ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ "ਟਿਕਾਊ ਵਿਕਾਸ ਲਈ ਜੈਵਿਕ ਊਰਜਾ: ਕੇਸ ਅਧਿਐਨ ਅਤੇ ਵਧੀਆ ਅਭਿਆਸ" ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ


ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਨੇ ਊਰਜਾ ਤਬਦੀਲੀ ਵਿੱਚ ਜੈਵਿਕ ਊਰਜਾ ਦੀ ਭੂਮਿਕਾ 'ਤੇ ਜ਼ੋਰ ਦਿੱਤਾ

Posted On: 12 MAY 2023 7:20PM by PIB Chandigarh

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਯੂਨੀਡੋ (UNIDO ) ਅਤੇ ਜੀਈਐੱਫ ਦੇ ਸਹਿਯੋਗ ਨਾਲ ਅੱਜ ਨਵੀਂ ਦਿੱਲੀ ਵਿੱਚ “ਟਿਕਾਊ ਵਿਕਾਸ ਲਈ ਜੈਵਿਕ ਊਰਜਾ: ਕੇਸ ਅਧਿਐਨ ਅਤੇ ਵਧੀਆ ਅਭਿਆਸ” ਵਿਸ਼ੇ 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।

ਉਦਘਾਟਨੀ ਸੈਸ਼ਨ ਦੌਰਾਨ ਮੰਤਰਾਲੇ ਦੇ ਸਕੱਤਰ ਸ਼੍ਰੀ ਭੁਪਿੰਦਰ ਸਿੰਘ ਭੱਲਾ ਨੇ ਊਰਜਾ ਤਬਦੀਲੀ ਦੀ ਲੋੜ, ਇਸ ਦਿਸ਼ਾ ਵਿੱਚ ਦੇਸ਼ ਵਲੋਂ ਕੀਤੇ ਗਏ ਯਤਨਾਂ ਅਤੇ ਇਸਦੇ ਲਈ ਜੈਵਿਕ ਊਰਜਾ ਦੀ ਭੂਮਿਕਾ ਬਾਰੇ ਦੱਸਿਆ। ਮੰਤਰਾਲੇ ਦੇ ਸੰਯੁਕਤ ਸਕੱਤਰ (ਜੈਵਿਕ ਊਰਜਾ) ਸ਼੍ਰੀ ਦਿਨੇਸ਼ ਜਗਦਲੇ ਨੇ ਜੈਵਿਕ ਊਰਜਾ ਦੇ ਵਿਸ਼ਵਵਿਆਪੀ ਮਹੱਤਵ ਅਤੇ ਇਸ ਸੈਕਟਰ ਨੂੰ ਹੁਲਾਰਾ ਪ੍ਰਦਾਨ ਕਰਨ ਲਈ ਅਜਿਹੀਆਂ ਵਰਕਸ਼ਾਪਾਂ ਦੇ ਆਯੋਜਨ ਦੀ ਲੋੜ ਨੂੰ ਉਜਾਗਰ ਕੀਤਾ।                                                              

ਵਰਕਸ਼ਾਪ ਵਿੱਚ ਉਦਯੋਗ, ਪ੍ਰੋਜੈਕਟ ਡਿਵੈਲਪਰਾਂ, ਰਾਜ ਦੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਵਿੱਤੀ ਸੰਸਥਾਵਾਂ ਅਤੇ ਭਾਰਤ ਸਰਕਾਰ ਦੇ ਵੱਖ-ਵੱਖ ਹਿਤਧਾਰਕ ਮੰਤਰਾਲਿਆਂ ਦੇ ਅਧਿਕਾਰੀਆਂ ਵੱਲੋਂ ਪ੍ਰਤੀਨਿਧਤਾ ਕੀਤੀ ਗਈ।

ਵਰਕਸ਼ਾਪ ਵਿੱਚ ਖੰਡ ਉਦਯੋਗ ਦਾ ਫੋਕਟ ਪਦਾਰਥ ਅਤੇ ਵੱਖ-ਵੱਖ ਸ਼ਹਿਰੀ ਭੋਜਨ ਦੀ ਰਹਿੰਦ-ਖੂੰਹਦ ਦੇ ਆਧਾਰ 'ਤੇ ਸੀਬੀਜੀ ਪਲਾਂਟਾਂ ਦੇ ਕੇਸ ਅਧਿਐਨ, ਮੱਧਮ ਅਤੇ ਛੋਟੇ ਆਕਾਰ ਦੇ ਬਾਇਓਗੈਸ ਪਲਾਂਟਾਂ 'ਤੇ ਕੇਸ ਅਧਿਐਨ, ਨਵੀਨਤਾਕਾਰੀ ਬਾਇਓਮਾਸ ਸਪਲਾਈ ਚੇਨ ਪ੍ਰਬੰਧਨ ਪ੍ਰਣਾਲੀ ਅਤੇ ਪੈਲੇਟ ਨਿਰਮਾਣ ਸਮੇਤ ਬਾਇਓਮਾਸ ਪਲਾਂਟਾਂ, ਬੀਆਈਐੱਸ ਮਿਆਰਾਂ ਦੇ ਅਭਿਆਸ ਦਾ ਕੋਡ, ਰਹਿੰਦ-ਖੂੰਹਦ ਤੋਂ ਊਰਜਾ ਬਾਇਓਮੀਥੇਨੇਸ਼ਨ ਪ੍ਰੋਜੈਕਟਾਂ ਦੇ ਵਿੱਤ ਅਤੇ ਬਾਇਓਮੀਥੇਨੇਸ਼ਨ ਸੈਕਟਰ ਦੇ ਵਿਕਾਸ ਵਿੱਚ ਨਵੀਨਤਾਵਾਂ ਦੀ ਮਹੱਤਤਾ ਬਾਰੇ ਪੈਨਲ ਚਰਚਾ ਦੇ ਕੇਸ ਅਧਿਐਨਾਂ 'ਤੇ ਵੱਖ-ਵੱਖ ਸੈਸ਼ਨ ਸ਼ਾਮਲ ਸਨ।

ਕੇਸ ਅਧਿਐਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਕਿਸਮ ਦੇ ਜੈਵਿਕ ਊਰਜਾ ਪਲਾਂਟਾਂ ਵਲੋਂ ਅਪਣਾਏ ਗਏ ਅਭਿਆਸਾਂ 'ਤੇ ਕੇਂਦ੍ਰਿਤ ਹਨ। ਪੈਨਲ ਵਿਚਾਰ-ਵਟਾਂਦਰੇ ਦੌਰਾਨ, ਬਾਇਓ-ਐਨਰਜੀ ਸੈਕਟਰ ਦੀ ਭਰੋਸੇਯੋਗਤਾ ਨੂੰ ਵਧਾਉਣ 'ਤੇ ਬਾਇਓਮਾਸ ਸਪਲਾਈ ਚੇਨ ਦੀ ਸਥਾਪਨਾ ਲਈ ਵਿੱਤ ਦੇ ਨਵੇਂ ਤਰੀਕਿਆਂ 'ਤੇ ਜ਼ੋਰ ਦਿੱਤਾ ਗਿਆ।

ਇਹ ਵਰਕਸ਼ਾਪ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਤਹਿਤ ਆਯੋਜਿਤ ਕੀਤੀ ਗਈ ਸੀ।

*****

ਏਐੱਮ 



(Release ID: 1924698) Visitor Counter : 93


Read this release in: English , Urdu , Hindi