ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਪੀਐੱਮ ਏਬੀਐੱਚਆਈਐੱਮ ਦੇ ਤਹਿਤ 150 ਬੈਡਾਂ ਵਾਲੇ ਕ੍ਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਜਰਨਲ ਔਨ ਮੈਡੀਕਲ ਐਵੀਡੈਂਸ, ਇੰਸਟੀਟਿਊਟ ਐਂਥਮ, ਅਤੇ ਸਵਾਸਥਯ (ਸਿਹਤਮੰਦ) ਚੇਤਨਾ ਪਤ੍ਰਿਕਾ ਦਾ ਵਿਮੋਚਨ ਕੀਤਾ ਗਿਆ।
ਇਸ ਦੇ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਪ੍ਰੋ. ਐੱਸਪੀ ਸਿੰਘ ਬਘੇਲ ਦੀ ਉਪਸਥਿਤੀ ਵਿੱਚ ਡਾ. ਮਾਂਡਵੀਆ ਦੁਆਰਾ ਸਰਕਾਰੀ ਦੂਨ ਮੈਡੀਕਲ ਕਾਲਜ, ਦੇਹਰਾਦੂਨ ਵਿੱਚ ਕੈਥ ਲੈਬ, ਆਈਸੀਯੂ, ਮੈਮੋਗ੍ਰਾਫੀ ਅਤੇ ਡਿਜੀਟਲ ਰੇਡੀਓਗ੍ਰਾਫੀ ਮਸ਼ੀਨ ਦਾ ਉਦਘਟਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਾਜ ਸਭਾ ਸਾਂਸਦ ਸ਼੍ਰੀ ਨਰੇਸ਼ ਬੰਸਲ ਅਤੇ ਉੱਤਰਾਖੰਡ ਦੀ ਸਿਹਤ ਅਤੇ ਉੱਚ ਸਿੱਖਿਆ ਮੰਤਰੀ ਸ਼੍ਰੀ ਧਨ ਸਿੰਘ ਰਾਵਤ ਦੇ ਨਾਲ-ਨਾਲ ਉੱਤਰਾਖੰਡ ਦੇ ਕਈ ਵਿਧਾਇਕ ਵੀ ਉਪਸਥਿਤ ਸਨ। ਇਸ ਦੇ ਬਾਅਦ ਮੈਡੀਕਲ ਕਾਲਜ ਵਿੱਚ ਕੈਥ ਲੈਬ ਸੁਵਿਧਾਵਾਂ ਦਾ ਦੌਰਾ ਕੀਤਾ ਗਿਆ। ਇਹ ਉੱਤਰਾਖੰਡ ਵਿੱਚ ਪਹਿਲੀ ਸਰਕਾਰੀ ਕੈਥ ਲੈਬ ਸੁਵਿਧਾ ਹੈ।
ਦੂਨ ਮੈਡੀਕਲ ਕਾਲਜ ਵਿੱਚ ਡਾ. ਮਾਂਡਵੀਆ ਨੇ ਕਿਹਾ, “ਅਸੀਂ ਭਾਰਤ ਵਿੱਚ ਮੈਡੀਕਲ ਸਿੱਖਿਆ ਦੇ ਲਈ ਸੁਵਿਧਾਵਾਂ ਵਿੱਚ ਵਾਧਾ ਦੇਖ ਰਹੇ ਹਨ, ਦੇਸ਼ ਵਿੱਚ ਐੱਮਬੀਬੀਐੱਸ ਸੀਟਾਂ ਹੁਣ 1,07,000 ਹਨ ਅਤੇ ਦੇਸ਼ ਭਰ ਵਿੱਚ ਲਗਭਗ 700 ਮੈਡੀਕਲ ਕਾਲਜ ਸਥਾਪਿਤ ਹਨ।” ਉਨ੍ਹਾਂ ਨੇ ਅੱਗੇ ਕਿਹਾ, “ਇਹ ਦਰਸਾਉਂਦਾ ਹੈ ਕਿ ਅਸੀਂ ਭਾਰਤ ਵਿੱਚ ਡਾਕਟਰਾਂ, ਨਰਸਾਂ, ਪੈਰਾਮੈਡਿਕਸ, ਹਸਪਤਾਲਾਂ, ਮੈਡੀਕਲ ਕਾਲਜਾਂ ਦੇ ਨਾਲ-ਨਾਲ ਗੁਣਵੱਤਾਪੂਰਨ ਅਤੇ ਕਿਫਾਇਤੀ ਇਲਾਜ ਦੇ ਨਾਲ ਸਿਹਤ ਸੇਵਾ ਦਾ ਇੱਕ ਜ਼ਰੂਰੀ ਈਕੋਸਿਸਟਮ ਤੰਤਰ ਬਣਾ ਰਹੇ ਹਨ।”
ਡਾ. ਮਨਸੁਖ ਮਾਂਡਵੀਆ ਰਾਜ ਵਿੱਚ ਆਯੋਜਿਤ ਸਵਸਥ (ਸਿਹਤਮੰਦ)ਯ ਚਿੰਤਨ ਸ਼ਿਵਿਰ ਦੇ ਤਹਿਤ ਦੇਹਰਾਦੂਨ ਦੇ ਦੋ ਦਿਨਾਂ ਦੌਰੇ ‘ਤੇ ਹਨ। ਸਵਾਸਥਯ ਚਿੰਤਨ ਸ਼ਿਵਿਰ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਦੇ ਨਾਲ-ਨਾਲ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।
****
ਐੱਮਵੀ/ਜੇਜੇ
(Release ID: 1939784)
Visitor Counter : 97