ਸੱਭਿਆਚਾਰ ਮੰਤਰਾਲਾ

ਬੁੱਧ ਦੀਆਂ ਸਿੱਖਿਆਵਾਂ ਨੌਜਵਾਨਾਂ ਨੂੰ ਸਸ਼ਕਤ ਬਣਾਉਣਗੀਆਂ: ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ


ਹਾੜ (ਅਸਾਧ) ਪੂਰਣਿਮਾ ’ਤੇ ਸੱਭਿਆਚਾਰ ਮੰਤਰਾਲੇ ਅਤੇ ਆਈਬੀਸੀ ਦੁਆਰਾ ਰਾਸ਼ਟਰੀ ਅਜਾਇਬ ਘਰ, ਨਵੀਂ ਦਿੱਲੀ ਵਿੱਚ ਧਰਮ ਚੱਕਰ ਪਰਿਵਰਤਨ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ

Posted On: 03 JUL 2023 7:59PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਨੌਜਵਾਨਾਂ ਨੂੰ ਭਗਵਾਨ ਬੁੱਧ ਦੀ ਸਿੱਖਿਆਵਾਂ ਤੋਂ ਸਿੱਖਣ, ਖੁਦ ਨੂੰ ਸਮ੍ਰਿੱਧ ਬਣਾਉਣ ਅਤੇ ਇੱਕ ਸ਼ਾਂਤੀਪੂਰਣ ਸਮਾਜ, ਇੱਕ ਰਾਸ਼ਟਰ ਅਤੇ ਦੁਨੀਆ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ।

ਹਾੜ (ਅਸਾਧ) ਪੂਰਣਿਮਾ, ਧਰਮ ਚੱਕਰ ਪ੍ਰਵਰਤਨ ਦਿਵਸ ਸਮਾਰੋਹ ’ਤੇ ਇੱਕ ਰਿਕਾਰਡਡ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਗਵਾਨ ਬੁੱਧ ਦੀ ਤਿੰਨ ਸਿੱਖਿਆਵਾਂ –ਸ਼ੀਲ, ਸਦਾਚਾਰ ਅਤੇ ਪ੍ਰਗਿਆ-ਦਾ ਪਾਲਣ ਕਰ ਕੇ ਯੁਵਾ ਪੀੜ੍ਹੀ  ਖੁਦ ਨੂੰ ਸਸ਼ਕਤ ਬਣਾ ਸਕਦੀ ਹੈ ਅਤੇ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾ ਸਕਦੀ ਹੈ।

ਰਾਸ਼ਟਰਪਤੀ ਨੇ ਕਿਹਾ, “ਅਸਾਧ (ਹਾੜ) ਪੂਰਣਿਮਾ ’ਤੇ ਅਸੀਂ ਭਗਵਾਨ ਬੁੱਧ ਦੇ ਧੰਮ ਤੋਂ ਪਰਿਚਿਤ ਹੋਏ, ਜੋ ਨਾ ਸਿਰਫ਼ ਸਾਡੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ, ਬਲਕਿ ਸਾਡੇ ਰੋਜ਼ਾਨਾ ਜੀਵਨ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਵੀ ਹੈ।” ਉਨ੍ਹਾਂ ਨੇ ਕਿਹਾ ਕਿ ਬੁੱਧ ਧੰਮ ਦੇ ਬਾਰੇ ਵਿੱਚ ਜਾਣਨ ਲਈ ਸਾਡੇ ਸਾਰਨਾਥ ਦੀ ਪਵਿੱਤਰ ਭੂਮੀ ’ਤੇ ਸ਼ਾਕਯਮੁਨਿ ਦੁਆਰਾ ਦਿੱਤੇ ਗਏ ਪ੍ਰਥਮ ਉਪਦੇਸ਼ ਨੂੰ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ।

ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਤੱਤਾਵਧਾਨ ਵਿੱਚ ਇੰਟਰਨੈਸ਼ਨਲ ਬੌਧਿਸਟ (ਬੁੱਧਿਸਟ) ਕਨਫੈਡਰੇਸ਼ਨ (ਆਈਬੀਸੀ) ਦੁਆਰਾ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਯਾਦ ਕੀਤਾ ਕਿ ਅਸਾਧ (ਹਾੜ) ਪੂਰਣਿਮਾ ’ਤੇ ਭਗਵਾਨ ਬੁੱਧ ਨੇ ਆਪਣੇ ਪਹਿਲੇ ਉਪਦੇਸ਼ ਦੇ ਰਾਹੀਂ ਧੰਮ ਦੇ ਮੱਧ ਮਾਰਗ ਦੇ ਬੀਜ ਬੋਏ ਸਨ। ਇਹ ਮਹੱਤਵਪੂਰਨ ਹੈ ਕਿ ਇਸ ਸ਼ੁਭ ਦਿਨ ’ਤੇ ਅਸੀਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਆਪਣੇ ਵਿਵਹਾਰ ਅਤੇ ਵਿਚਾਰ ਵਿੱਚ ਆਤਮਸਾਤ ਕਰਾਂਗੇ।

 

ਸੱਭਿਆਚਾਰਕ ਅਤੇ ਵਿਦੇਸ਼ ਰਾਜ ਮੰਤਰੀ, ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਇੱਕ ਆਮ ਵਿਅਕਤੀ ਦੇ ਬੋਧੀਸਤਵ ਦੇ ਪੱਧਰ ਨੂੰ ਪ੍ਰਾਪਤ ਕਰਨ ਦੀ ਯਾਤਰਾ ਦਾ ਵਰਣਨ ਕੀਤਾ। “ਹਾਲਾਂਕਿ ਅਸੀਂ ਸਾਰੇ ਆਪਣੀਆਂ ਕਦਰਾ-ਕੀਮਤਾਂ ਨਾਲ ਜੁੜੇ ਹੋਏ ਹਾਂ, ਫਿਰ ਵੀ ਅਸੀਂ ਆਪਣੇ ਕੰਮਾਂ ਲਈ ਆਪ ਜ਼ਿੰਮੇਵਾਰ ਹਾਂ। ਸਹੀ ਕੰਮ ਸਾਡੀ ਕਿਸਮਤ ਬਦਲ ਸਕਦਾ ਹੈ।” ਉਨ੍ਹਾਂ ਨੇ ਦੱਸਿਆ ਕਿ ਆਪਣੇ ਰੋਜ਼ਾਨਾ ਜੀਵਨ ਵਿੱਚ ਸਰਲ ਅਤੇ ਟਿਕਾਊ ਤਰੀਕੇ ਨਾਲ ਜੀਣਾ, ਚੇਤਨਾ ਦੇ ਸਿਧਾਂਤਾਂ ਦਾ ਪਾਲਣ ਕਰਨਾ ਅਤੇ ਕੰਮ, ਭਾਸ਼ਣ, ਆਚਰਣ ਵਿੱਚ ਸਾਵਧਾਨੀ ਦੇ ਨਾਲ ਅਤੇ ਸਹੀ ਆਜੀਵਿਕਾ ਦੀ ਚੋਣ ਕਰਦੇ ਹੋਏ, ਅਸੀਂ ਪਹਿਲਾਂ ਤੋਂ ਹੀ ਧੰਮ ਦੇ ਸਹੀ ਰਸੱਤੇ ’ਤੇ ਹਾਂ।

ਇਹ ਕੋਵਿਡ ਹੀ ਸੀ ਜਿਸ ਨੇ ਸਾਨੂੰ ਸਾਡੇ ਜੀਵਨ ਦਾ ਮੁੱਲ ਅਤੇ ਭੌਤਿਕ ਅਸਤਿਤੱਵ (ਹੋਂਦ) ਦੇ ਪ੍ਰਤੀ ਵੈਰਾਗ ਦੀ ਭਾਵਨਾ ਦਿਖਾਈ। ਉਨ੍ਹਾਂ ਨੇ ਕਿਹਾ, ਇਕ ਪਾਸੇ, ਇਹ ਚੇਤਨਾ ਦੇ ਉੱਚ ਪੱਧਰ ਨੂੰ ਪ੍ਰਾਪਤ ਕਰਨ ਦਾ ਮਾਰਗ ਸੀ। ਮੰਤਰੀ ਨੇ ਕਿਹਾ, ਕਿਉਂਕਿ ਇਸ ਗ੍ਰਹਿ ’ਤੇ ਸਾਡੇ ਕੋਲ ਬਹੁਤ ਘੱਟ ਸਮਾਂ ਹੈ, ਹਰੇਕ ਵਿਅਕਤੀ ਨੂੰ ਆਪਣੀ ਚੇਤਨਾ ਦੇ ਅਨੁਸਾਰ ਸਹੀ ਕੰਮ ਕਰਨਾ ਚਾਹੀਦਾ ਹੈ ਜੋ ਬਦਲੇ ਵਿੱਚ ਕਮਿਊਨਿਟੀ ਨੂੰ ਮਜ਼ਬੂਤ ਬਣਾਏਗਾ।

ਨਵੀਂ ਦਿੱਲੀ ਵਿੱਚ ਰਾਸ਼ਟਰੀ ਅਜਾਇਬ ਘਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਰਾਜਨੀਤਿਕ ਭਾਈਚਾਰੇ ਦੇ ਮੈਂਬਰਾਂ, ਪਤਵੰਤਿਆਂ, ਬੌਧ ਸੰਘਾਂ ਦੇ ਪਤਵੰਤੇ, ਉੱਘੇ ਗੁਰੁਆਂ, ਵਿਦਵਾਨਾਂ, ਭਿਕਸ਼ੂਆਂ ਅਤੇ ਨਨਾਂ ਨੇ ਅੱਜ ਹਿੱਸਾ ਲਿਆ।

 

ਪਰਮ ਪਾਵਨ 12ਵੇਂ ਚੈਮਗੋਨ ਕੈਂਟਿੰਗ  ਤਾਈ ਸਿਤੁਪਾ ਨੇ ਅਸਾਧ (ਹਾੜ) ਪੂਰਣਿਮਾ ਦੇ ਮਹੱਤਵ ’ਤੇ ਆਪਣੇ ਧੰਮ ਭਾਸ਼ਣ ਵਿੱਚ ਕਿਹਾ, “ਅਸੀਂ ਬੁੱਧ ਦੀ ਪਹਿਲੀ ਸਿੱਖਿਆਵਾਂ ਦਾ ਜ਼ਸ਼ਨ ਮਨਾਉਂਦੇ ਹਾਂ। ਉਨ੍ਹਾਂ ਨੇ ਸਾਨੂੰ ਡੂੰਘਾ ਆਮ ਗਿਆਨ ਸਿੱਖਾਇਆ; ਪੀੜ੍ਹਾ ਉਹ ਵਸਤੂ ਹੈ ਜਿਸ ਨਾਲ ਅਸੀਂ ਉਭਰਨਾ ਹੈ, ਇਹ ਮਹੱਤਵਪੂਰਨ ਹੈ ਇਸ ਤੋਂ ਪਹਿਲਾਂ ਕਿ ਅਸੀਂ ਦੁੱਖਾਂ ’ਤੇ ਕਾਬੂ ਪਾਈਏ ਅਤੇ ਸ਼ਾਂਤੀ, ਸਦਭਾਵ ਅਤੇ ਦਇਆ ਦਾ ਅਨੁਸਰਣ ਕਰੀਏ, ਬੁੱਧ ਦੇ ਸ਼ਬਦਾਂ ਦਾ ਅਨੁਭਵ ਅਤੇ ਅਹਿਸਾਸ ਕਰੀਏ।”

ਅਸਾਧ (ਹਾੜ) ਪੂਰਣਿਮਾ ਦੇ ਸ਼ੁਭ ਦਿਨ ’ਤੇ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਦੀ ਮੌਜੂਦਗੀ ਵਿੱਚ, ਲੁੰਬੀਨੀ ਦੇ ਮੱਠ ਖੇਤਰ ਵਿੱਚ ਭਾਰਤ ਦੇ ਬੌਧ ਕੇਂਦਰ ਦੇ ਨਿਰਮਾਣ ਦੇ ਲਈ ਸੰਪਰਕ ਪੁਰਸਕਾਰ ਪ੍ਰਦਾਨ ਕੀਤਾ ਗਿਆ। ਭਾਰਤ-ਨੇਪਾਲ ਸੰਯੁਕਤ ਉੱਦਮ ਕੰਪਨੀ ਨੂੰ ‘ਅਨੁਬੰਧ’ ਦਾ ਪ੍ਰਮਾਣ ਪੱਤਰ ਇੰਟਰਨੈਸ਼ਨਲ ਬੁੱਧਿਸਟ (ਬੌਧੀਸਟ) ਕਨਫੈਡਰੇਸ਼ਨ (ਆਈਬੀਸੀ) ਦੁਆਰਾ ਮੈਸਰਸ ਏਸੀਸੀ-ਗੋਰਖਾ ਨੂੰ ਨੇਪਾਲ ਵਿੱਚ ਭਗਵਾਨ ਬੁੱਧ ਦੀ ਜਨਮਸਥਲੀ ਲੁੰਬੀਨੀ ਦੇ ਮਠ ਖੇਤਰ ਵਿੱਚ ਭਾਰਤ ਅੰਤਰਰਾਸ਼ਟਰੀ ਬੌਧ ਸੰਸਕ੍ਰਿਤੀ ਅਤੇ ਵਿਰਾਸਤ ਕੇਂਦਰ (ਆਈਆਈਸੀਬੀਸੀਐੱਚ) ਦੇ ਨਿਰਮਾਣ ਲਈ ਸੌਪਿਆਂ ਗਿਆ।

 

ਲੁੰਬੀਨੀ ਡਿਵੈਲਪਮੈਂਟ ਟਰੱਸਟ (ਐੱਲਡੀਟੀ) ਅਤੇ ਆਈਬੀਸੀ ਦੇ ਦਰਮਿਆਨ ਇੱਕ ਸਮਝੌਤੇ ਤੋਂ ਬਾਅਦ, 25 ਮਾਰਚ 2022 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਤਤਕਾਲੀ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੇ ਨਾਲ ‘ਸ਼ਿਲਾਨਿਆਸ’ ਸਮਾਰੋਹ ਕੀਤਾ ਸੀ ਅਤੇ 16 ਮਈ 2022 ਨੂੰ ਸਾਈਟ ’ਤੇ ਆਈਆਈਸੀਬੀਸੀਐੱਚ ਦਾ ਨੀਂਹ ਪੱਥਰ ਰੱਖਿਆ ਸੀ।

ਅਸਾਧ (ਹਾੜ) ਪੂਰਣਿਮਾ ਦਾ ਦਿਨ ਭਾਰਤ ਦੇ ਵਾਰਾਣਸੀ ਸ਼ਹਿਰ ਦੇ ਕੋਲ ਵਰਤਮਾਨ ਸਾਰਨਾਥ ਵਿੱਚ ‘ਡਿਅਰ ਪਾਰਕ’,ਰਿਸੀਪਟਨ ਮ੍ਰਿਗਦਯਾ ਵਿਖੇ ਅਸਾਧ ਦੀ ਪੂਰਣਿਮਾ ਦੇ ਦਿਨ ਪਹਿਲੇ ਪੰਜ ਤਪੱਸਵੀ ਚੇਲਿਆਂ (ਪੰਚਵਰਗੀਯ) ਨੂੰ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਬੁੱਧ ਦੀ ਪਹਿਲੀ ਸਿੱਖਿਆ ਦਾ ਪ੍ਰਤੀਕ ਹੈ। ਧੰਮ ਚੱਕ-ਪ੍ਰਵਰਤਨ ਸੂਤ (ਪਾਲੀ) ਜਾਂ ਧਰਮ ਚੱਕਰ ਪ੍ਰਵਰਤਨ ਸੂਤਰ (ਸੰਸਕ੍ਰਿਤ) ਦੀ ਇਸ ਸਿੱਖਿਆ ਨੂੰ ਧਰਮ ਚੱਕਰ ਦੇ ਪ੍ਰਵਰਤਨ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਸ ਵਿੱਚ ਚਾਰ ਮਹਾਨ ਸੱਚ ਅਤੇ ਮਹਾਨ ਅੱਠ ਮਾਰਗ ਸ਼ਾਮਲ ਹਨ।

 

ਭਿਕਸ਼ੂਆਂ ਅਤੇ ਭਿਕਸ਼ੂਣਿਆਂ ਲਈ ਬਰਸਾਤੀ ਸੀਜ਼ਨ ਰੀਟਰੀਟ (ਵਰਸ਼ਾ ਵਾਸਾ) ਵੀ ਇਸ ਦਿਨ ਤੋਂ ਸ਼ੁਰੂ ਹੁੰਦਾ ਹੈ ਜੋ ਜੁਲਾਈ ਤੋਂ ਅਕਤੂਬਰ ਤੱਕ ਤਿੰਨ ਚੰਦਰ ਮਹੀਨਿਆਂ ਤੱਕ ਚੱਲਦਾ ਹੈ, ਜਿਸ ਦੇ ਦੌਰਾਨ ਉਹ ਆਮ ਤੌਰ ’ਤੇ  ਗਹਿਣ ਧਿਆਨ ਦੇ ਲਈ ਸਮਰਪਿਤ ਆਪਣੇ ਮੰਦਰਾਂ ਵਿੱਚ ਇੱਹ ਹੀ ਸਥਾਨ ’ਤੇ ਰਹਿੰਦੇ ਹਨ।

 

***

 ਐੱਨਬੀ/ਐੱਸਕੇਟੀ



(Release ID: 1937281) Visitor Counter : 98


Read this release in: English , Urdu , Hindi , Marathi