ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿੱਚ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਯੋਗਾ ਅਭਿਆਸ ਨੂੰ ਭਾਰਤ ਲਈ ਇਤਿਹਾਸਿਕ ਦਿਨ ਦੱਸਿਆ


ਅੱਜ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਯੋਗਾ ਅਭਿਆਸ ਕੀਤਾ ਤਾਂ ਦੁਨੀਆ ਨੇ ਭਾਰਤ ਦੇ ਸੱਭਿਆਚਾਰ ਦੀ ਤਾਕਤ ਨੂੰ ਦੇਖਿਆ

ਮੋਦੀ ਜੀ ਨੇ ਨਾ ਸਿਰਫ਼ ਗਲੋਬਲ ਪਲੈਟਫਾਰਮ ’ਤੇ ਯੋਗ ਨੂੰ ਉਤਸ਼ਾਹਿਤ ਕੀਤਾ ਬਲਕਿ ਏਕਤਾ ਦੀ ਇੱਕ ਨਵੀਂ ਵਿਸ਼ਵ ਦ੍ਰਿਸ਼ਟੀ ਪ੍ਰਦਾਨ ਕਰ ਕੇ ਭਾਰਤ ਦਾ ਮਾਣ ਪੁਨਰ ਸਥਾਪਿਤ ਕੀਤਾ ਹੈ

ਅੱਜ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਸਭ ਤੋਂ ਵਧ ਦੇਸ਼ਾਂ ਦੇ ਲੋਕਾਂ ਨੇ ਇੱਕਠੇ ਯੋਗਾ ਕੀਤਾ ਜੋ ਗਿਨੀਜ਼ ਬੁਕ ਆਵ੍ ਵਰਲਡ ਰਿਕਾਰਡ ਵਿੱਚ ਦਰਜ਼ ਹੋਇਆ ਹੈ, ਇਹ ਇੱਕ ਅਸਾਧਾਰਣ ਉਪਲਬਧੀ ਹੈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਮੌਜੂਦਗੀ ਵਿੱਚ ਹਾਸਲ ਹੋਈ ਇਹ ਉਪਲਬਧੀ ਯੋਗਾ ਅਤੇ ਭਾਰਤ ਦੀ ਸਮਾਵੇਸ਼ੀ ਭਾਵਨਾ ਨੂੰ ਸ਼ਰਧਾਂਜਲੀ ਹੈ

Posted On: 21 JUN 2023 8:45PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ 9ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ’ਤੇ ਯੋਗਾ ਅਭਿਆਸ ਨੂੰ ਭਾਰਤ ਦੇ ਲਈ ਇਤਿਹਾਸਿਕ ਦਿਨ ਦੱਸਿਆ।

ਆਪਣੇ ਟਵੀਟ੍ਸ ਰਾਹੀਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਯੋਗਾ ਅਭਿਆਸ ਕੀਤਾ ਤਾਂ ਦੁਨੀਆ ਨੇ ਭਾਰਤ ਦੇ ਸੱਭਿਆਚਾਰ ਦੀ ਤਾਕਤ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਨਾ ਸਿਰਫ਼ ਗਲੋਬਲ ਪਲੈਟਫਾਰਮ ’ਤੇ ਯੋਗਾ ਨੂੰ ਉਤਸ਼ਾਹਿਤ ਕੀਤਾ ਬਲਕਿ ਏਕਤਾ ਦੀ ਇੱਕ ਨਵੀਂ ਵਿਸ਼ਵ ਦ੍ਰਿਸ਼ਟੀ ਪ੍ਰਦਾਨ ਕਰ ਕੇ ਭਾਰਤ ਦਾ ਮਾਣ ਪੁਨਰ ਸਥਾਪਿਤ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਸਭ ਤੋਂ ਵਧ ਦੇਸ਼ਾਂ ਦੇ ਲੋਕਾਂ ਨੇ ਇਕੱਠੇ ਯੋਗਾ ਕੀਤਾ ਜੋ ਗਿਨੀਜ਼ ਬੁਕ ਆਵ੍ ਵਰਲਡ ਰਿਕਾਰਡ ਵਿੱਚ ਦਰਜ਼ ਹੋਇਆ ਹੈ, ਇਹ ਇੱਕ ਅਸਾਧਾਰਣ ਉਪਲਬਧੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮੌਜੂਦਗੀ ਵਿੱਚ ਹਾਸਲ ਹੋਈ ਇਹ ਉਪਲਬਧੀ ਯੋਗਾ ਅਤੇ ਭਾਰਤ ਦੀ ਸਮਾਵੇਸ਼ੀ ਭਾਵਨਾ ਨੂੰ ਸ਼ਰਧਾਂਜਲੀ ਹੈ।

*****

ਆਰਕੇ/ਏਵਾਈ/ਏਕੇਐੱਸ/ਏਐੱਸ

 



(Release ID: 1934539) Visitor Counter : 106