ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਪੁੱਟਪਰਥੀ ਵਿੱਚ ਸਾਈ ਹੀਰਾ ਗਲੋਬਲ ਕਨਵੈਸ਼ਨ ਸੈਂਟਰ ਦਾ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਉਦਘਾਟਨ ਕੀਤਾ



“ਅਸੀਂ ਅੰਮ੍ਰਿਤ ਕਾਲ ਦਾ ਨਾਮ ‘ਕਰਤਵਯ ਕਾਲ’ (‘Kartavya Kaal’) ਰੱਖਿਆ ਹੈ। ਪ੍ਰਤਿੱਗਿਆਵਾਂ ਵਿੱਚ ਸਾਡੀਆਂ ਅਧਿਆਤਮਿਕ ਕਦਰਾਂ-ਕੀਮਤਾਂ ਦੇ ਮਾਰਗਦਰਸ਼ਨ ਦੇ ਨਾਲ-ਨਾਲ ਭਵਿੱਖ ਦੇ ਸੰਕਲਪ ਵੀ ਸ਼ਾਮਲ ਹਨ”

“ਅੱਜ ਇੱਕ ਤਰਫ਼ ਦੇਸ਼ ਵਿੱਚ ਅਧਿਆਤਮਿਕ ਕੇਂਦਰਾਂ ਦੀ ਪੁਨਰ-ਸੁਰਜੀਤੀ ਹੋ ਰਹੀ ਹੈ, ਉੱਥੇ ਹੀ ਭਾਰਤ ਟੈਕਨੋਲੋਜੀ ਅਤੇ ਅਰਥਵਿਵਸਥਾ ਵਿੱਚ ਵੀ ਮੋਹਰੀ ਹੈ”

“ਦੇਸ਼ ਵਿੱਚ ਦੇਖਿਆ ਗਿਆ ਪਰਿਵਰਤਨ ਹਰੇਕ ਸਮਾਜਿਕ ਵਰਗ ਦੇ ਯੋਗਦਾਨਾਂ ਦਾ ਪਰਿਣਾਮ ਹੈ”

“ਸਾਰੇ ਸੰਤਾਂ ਨੇ ਹਜ਼ਾਰਾਂ ਵਰ੍ਹਿਆਂ ਤੋਂ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (‘Ek Bharat Shreshta Bharat’) ਦੀ ਭਾਵਨਾ ਦਾ ਪੋਸ਼ਣ ਕੀਤਾ ਹੈ”

“ਭਾਰਤ ਜਿਹੇ ਦੇਸ਼ ਵਿੱਚ ਧਾਰਮਿਕ ਅਤੇ ਅਧਿਆਤਮਿਕ ਸੰਸਥਾਵਾਂ ਹਮੇਸ਼ਾ ਸਮਾਜਿਕ ਕਲਿਆਣ ਦੇ ਕੇਂਦਰ ਵਿੱਚ ਰਹੀਆਂ ਹਨ”

“ਸਾਨੂੰ ਸਤਯ ਸਾਈ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ”

“ਸਤਯ ਸਾਈ ਟਰੱਸਟ ਜਿਹੀਆਂ ਸੱਭਿਆਚਾਰਕ ਅਤੇ ਅਧਿਆਤਮਿਕ ਸੰਸਥਾਵਾਂ ਦੀ ਵਾਤਾਵਰਣ ਅਤੇ ਟਿਕਾਊ ਜੀਵਨ ਸ਼ੈਲੀ ਜਿਹੇ ਖੇਤਰਾਂ ਵਿੱਚ ਭਾਰਤ ਦੀ ਉੱਭਰਦੀ ਲੀਡਰਸ਼ਿਪ ਦੇ ਅਜਿਹੇ ਸਾਰੇ ਪ੍ਰਯਾਸਾਂ ਵਿੱਚ ਮਹੱਤਵਪੂਰਨ ਭੂਮਿਕਾ ਹੈ”

Posted On: 04 JUL 2023 12:03PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਪੁੱਟਾਪਰਥੀ (Puttaparthi) ਵਿੱਚ ਸਾਈ ਹੀਰਾ ਗਲੋਬਲ ਕਨਵੈਸ਼ਨ ਸੈਂਟਰ ਦਾ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕੀਤਾ। ਉਦਘਾਟਨ ਸਮਾਰੋਹ ਵਿੱਚ ਦੁਨੀਆ ਭਰ ਦੇ ਪ੍ਰਮੁੱਖ ਪਤਵੰਤਿਆਂ ਅਤੇ ਭਗਤਾਂ ਦੀ ਉਪਸਥਿਤੀ ਦੇਖੀ ਗਈ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਲਈ ਵਧਾਈਆਂ ਦਿੱਤੀਆਂ, ਜਿੱਥੇ ਜ਼ਰੂਰੀ ਰੁਝੇਵਿਆਂ ਦੇ ਕਾਰਨ ਉਹ ਸਰੀਰਕ ਰੂਪ ਨਾਲ ਉਪਸਥਿਤ ਨਹੀਂ ਹੋ ਸਕੇ। “ਸ੍ਰੀ ਸਤਯ ਸਾਈ ਦਾ ਅਸ਼ੀਰਵਾਦ ਅਤੇ ਪ੍ਰੇਰਣਾ ਅੱਜ ਸਾਡੇ ਨਾਲ ਹੈ, “ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਅਤੇ ਖੁਸ਼ੀ ਵਿਅਕਤ ਕੀਤੀ ਕਿ ਅੱਜ ਉਨ੍ਹਾਂ ਦੇ ਮਿਸ਼ਨ ਦਾ ਵਿਸਤਾਰ ਹੋ ਰਿਹਾ ਹੈ ਅਤੇ ਦੇਸ਼ ਨੂੰ ਸਾਈ ਹੀਰਾ ਗਲੋਬਲ ਕਨਵੈਸ਼ਨ ਸੈਂਟਰ ਦੇ ਨਾਮ ਨਾਲ ਇੱਕ ਨਵਾਂ ਪ੍ਰਮੁੱਖ ਕਨਵੈਸ਼ਨ ਸੈਂਟਰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਵਾਂ ਸੈਂਟਰ ਅਧਿਆਤਮਿਕਤਾ ਅਤੇ ਆਧੁਨਿਕਤਾ ਦੇ ਵੈਭਵ ਦਾ ਅਨੁਭਵ ਕਰਵਾਏਗਾ। ਉਨ੍ਹਾਂ ਨੇ ਕਿਹਾ ਕਿ ਸੈਂਟਰ ਵਿੱਚ ਸੱਭਿਆਚਾਰਕ ਵਿਵਿਧਤਾ ਅਤੇ ਵਿਚਾਰਕ ਸ਼ਾਨ ਸ਼ਾਮਲ ਹੈ ਅਤੇ ਇਹ ਅਧਿਆਤਮਿਕਤਾ  ਅਤੇ ਅਕਾਦਮਿਕ ਪ੍ਰੋਗਰਾਮਾਂ ’ਤੇ ਚਰਚਾ ਦਾ ਕੇਂਦਰ ਬਿੰਦੂ ਬਣ ਜਾਏਗਾ ਜਿੱਥੇ ਵਿਦਵਾਨ ਅਤੇ ਮਾਹਿਰ ਇਕੱਠੇ ਮਿਲਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਚਾਰ ਤਦ ਸਭ ਤੋਂ ਪ੍ਰਭਾਵੀ ਹੁੰਦਾ ਹੈ, ਜਦੋਂ ਉਹ ਕਾਰਜ ਦੇ ਰੂਪ ਵਿੱਚ ਅੱਗੇ ਵਧਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਸਾਈ ਹੀਰਾ ਗਲੋਬਲ ਕਨਵੈਸ਼ਨ ਸੈਂਟਰ ਨੂੰ ਸਮਰਪਿਤ ਕਰਨ ਦੇ ਇਲਾਵਾ, ਸ੍ਰੀ ਸਤਯ ਸਾਈ ਗਲੋਬਲ ਕੌਂਸਲ ਦੇ ਨੇਤਾਵਾਂ ਦੀ ਕਾਨਫਰੰਸ ਵੀ ਹੋਵੇਗੀ। ਪ੍ਰਧਾਨ ਮੰਤਰੀ ਨੇ ਆਯੋਜਨ ਦੇ ਵਿਸ਼ੇ ‘ਅਭਿਆਸ ਅਤੇ ਪ੍ਰੇਰਣਾ’(‘Practice and Inspire’) ਦੀ ਸਰਾਹਨਾ ਕੀਤੀ ਅਤੇ ਇਸ ਨੂੰ ਪ੍ਰਭਾਵੀ ਅਤੇ ਪ੍ਰਾਸੰਗਿਕ ਦੱਸਿਆ। ਸ਼੍ਰੀ ਮੋਦੀ ਨੇ ਸਮਾਜ ਦੇ ਨੇਤਾਵਾਂ ਦੁਆਰਾ ਚੰਗੇ ਆਚਰਣ ਦੇ ਮਹੱਤਵ ’ਤੇ ਜ਼ੋਰ ਦਿੱਤਾ, ਕਿਉਂਕਿ ਸਮਾਜ ਉਨ੍ਹਾਂ ਦਾ ਅਨੁਸਰਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਸਤਯ ਸਾਈ ਦਾ ਜੀਵਨ ਇਸ ਦੀ ਜੀਵੰਤ ਉਦਾਹਰਣ ਹੈ। “ਅੱਜ ਭਾਰਤ ਵੀ ਅਪਣੇ ਕਰਤੱਵਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਅੱਗੇ ਵਧ ਰਿਹਾ ਹੈ। ਆਜ਼ਾਦੀ ਦੀ ਸਦੀ ਵੱਲ ਵਧਦੇ ਹੋਏ ਅਸੀਂ ਅੰਮ੍ਰਿਤ ਕਾਲ ਨੂੰ ‘ਕਰਤਵਯ ਕਾਲ’(‘Kartavya Kaal’) ਦਾ ਨਾਮ ਦਿੱਤਾ ਹੈ। ਇਨ੍ਹਾਂ ਪ੍ਰਤਿੱਗਿਆਵਾਂ ਵਿੱਚ ਸਾਡੀਆਂ ਅਧਿਆਤਮਿਕ ਕਦਰਾਂ-ਕੀਮਤਾਂ ਦੇ ਮਾਰਗਦਰਸ਼ਨ ਦੇ ਨਾਲ-ਨਾਲ ਭਵਿੱਖ ਦੇ ਸੰਕਲਪ ਵੀ ਸ਼ਾਮਲ ਹਨ। ਇਸ ਵਿੱਚ ਵਿਕਾਸ ਵੀ ਹੈ ਅਤੇ ਵਿਰਾਸਤ ਵੀ।” (It has both Vikas (development) as well as Virasat  (heritage).” )

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਜਿੱਥੇ ਅਧਿਆਤਮਿਕ ਮਹੱਤਵ ਦੇ ਸਥਾਨਾਂ ਦਾ ਕਾਇਆਕਲਪ ਹੋ ਰਿਹਾ ਹੈ, ਉੱਥੇ ਹੀ ਭਾਰਤ ਟੈਕਨੋਲੋਜੀ ਅਤੇ ਅਰਥਵਿਵਸਥਾ ਵਿੱਚ ਵੀ ਮੋਹਰੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹੁਣ ਦੁਨੀਆ ਦੀਆਂ ਸਿਖਰਲੀਆਂ 5 ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਗਿਆ ਹੈ ਜੋ ਦੁਨੀਆ ਦੇ ਤੀਸਰੇ ਸਭ ਤੋਂ ਬੜੇ ਸਟਾਰਟਅੱਪ ਈਕੋ-ਸਿਸਟਮ ਵਿੱਚ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਡਿਜੀਟਲ ਟੈਕਨੋਲੋਜੀ ਅਤੇ 5ਜੀ ਜਿਹੇ ਖੇਤਰਾਂ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਦੇ ਨਾਲ ਮੁਕਾਬਲਾ ਕਰ ਰਿਹਾ ਹੈ।ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੁਨੀਆ ਵਿੱਚ ਹੋਣ ਵਾਲੇ ਵਾਸਤਵਿਕ ਸਮੇਂ ਦੇ 40 ਪ੍ਰਤੀਸ਼ਤ ਔਨਲਾਈਨ ਲੈਣ-ਦੇਣ ਭਾਰਤ ਵਿੱਚ ਹੋ ਰਹੇ ਹਨ ਅਤੇ ਭਗਤਾਂ ਨੂੰ ਪੂਰੇ ਪੁੱਟਾਪਰਥੀ ਜ਼ਿਲ੍ਹੇ ਨੂੰ ਡਿਜੀਟਲ ਅਰਥਵਿਵਸਥਾ ਵਿੱਚ ਬਦਲਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜੇਕਰ ਸਾਰੇ ਮਿਲ ਕੇ ਇਸ ਸੰਕਲਪ ਨੂੰ ਪੂਰਾ ਕਰਨ ਤਾਂ ਸ੍ਰੀ ਸਤਯ ਸਾਈ ਬਾਬਾ ਦੀ ਅਗਲੀ ਜਯੰਤੀ ਤੱਕ ਪੂਰਾ ਜ਼ਿਲ੍ਹਾ ਡਿਜੀਟਲ ਹੋ ਜਾਏਗਾ।

 

ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਵਿੱਚ ਦੇਖਿਆ ਗਿਆ ਪਰਿਵਰਤਨ ਹਰੇਕ ਸਮਾਜਿਕ ਵਰਗ ਦੇ ਯੋਗਦਾਨਾਂ ਦਾ ਪਰਿਣਾਮ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗਲੋਬਲ ਕੌਂਸਲ ਜਿਹੇ ਸੰਗਠਨ ਭਾਰਤ ਬਾਰੇ ਅਧਿਕ ਜਾਣਨ ਅਤੇ ਦੁਨੀਆ ਨਾਲ ਜੁੜਨ ਦਾ ਇੱਕ ਪ੍ਰਭਾਵੀ ਮਾਧਿਅਮ ਹਨ। ਪ੍ਰਾਚੀਨ ਹਸਤਲਿਪੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤਾਂ ਨੂੰ ਵਹਿੰਦੇ ਪਾਣੀ ਦੀ ਤਰ੍ਹਾਂ ਮੰਨਿਆ ਜਾਂਦਾ ਹੈ ਕਿਉਂਕਿ ਉਹ ਆਪਣੇ ਵਿਚਾਰਾਂ ਨੂੰ ਕਦੇ ਨਹੀਂ ਛੱਡਦੇ ਅਤੇ ਆਪਣੇ ਵਿਵਹਾਰ ਤੋਂ ਕਦੇ ਨਹੀਂ ਥੱਕਦੇ। ਸ਼੍ਰੀ ਮੋਦੀ ਨੇ ਕਿਹਾ, “ਸੰਤਾਂ ਦਾ ਜੀਵਨ ਨਿਰੰਤਰ ਪਰਿਵਰਤਨ ਅਤੇ ਉਨ੍ਹਾਂ ਦੇ ਪ੍ਰਯਾਸਾਂ ਤੋਂ ਪਰਿਭਾਸ਼ਿਤ ਹੁੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਕਿਸੇ ਸੰਤ ਦਾ ਜਨਮ ਸਥਾਨ ਉਸ ਦੇ ਅਨੁਯਾਈਆਂ ਦਾ ਨਿਰਧਾਰਣ ਨਹੀਂ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਭਗਤਾਂ ਦੇ ਲਈ, ਉਨ੍ਹਾਂ ਵਿੱਚੋਂ ਕੋਈ ਇੱਕ ਸੱਚਾ ਸੰਤ ਬਣ ਜਾਂਦਾ ਹੈ ਅਤੇ ਉਹ ਉਨ੍ਹਾਂ ਦੀਆਂ ਮਾਨਤਾਵਾਂ ਅਤੇ ਸੰਸਕ੍ਰਿਤੀਆਂ ਦਾ ਪ੍ਰਤੀਨਿਧੀ ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਸੰਤਾਂ ਨੇ ਭਾਰਤ ਵਿੱਚ ਹਜ਼ਾਰਾਂ ਵਰ੍ਹਿਆਂ ਤੋਂ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਪੋਸ਼ਿਤ ਕੀਤਾ ਹੈ। ਭਲੇ ਹੀ ਸ੍ਰੀ ਸਤਯ ਸਾਈ ਬਾਬਾ ਦਾ ਜਨਮ ਪੁਟੱਪਰਥੀ ਵਿੱਚ ਹੋਇਆ ਸੀ, ਉਨ੍ਹਾਂ ਦੇ ਅਨੁਯਾਈ ਦੁਨੀਆ ਭਰ ਵਿੱਚ ਹੋ ਸਕਦੇ ਹਨ ਅਤੇ ਭਾਰਤ ਦੇ ਹਰ ਰਾਜ ਵਿੱਚ ਉਨ੍ਹਾਂ ਦੀਆਂ ਸੰਸਥਾਵਾਂ ਅਤੇ ਆਸ਼ਰਮਾਂ ਤੱਕ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਅਤੇ ਸੰਸਕ੍ਰਿਤੀ ਤੋਂ ਪਰੇ ਸਾਰੇ ਭਗਤ ਪ੍ਰਸ਼ਾਂਤੀ ਨਿਲਯਮ (Prasanthi Nilayam) ਨਾਲ ਜੁੜੇ ਹੋਏ ਹਨ ਅਤੇ ਇਹੀ ਇੱਛਾ ਭਾਰਤ ਨੂੰ ਇੱਕ ਸੂਤਰ ਵਿੱਚ ਪਿਰੋ ਕੇ ਇਸ ਨੂੰ ਅਮਰ ਬਣਾਉਂਦੀ ਹੈ।

 

ਪ੍ਰਧਾਨ ਮੰਤਰੀ ਨੇ ਸੇਵਾ  ਦੀ ਸ਼ਕਤੀ ’ਤੇ ਸਤਯ ਸਾਈ ਦਾ ਹਵਾਲਾ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਅਤੇ ਸਤਯ ਸਾਈ ਦੇ ਅਸ਼ੀਰਵਾਦ ਦੀ ਸ਼ਰਨ ਵਿੱਚ ਰਹਿਣ ਦੇ ਅਵਸਰ ਨੂੰ ਕ੍ਰਿਤੱਗਤਾਪੂਰਵਕ ਯਾਦ ਕੀਤਾ। ਸ਼੍ਰੀ ਮੋਦੀ ਨੇ ਉਨ੍ਹਾਂ ਦੇ ਉਸ ਸਹਿਜ ਭਾਵ ਨੂੰ ਯਾਦ ਕੀਤਾ, ਜਿਸ ਦੇ ਨਾਲ ਸ੍ਰੀ ਸਤਯ ਸਾਈ ਗਹਿਰੇ ਸੰਦੇਸ਼ ਦਿੰਦੇ ਸਨ। ਉਨ੍ਹਾਂ ਨੇ ‘ਸਭ ਨਾਲ ਪ੍ਰੇਮ ਕਰੋ, ਸਭ ਦੀ ਸੇਵਾ ਕਰੋ’, ਹਮੇਸ਼ਾ ਮਦਦ ਕਰੋ, ਕਦੇ ਚੋਟ ਨਾ ਪਹੁੰਚਾਓ’; ‘ਗੱਲਾਂ ਘੱਟ, ਕੰਮ ਜ਼ਿਆਦਾ,’ ‘ਹਰੇਕ ਅਨੁਭਵ ਇੱਕ ਸਬਕ ਹੈ- ਹਰੇਕ ਹਾਨੀ ਇੱਕ ਲਾਭ ਹੈ’।(‘Love All Serve All’; ‘Help Ever Hurt Never’; ‘Less Talk More Work’; 'Every Experience is a Lesson -Every Loss is a Gain’) ਜਿਹੀਆਂ ਸਦੀਵੀ ਸਿੱਖਿਆਵਾਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ, “ਇਨ੍ਹਾਂ ਸਿੱਖਿਆਵਾਂ ਵਿੱਚ ਸੰਵੇਦਨਸ਼ੀਲਤਾ ਦੇ ਨਾਲ-ਨਾਲ ਜੀਵਨ ਦਾ ਗਹਿਰਾ ਦਰਸ਼ਨ ਵੀ ਹੈ।” ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਆਏ ਭੁਚਾਲ ਦੇ ਦੌਰਾਨ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਮਦਦ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਸ੍ਰੀ ਸਤਯ ਸਾਈ ਦੇ ਅਤਿਅੰਤ ਕਰੁਣਾਮਈ ਅਸ਼ੀਰਵਾਦ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਲਈ ਮਾਨਵਤਾ ਦੀ ਸੇਵਾ ਹੀ ਈਸ਼ਵਰ ਦੀ ਸੇਵਾ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਿਹੇ ਦੇਸ਼ ਵਿੱਚ ਧਾਰਮਿਕ ਅਤੇ ਅਧਿਆਤਮਿਕ ਸੰਸਥਾਵਾਂ ਹਮੇਸ਼ਾ ਸਮਾਜਿਕ ਕਲਿਆਣ ਦੇ ਕੇਂਦਰ ਵਿੱਚ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਅੰਮ੍ਰਿਤ ਕਾਲ ਦੇ ਸੰਕਲਪਾਂ ਦੇ ਨਾਲ ਵਿਕਾਸ ਅਤੇ ਵਿਰਾਸਤ ਨੂੰ ਗਤੀ ਦੇ ਰਹੇ ਹਨ, ਤਾਂ ਸਤਯ ਸਾਈ ਟਰੱਸਟ ਜਿਹੀਆਂ ਸੰਸਥਾਵਾਂ ਨੂੰ ਉਸ ਵਿੱਚ ਬਹੁਤ ਬੜੀ ਭੂਮਿਕਾ ਨਿਭਾਉਣੀ ਹੈ।

 

ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਸਤਯ ਸਾਈ ਟਰੱਸਟ ਦਾ ਅਧਿਆਤਮਿਕ ਵਿੰਗ ਬਾਲ ਵਿਕਾਸ (Bal Vikas) ਜਿਹੇ ਪ੍ਰੋਗਰਾਮਾਂ ਦੇ ਜ਼ਰੀਏ ਨਵੀਂ ਪੀੜ੍ਹੀ ਦੇ ਅੰਦਰ ਸੱਭਿਆਚਾਰਕ ਭਾਰਤ ਦਾ ਨਿਰਮਾਣ ਕਰ ਰਿਹਾ ਹੈ। ਰਾਸ਼ਟਰ ਨਿਰਮਾਣ ਅਤੇ ਸਮਾਜ ਦੇ ਸਸ਼ਕਤੀਕਰਣ ਵਿੱਚ ਸਤਯ ਸਾਈ ਟਰੱਸਟ ਦੇ ਪ੍ਰਯਾਸਾਂ ’ਤੇ ਪ੍ਰਕਾਸ਼  ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਸ਼ਾਂਤੀ ਨਿਲਯਮ ਵਿੱਚ ਹਾਈ-ਟੈੱਕ ਹਸਪਤਾਲ ਅਤੇ ਵਰ੍ਹਿਆਂ ਤੋਂ ਮੁਫ਼ਤ ਸਿੱਖਿਆ ਦੇ ਲਈ ਚਲਾਏ ਜਾ ਰਹੇ ਸਕੂਲਾਂ ਅਤੇ ਕਾਲਜਾਂ ਦਾ ਉਲੇਖ ਕੀਤਾ। ਉਨ੍ਹਾਂ ਨੇ ਸਤਯ ਸਾਈ ਨਾਲ ਜੁੜੇ ਉਨ੍ਹਾਂ ਸੰਗਠਨਾਂ ਦਾ ਵੀ ਜ਼ਿਕਰ ਕੀਤਾ ਜੋ ਸਮਰਪਣ ਭਾਵ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਵੀ ਪ੍ਰਕਾਸ਼  ਪਾਇਆ ਕਿ ਸਤਯ ਸਾਈ ਸੈਂਟਰਲ ਟਰੱਸਟ ਦੂਰ-ਦਰਾਜ ਦੇ ਪਿੰਡਾਂ ਵਿੱਚ ਮੁਫ਼ਤ ਪਾਣੀ ਉਪਲਬਧ ਕਰਵਾਉਣ ਦੇ ਮਾਨਵੀ ਕਾਰਜ ਵਿੱਚ ਭਾਗੀਦਾਰ ਬਣ ਗਿਆ ਹੈ ਕਿਉਂਕਿ ਦੇਸ਼ ‘ਜਲ ਜੀਵਨ ਮਿਸ਼ਨ’(‘Jal Jeevan Mission’) ਦੇ ਤਹਿਤ ਹਰ ਪਿੰਡ ਨੂੰ ਸਵੱਛ ਜਲ ਸਪਲਾਈ ਨਾਲ ਜੋੜ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਮਿਸ਼ਨ ਲਾਈਫ (Mission LiFE) ਜਿਹੀਆਂ ਜਲਵਾਯੂ ਪਹਿਲਾਂ ਦੀ ਆਲਮੀ ਸਵੀਕ੍ਰਿਤੀ ਅਤੇ ਜੀ-20 ਦੀ ਪ੍ਰਤਿਸ਼ਠਿਤ ਪ੍ਰਧਾਨਗੀ  ਦਾ ਉਲੇਖ ਕੀਤਾ। ਉਨ੍ਹਾਂ ਨੇ ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਵਿਸ਼ੇ ’ਤੇ ਪ੍ਰਕਾਸ਼ ਪਾਇਆ। ਭਾਰਤ ਵਿੱਚ ਵਧਦੀ ਆਲਮੀ ਰੁਚੀ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੰ ਸੰਯੁਕਤ ਰਾਸ਼ਟਰ ਹੈੱਡਕੁਆਰਟਰਸ ਵਿੱਚ ਬਣਾਏ ਗਏ ਵਿਸ਼ਵ ਰਿਕਾਰਡ ਬਾਰੇ ਗੱਲ ਕੀਤੀ ਜਿੱਥੇ ਯੋਗ ਦੇ ਲਈ ਸਭ ਤੋਂ ਅਧਿਕ ਸੰਖਿਆ ਵਿੱਚ ਵਿਭਿੰਨ ਦੇਸ਼ਾਂ ਦੇ ਨਾਗਰਿਕ ਇਕੱਠੇ ਆਏ। ਉਨ੍ਹਾਂ ਨੇ ਇਹ ਵੀ ਉਲੇਖ ਕੀਤਾ ਕਿ ਯੋਗ ਦੇ ਨਾਲ-ਨਾਲ ਲੋਕ ਭਾਰਤ ਤੋਂ ਆਯੁਰਵੇਦ ਅਤੇ ਸਥਾਈ ਜੀਵਨ ਸ਼ੈਲੀ ਪ੍ਰਥਾਵਾਂ ਨੂੰ ਅਪਣਾ ਰਹੇ ਹਨ। ਉਨ੍ਹਾਂ ਨੇ ਕਿਹਾ, “ਭਾਰਤ ਦੇ ਇਨ੍ਹਾਂ ਪ੍ਰਯਾਸਾਂ ਅਤੇ ਅਗਵਾਈ ਦੇ ਪਿੱਛੇ ਸਾਡੀ ਸੱਭਿਆਚਾਰਕ  ਸੋਚ ਹੀ ਸਾਡੀ ਸਭ ਤੋਂ ਬੜੀ ਤਾਕਤ ਹੈ। ਇਸ ਲਈ, ਸਤਯ ਸਾਈ ਟਰੱਸਟ ਜਿਹੀਆਂ ਸੱਭਿਆਚਾਰਕ ਅਤੇ ਅਧਿਆਤਮਿਕ ਸੰਸਥਾਵਾਂ ਦੀ ਅਜਿਹੇ ਸਾਰੇ ਪ੍ਰਯਾਸਾਂ ਵਿੱਚ ਇੱਕ ਮਹਾਨ ਭੂਮਿਕਾ ਹੈ।”

 

ਪ੍ਰਧਾਨ ਮੰਤਰੀ ਨੇ ‘ਪ੍ਰੇਮ ਤਰੂ’ (‘Prem Taru’) ਪਹਿਲ ’ਤੇ ਪ੍ਰਕਾਸ਼ ਪਾਇਆ ਜਿੱਥੇ ਅਗਲੇ 2 ਵਰ੍ਹਿਆਂ ਵਿੱਚ 1 ਕਰੋੜ ਰੁੱਖ ਲਗਾਉਣ ਦਾ ਸੰਕਲਪ ਲਿਆ ਗਿਆ ਹੈ। ਸ਼੍ਰੀ ਮੋਦੀ ਨੇ ਸਭ ਨੂੰ ਅਜਿਹੀਆਂ ਪਹਿਲਾਂ ਦਾ ਸਮਰਥਨ ਕਰਨ ਦੇ ਲਈ ਅੱਗੇ ਆਉਣ ਦੀ ਤਾਕੀਦ ਕੀਤੀ, ਚਾਹੇ ਉਹ ਪੌਦਾ ਲਗਾਉਣਾ ਹੋਵੇ ਜਾਂ ਪਲਾਸਟਿਕ ਮੁਕਤ ਭਾਰਤ ਦਾ ਸੰਕਲਪ ਹੋਵੇ। ਉਨ੍ਹਾਂ ਨੇ ਲੋਕਾਂ ਨੂੰ ਸੌਰ ਊਰਜਾ ਅਤੇ ਸਵੱਛ ਊਰਜਾ ਦੇ ਵਿਕਲਪਾਂ ਤੋਂ ਪ੍ਰੇਰਿਤ ਹੋਣ ਦੀ ਵੀ ਤਾਕੀਦ ਕੀਤੀ।

 

ਪ੍ਰਧਾਨ ਮੰਤਰੀ ਨੇ ਆਂਧਰ ਦੇ ਲਗਭਗ 40 ਲੱਖ ਵਿਦਿਆਰਥੀਆਂ ਨੂੰ ਸ਼੍ਰੀ ਅੰਨ ਰਾਗੀ-ਜਾਵਾ (Shri Anna Ragi-Java) ਤੋਂ ਬਣਿਆ ਭੋਜਨ ਉਪਲਬਧ ਕਰਵਾਉਣ ਦੀ ਸਤਯ ਸਾਈ  ਸੈਂਟਰਲ ਟਰੱਸਟ ਦੀ ਪਹਿਲ ਦੀ ਸਰਾਹਨਾ ਕੀਤੀ। ਸ਼੍ਰੀ ਅੰਨ ਦੇ ਸਿਹਤ ਲਾਭਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਹੋਰ ਰਾਜ ਵੀ ਇਸ ਤਰ੍ਹਾਂ ਦੀ ਪਹਿਲ ਨਾਲ ਜੁੜਨਗੇ ਤਾਂ ਦੇਸ਼ ਨੂੰ ਕਾਫੀ ਲਾਭ ਹੋਵੇਗਾ। “ਸ਼੍ਰੀ ਅੰਨ ਵਿੱਚ ਸਿਹਤ ਵੀ ਹੈ, ਸੰਭਾਵਨਾਵਾਂ ਵੀ ਹਨ। ਸਾਡੇ ਸਭ ਪ੍ਰਯਾਸਾਂ ਨਾਲ ਆਲਮੀ ਪੱਧਰ ’ਤੇ ਭਾਰਤ ਦੀ ਸਮਰੱਥਾ ਵਧੇਗੀ ਅਤੇ ਭਾਰਤ ਦੀ ਪਹਿਚਾਣ ਮਜ਼ਬੂਤ ਹੋਵੇਗੀ।”

 

ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਸਤਯ ਸਾਈ ਦਾ ਅਸ਼ੀਰਵਾਦ ਸਾਡੇ ਸਾਰਿਆਂ ਦੇ ਨਾਲ ਹੈ। ਇਸ ਸ਼ਕਤੀ ਦੇ ਨਾਲ, ਅਸੀਂ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਾਂਗੇ ਅਤੇ ਪੂਰੀ ਦੁਨੀਆ ਦੀ ਸੇਵਾ ਕਰਨ ਦੇ ਆਪਣੇ ਸੰਕਲਪ ਨੂੰ ਪੂਰਾ ਕਰਾਂਗੇ।”

 

ਪਿਛੋਕੜ

 

ਸ੍ਰੀ ਸਤਯ ਸਾਈ ਸੈਂਟਰਲ ਟਰੱਸਟ ਨੇ ਪ੍ਰਸ਼ਾਂਤੀ ਨਿਲਯਮ (Prasanthi Nilayam), ਪੁੱਟਾਪਰਥੀ ਵਿੱਚ ਇੱਕ ਨਵੀਂ ਸੁਵਿਧਾ, ਸਾਈ ਹੀਰਾ ਗਲੋਬਲ ਕਨਵੈਸ਼ਨ ਸੈਂਟਰ ਦਾ ਨਿਰਮਾਣ ਕੀਤਾ ਹੈ। ਪ੍ਰਸ਼ਾਂਤੀ ਨਿਲਯਮ ਸ੍ਰੀ ਸਤਯ ਸਾਈ ਬਾਬਾ ਦਾ ਮੁੱਖ ਆਸ਼ਰਮ ਹੈ। ਪਰਉਪਕਾਰੀ ਸ਼੍ਰੀ ਰਯੁਕੋ ਹੀਰਾ (Shri Ryuko Hira) ਦੁਆਰਾ ਦਾਨ ਕੀਤਾ ਗਿਆ ਕਨਵੈਸ਼ਨ ਸੈਂਟਰ ਸੱਭਿਆਚਾਰਕ ਅਦਾਨ-ਪ੍ਰਦਾਨ, ਅਧਿਆਤਮਿਕਤਾ ਅਤੇ ਆਲਮੀ ਸਦਭਾਵ ਨੂੰ ਹੁਲਾਰਾ ਦੇਣ ਦੀ ਕਲਪਨਾ ਦਾ ਸਾਖੀ ਹੈ।

 

ਇਹ ਵਿਵਿਧ ਪਿਛੋਕੜ ਦੇ ਲੋਕਾਂ ਨੂੰ ਇਕਜੁੱਟ ਹੋਣ, ਆਪਸ ਵਿੱਚ ਜੁੜਨ ਅਤੇ ਸ੍ਰੀ ਸਤਯ ਸਾਈ ਬਾਬਾ ਦੀਆਂ ਸਿੱਖਿਆਵਾਂ ਨੂੰ ਖੋਜਣ ਦੇ ਲਈ ਇੱਕ ਵਿਕਸਿਤ ਵਾਤਾਵਰਣ  ਪ੍ਰਦਾਨ ਕਰਦਾ ਹੈ। ਇਸ ਦੀਆਂ ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਬੁਨਿਆਦੀ ਢਾਂਚਾ ਸੰਮੇਲਨਾਂ, ਸੈਮੀਨਾਰਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਸੁਵਿਧਾ ਪ੍ਰਦਾਨ ਕਰੇਗਾ, ਜਿਸ ਨਾਲ ਜੀਵਨ ਦੇ ਸਾਰੇ ਖੇਤਰਾਂ ਦੇ ਵਿਅਕਤੀਆਂ ਦੇ ਦਰਮਿਆਨ ਸੰਵਾਦ ਅਤੇ ਸਮਝ ਨੂੰ ਹੁਲਾਰਾ ਮਿਲੇਗਾ। ਵਿਸ਼ਾਲ ਪਰਿਸਰ ਵਿੱਚ ਮੈਡੀਟੇਸ਼ਨ ਹਾਲ, ਸ਼ਾਂਤ ਬਗੀਚੇ ਅਤੇ ਆਵਾਸ ਦੀਆਂ ਸੁਵਿਧਾਵਾਂ ਵੀ ਹਨ।

 

 

*********

 

ਡੀਐੱਸ/ਟੀਐੱਸ


(Release ID: 1937435) Visitor Counter : 120