ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਆਲਮੀ ਸੁਗਮਤਾ ਜਾਗਰੂਕਤਾ ਦਿਵਸ (ਜੀਏਏਡੀ) ਮਨਾਇਆ

Posted On: 23 MAY 2023 6:16PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਆਉਣ ਵਾਲੇ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੇਸ਼ ਦੇ ਦਿਵਿਯਾਂਗਜਨਾਂ ਦੇ ਸਮੁੱਚੇ ਵਿਕਾਸ ਏਜੰਡਾ ਦੀ ਦੇਖ-ਰੇਖ ਕਰਨ ਵਾਲੀ ਨੋਡਲ ਇਕਾਈ ਹੈ। ਇੱਕ ਸਮਾਵੇਸ਼ੀ ਸਮਾਜ ਦਾ ਨਿਰਮਾਣ ਕਰਨ ਵਾਲੇ ਦ੍ਰਿਸ਼ਟੀਕੋਣ ਦੇ ਨਾਲ ਜਿਸ ਵਿੱਚ ਦਿਵਿਯਾਂਗਜਨਾਂ ਨੂੰ ਸਮ੍ਰਿੱਧੀ ਅਤੇ ਵਿਕਾਸ ਲਈ ਸਮਾਨ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਨਾਲ ਉਹ ਉਤਪਾਦਕ, ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਪ੍ਰਾਪਤ ਕਰ ਸਕਣ, ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਨੇ ਸਫ਼ਲਤਾਪੂਰਵਕ ਆਲਮੀ ਸੁਗਮਤਾ ਜਾਗਰੂਕਤਾ ਦਿਵਸ (ਜੀਏਏਡੀ) ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ‘ਸਮਾਵੇਸ਼ਨ’ ਨੂੰ ਕੇਂਦਰੀ ਜਨਾਦੇਸ਼ ਦੇ ਰੂਪ ਵਿੱਚ ਰੱਖਿਆ ਗਿਆ ਅਤੇ ਵਿਭਾਗ ਨੇ ਡੀਈਪੀਡਬਲਿਊਡੀ ਨਾਲ ਜੁੜੇ 80 ਅਦਾਰਿਆਂ/ਸੰਗਠਨਾਂ ਦੇ ਨਾਲ ਪੂਰੇ ਦੇਸ਼ ਵਿੱਚ 80 ਤੋਂ ਜ਼ਿਆਦਾ ਸਥਾਨਾਂ ‘ਤੇ ਅਨੇਕਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ। ਆਲਮੀ ਸੁਗਮਤਾ ਜਾਗਰੂਕਤਾ ਦਿਵਸ (ਜੀਏਏਡੀ) ਦੇ ਸਮਾਗਮ ਵਿੱਚ ਲਗਭਗ 15,000 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਹਰ ਵਰ੍ਹੇ ਮਈ ਦੇ ਤੀਸਰੇ ਵੀਰਵਾਰ ਨੂੰ ਇਸ ਦਿਵਸ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਇਸ ਦਾ ਉਦੇਸ਼ ਸਾਰੇ ਲੋਕਾਂ ਨੂੰ ਡਿਜੀਟਲ-ਵੈੱਬ, ਸੋਫਟਵੇਅਰ, ਮੋਬਾਈਲ ਆਦਿ ਬਾਰੇ ਜਾਣਕਾਰੀ, ਸੋਚ ਅਤੇ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਉਸ ਦੇ ਨਾਲ-ਨਾਲ ਦਿਵਿਯਾਂਗਜਨਾਂ ਨੂੰ ਪਹੁੰਚ ਪ੍ਰਦਾਨ ਕਰਨਾ ਹੈ। 

 

photo 7.jpg

ਜੀਏਏਡੀ ਦੇ ਉਦੇਸ਼ਾਂ ਦੇ ਅਨੁਰੂਪ ਅਤੇ ਦਿਵਿਯਾਂਗਜਨਾਂ ਲਈ ਟੈਕਨੋਲੋਜੀ ਨੂੰ ਅਸਾਨ ਅਤੇ ਉਪਯੋਗੀ ਬਣਾਉਣ ਦੇ ਉਦੇਸ਼ ਨਾਲ ਵਿਭਾਗ ਨੇ ਨਿਮਨਲਿਖਿਤ ਗਤੀਵਿਧੀਆਂ ਦਾ ਆਯੋਜਨ ਕੀਤਾ-

1. ਵੱਖ-ਵੱਖ ਕਿਸਮਾਂ ਦੇ ਸਹਾਇਕ ਉਪਕਰਣਾਂ ਦੀ ਵੰਡ, ਜਿਵੇਂ ਟੀਐੱਲਐੱਮ ਕਿੱਟ, ਟ੍ਰਾਈਸਾਈਕਲ, ਵ੍ਹੀਲਚੇਅਰ, ਸੀਪੀ ਚੇਅਰ, ਸਮਾਰਟ ਕੇਨ, ਸੁਣਨ ਵਾਲੇ ਯੰਤਰ ਆਦਿ

2. ਪੋਸਟਰ ਨਿਰਮਾਣ, ਕੁਇਜ਼ ਮੁਕਾਬਲੇ, ਰੈਲੀ ਦਾ ਆਯੋਜਨ

3. ਜਾਗਰੂਕਤਾ ਅਤੇ ਸੰਵੇਦੀਕਰਨ ਸੈਸ਼ਨ ਦਾ ਆਯੋਜਨ

4. ਦਿਵਿਆਂਗਜਨਾਂ ਲਈ "ਟੈਕਨੋਲੋਜੀ ਪਹੁੰਚ ਅਤੇ ਸਮਾਵੇਸ਼ਨ" ਵਿਸ਼ੇ 'ਤੇ ਜਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ, ਜਿਸ ਵਿੱਚ ਮਾਤਾ-ਪਿਤਾ, ਵਿਸ਼ੇਸ਼ ਸਕੂਲ, ਗ਼ੈਰ ਸਰਕਾਰੀ ਸੰਗਠਨਾਂ ਦੇ ਅਧਿਆਪਕ, ਪ੍ਰੋਫੈਸ਼ਨਲ ਅਤੇ ਭੋਪਾਲ ਵਿੱਚ ਸਕੂਲ ਪਲਾਨਿੰਗ ਐਂਡ ਡਿਜ਼ਾਈਨਰ (ਐੱਸਪੀਏ) ਦੇ ਵਿਦਿਆਰਥੀ ਸ਼ਾਮਲ ਹਨ।

5. ਵਿਸ਼ੇਸ਼ ਆਡੀਓ-ਵੀਡੀਓ ਅਤੇ ਰੇਡੀਓ ਪ੍ਰੋਗਰਾਮ

6. ਸੈਮੀਨਾਰ

7. ਦਿਵਯਾਂਗਜਨਾਂ ਲਈ ਬੈਂਕਿੰਗ ਸੁਵਿਧਾਵਾਂ ਨੂੰ ਸੁਲਭ ਬਣਾਉਣ ਵਾਲੇ, ਵਿਸਿਆਂ ‘ਤੇ ਵੈਬੀਨਾਰ ਦਾ ਆਯੋਜਨ

8. ਡਿਜ਼ੀਟਲ ਪਹੁੰਚ ਦੇ ਮਾਧਿਅਮ ਨਾਲ ਸਸ਼ਕਤ ਬਣਾਉਣ ਦੀ ਜਾਣਕਾਰੀ 'ਤੇ ਵੈਬੀਨਾਰ ਦਾ ਆਯੋਜਨ

9. 2021-23 ਅਤੇ 2022-24 ਸੈਸ਼ਨਾਂ ਦੇ ਕਰਮਚਾਰੀਆਂ, ਡੀਆਈਐੱਸਐੱਲਆਈ ਅਤੇ ਡੀਟੀਆਈਐੱਸਐੱਲ ਦੇ ਲਗਭਗ 180 ਵਿਦਿਆਰਥੀਆਂ ਲਈ ਵੈੱਬੀਨਾਰ ਦਾ ਆਯੋਜਨ

10. ਵਰਚੁਅਲੀ ਰੋਜ਼ਗਾਰ ਮੇਲੇ ਦਾ ਆਯੋਜਨ

photo 4.jpg

 

ਸਾਰੇ ਪ੍ਰੋਗਰਾਮਾਂ ਵਿੱਚ ਟੈਕਨੋਲੋਜੀ ਖੇਤਰ ਦੇ ਮਾਹਰ, ਸਿੱਖਿਆ ਸ਼ਾਸਤਰੀ, ਉਦਯੋਗ ਜਗਤ ਦੇ ਦਿੱਗਜ, ਨੀਤੀ ਨਿਰਮਾਤਾ ਸ਼ਾਮਲ ਹੋਏ। ਇਸ ਤੋਂ ਇਲਾਵਾ, ਡਿਜੀਟਲ ਪਹੁੰਚ ਦੇ ਖੇਤਰ ਵਿੱਚ ਹਜ਼ਾਰਾਂ ਦਿਵਿਆਂਗਜਨਾਂ ਸਮੇਤ ਕਈ ਮਾਹਰਾਂ ਨੇ ਵੀ ਆਪਣੀਆਂ ਚੁਣੌਤੀਆਂ ਅਤੇ ਤਜ਼ਰਬਿਆਂ ਨੂੰ ਸਾਂਝਾ ਕੀਤਾ।

 

photo 8.jpg

 

ਵਿਭਾਗ ਦੁਆਰਾ ਜੀਏਏਡੀ ਲਈ ਸਮਾਗਮ ਮਨਾਉਣਾ ਅਤੇ ਜਾਗਰੂਕਤਾ ਫੈਲਾਉਣਾ ਇੱਕ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਹੈ, ਜੋ ਗਿਆਨ, ਅਨੁਭਵ, ਸੋਚ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਅਤੇ ਡਿਜੀਟਲ ਅਤੇ ਤਕਨੀਕੀ ਪਹੁੰਚ ਦੇ ਖੇਤਰ ਵਿੱਚ ਨਵੀਨਤਮ ਵਿਕਾਸ ਅਤੇ ਰੁਝੇਵਿਆਂ ‘ਤੇ ਚਰਚਾ ਕਰਨ ਲਈ ਦੇਸ਼ ਦੇ ਕਈ ਦੇਸ਼ ਦੇ ਕਈ ਸ਼ਹਿਰਾਂ ਵਿੱਚ ਇੱਕ ਹੀ ਦਿਨ ਵਿੱਚ ਸਾਰੇ ਸਟੇਕਹੋਲਡਰਸ ਨੂੰ ਇੱਕ ਸਾਥ ਲਿਆਉਣ ਵਾਲਾ ਪ੍ਰੋਗਰਾਮ ਵੀ ਹੈ। ਇਸ ਸਮਾਗਮ ਦੇ ਜ਼ਰੀਏ  ਦਿਵਯਾਂਗਜਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ, ਸੰਸਥਾਨਾਂ ਦੇ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਗਿਆ ਅਤੇ ਸਰਬਉੱਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਲਈ ਉਨ੍ਹਾਂ ਨੂੰ ਸਮਰੱਥ ਬਣਾਇਆ ਗਿਆ ਹੈ। ਇਸ ਦ੍ਰਿੜ੍ਹ ਵਿਸ਼ਵਾਸ ਨਾਲ ਕਿ ਹਰ ਦਿਵਯਾਂਗਜਨ ਵੈੱਬਸਾਈਟ 'ਤੇ ਪਹਿਲੀ ਸ਼੍ਰੇਣੀ ਦਾ ਡਿਜੀਟਲ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੈ, ਜੀਏਏਡੀ ਦਾ ਇਹ ਪ੍ਰੋਗਰਾਮ ਦਿਵਿਆਂਗਜਨਾਂ ਨੂੰ ਸਮਾਜ ਵਿੱਚ ਸੁਤੰਤਰ ਅਤੇ ਉਤਪਾਦਕ ਮੈਂਬਰਾਂ ਦੇ ਰੂਪ ਵਜੋਂ ਸ਼ਾਮਲ ਸ਼ਾਮਲ ਰੋਣ ਵਿੱਚ ਸਮਰੱਥ ਬਣਾਉਣ ਲਈ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੀ ਇੱਕ ਪ੍ਰਗਤੀਸ਼ੀਲ ਕਦਮ ਹੈ।

 

***************

ਐੱਮਜੀ/ਪੀਡੀ/ਏਕੇ


(Release ID: 1927192) Visitor Counter : 132


Read this release in: English , Urdu , Hindi