ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿਵਿਯਾਂਗ ਵਿਅਕਤੀਆਂ ਲਈ ਸੁਗਮਤਾ ਮਾਪਦੰਡ ਸਥਾਪਿਤ ਕਰਨ ਲਈ ਸਰਕਾਰ ਨੇ ਆਰਪੀਡਬਲਿਊਡੀ ਕਾਨੂੰਨ 2016 ਲਾਗੂ ਕੀਤਾ


ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਦਿਵਿਯਾਂਗ ਵਿਅਕਤੀਆਂ ਲਈ ਕਈ ਖੇਤਰਾਂ ਵਿੱਚ ਸੁਗਮਤਾ ਸਬੰਧੀ ਦਿਸ਼ਾ-ਨਿਰਦੇਸ਼ ਸੁਨਿਸ਼ਚਿਤ ਕੀਤੇ

Posted On: 16 MAY 2023 6:26PM by PIB Chandigarh

ਆਰਪੀਡਬਲਿਊਡੀ ਕਾਨੂੰਨ 2016 ਦੀ ਧਾਰਾ 40 ਦੇ ਪ੍ਰਾਵਧਾਨ ਦੇ ਤਹਿਤ, ਕੇਂਦਰ ਸਰਕਾਰ ਨੇ ਮੁੱਖ ਕਮਿਸ਼ਨਰ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਉਪਯੁਕਤ ਤਕਨੀਕਾਂ ਅਤੇ ਪ੍ਰਣਾਲੀਆਂ ਅਤੇ ਹੋਰ ਸੁਵਿਧਾਵਾਂ ਅਤੇ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਜਨਤਾ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ  ਸੇਵਾਵਾਂ ਸਮੇਤ ਬਾਹਰੀ ਪਰਿਵੇਸ਼, ਟ੍ਰਾਂਸਪੋਰਟੇਸ਼ਨ, ਸੂਚਨਾ ਅਤੇ ਸੰਚਾਰ ਲਈ ਪਹੁੰਚ ਦੀ ਮਿਆਰ ਨੂੰ ਨਿਰਧਾਰਿਤ ਕਰਦੇ ਹੋਏ ਦਿਵਿਯਾਂਗ ਵਿਅਕਤੀਆਂ ਲਈ ਨਿਯਮ ਤਿਆਰ ਕੀਤੇ ਹਨ। ਇਸ ਪ੍ਰਾਵਧਾਨ ਦੇ ਤਹਿਤ, 20 ਮੰਤਰਾਲੇ ਆਪਣੇ ਸਬੰਧਿਤ ਖੇਤਰਾਂ ਲਈ ਪਹੁੰਚ ਸਬੰਧੀ ਦਿਸ਼ਾ-ਨਿਰਦੇਸ਼/ਮਾਪਦੰਡ ਬਣਾਉਣ ਦੇ ਕੰਮ ਨਾਲ ਜੁੜੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ/ਮਾਪਦੰਡਾਂ ਨੂੰ ਬਣਾਉਣ ਦੀ ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਨਿਯਮਿਤ ਤੌਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ। ਵਿਭਿੰਨ ਪੱਧਰਾਂ ’ਤੇ ਨਿਯਮਿਤ ਸਮੀਖਿਆ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ  ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਨੇ ਹਾਲ ਹੀ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ।

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਵਿਸਤ੍ਰਿਤ ਸਥਿਤੀ ਇਸ ਪ੍ਰਕਾਰ ਹੈ:

ਨਿਯਮ 15 ਦੇ ਤਹਿਤ ਆਰਪੀਡਬਲਿਊਡੀ ਨਿਯਮਾਂ ਵਿੱਚ ਨੋਟੀਫਾਈਡ ਮਾਪਦੰਡ/ਦਿਸ਼ਾ-ਨਿਰਦੇਸ਼ 

1.

ਆਈਸੀਟੀ ਉਤਪਾਦਾਂ ਅਤੇ ਸੇਵਾਵਾਂ ਲਈ ਪਹੁੰਚਯੋਗਤਾ

2.

ਬੈਰੀਅਰ ਫ੍ਰੀ ਬਿਲਟ ਇਨਵਾਇਰਨਮੈਂਟ 2016 ਲਈ ਸੁਸੰਗਤ ਦਿਸ਼ਾ-ਨਿਰਦੇਸ਼ ਅਤੇ ਪੁਲਾੜ ਸਬੰਧੀ ਮਿਆਰ,

3.

ਟ੍ਰਾਂਸਪੋਰਟੇਸ਼ਨ ਸਿਸਟਮ ਲਈ ਬੱਸ ਬਾਡੀ ਕੋਡ ਮਾਪਦੰਡ,

ਆਰਪੀਡਬਲਿਊਡੀ ਨਿਯਮਾਂ ਵਿੱਚ ਡਰਾਫਟ ਨੋਟੀਫਿਕੇਸ਼ਨ ਦੇ ਤਹਿਤ ਦਿਸ਼ਾ-ਨਿਰਦੇਸ਼ ਅਤੇ ਜਨਤਕ ਅਤੇ ਹੋਰ ਹਿਤਧਾਰਕਾਂ ਦੀਆਂ ਟਿੱਪਣੀਆਂ ਨੂੰ ਸੱਦਾ ਦੇਣਾ

4.

31.05.2023 ਤੱਕ ਭਾਰਤ 2021 ਵਿੱਚ ਸਰਵਭੌਮਿਕ ਪਹੁੰਚ ਲਈ ਸੁਸੰਗਤ ਦਿਸ਼ਾ-ਨਿਰਦੇਸ਼ ਅਤੇ ਪੁਲਾੜ ਸਬੰਧੀ ਮਾਪਦੰਡ

5.

10.06.2023  ਤੱਕ ਸ਼ਹਿਰੀ ਹਵਾਬਾਜ਼ੀ ਦੇ ਲਈ ਪੁਹੰਚਯੋਗ ਮਾਪਦੰਡ ਅਤੇ ਦਿਸ਼ਾ-ਨਿਰਦੇਸ਼

6.

ਸੱਭਿਆਚਾਰ ਖੇਤਰ (ਸਮਾਰਕ/ਸਾਈਟਾਂ/ਮਿਊਜ਼ੀਅਮਸ/ਲਾਇਬ੍ਰੇਰੀਆਂ) ਲਈ 10.06.2023 ਤੱਕ ਪਹੁੰਚਯੋਗ ਮਾਪਦੰਡ ਅਤੇ ਦਿਸ਼ਾ-ਨਿਰਦੇਸ਼

7.

ਦਿਵਿਯਾਂਗ ਖਿਡਾਰੀਆਂ ਦੇ ਲਈ 10.06.2023  ਤੱਕ ਪਹੁੰਚਯੋਗ ਖੇਡ ਕੰਪਲੈਕਸ ਅਤੇ ਰਿਹਾਇਸ਼ੀ ਸੁਵਿਧਾਵਾਂ

ਸਬੰਧਿਤ ਮੰਤਰਾਲਿਆਂ/ਵਿਭਾਗਾਂ ਦੁਆਰਾ ਭਾਰਤ ਦੇ ਗਜ਼ਟ ਵਿੱਚ ਨੋਟੀਫਾਇਡ ਦਿਸ਼ਾ-ਨਿਰਦੇਸ਼

8.

ਸਿਹਤ ਸੰਭਾਲ਼ ਲਈ ਪਹੁੰਚਯੋਗ ਮਾਪਦੰਡ

ਸਬੰਧਿਤ ਮੰਤਰਾਲੇ/ਵਿਭਾਗ ਦੁਆਰਾ ਭਾਰਤ ਦੇ ਗਜ਼ਟ ਵਿੱਚ ਨੋਟੀਫਿਕੇਸ਼ਨ ਲਈ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਹੈ

9.

ਦਿਵਿਯਾਂਗ ਵਿਅਕਤੀਆਂ ਅਤੇ ਚਲੱਣ-ਫਿਰਣ ਵਿੱਚ ਦਿੱਕਤ ਮਹਿਸੂਸ ਕਰਨ ਵਾਲੇ ਯਾਤਰੀਆਂ ਲਈ ਭਾਰਤੀ ਰੇਲਵੇ ਸਟੇਸ਼ਨਾਂ ਅਤੇ ਸੁਵਿਧਾਵਾਂ ਤੱਕ ਪਹੁੰਚਯੋਗ ’ਤੇ ਦਿਸ਼ਾ-ਨਿਰਦੇਸ਼ 

10.

ਉੱਚ ਸਿੱਖਿਆ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਲਈ ਪਹੁੰਚਯੋਗ ਦਿਸ਼ਾ-ਨਿਰਦੇਸ਼ ਅਤੇ ਮਾਪਦੰਡ

11.

ਬੱਸ ਟਰਮੀਨਲਾਂ ਅਤੇ ਬੱਸ ਸਟੌਪਸ ਲਈ ਪਹੁੰਚਯੋਗ ਦਿਸ਼ਾ-ਨਿਰਦੇਸ਼

12.

ਪੀਣ ਵਾਲੇ ਪਾਣੀ ਅਤੇ ਸਵੱਛਤਾ  ਵਿਭਾਗ

 

ਸਬੰਧਿਤ ਵਿਭਾਗਾਂ ਵਿੱਚ ਵੱਖ-ਵੱਖ ਪੜਾਵਾਂ ’ਤੇ ਦਿਸ਼ਾ-ਨਿਰਦੇਸ਼

13.

ਗ੍ਰਹਿ ਮੰਤਰਾਲਾ

14.

ਗ੍ਰਾਮੀਣ ਵਿਕਾਸ ਮੰਤਰਾਲਾ

15.

ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ

16.

ਟੂਰਿਜ਼ਮ ਮੰਤਰਾਲਾ

17.

ਵਿੱਤੀ ਸੇਵਾ ਮੰਤਰਾਲਾ

18.

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ

19.

ਸਕੂਲ ਸਿੱਖਿਆ ਅਤੇ ਸਾਖਰਤਾ ਮੰਤਰਾਲਾ

 

ਸਾਰੀ ਜਾਣਕਾਰੀ ਡੀਈਪੀਡਬਲਿਊਡੀ ਵਿਭਾਗ ਦੀ ਵੈੱਬਸਾਈਟ (disabilityaffairs.gov.in) ’ਤੇ ਸੁਸੰਗਤ ਦਿਸ਼ਾ-ਨਿਰਦੇਸ਼ਾਂ ਦੇ ਸਬੰਧ ਵਿੱਚ ਉਪਲਬਧ ਹੈ।

******

ਐੱਮਕੇ/ਪੀਡੀ/ਆਰਕੇ



(Release ID: 1924760) Visitor Counter : 108


Read this release in: English , Urdu , Hindi , Telugu