ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉੱਘੇ ਸਾਬਕਾ ਵਿਦਿਆਰਥੀਆਂ/ਦਾਨਦਾਤਾਵਾਂ ਦੇ ਇੱਕ ਸਮੂਹ ਨੇ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਵਿਦਿਅਕ ਸਥਿਤੀਆ ਵਿੱਚ ਸੁਧਾਰ ਅਤੇ ਸਮਾਜ ਵਿੱਚ ਅਸਮਾਨਤਾ ਨੂੰ ਦੂਰ ਕਰਨ ਦੇ ਲਈ ਕੰਮ ਕਰਨਾ ਸਾਡਾ ਸਾਰਿਆਂ ਦਾ ਕਰਤੱਵ ਹੈ: ਰਾਸ਼ਟਰਪਤੀ ਮੁਰਮੂ

Posted On: 10 JUL 2023 8:54PM by PIB Chandigarh

 ਉੱਘੇ ਸਾਬਕਾ ਵਿਦਿਆਰਥੀਆਂ/ਦਾਨਦਾਤਾਵਾਂ ਦੇ ਇੱਕ ਸਮੂਹ ਨੇ ਅੱਜ ਸ਼ਾਮ (10 ਜੁਲਾਈ, 2023) ਵਿਜ਼ਟਰਸ ਕਾਨਫਰੰਸ 2023, ਦੇ ਮੌਕੇ ‘ਤੇ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਸੰਵਾਦ ਦੌਰਾਨ, ਰਾਸ਼ਟਰਪਤੀ ਨੇ ਸਿੱਖਿਆ ਅਤੇ ਸਮਾਜ ਦੇ ਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਾਨਦਾਤਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦਿਅਕ ਸਥਿਤੀਆਂ ਵਿੱਚ ਸੁਧਾਰ ਅਤੇ ਸਮਾਜ ਵਿੱਚ ਅਸਮਾਨਤਾ ਨੂੰ ਦੂਰ ਕਰਨ ਲਈ ਕੰਮ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਧਨ ਦਾ ਉਪਯੋਗ ਸਮਾਜ ਅਤੇ ਦੇਸ਼ ਦੀ ਭਲਾਈ ਲਈ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਸਾਡੇ ਸਮਾਜ ਅਤੇ ਦੇਸ਼ ਨੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਾਡੀ ਸਫ਼ਲਤਾ ਵਿੱਚ ਯੋਗਦਾਨ ਦਿੱਤਾ ਹੈ, ਇਸ ਲਈ ਸਾਨੂੰ ਸਮਾਜ ਨੂੰ ਵਾਪਸ ਕਰਨ ਦੇ ਲਈ ਪ੍ਰਯਾਸ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਦਾਨਦਾਤਾ ਬਿਨਾ ਕਿਸੇ ਦਬਾਅ ਦੇ ਸਮਾਜ ਭਲਾਈ ਦੇ ਲਈ ਖੁੱਲ੍ਹੇ ਦਿਲ ਨਾਲ ਦਾਨ ਕਰ ਰਹੇ ਹਨ। ਉਨ੍ਹਾਂ ਨੇ ਕਾਮਨਾ ਕੀਤੀ ਕਿ ਉਨ੍ਹਾਂ ਨੂੰ ਆਪਣੀਆਂ ਨੇਕ ਕੋਸ਼ਿਸ਼ਾਂ ਅੱਗੇ ਵੀ ਜਾਰੀ ਰੱਖਣੀਆਂ ਚਾਹੀਦੀਆਂ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨਾਲ ਮਿਲ ਕੇ ਵਿਸ਼ੇਸ਼ ਤੌਰ ‘ਤੇ ਖੁਸ਼ ਹਨ ਜੋ ਲੋਕਾਂ ਦੀ ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਦੇ ਨਿਰਸਵਾਰਥ ਉਦੇਸ਼ ਦੇ ਲਈ ਦਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ‘‘ਤੁਸੀਂ ਲੋਕ ਮਹਾਨ ਕੰਮ ਕਰ ਰਹੇ ਹੋ।’’

 

ਇਸ ਸੰਵਾਦ ਵਿੱਚ ਇੰਡੀਗੋ ਏਅਰਲਾਈਂਸ ਦੇ ਸਹਿ-ਸੰਸਥਾਪਕ ਸ਼੍ਰੀ ਰਾਕੇਸ਼ ਗੰਗਵਾਲ; ਯਮ ਚਾਈਨਾ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਮੁਕਤੇਸ਼ ਪੰਤ; ਮਾਇੰਡਟ੍ਰੀ ਦੇ ਸਹਿ-ਸੰਸਥਾਪਕ ਸ਼੍ਰੀ ਸੁਬ੍ਰਤੋ ਬਾਗਚੀ; ਐਕਸੈੱਲ ਇੰਡੀਆ ਦੇ ਸਹਿ-ਸੰਸਥਾਪਕ ਅਤੇ ਪਾਰਟਨਰ ਪ੍ਰਸ਼ਾਂਤ ਪ੍ਰਕਾਸ਼; ਕੇਪੁਆਇੰਟ ਟੈਕਨੋਲੋਜਿਸ (KPOINT Technologies) ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਡਾ. ਸ਼੍ਰੀਧਰ ਸ਼ੁਕਲਾ; ਸਿਟਿਯਸ ਟੇਕ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਿਜ਼ਵਾਨ ਕੋਇਤਾ; ਆਈਵੀਕੈਪ ਵੈਂਚਰਸ ਐਡਵਾਇਜ਼ਰਸ ਪ੍ਰਾਈਵੇਟ ਲਿਮਿਟਿਡ (IvyCap Ventures Advisors Pvt. Ltd) ਦੇ ਸੰਸਥਾਪਕ ਅਤੇ ਮੈਨੇਜਿੰਗ ਪਾਰਟਨਰ ਸ਼੍ਰੀ ਵਿਕਰਮ ਗੁਪਤਾ; ਟੀਟੀਕੇ ਪ੍ਰੈੱਸਟੀਜ਼ ਦੇ ਚੇਅਰਮੈਨ ਸ਼੍ਰੀ ਟੀ.ਟੀ ਜਗੰਨਾਥਨ; ਇਨਾਮ ਦੇ ਸਹਿ-ਸੰਸਥਾਪਕ ਅਤੇ ਫਲੇਮ ਯੂਨੀਵਰਸਿਟੀ ਦੇ ਬੋਰਡ ਆਵ੍ ਗਵਰਨਰ ਸ਼੍ਰੀ ਨੇਮਿਸ਼ ਸ਼ਾਹ; ਐੱਚਸੀਐੱਲ ਟੈਕਨੋਲੋਜੀਜ਼ ਦੀ ਚੇਅਰਪਰਸਨ ਅਤੇ ਸ਼ਿਵ ਨਾਦਰ ਯੂਨੀਵਰਸਿਟੀ ਦੀ ਟ੍ਰਸਟੀ ਸ਼੍ਰੀਮਤੀ ਰੌਸ਼ਨੀ ਨਾਦਰ; ਅਤੇ ਪੀਰਾਮਲ ਗੁਰੱਪ ਦੇ ਚੇਅਰਮੈਨ ਸ਼੍ਰੀ ਅਜੈ ਪੀਰਾਮਲ ਆਪਣੇ ਜੀਵਨਸਾਥੀ ਦੇ ਨਾਲ ਸ਼ਾਮਲ ਹੋਏ।

 

***

ਡੀਐੱਸ/ਏਕੇ  


(Release ID: 1938690) Visitor Counter : 83


Read this release in: English , Urdu , Hindi