ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਵਿਜ਼ੂਅਲ ਡਿਸਏਬੀਲਿਟੀਜ਼ ਵਾਲੇ ਵਿਅਕਤੀਆਂ ਦੇ ਸਸ਼ਕਤੀਕਰਣ ਲਈ ਨੈਸ਼ਨਲ ਇੰਸਟੀਟਿਊਟ ਦਾ ਦੌਰਾ
ਇਸ ਸੰਸਥਾਨ ਵਿੱਚ ਨੇਤਰਹੀਨ ਬੱਚਿਆਂ ਅਤੇ ਬਾਲਗ ਲਈ ਖੋਜ ਅਤੇ ਸੰਸਾਧਨ ਤਿਆਰ ਕੀਤੇ ਜਾਂਦੇ ਹਨ
प्रविष्टि तिथि:
30 MAY 2023 9:47PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦੇਹਰਾਦੂਨ ਵਿੱਚ ਸਥਾਪਿਤ ਨੈਸ਼ਨਲ ਇੰਸਟੀਟਿਊਟ ਫੌਰ ਦ ਇੰਪਾਵਰਮੈਂਟ ਆਵ੍ ਪਰਸਨਸ ਵਿਦ ਵਿਜ਼ੂਅਲ ਡਿਸਏਬੀਲਿਟੀਜ਼ (ਦਿਵਿਯਾਂਗਜਨ) ਵਿੱਚ ਲੰਬੇ ਸਮੇਂ ਤੋਂ ਨੇਤਰਹੀਨ ਬੱਚਿਆਂ ਦੀ ਸਿੱਖਿਆ ਅਤੇ ਟ੍ਰੇਨਿੰਗ ਦਾ ਕੰਮ ਹੋ ਰਿਹਾ ਹੈ। ਸਮਾਜ ਦੀ ਮੁੱਖ ਧਾਰਾ ਵਿੱਚ ਇੱਥੋਂ ਤੋਂ ਨਿਕਲਣ ਵਾਲੇ ਬੱਚੇ ਨਾ ਕੇਵਲ ਪੂਰੀ ਤਰ੍ਹਾਂ ਸਥਾਪਿਤ ਹੋ ਰਹੇ ਹਨ ਪਰ ਉਹ ਸੀਬੀਐੱਸਈ ਬੋਰਡ ਤੋਂ ਲੈ ਕੇ ਯੂਪੀਐੱਸਸੀ ਜਿਹੀ ਸਿਵਲ ਸੇਵਾਵਾਂ ਵਿੱਚ ਵੀ ਸ਼ਾਨਦਾਰ ਸਥਾਨ ਹਾਸਲ ਕਰ ਰਹੇ ਹਨ। ਇਸ ਸੰਸਥਾ ਵਿੱਚ ਨੇਤਰਹੀਨ ਬੱਚਿਆਂ ਅਤੇ ਬਾਲਗਾਂ ਤੋਂ ਇਲਾਵਾ ਹੋਰ ਦਿਵਿਯਾਂਗਜਨਾਂ ਦੀ ਟ੍ਰੇਨਿੰਗ ਦੇ ਲਈ ਨਿਤ ਨਵੀਆਂ ਖੋਜਾਂ ਕੀਤੇ ਜਾਣ ਦੇ ਨਾਲ ਹੀ ਅਜਿਹੇ ਮਨੁੱਖੀ ਸੰਸਾਧਨ ਵੀ ਤਿਆਰ ਕੀਤੇ ਜਾ ਰਹੇ ਹਨ ਜੋ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਆਪਣੇ ਗਿਆਨ ਨਾਲ ਦੂਸਰਿਆਂ ਦੀ ਮਦਦ ਕਰ ਸਕਣ।
ਸੰਸਥਾਨ ਦੇ ਸਹਾਇਕ ਪ੍ਰੋਫੈਸਰ ਮੈਡੀਕਲ ਮਨੋਵਿਗਿਆਨ ਡਾ ਸੁਰੇਂਦਰ ਢਾਲਵਾਲ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਅੰਗ੍ਰੇਜ਼ਾਂ ਨੇ ਉਨ੍ਹਾਂ ਸੈਨਿਕਾਂ ਦੀ ਮਦਦ ਦੇ ਲਈ ਕੀਤੀ ਸੀ ਜੋ ਯੁੱਧ ਵਿੱਚ ਆਪਣੀ ਅੱਖਾਂ ਗੁਆ ਦਿੰਦੇ ਸਨ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਨੂੰ ਇੱਕ ਰਾਸ਼ਟਰੀ ਸੰਸਥਾ ਦੇ ਰੂਪ ਵਿੱਚ ਵਿਕਸਿਤ ਕੀਤਾ ਅਤੇ ਹਰ ਤਰ੍ਹਾਂ ਦੇ ਦਿਵਿਯਾਂਗਜਨਾਂ ਖਾਸ ਕਰਕੇ ਨੇਤਰਹੀਨ ਬੱਚਿਆਂ ਦੇ ਲਈ ਇੱਥੇ ਖੋਜ ਅਤੇ ਟ੍ਰੇਨਿੰਗ ਦਾ ਕੰਮ ਸ਼ੁਰੂ ਕਰਵਾਇਆ। ਵਰਤਮਾਨ ਵਿੱਚ ਇਸ ਸੰਸਥਾ ਵਿੱਚ ਖੋਜ ਅਤੇ ਟ੍ਰੇਨਿੰਗ ਦੇ ਨਾਲ-ਨਾਲ ਸੀਬੀਐੱਸਈ ਬੋਰਡ ਨਾਲ ਸਬੰਧਿਤ ਇੱਕ ਇੰਟਰਮੀਡੀਏਟ ਪੱਧਰ ਤੱਕ ਕਾਲਜ ਵੀ ਸਥਾਪਿਤ ਹੈ ਜਿੱਥੇ ਦੇਸ਼ ਭਰ ਤੋਂ ਆਉਣ ਵਾਲੇ ਨੇਤਰਹੀਨ ਬੱਚਿਆਂ ਨੂੰ ਪ੍ਰਾਇਮਰੀ ਤੋਂ ਲੈ ਕੇ ਇੰਟਰਮੀਡੀਏਟ ਤੱਕ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਕਾਲਜ ਦੇ ਵਾਈਸ ਪ੍ਰਿੰਸੀਪਲ ਅਮਿਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੇ ਇੱਥੇ ਵਿਭਿੰਨ ਕਲਾਸਾਂ ਵਿੱਚ ਕੁੱਲ 254 ਬੱਚਿਆਂ ਦੀ ਰਜਿਸਟ੍ਰੇਸ਼ਨ ਹੈ। ਇਨ੍ਹਾਂ ਬੱਚਿਆਂ ਨੂੰ ਬਹੁਤ ਹੀ ਘੱਟ ਉਮਰ ਵਿੱਚ ਔਨਲਾਈਨ ਅਰਜ਼ੀਆਂ ਰਾਹੀਂ ਚੁਣਿਆਂ ਜਾਂਦਾ ਹੈ। ਸਾਰੇ ਬੱਚੇ ਕਾਲਜ ਕੈਂਪਸ ਵਿੱਚ ਸਥਿਤ ਹੋਸਟਲ ਵਿੱਚ ਹੀ ਰਹਿ ਕੇ ਪੜ੍ਹਾਈ ਕਰਦੇ ਹਨ। ਕੋਵਿਡ ਦੇ ਸਮੇਂ ਇਨ੍ਹਾਂ ਬੱਚਿਆਂ ਨੂੰ ਪਹਿਲੀ ਵਾਰ ਔਨਲਾਈਨ ਸਿੱਖਿਆ ਸ਼ੁਰੂ ਕੀਤੀ ਗਈ ਅਤੇ ਉਕਤ ਵਰ੍ਹੇ 2021 ਵਿੱਚ ਸੀਬੀਐੱਸਈ ਬੋਰਡ ਵਿੱਚ ਇਸ ਕਾਲਜ ਦੇ ਬੱਚਿਆਂ ਦਾ ਰਿਕਾਰਡ ਰਿਜਲਟ ਵੀ ਮਿਲਿਆ। ਬਿਹਤਰ ਸਿੱਖਿਆ ਨਤੀਜੇ ਦੇ ਚਲਦੇ ਸੀਬੀਐੱਸਸੀ ਬੋਰਡ ਨੇ ਸੰਸਥਾਨ ਦੇ ਇਸ ਕਾਲਜ ਨੂੰ ਏ ਪਲੱਸ ਕੈਟੇਗਰੀ ਦਾ ਸਰਟੀਫਿਕੇਟ ਵੀ ਪ੍ਰਦਾਨ ਕਰ ਰੱਖਿਆ ਹੈ।

ਵਾਈਸ ਪ੍ਰਿੰਸੀਪਲ ਸ਼੍ਰੀ ਸ਼ਰਮਾ ਨੇ ਦੱਸਿਆ ਹੈ ਕਿ ਜਲਦੀ ਹੀ ਉਨ੍ਹਾਂ ਦੇ ਇੱਥੇ ਸੀਬੀਐੱਸਸੀ ਬੋਰਡ ਦੁਆਰਾ ਲਾਗੂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵੀ ਪੜ੍ਹਾਈ ਸ਼ੁਰੂ ਹੋ ਜਾਵੇਗੀ। ਵਰਤਮਾਨ ਵਿੱਚ ਇੱਥੇ ਆਮ ਵਿਸ਼ਿਆਂ ਤੋਂ ਇਲਾਵਾ ਇੰਨਫੋਮੇਸ਼ਨ ਟੈਕਨੋਲੋਜੀ ਜਿਹੇ ਵਿਸ਼ੇ ਵੀ ਨੇਤਰਹੀਨ ਬੱਚਿਆਂ ਨੂੰ ਪੜ੍ਹਾਏ ਜਾ ਰਹੇ ਹਨ। ਕੰਪਿਊਟਰ ਸਿੱਖਿਆ ਵਿੱਚ ਇੱਥੋਂ ਦੇ ਬੱਚਿਆਂ ਦੀ ਕੁਸ਼ਲਤਾ ਦੇਖ ਕੇ ਲਗਦਾ ਹੀ ਨਹੀਂ ਹੈ ਕਿ ਉਹ ਨੇਤਰਹੀਨ ਹਨ।
ਨੈਸ਼ਨਲ ਇੰਸਟੀਟਿਊਟ ਫਾਰ ਦ ਇੰਪਾਵਰਮੈਂਟ ਵਿਦ ਵਿਜ਼ੂਅਲ ਡਿਸਏਬੀਲਿਟੀਜ਼ (ਦਿਵਿਯਾਂਗਜਨ) ਵਿੱਚ ਆਮ ਸਿੱਖਿਆ ਤੋਂ ਇਲਾਵਾ ਸਕਿਲ ਡਿਵੈਲਪਮੈਂਟ ਦੇ ਕੰਮ ਅਤੇ ਸੈਂਟ੍ਰਲ ਬ੍ਰੇਲ (Braille) ਪ੍ਰੈੱਸ ਵੀ ਹੈ। ਆਮ ਚੋਣਾਂ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਵਿਸ਼ੇਸ਼ ਬੈਲਟ ਵੀ ਇਸੇ ਸੰਸਥਾ ਵਿੱਚ ਬਣਦੇ ਹਨ, ਇੱਥੇ ਬੀ.ਐੱਡ ਅਤੇ ਡੀ.ਐੱਡ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਇੱਥੋਂ ਦੀ ਪਾਸ ਆਊਟ ਕਰਨ ਵਾਲੇ ਵਿਦਿਆਰਥੀ ਦੇਸ਼ ਭਰ ਵਿੱਚ ਨੇਤਰਹੀਨ ਲੋਕਾਂ ਨੂੰ ਟ੍ਰੇਨਿੰਗ ਦੇ ਰਹੇ ਹਨ। ਇਸ ਸੰਸਥਾਨ ਵਿੱਚ ਖੋਜ ਦਾ ਵੀ ਇੱਕ ਵਿਸ਼ੇਸ਼ ਸਥਾਨ ਹੈ। ਸੰਸਥਾ ਨੇ ਨੇਤਰਹੀਨ ਬੱਚਿਆਂ ਦੇ ਲਈ ਇੱਕ ਖਾਸ ਚੇਸ ਬੋਰਡ ਵੀ ਤਿਆਰ ਕੀਤਾ ਹੈ।
****
ਐੱਮਜੀ/ਐੱਮਐੱਸ/ਕੇਕੇ/ਪੀਡੀ
(रिलीज़ आईडी: 1928616)
आगंतुक पटल : 154