ਸੈਰ ਸਪਾਟਾ ਮੰਤਰਾਲਾ
ਸ਼੍ਰੀਨਗਰ ਵਿੱਚ 22 ਤੋਂ 24 ਮਈ, 2023 ਤੱਕ ‘ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ’ ਆਯੋਜਿਤ ਹੋਵੇਗੀ
‘ਟੂਰਿਜ਼ਮ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ’ ਵਿੱਚ ਪੰਜ ਪ੍ਰਮੁੱਖ ਪ੍ਰਾਥਮਿਕਤਾ ਵਾਲੇ ਖੇਤਰਾਂ ਜਿਵੇਂ ਗ੍ਰੀਨ ਟੂਰਿਜ਼ਮ, ਡਿਜੀਟਲੀਕਰਨ, ਕੌਸ਼ਲ, ਐੱਮਐੱਸਐੱਮਈ ਅਤੇ ਸਥਲ ਪ੍ਰਬੰਧਨ ‘ਤੇ ਵਿਚਾਰ-ਚਰਚਾ ਕੀਤੀ ਜਾਵੇਗੀ: ਸ਼੍ਰੀ ਅਰਵਿੰਦ ਸਿੰਘ
ਕੱਛ ਦੇ ਰਣ ਅਤੇ ਸਿਲੀਗੁੜੀ ਵਿੱਚ ਆਯੋਜਿਤ ਟੂਰਿਜ਼ਮ ਵਰਕਿੰਗ ਗਰੁੱਪ ਦੀਆਂ ਪਿਛਲੀਆਂ ਦੋ ਮੀਟਿੰਗਾਂ ਦੀ ਤੁਲਨਾ ਵਿੱਚ ਇਸ ਵਰਕਿੰਗ ਗਰੁੱਪ ਦੀ ਮੀਟਿੰਗ ਵਿੱਚ ਸਭ ਤੋਂ ਜ਼ਿਆਦਾ ਭਾਗੀਦਾਰੀ ਦਰਜ ਕੀਤੀ ਜਾ ਰਹੀ ਹੈ: ਸ਼੍ਰੀ ਅਰਵਿੰਦ ਸਿੰਘ
2022 ਵਿੱਚ ਸਭ ਤੋਂ ਵਧ ਸੰਖਿਆ ਵਿੱਚ ਸੈਲਾਨੀਆਂ (1.88 ਕਰੋੜ) ਦੇ ਆਉਣ ਨਾਲ ਜੰਮੂ ਅਤੇ ਕਸ਼ਮੀਰ ਵਿੱਚ ਜ਼ਮੀਨੀ ਪਰਿਵਰਤਨ ਸਪਸ਼ਟ ਦਿਖਾਈ ਦੇ ਰਿਹਾ ਹੈ: ਸ਼੍ਰੀ ਅਰੁਣ ਕੁਮਾਰ ਮਹਿਤਾ
प्रविष्टि तिथि:
21 MAY 2023 9:43PM by PIB Chandigarh
‘ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ’ ਦਾ ਆਯੋਜਨ 22 ਤੋਂ 24 ਮਈ, 2023 ਤੱਕ ਜੰਮੂ ਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਅੱਜ ਸ਼੍ਰੀਨਗਰ ਦੇ ਐੱਸਕੇਆਈਸੀਸੀ ਵਿੱਚ ਆਯੋਜਿਤ ਇੱਕ ਕਾਨਫਰੰਸ ਵਿੱਚ ਦਿੱਤੀ।
ਸ਼੍ਰੀ ਅਰਵਿੰਦ ਸਿੰਘ ਨੇ ਦੱਸਿਆ ਕਿ ਅੰਤਿਮ ਡਿਲੀਵਰੇਬਲਜ਼ (ਵੰਡ ਯੋਗ) 'ਤੇ ਚਰਚਾ ਅਤੇ ਵਿਚਾਰ-ਵਟਾਂਦਰੇ ਲਈ ਮੰਚ ਤਿਆਰ ਹੈ ਅਤੇ ਟੂਰਿਜ਼ਮ ਵਰਕਿੰਗ ਗਰੁੱਪ ਦੇ ਦੋ ਪ੍ਰਮੁੱਖ ਡਿਲੀਵਰੇਬਲਜ਼ ਹਨ, ਜਿਨ੍ਹਾਂ ਵਿੱਚ ਵਿਕਾਸ ਟੀਚਿਆਂ (ਐੱਸਡੀਜੀ) ਅਤੇ ਜੀ20 ਟੂਰਿਜ਼ਮ ਮੰਤਰੀਆਂ ਦੇ ਐਲਾਨ ਨੂੰ ਪ੍ਰਾਪਤ ਕਰਨ ਲਈ ਇੱਕ ਸਾਧਨ ਦੇ ਰੂਪ ਵਿੱਚ ਟੂਰਿਜ਼ਮ ਲਈ ਗੋਆ ਰੋਡਮੈਪ ਸ਼ਾਮਲ ਹੈ।

ਸਾਰੇ ਮੈਂਬਰ ਦੇਸ਼ਾਂ ਤੋਂ ਪ੍ਰਾਪਤ ਸ਼ਾਨਦਾਰ ਹੁੰਗਾਰੇ ਨਾਲ ਜੀ-20 ਪਹਿਲ ਦੇ ਇੱਕ ਹਿੱਸੇ ਦੇ ਤਹਿਤ ਸ਼੍ਰੀਨਗਰ ਵਿੱਚ ਹੋ ਰਹੀ ਇਹ ਵਰਕਿੰਗ ਗਰੁੱਪ ਦੀ ਇੱਕੋ-ਇੱਕ ਮੀਟਿੰਗ ਹੈ। ਇਸ ਵਿੱਚ ਕੱਛ ਦੇ ਰਣ ਅਤੇ ਸਿਲੀਗੁੜੀ ਵਿੱਚ ਆਯੋਜਿਤ ਪਹਿਲੀਆਂ ਦੋ ਟੂਰਿਜ਼ਮ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਦੇ ਮੁਕਾਬਲੇ ਸਾਰੇ ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਵੱਲੋਂ ਵਧ ਤੋਂ ਵਧ ਭਾਗੀਦਾਰੀ ਦਰਜ ਕੀਤੀ ਜਾ ਰਹੀ ਹੈ।
ਸ਼੍ਰੀ ਅਰਵਿੰਦ ਨੇ ਅੱਗੇ ਦੱਸਿਆ ਕਿ ਜੀ-20 ਦੇ ਮੈਂਬਰ ਦੇਸ਼ਾਂ, ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਵੱਲੋਂ ਇਨ੍ਹਾਂ ਦੋ ਡਰਾਫਟ ਦਸਤਾਵੇਜ਼ਾਂ 'ਤੇ ਲਾਭਦਾਇਕ ਜਾਣਕਾਰੀ ਅਤੇ ਪ੍ਰਤੀਕ੍ਰਿਆ ਦਿੱਤੀ ਜਾਵੇਗੀ ਅਤੇ ਇਨ੍ਹਾਂ ਪ੍ਰਸਤਾਵਾਂ ‘ਤੇ ਜੀ20 ਮੈਂਬਰ ਦੇਸ਼ਾਂ ਦੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਨੂੰ ਆਖਰੀ ਐਡੀਸ਼ਨ ਯਾਨੀ ‘ਚੌਥੀ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ’ ਵਿੱਚ ਰਖਿਆ ਜਾਵੇਗਾ।
ਸ਼੍ਰੀ ਸਿੰਘ ਨੇ ਦੱਸਿਆ ਕਿ ‘ਟੂਰਿਜ਼ਮ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ’ ਵਿੱਚ ਗ੍ਰੀਨ ਟੂਰਿਜ਼ਮ, ਡਿਜੀਟਲੀਕਰਨ, ਕੌਸ਼ਲ, ਐੱਮਐੱਸਐੱਮਈ ਅਤੇ ਸਥਲ ਪ੍ਰਬੰਧਨ ਜਿਹੇ ਪੰਜ ਪ੍ਰਮੁੱਖ ਪ੍ਰਾਥਮਿਕਤਾ ਵਾਲੇ ਖੇਤਰਾਂ ‘ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਹ ਪ੍ਰਾਥਮਿਕਤਾਵਾਂ ਟੂਰਿਜ਼ਮ ਖੇਤਰ ਦੇ ਪਰਿਵਰਤਨ ਨੂੰ ਗਤੀ ਦੇਣ ਅਤੇ 2030 ਐੱਸਡੀਜੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰਮੁੱਖ ਅਧਾਰ ਹਨ।
ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਫਿਲਮ ਟੂਰਿਜ਼ਮ ਨੂੰ ਹੁਲਾਰਾ ਦੇਣ ਦੀ ਰਣਨੀਤੀਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ 22 ਅਤੇ 23 ਮਈ, 2023 ਨੂੰ ਆਰਥਿਕ ਵਿਕਾਸ ਅਤੇ ਸੱਭਿਆਚਾਰਕ ਸੰਭਾਲ਼ ਲਈ ਫਿਲਮ ਟੂਰਿਜ਼ਮ’ ’ਤੇ ਇੱਕ ਸੰਖੇਪ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਸ ਆਯੋਜਨ ਵਿੱਚ ਜੀ20 ਮੈਂਬਰ ਦੇਸ਼ਾਂ, ਸੱਦੇ ਗਏ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਉਦਯੋਗ ਜਗਤ ਦੇ ਸਟੇਕ ਹੋਲਡਰਸ ਦੀ ਭਾਗੀਦਾਰੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਟੂਰਿਜ਼ਮ ਸਥਾਨਾਂ ਨੂੰ ਹੁਲਾਰਾ ਦੇਣ ਵਿੱਚ ਫਿਲਮਾਂ ਦੀ ਭੂਮਿਕਾ ਦਾ ਉਪਯੋਗ ਕਰਨ ਨੂੰ ਲੈ ਕੇ ਇੱਕ ਰੋਡਮੈਪ ਪ੍ਰਦਾਨ ਕਰਨ ਲਈ ‘ਫਿਲਮ ਟੂਰਿਜ਼ਮ ‘ਤੇ ਰਾਸ਼ਟਰੀ ਰਣਨੀਤੀ’ ਦਾ ਇੱਕ ਡਰਾਫਟ ਤਿਆਰ ਕੀਤਾ ਜਾਵੇਗਾ।
ਜੀ20 ਦੇ ਚੀਫ ਕੋਆਰਡੀਨੇਟਰ ਸ਼੍ਰੀ ਹਰਸ਼ਵਰਧਨ ਸ਼੍ਰਿੰਗਲਾ (Sh. Harsh VardhanShringla) ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੋਚ ਹੈ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੇ ਸੰਦੇਸ਼ ਸਰਗਰਮ ਜਨਤਕ ਭਾਗੀਦਾਰੀ ਰਾਹੀਂ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ। ਸ਼੍ਰੀ ਸ਼੍ਰਿੰਗਲਾ ਨੇ ਕਈ ਜਨਤਕ ਗਤੀਵਿਧੀਆਂ ਦੇ ਜ਼ਰੀਏ ਜੀ-20 ਦੇ ਟੀਚਿਆਂ ਅਤੇ ਉਦੇਸ਼ਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਸ਼੍ਰੀ ਅਰੁਣ ਮਹਿਤਾ ਨੇ ਦੱਸਿਆ ਕਿ ਸਾਲ 2022 ਵਿੱਚ ਸਭ ਤੋਂ ਵੱਧ ਸੰਖਿਆ ਵਿੱਚ ਸੈਲਾਨੀਆਂ (1.88 ਕਰੋੜ) ਦੀ ਆਮਦ ਨਾਲ ਜ਼ਮੀਨੀ ਤਬਦੀਲੀ ਸਾਫ਼ ਦਿਖਾਈ ਦੇ ਰਹੀ ਹੈ। ਸ਼੍ਰੀ ਮਹਿਤਾ ਨੇ ਅੱਗੇ ਕਿਹਾ ਕਿ ਸੈਲਾਨੀਆਂ ਦੀ ਸੰਖਿਆ ਨੂੰ ਦੇਖਦੇ ਹੋਏ ਜੰਮੂ ਅਤੇ ਕਸ਼ਮੀਰ ਵਿੱਚ 300 ਨਵੇਂ ਟੂਰਿਜ਼ਮ ਕੇਂਦਰ ਖੁਲੱਣਗੇ ਅਤੇ ਹਰ ਇੱਕ ਕੇਂਦਰ ਸੈਲਾਨੀਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਸਭ ਤੋਂ ਵਧ ਸੰਖਿਆ ਵਿੱਚ ਵਿਦੇਸ਼ੀ ਸੈਲਾਨੀਆਂ ਦਾ ਆਉਣਾ, ਇੱਥੋਂ ਦੇ ਟੂਰਿਜ਼ਮ ਲਈ ਇੱਕ ਲਈ ਚੰਗਾ ਸੰਕੇਤ ਹੈ।
ਟੂਰਿਜ਼ਮ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ ਦੌਰਾਨ ਇਸ ਦੇ ਡੈਲੀਗੇਟਸ ਰਾਜ ਸਰਕਾਰ ਦੁਆਰਾ ਆਯੋਜਿਤ ਕਲਾ ਅਤੇ ਸ਼ਿਲਪ ਬਜ਼ਾਰ ਦਾ ਦੌਰਾ ਵੀ ਕਰਨਗੇ। ਇਸ ਵਿੱਚ ਸਥਾਨਕ ਦਸਤਕਾਰੀ, ਕਾਰੀਗਰਾਂ ਦੇ ਕੰਮ ਅਤੇ ਸਮੁਦਾਇਕ ਭਾਗੀਦਾਰੀ ਦੇ ਮਹੱਤਵ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਨ੍ਹਾਂ ਪ੍ਰਤੀਨਿਧੀਆਂ ਨੂੰ ਸ਼ਿਲਪ ਬਜ਼ਾਰ ਵਿੱਚ ਡੀਆਈਵਾਈ ਗਤੀਵਿਧੀਆਂ ਦੇ ਜ਼ਰੀਏ ‘ਵਿਵਹਾਰਕ’ ਅਨੁਭਵ ਪ੍ਰਾਪਤ ਹੋਵੇਗਾ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਇਹ ਵੀ ਦੱਸਿਆ ਗਿਆ ਕਿ ਟੂਰਿਜ਼ਮ ਮੰਤਰਾਲੇ ਓਡੀਓਪੀ ਦੇ ਪ੍ਰਤੀਨਿਧੀਆਂ ਨੂੰ ਪੇਪਰ ਮੇਸ਼ ਬੌਕਸ (Paper Mache Box), ਪੰਪੋਰ ਤੋਂ ਕੇਸਰ, ਕਾਵਾ ਕਪ ਅਤੇ ਪਿੱਤਲ ਦੇ ਚਮਚ, ਅਨੰਤਨਾਗ, ਸ਼ੋਪੀਆਂ ਅਤੇ ਕੁਪਵਾੜਾ ਤੋਂ ਅਖਰੋਟ ਜਿਹੀਆਂ ਨਿਸ਼ਾਨੀਆਂ ਸੌਂਪ ਕੇ ਜੰਮੂ ਅਤੇ ਕਸ਼ਮੀਰ ਦੇ ਲੋਕਲ ਉਤਪਾਦਾਂ ਨੂੰ ਵੀ ਹੁਲਾਰਾ ਦੇਵੇਗਾ।
ਸ਼੍ਰੀਨਗਰ ਵਿੱਚ ਇਸ ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦਾ ਉਦੇਸ਼ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨਾ, ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਕਰਨਾ ਅਤੇ ਖੇਤਰ ਦੇ ਸਥਾਈ ਵਿਕਾਸ ਨੂੰ ਹੁਲਾਰਾ ਦੇਣਾ ਹੈ।
ਭਾਰਤ ਸਰਕਾਰ ਦੇ ਟੂਰਿਜ਼ਮ ਖੇਤਰ ਨੂੰ ਅੱਗੇ ਵਧਾਉਣ ਅਤੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ-2030 ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਸਮੂਹਿਕ ਰੂਪ ਨਾਲ ਕੰਮ ਕਰਨ ਦੇ ਲਈ ਜੀ20 ਮੈਂਬਰ ਦੇਸ਼ਾਂ, ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਭਾਗੀਦਾਰੀ ਦਾ ਸਵਾਗਤ ਕੀਤਾ ਹੈ।
ਇਹ ਜੀ20 ਪ੍ਰੋਗਰਾਮ ਖੇਤਰ ਦੀ ਟੂਰਿਜ਼ਮ ਸਮਰੱਥਾ ਅਤੇ ਸੱਭਿਆਚਾਰਕ ਸਮ੍ਰਿੱਧੀ ਨੂੰ ਉਜਾਗਰ ਕਰਨ ਦਾ ਇੱਕ ਅਨੋਖਾ ਮੌਕਾ ਪੇਸ਼ ਕਰਦਾ ਹੈ। ਮੰਤਰਾਲੇ ਦੇ ਐਡੀਸ਼ਨਲ ਸੈਕਟਰੀ ਸ਼੍ਰੀ ਰਾਕੇਸ਼ ਵਰਮਾ ਨੇ ਇਸ ਪ੍ਰੋਗਰਾਮ ਦੇ ਬਾਰੇ ਵਿੱਚ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਪੀਆਈਬੀ ਖੇਤਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀ ਰਾਜਿੰਦਰ ਚੌਧਰੀ ਅਤੇ ਜੰਮੂ ਤੇ ਕਸ਼ਮੀਰ ਦੇ ਟੂਰਿਜ਼ਮ ਸਕੱਤਰ ਸੈਯਦ ਆਬਿਦ ਰਸ਼ੀਦ ਸ਼ਾਹ ਵੀ ਇਸ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸਨ।
*****
ਕਿਊਐੱਸ/ਟੀਆਰ/ਐੱਸਐੱਮਏ
(रिलीज़ आईडी: 1926707)
आगंतुक पटल : 172