ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ- ਯੋਗਾ ਦਾ ਸਮੁੰਦਰੀ ਰਿੰਗ ਅੰਤਰਰਾਸ਼ਟਰੀ ਯੋਗਾ ਦਿਵਸ 2023
Posted On:
20 JUN 2023 6:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪਹਿਲ ’ਤੇ 14 ਦਸੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਦੁਆਰਾ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ (ਆਈਡੀਵਾਈ) ਵਜੋਂ ਮਾਨਤਾ ਦਿੱਤੀ ਗਈ ਸੀ। 2015 ਤੋਂ ਬਾਅਦ ਸੰਪੂਰਨ ਵਿਸ਼ਵ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਅੰਤਰਰਾਸ਼ਟਰੀ ਯੋਗਾ ਦਿਵਸ 2023 ਦੇ ਆਯੋਜਨ ਲਈ ਆਯੁਸ਼ ਮੰਤਰਾਲੇ ਨੇ ਰੱਖਿਆ ਮੰਤਰਾਲੇ ਅਤੇ ਹੋਰ ਮੰਤਰਾਲਿਆਂ ਦੇ ਸਹਿਯੋਗ ਨਾਲ ਏਕਤਾ ਅਤੇ ਇੱਕਜੁੱਟਤਾ ਦੇ ਪ੍ਰਤੀਕ ‘ਸਮੁੰਦਰ ਵਿੱਚ ਯੋਗ’ (ਓਸ਼ਨ ਰਿੰਗ ਆਵ੍ ਯੋਗਾ) ਪ੍ਰੋਗਰਾਮ ਆਯੋਜਿਤ ਕੀਤਾ ਹੈ। ਅੰਤਰਰਾਸ਼ਟਰੀ ਯੋਗਾ ਦਿਵਸ-2023 ਦੇ ਮੌਕੇ ’ਤੇ ਹਿੰਦ ਮਹਾਸਾਗਰ ਵਿੱਚ ਤੈਨਾਤ ਭਾਰਤੀ ਜਲ ਸੈਨਾ ਦੇ ਜਹਾਜ ਮਿੱਤਰ ਦੇਸ਼ਾਂ ਦੇ ਵੱਖ-ਵੱਖ ਬੰਦਰਗਾਹਾਂ ਦਾ ਦੌਰਾ ਕਰ ਰਹੇ ਹਨ ਅਤੇ ‘ਵਸੁਧੈਵ ਕੁਟੁਬੰਕਮ’ ਦੇ ਸੰਦੇਸ਼ ਦਾ ਪ੍ਰਸਾਰ ਕਰ ਰਹੇ ਹਨ, ਇਹ ਅੰਤਰਰਾਸ਼ਟਰੀ ਯੋਗਾ ਦਿਵਸ 2023 ਦਾ ਵਿਸ਼ਾ ਵੀ ਹੈ।
ਭਾਰਤੀ ਜਲ ਸੈਨਾ ਕਈ ਸਾਲਾਂ ਤੋਂ ਸਮੁੰਦਰੀ ਸਰਹੱਦਾਂ ਤੋਂ ਪਰੇ ਵਿਦੇਸ਼ਾਂ ਵਿੱਚ ਯੋਗਾ ਦੇ ਪ੍ਰਚਾਰ-ਪ੍ਰਸਾਰ ਦੇ ਕੰਮ ਵਿੱਚ ਲੱਗੀ ਹੋਈ ਹੈ ਅਤੇ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦੁਆਰਾ ਦੌਰਾ ਕੀਤੇ ਜਾਣ ਵਾਲਾ ਅਧਿਕਤਰ ਵਿਦੇਸ਼ ਬੰਦਰਗਾਹਾਂ ’ਤੇ ਯੋਗਾ ਸੈਸ਼ਨ ਨਿਰਧਾਰਿਤ ਹਨ। ਇਨ੍ਹਾਂ ਵਿੱਚ ਸਵਸਥ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਯੋਗ ਤੋਂ ਹੋਣ ਵਾਲੇ ਲਾਭ ਦੇ ਸੰਦੇਸ਼ ਦਾ ਪ੍ਰਸਾਰ ਹੁੰਦਾ ਹੈ। ਇਸ ਸਾਲ ਭਾਰਤੀ ਜਲ ਸੈਨਾ ਸਰਗਰਮੀ ਨਾਲ ਗਲੋਬਲ ਪੱਧਰ ’ਤੇ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਸਮਰਥਨ ਕਰ ਰਹੀ ਹੈ। ਸਾਡੇ ਜਹਾਜ਼ ਕਿਲਟਨ, ਚੇਨੱਈ, ਸ਼ਿਵਾਲਿਕ, ਸੁਨੈਨਾ, ਤ੍ਰਿਸ਼ੂਲ, ਤਰਕਸ਼, ਵਗੀਰ, ਸੁਮਿਤਰਾ ਅਤੇ ਬ੍ਰਹਮਪੁੱਤਰ, ਬੰਗਲਾਦੇਸ਼ ਦੇ ਚਟੋਗ੍ਰਾਮ, ਮਿਸਰ ਦੇ ਸਫਾਗਾ, ਇੰਡੋਨੇਸ਼ੀਆ ਦੇ ਜਕਾਰਤਾ, ਕੀਨੀਆ ਦੇ ਮੋਮਬਾਸਾ, ਮੈਡਾਗਾਸਕਰ ਦੇ ਟੋਮਾਸੀਨਾ, ਓਮਾਨ ਦੇ ਮਸਕਟ, ਸ਼੍ਰੀਲੰਕਾ ਦੇ ਕੋਲੰਬੋ, ਥਾਈਲੈਂਡ ਦੇ ਫੁਕੇਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਬੰਦਰਗਾਹਾ ’ਤੇ ਪੋਰਟ ਕਾਲ ਕਰਨਗੇ ਅਤੇ ਯੋਗਾ ਨਾਲ ਸਬੰਧਿਤ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
ਕੁੱਲ ਮਿਲਾ ਕੇ, ਅੰਤਰਰਾਸ਼ਟਰੀ ਯੋਗਾ ਦਿਵਸ 2023 ਮਹਾਸਾਗਰ ਰਿੰਗ ਆਵ੍ ਯੋਗਾ ਦੇ ਹਿੱਸੇ ਵਜੋਂ 19 ਭਾਰਤੀ ਜਲ ਸੈਨਾ ਜਹਾਜਾਂ ’ਤੇ ਲਗਭਗ 3500 ਜਲ ਸੈਨਾ ਦੇ ਕਰਮਚਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਲ ਸਰੱਹਦਾਂ ਵਿੱਚ ਯੋਗਾ ਦੇ ਪ੍ਰਚਾਰ-ਪ੍ਰਸਾਰ ਦੀ ਦਿਸ਼ਾ ਵਿੱਚ 35,000 ਕਿਲੋਮੀਟਰ ਤੋਂ ਵਧ ਦੀ ਯਾਤਰਾ ਕੀਤੀ ਹੈ। ਇਸ ਵਿੱਚ ਵਿਦੇਸ਼ੀ ਬੰਦਰਗਾਹਾਂ/ਅੰਤਰਰਾਸ਼ਟਰੀ ਜਲ ਖੇਤਰ ਵਿੱਚ 11 ਭਾਰਤੀ ਜਲ ਸੈਨਾ ਦੇ ਜਰਾਜ਼ਾਂ ’ਤੇ 2400 ਤੋਂ ਵਧ ਕਰਮਚਾਰੀ ਤੈਨਾਤ ਹਨ। ਵਿਸ਼ੇਸ਼ ਤੌਰ ’ਤੇ ਸਾਡੇ ਵਿਦੇਸ਼ੀ ਮਿਸ਼ਨਾਂ ਦੇ ਨਾਲ ਮਿਲ ਕੇ ਕਈ ਵਿਦੇਸ਼ੀ ਜਲ ਸੈਨਾਵਾਂ ਦੇ ਜਹਾਜ਼ਾਂ ’ਤੇ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਹੋਰ ਦੀ ਵੀ ਯੋਜਨਾ ਬਣਾਈ ਗਈ ਹੈ, ਜਿਸ ਵਿੱਚ 1200 ਤੋਂ ਵਧ ਵਿਦੇਸ਼ੀ ਜਲ ਸੈਨਾ ਕਰਮਚਾਰੀ ਸ਼ਾਮਲ ਹਨ।
ਵਿਦੇਸ਼ੀ ਬੰਦਰਗਾਹਾਂ ’ਤੇ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦੁਆਰਾ ਅੰਤਰਰਾਸ਼ਟਰੀ ਯੋਗਾ ਦਿਵਸ-23 ਦੀ ਗਤੀਵਿਧੀਆਂ ਵਿੱਚ ਜਹਾਜ ਦੇ ਚਾਲਕ ਦਲ ਅਤੇ ਮੇਜ਼ਬਾਨ ਦੇਸ਼ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਯੋਗਾ ਦੇ ਵਿਸ਼ੇ ਵਿੱਚ ਜਾਗਰੂਕਤਾ ਵਧਾਉਣ ਲਈ ‘ਕਾਮਨ ਯੋਗਾ ਪ੍ਰੋਟੋਕੋਲ’ (ਸੀਵਾਈਪੀ) ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਅਤੇ ਸਵਸਥ ਜੀਵਨ ਸ਼ੈਲੀ ਦੇ ਸਰੀਰਕ, ਮਨੌਵਿਗਿਆਨਿਕ ਅਤੇ ਭਾਵਨਾਤਮਕ ਪਹਿਲੂਆਂ ਦੇ ਸੰਤੁਲਨ ਲਈ ਯੋਗਾ ਦੀ ਸਮਰੱਥਾਵਾਂ ਨੂੰ ਉਜਾਗਰ ਕੀਤਾ ਜਾਵੇਗਾ ਤਾਕਿ ਇਸ ਨੂੰ ਗਲੋਬਲ ਪੱਧਰ ’ਤੇ ਅਪਣਾਇਆ ਜਾ ਸਕੇ।
ਸਾਰੀਆਂ ਜਲ ਸੈਨਾ ਬੰਦਰਗਾਹਾਂ ,ਬੇਸਾਂ, ਜਹਾਜ਼ਾਂ ਅਤੇ ਪ੍ਰਤਿਸ਼ਠਾਨਾਂ ’ਤੇ ਯੋਗਾ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਗਤੀਵਿਧੀਆਂ ਵਿੱਚ ਸੀਵਾਈਪੀ ਦਾ ਅਭਿਆਸ ਕਰਨਾ ਅਤੇ 21 ਜੂਨ 23 ਨੂੰ ਹੋਣ ਵਾਲੇ ਪ੍ਰੋਗਰਾਮ ਤੋਂ ਪਹਿਲਾ ਰੋਜ਼ਾਨਾ ਤੌਰ ’ਤੇ ਯੋਗਾ ਨਾਲ ਸਬੰਧਿਤ ਗਤੀਵਿਧੀਆਂ ਦਾ ਸੰਚਾਲਨ ਕਰਨਾ ਸ਼ਾਮਲ ਹੈ। ਜਲ ਸੈਨਾ ਵਿੱਚ ‘ਯੋਗਾ ਦੇ ਸਿਹਤ ਲਾਭ’ ਤੇ ਸਮੂਹਿਕ ਸ਼ਿਵਿਰ, ਵਰਕਸ਼ਾਪਾ, ਪੋਸਟਰ ਮੇਕਿੰਗ ਮੁਕਾਬਲੇ, ਕੁਇਜ਼ ਅਤੇ ਲੈਕਚਰ ਆਯੋਜਿਤ ਕੀਤੇ ਜਾ ਰਹੇ ਹਨ।
***********
ਵੀਐੱਮ/ ਪੀਐੱਸ
(Release ID: 1934078)
Visitor Counter : 111