ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਭਾਰਤ ਦੀ ਸੌਰ ਊਰਜਾ ਨਿਗਮ ਬਿਜਲੀ ਵਿਕਰੀ ਸਮਝੌਤੇ ਤਹਿਤ ਗ੍ਰਿਡਕੋ ਓਡੀਸ਼ਾ ਨੂੰ 600 ਮੈਗਾਵਾਟ ਪੌਣ ਬਿਜਲੀ ਸਪਲਾਈ ਕਰੇਗੀ

Posted On: 09 JUN 2023 6:55PM by PIB Chandigarh

ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਅਧੀਨ ਭਾਰਤ ਦੀ ਸੌਰ ਊਰਜਾ ਨਿਗਮ ਲਿਮਟਿਡ (ਐੱਸਈਸੀਆਈ) ਨੇ ਓਡੀਸ਼ਾ ਸਰਕਾਰ ਦੇ ਗ੍ਰਿਡਕੋ ਓਡੀਸ਼ਾ ਨਾਲ ਇੱਕ ਬਿਜਲੀ ਵਿਕਰੀ ਸਮਝੌਤੇ (ਪੀਐੱਸਏ) 'ਤੇ ਹਸਤਾਖਰ ਕੀਤੇ ਹਨ, ਜਿਸ ਦੇ ਤਹਿਤ ਗ੍ਰਿਡਕੋ ਓਡੀਸ਼ਾ ਟ੍ਰਾਂਚ - ਆਈਐੱਸਟੀਐੱਸ (ਇੰਟਰ ਸਟੇਟ ਟ੍ਰਾਂਸਮਿਸ਼ਨ ਸਿਸਟਮ) ਕਨੈਕਟਿਡ ਵਿੰਡ ਪਾਵਰ ਪ੍ਰੋਜੈਕਟ ਸਕੀਮ ਦੇ XIII ਦੇ ਅਧੀਨ ਐੱਸਈਸੀਆਈ ਤੋਂ 600 ਮੈਗਾਵਾਟ ਪੌਣ ਊਰਜਾ ਖਰੀਦੇਗਾ। ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੀ ਆਈਐੱਸਟੀਐੱਸ ਸਕੀਮ ਦੇ ਤਹਿਤ, ਅਖੁੱਟ ਊਰਜਾ ਸਰੋਤਾਂ ਨਾਲ ਭਰਪੂਰ ਰਾਜ ਤੋਂ ਪੈਦਾ ਹੋਈ ਬਿਜਲੀ ਨੂੰ ਅਖੁੱਟ ਊਰਜਾ ਸਰੋਤਾਂ ਦੀ ਘਾਟ ਵਾਲੇ ਰਾਜਾਂ ਨੂੰ ਸਪਲਾਈ ਕੀਤਾ ਜਾ ਸਕਦਾ ਹੈ।

ਐੱਸਈਸੀਆਈ ਅਤੇ ਗ੍ਰਿਡਕੋ ਵਿਚਕਾਰ ਸਮਝੌਤਾ ਅੱਜ, 9 ਜੂਨ, 2023 ਨੂੰ ਭੁਵਨੇਸ਼ਵਰ ਵਿੱਚ, ਉੜੀਸਾ ਸਰਕਾਰ ਦੇ ਊਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਐੱਨ ਬੀ ਧਾਲ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ ਸਨ।

ਓਡੀਸ਼ਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਗ੍ਰਿਡਕੋ ਵਲੋਂ 600 ਮੈਗਾਵਾਟ ਪੌਣ ਊਰਜਾ ਦੀ ਖਰੀਦ ਲਈ ਪਹਿਲਾਂ ਹੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰੋਜੈਕਟ ਡਿਵੈਲਪਰਾਂ ਨਾਲ ਪਾਵਰ ਪਰਚੇਜ਼ ਐਗਰੀਮੈਂਟ (ਪੀਪੀਏ) 'ਤੇ ਹਸਤਾਖਰ ਕਰਨ ਦੀ ਮਿਤੀ ਤੋਂ 24 ਮਹੀਨਿਆਂ ਦੇ ਅੰਦਰ ਬਿਜਲੀ ਨੂੰ ਚਾਲੂ ਕਰਨ ਲਈ ਤੈਅ ਕੀਤਾ ਗਿਆ ਹੈ।

ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਸਥਿਤ ਡਿਵੈਲਪਰਾਂ ਵਲੋਂ 600 ਮੈਗਾਵਾਟ ਦੀ ਸਮੁੱਚੀ ਸਮਰੱਥਾ ਨੂੰ ਸਥਾਪਿਤ ਕੀਤੇ ਜਾਣ ਦੀ ਸੰਭਾਵਨਾ ਹੈ।

 

ਐੱਸਈਸੀਆਈ ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਅਧੀਨ ਇੱਕ ਮਿਨੀਰਤਨ ਸ਼੍ਰੇਣੀ-1 ਕੇਂਦਰੀ ਜਨਤਕ ਖੇਤਰ ਦਾ ਉੱਦਮ ਹੈ, ਜੋ ਕਿ ਸਾਲ 2011 ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਭਾਰਤ ਦੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਅਖੁੱਟ ਊਰਜਾ ਯੋਜਨਾਵਾਂ ਅਤੇ ਪ੍ਰੋਜੈਕਟਾਂ ਲਈ ਮੰਤਰਾਲੇ ਦੀ ਮੁੱਢਲੀ ਅਮਲ ਏਜੰਸੀ ਹੈ।

 

ਐੱਸਈਸੀਆਈ ਨੇ ਅੱਜ ਤੱਕ ਨੇ 58 ਗੀਗਾਵਾਟ ਤੋਂ ਵੱਧ ਦੀ ਅਖੁੱਟ ਊਰਜਾ ਪ੍ਰੋਜੈਕਟ ਸਮਰੱਥਾ ਪ੍ਰਦਾਨ ਕੀਤੀ ਹੈ। ਐੱਸਈਸੀਆਈ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ (ਪੀਐੱਮਸੀ) ਦੇ ਰੂਪ ਵਿੱਚ ਆਪਣੇ ਖੁਦ ਦੇ ਨਿਵੇਸ਼ਾਂ ਦੇ ਨਾਲ-ਨਾਲ ਜਨਤਕ ਖੇਤਰ ਦੀਆਂ ਹੋਰ ਸੰਸਥਾਵਾਂ ਲਈ ਪ੍ਰੋਜੈਕਟ ਸਥਾਪਤ ਕਰਨ ਵਿੱਚ ਵੀ ਸਰਗਰਮ ਹੈ। ਐੱਸਈਸੀਆਈ ਨੂੰ ਏਏਏ ਦੀ ਆਈਸੀਆਰਏ ਕ੍ਰੈਡਿਟ ਰੇਟਿੰਗ ਮਿਲੀ ਹੈ।

ਗ੍ਰਿਡਕੋ ਲਿਮਟਿਡ ਵਰਤਮਾਨ ਵਿੱਚ ਓਡੀਸ਼ਾ ਰਾਜ ਦੇ ਅੰਦਰ ਚਾਰ ਵੰਡ ਕੰਪਨੀਆਂ ਨੂੰ ਬਿਜਲੀ ਦੀ ਥੋਕ ਖਰੀਦ ਅਤੇ ਥੋਕ ਵਿਕਰੀ ਵਿੱਚ ਲੱਗਾ ਹੋਇਆ ਹੈ ਅਤੇ ਦੇਸ਼ ਵਿੱਚ ਗੁਆਂਢੀ ਰਾਜਾਂ ਨਾਲ ਬਿਜਲੀ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਵਪਾਰੀਆਂ ਰਾਹੀਂ ਵਾਧੂ ਬਿਜਲੀ ਦਾ ਵਪਾਰ ਕਰਦਾ ਹੈ।

*********

ਪੀਆਈਬੀ ਦਿੱਲੀ | ਏਐੱਮ/ ਡੀਜੇਐੱਮ



(Release ID: 1938850) Visitor Counter : 98


Read this release in: English , Urdu , Hindi , Odia