ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਸੀਡੀਐੱਸ ਪ੍ਰੀਖਿਆ (II), 2022 ਦਾ ਅੰਤਿਮ ਨਤੀਜਾ
Posted On:
05 JUL 2023 4:19PM by PIB Chandigarh
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਆਯੋਜਿਤ ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ (II), 2022 ਅਤੇ ਰੱਖਿਆ ਮੰਤਰਾਲੇ ਦੇ ਸਰਵਿਸਿਜ਼ ਸਿਲੈਕਸ਼ਨ ਬੋਰਡ ਦੁਆਰਾ ਲਏ ਗਏ ਇੰਟਰਵਿਊ ਦੇ ਨਤੀਜਿਆਂ ਦੇ ਅਧਾਰ 'ਤੇ, ਜਿਨ੍ਹਾਂ 302 (*199+^103) ਉਮੀਦਵਾਰਾਂ ਨੇ ਅਕਤੂਬਰ, 2023 ਤੋਂ ਸ਼ੁਰੂ ਹੋਣ ਵਾਲੇ (i) *118ਵੇਂ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਗੈਰ-ਤਕਨੀਕੀ) (ਪੁਰਸ਼ਾਂ ਲਈ) ਅਤੇ (ii) ^32ਵੇਂ ਸ਼ਾਰਟ ਸਰਵਿਸ ਕਮਿਸ਼ਨ ਵੂਮੈਨ (ਗੈਰ-ਤਕਨੀਕੀ) ਕੋਰਸ ਲਈ ਆਫੀਸਰਜ਼ ਟਰੇਨਿੰਗ ਅਕੈਡਮੀ, ਚੇਨਈ, ਵਿਖੇ ਦਾਖ਼ਲੇ ਲਈ ਅੰਤਿਮ ਰੂਪ ਵਿੱਚ ਯੋਗਤਾ ਪੂਰੀ ਕਰ ਲਈ ਹੈ, ਉਨ੍ਹਾਂ ਦੀਆਂ ਮੈਰਿਟ ਦੇ ਕ੍ਰਮ ਵਿੱਚ ਸੂਚੀਆਂ ਹੇਠਾਂ ਦਿੱਤੀਆਂ ਗਈਆਂ ਹਨ। 118ਵੇਂ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਪੁਰਸ਼ਾਂ ਲਈ) ਦੀ ਸੂਚੀ ਵਿੱਚ ਉਨ੍ਹਾਂ ਉਮੀਦਵਾਰਾਂ ਦੇ ਨਾਂ ਵੀ ਸ਼ਾਮਲ ਹਨ ਜਿਨ੍ਹਾਂ ਦੀ ਪਹਿਲਾਂ ਇਸੇ ਪ੍ਰੀਖਿਆ ਦੇ ਨਤੀਜਿਆਂ 'ਤੇ ਅਧਾਰ ‘ਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ, ਨੇਵਲ ਅਕੈਡਮੀ, ਇਜ਼ੀਮਲਾ, ਕੇਰਲ ਅਤੇ ਏਅਰ ਫੋਰਸ ਅਕੈਡਮੀ, ਹੈਦਰਾਬਾਦ (ਪ੍ਰੀ-ਫਲਾਇੰਗ) ਟ੍ਰੇਨਿੰਗ ਕੋਰਸ (ਕੋਰਸਾਂ) ਵਿੱਚ ਦਾਖਲੇ ਲਈ ਸਿਫ਼ਾਰਿਸ਼ ਕੀਤੀ ਗਈ ਸੀ।
ਸਰਕਾਰ ਦੁਆਰਾ ਸੂਚਿਤ ਕੀਤੀਆਂ ਅਸਾਮੀਆਂ ਦੀ ਸੰਖਿਆ (I) 118ਵੇਂ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਪੁਰਸ਼) ਲਈ 169 ਅਤੇ (II) 32ਵੇਂ ਸ਼ਾਰਟ ਸਰਵਿਸ ਕਮਿਸ਼ਨ ਮਹਿਲਾ (ਗੈਰ-ਤਕਨੀਕੀ) ਕੋਰਸ ਲਈ 16 ਹੈ।
ਮੈਰਿਟ ਸੂਚੀ ਤਿਆਰ ਕਰਨ ਸਮੇਂ ਉਮੀਦਵਾਰਾਂ ਦੀ ਮੈਡੀਕਲ ਜਾਂਚ ਦੇ ਨਤੀਜਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ। ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ। ਇਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ ਅਤੇ ਵਿਦਿਅਕ ਯੋਗਤਾ ਦੀ ਤਸਦੀਕ ਆਰਮੀ ਹੈੱਡ ਕੁਆਰਟਰ ਦੁਆਰਾ ਕੀਤੀ ਜਾਵੇਗੀ।
ਉਮੀਦਵਾਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੈੱਬਸਾਈਟ http://www.upsc.gov.in 'ਤੇ ਜਾ ਕੇ ਵੀ ਨਤੀਜਿਆਂ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ, ਉਮੀਦਵਾਰਾਂ ਦੇ ਅੰਕ ਅੰਤਿਮ ਨਤੀਜੇ ਦੇ ਐਲਾਨ ਤੋਂ 15 ਦਿਨਾਂ ਦੇ ਅੰਦਰ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ ਅਤੇ 30 ਦਿਨਾਂ ਦੀ ਅਵਧੀ ਲਈ ਉਪਲਬਧ ਰਹਿਣਗੇ।
ਉਮੀਦਵਾਰਾਂ ਦਾ ਧਿਆਨ ਗੈਰ-ਸਿਫਾਰਸ਼ੀ ਉਮੀਦਵਾਰਾਂ ਦੇ ਸਬੰਧ ਵਿੱਚ ਅੰਕਾਂ ਅਤੇ ਹੋਰ ਵੇਰਵਿਆਂ ਦੇ ਜਨਤਕ ਖੁਲਾਸੇ ਦੀ ਯੋਜਨਾ ਵੱਲ ਵੀ ਆਕਰਸ਼ਿਤ ਕੀਤਾ ਜਾਂਦਾ ਹੈ, ਜਿਸ ਦੇ ਵੇਰਵੇ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਹਨ। ਅਜਿਹੇ ਗੈਰ-ਸਿਫਾਰਸ਼ੀ ਉਮੀਦਵਾਰ ਆਪਣੇ ਅੰਕ ਡਾਊਨਲੋਡ ਕਰਦੇ ਸਮੇਂ ਆਪਣੇ ਵਿਕਲਪਾਂ ਦੀ ਵਰਤੋਂ ਕਰ ਸਕਦੇ ਹਨ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੈਂਪਸ ਵਿੱਚ ਐਗਜ਼ਾਮੀਨੇਸ਼ਨ ਹਾਲ ਬਿਲਡਿੰਗ ਦੇ ਨੇੜੇ ਸਥਿਤ ਇੱਕ ਸੁਵਿਧਾ ਕਾਊਂਟਰ ਹੈ। ਉਮੀਦਵਾਰ ਆਪਣੀ ਪ੍ਰੀਖਿਆ ਸੰਬੰਧੀ ਕੋਈ ਵੀ ਜਾਣਕਾਰੀ/ਸਪਸ਼ਟੀਕਰਨ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ ਨੰਬਰਾਂ 011-23385271, 011-23381125 ਅਤੇ 011-23098543 'ਤੇ ਕੰਮਕਾਜੀ ਦਿਨਾਂ 'ਤੇ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ।
ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ
Click here for the List
*********
ਐੱਸਐੱਨਸੀ/ਪੀਕੇ
(Release ID: 1937756)
Visitor Counter : 116