ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦਾ ਸਿਹਾਨੌਕਵਿਲੇ, ਕੰਬੋਡੀਆ ਦਾ ਦੌਰਾ
प्रविष्टि तिथि:
15 MAY 2023 7:32PM by PIB Chandigarh
ਭਾਰਤੀ ਜਲ ਸੈਨਾ ਦੇ ਜਹਾਜ਼ ਦਿੱਲੀ ਅਤੇ ਸਤਪੁਰਾ, ਰਿਅਰ ਐਡਮਿਰਲ ਗੁਰਚਰਨ ਸਿੰਘ, ਫਲੈਗ ਅਫ਼ਸਰ ਕਮਾਂਡਿੰਗ ਪੂਰਬੀ ਫਲੀਟ ਦੀ ਕਮਾਨ ਵਿੱਚ, 14 ਮਈ 2023 ਨੂੰ ਸਿਹਾਨੋਕਵਿਲੇ, ਕੰਬੋਡੀਆ ਤੋਂ ਰਵਾਨਾ ਹੋਏ। ਤਿੰਨ ਦਿਨਾਂ ਪੋਰਟ ਕਾਲ ਨੇ ਭਾਰਤ ਦੇ ਸੁਹਿਰਦ ਸਬੰਧਾਂ ਅਤੇ ਕੰਬੋਡੀਆ ਦੇ ਰਾਜ ਨਾਲ ਤੇਜ਼ੀ ਨਾਲ ਵਧਦੇ ਸਹਿਯੋਗ ਨੰ ਪ੍ਰਦਰਸ਼ਿਤ ਕੀਤਾ।
ਰੱਖਿਆ ਮੰਤਰਾਲੇ ਅਤੇ ਰਾਇਲ ਕੰਬੋਡੀਅਨ ਆਰਮਡ ਫੋਰਸਿਜ਼ ਦੇ ਸੀਨੀਅਰ ਪਤਵੰਤਿਆਂ ਦੇ ਨਾਲ ਗੱਲਬਾਤ ਤੋਂ ਇਲਾਵਾ, ਦੋਵਾਂ ਸਮੁੰਦਰੀ ਫੌਜਾਂ ਦੇ ਕਰਮਚਾਰੀ ਪੇਸ਼ੇਵਰ, ਕਰਾਸ ਡੈੱਕ ਯਾਤਰਾਵਾਂ ਅਤੇ ਮੈਤਰੀਪੂਰਣ ਖੇਡਾਂ ਦੇ ਅਦਾਨ-ਪ੍ਰਦਾਨ ਦੀ ਇੱਕ ਵਿਸਤ੍ਰਿਤ ਸ਼੍ਰੇਣੀ ਵਿੱਚ ਸ਼ਾਮਲ ਹੋਏ।
ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚਏਡੀਆਰ) ਅਤੇ ਅੱਗ ਬੁਝਾਉਣ ਬਾਰੇ ਟ੍ਰੇਨਿੰਗ ਸੈਸ਼ਨ ਵੀ ਆਯੋਜਿਤ ਕੀਤੇ ਗਏ। ਜਹਾਜ਼ ਸੈਲਾਨੀਆਂ ਅਤੇ ਕੰਬੋਡੀਆ ਵਿੱਚ ਭਾਰਤੀ ਪ੍ਰਵਾਸੀ ਮੈਂਬਰਾਂ ਲਈ ਵੀ ਖੁੱਲ੍ਹਾ ਸੀ ਅਤੇ ਇਨ੍ਹਾਂ ਨੂੰ ਦੋਵਾਂ ਜਹਾਜ਼ਾਂ ਦਾ ਦੌਰਾ ਵੀ ਕਰਵਾਇਆ ਗਿਆ ਸੀ।
ਸਫ਼ਲ ਪੋਰਟ ਕਾਲ ਨੇ ਆਪਸੀ ਸਮਝ ਨੂੰ ਵਧਾਇਆ ਹੈ ਅਤ ਦੋਵਾਂ ਸਮੁੰਦਰੀ ਫੌਜਾਂ ਦਰਮਿਆਨ ਦੋਸਤੀ ਦੇ ਬੰਧਨ ਨੂੰ ਮਜ਼ਬੂਤ ਕੀਤਾ ਹੈ।


**************
ਵੀਐੱਮ/ਪੀਐੱਸ
(रिलीज़ आईडी: 1924500)
आगंतुक पटल : 176