ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

“ਨੈਸ਼ਨਲ ਟੈਕਨੋਲੋਜੀ ਵੀਕ 2023 ਦਾ ਦਿੱਲੀ ਵਿੱਚ ਸਮਾਪਨ; ਸਮਾਪਤੀ ਸਮਾਰੋਹ ਦੇ ਅਵਸਰ ’ਤੇ ਡਾ. ਜਿਤੇਂਦਰ ਸਿੰਘ ਦੀ ਨੇ ਸ਼ੋਭਾ ਵਧਾਈ”

Posted On: 14 MAY 2023 5:10PM by PIB Chandigarh

ਦੇਸ਼ ਦੀ ਤਕਨੀਕੀ ਪ੍ਰਗਤੀ ਉਤਸਵ ਮਨਾਉਣ ਲਈ ਹਰ ਸਾਲ 11 ਮਈ ਨੂੰ ਰਾਸ਼ਟਰੀ ਟੈਕਨੋਲੋਜੀ ਦਿਵਸ ਦਾ ਆਯੋਜਨ ਕੀਤਾ ਜਾਂਦਾ ਹੈ। 1998 ਵਿੱਚ ਅੱਜ ਹੀ ਦੇ ਦਿਨ ਭਾਰਤ ਨੇ ‘ਓਪ੍ਰੇਸ਼ਨ ਸ਼ਕਤੀ’ ਅਤੇ ‘ਹੰਸਾ 3 ਟੈਸਟ ਫਲੌਨֹ’ ਦੀਆਂ ਗੌਰਵਸ਼ਾਲੀ ਉਪਲਬਧੀਆਂ  ਪ੍ਰਾਪਤ ਕੀਤੀਆਂ ਸਨ। ਇਸ ਸਾਲ ਲਈ, ਇਨ੍ਹਾਂ ਇਤਿਹਾਸਿਕ ਘਟਨਾਵਾਂ  ਦੀ 25ਵੀਂ ਵਰ੍ਹੇਗੰਢ ਦੇ ਇਸ ਮਹੱਤਵਪੂਰਣ ਮੌਕੇ ਨੂੰ ਮਾਰਕ ਕਰਨ ਲਈ, 12 ਮੰਤਰਾਲਿਆਂ/ਵਿਭਾਗਾਂ ਦੇ ਨਾਲ-ਨਾਲ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ)/ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੀਤੀ ਆਯੋਗ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਪ੍ਰਿਥਵੀ ਵਿਗਿਆਨ ਮੰਤਰਾਲੇ, ਰੱਖਿਆ ਖੋਜ ਅਤੇ ਵਿਕਾਸ ਸੰਗਠਨ-ਰੱਖਿਆ ਮੰਤਰਾਲੇ, ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ), ਬਾਇਓ ਟੈਕਨੋਲੋਜੀ ਵਿਭਾਗ, ਪਰਮਾਣੂ ਊਰਜਾ ਵਿਭਾਗ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ, ਦੂਰਸੰਚਾਰ ਵਿਭਾਗ, ਸਿੱਖਿਆ ਮੰਤਰਾਲਾ, ਭਾਰਤੀ ਪੁਲਾੜ ਖੋਜ ਸੰਗਠਨ ਅਤੇ ਉਦਯੋਗ ਅਤੇ  ਅੰਦਰੂਨੀ ਵਪਾਰ  ਦੇ ਪਰਮੋਸ਼ਨ ਲਈ ਵਿਭਾਗ (ਡੀਪੀਆਈਆਈਟੀ) ਨੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ’ਤੇ ਪ੍ਰਾਥਮਿਕ ਧਿਆਨ ਦੇਣ ਲਈ ਜੀਵਨ ਚੱਕਰ ਦੇ ਵੱਖ-ਵੱਖ ਖੇਤਰਾਂ ਵਿੱਚ ‘ ਸਕੂਲ  ਟੂ ਸਟਾਰਟਅੱਪ-ਇਗਨਾਇਟਿੰਗ ਯੰਗ ਮਾਇੰਡਜ਼ ਟੂ ਇਨੋਵੇਟ’ ਦੇ ਕੇਂਦਰੀ ਵਿਸ਼ੇ ਦੇ ਨਾਲ-ਨਾਲ ਜੀਵਨ ਚੱਕਰ ਦੇ ਵੱਖ-ਵੱਖ ਖੇਤਰਾਂ ਵਿੱਚ ਇਨੋਵੇਸ਼ਨ ਲਈ ‘ ਸਕੂਲ  ਟੂ ਸਟਾਰਟਅੱਪ-ਇਗਨਾਇਟਿੰਗ ਯੰਗ ਮਾਇੰਡਜ਼ ਟੂ ਇਨੋਵੇਟ’ ਦੇ ਵਿਚਾਰ ’ਤੇ ਨੈਸ਼ਨਲ ਟੈਕਨੋਲੋਜੀ ਵੀਕ, 2023 ਦਾ ਆਯੋਜਨ ਕੀਤਾ।

ਇਸ ਪ੍ਰੋਗਰਾਮ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ  ਸੀ। ਪ੍ਰੋਗਰਾਮ ਦੀ ਥੀਮ ‘ਸਕੂਲ ਤੋਂ ਸਟਾਰਟ-ਅੱਪਸ-ਇਗਨਾਇਟਿੰਗ ਯੰਗ ਮਾਇੰਡਸ ਟੂ ਇਨੋਵੇਟ’ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਭਵਿੱਖ ਅੱਜ ਦੇ ਨੌਜਵਾਨਾਂ ਅਤੇ ਬੱਚਿਆਂ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਅੱਜ ਦੇ ਬੱਚਿਆਂ ਅਤੇ ਨੌਜਵਾਨਾਂ ਦਾ ਉਤਸ਼ਾਹ, ਊਰਜਾ ਅਤੇ ਸਮਰੱਥਾਵਾਂ ਭਾਰਤ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਹਨ। ਡਾ. ਏਪੀਜੇ ਅਬਦੁਲ ਕਲਾਮ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਗਿਆਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਭਾਰਤ ਇੱਕ ਗਿਆਨ ਸਮਾਜ ਵਜੋਂ ਵਿਕਸਿਤ ਹੋ ਰਿਹਾ ਹੈ ਅਤੇ ਇਹ ਬਰਾਬਰ ਤਾਕਤ ਦੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਉਸ ਮਜ਼ਬੂਤ ਨੀਂਹ ਬਾਰੇ ਵਿਸਤਾਰ ਨਾਲ ਦੱਸਿਆ ਜੋ ਪਿਛਲੇ ਨੌ ਵਰ੍ਹਿਆਂ ਦੌਰਾਨ ਦੇਸ਼ ਵਿੱਚ ਯੰਗ ਮਾਇੰਡਸ ਨੂੰ ਇਗਨਾਇਟ ਕਰਨ ਲਈ ਬਣਾਈ ਗਈ ਹੈ।

 

ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 700 ਜ਼ਿਲ੍ਹਿਆਂ ਵਿੱਚ 10 ਹਜ਼ਾਰ  ਤੋਂ ਵਧ ਅਟਲ ਟਿੰਕਰਿੰਗ ਲੈਬਸ ਇਨੋਵੇਸ਼ਨ ਦੀਆਂ ਨਰਸਰੀਆਂ ਬਣ ਗਈਆਂ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 60 ਪ੍ਰਤੀਸ਼ਤ ਲੈਬਸ ਸਰਕਾਰੀ ਅਤੇ ਗ੍ਰਾਮੀਣ ਸਕੂਲਾਂ ਵਿੱਚ ਹਨ। ਉਨ੍ਹਾਂ ਨੇ ਦੱਸਿਆ ਕਿ ਅਟਲ ਟਿੰਕਰਿੰਗ ਲੈਬ ਵਿੱਚ 12 ਲੱਖ ਤੋਂ ਵਧ ਇਨੋਵੇਸ਼ਨ ਪ੍ਰੋਜੈਕਟਾਂ ’ਤੇ 75 ਲੱਖ ਤੋਂ ਵਧ ਵਿਦਿਆਰਥੀ ਮਿਹਨਤ ਨਾਲ ਕੰਮ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ਇਹ ਨੌਜਵਾਨ ਵਿਗਿਆਨਿਕਾਂ ਦੇ ਸਕੂਲਾਂ ਤੋਂ ਬਾਹਰ ਆਉਣ ਅਤੇ ਦੇਸ਼ ਦੇ ਕੋਣੇ-ਕੋਣੇ ਤੱਕ ਪਹੁੰਚਣ ਦਾ ਸੰਕੇਤ ਹੈ, ਨਾਲ ਹੀ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੁਣ ਇਹ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਸੰਭਾਲਣ, ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਣ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ। ਉਨ੍ਹਾਂ ਨੇ ਅਟਲ ਇਨੋਵੇਸ਼ਨ ਸੈਂਟਰਾਂ (ਏਆਈਸੀ) ਵਿੱਚ ਇਨਕਿਊਬੇਟ ਕੀਤੇ ਗਏ ਸੈਂਕੜੇ ਸਟਾਰਟ-ਅੱਪਸ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ‘ਨਿਊ ਇੰਡੀਆ’ ਦੀਆਂ ਨਵੀਆਂ ਲੈਬਸ ਵਜੋਂ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਟਿੰਕਰ-ਪ੍ਰੀਨੀਅਰਜ਼ ਜ਼ਲਦ ਹੀ ਦੁਨੀਆ ਦੇ ਪ੍ਰਮੁੱਖ ਉੱਦਮੀ ਬਣ ਜਾਣਗੇ।”

ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 5000 ਤੋਂ ਵਧ ਨੌਜਵਾਨ ਪ੍ਰਤਿਭਾਵਾਂ, 1500 ਵਿਜ਼ਟਰ, 800 ਪ੍ਰਦਰਸ਼ਕਾਂ, 200+ ਵਿਦਿਆਰਥੀ ਪ੍ਰਦਰਸ਼ਕਾਂ ਅਤੇ 100+ ਸਟਾਰਟਅੱਪਸ ਨੂੰ ਇੱਕਠੇ ਲਿਆਉਣ ਲਈ ਸਹੀ ਦਿਸ਼ਾ ਨਿਰਧਾਰਿਤ ਕੀਤੀ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ’ਤੇ ਪ੍ਰਾਥਮਿਕ ਧਿਆਨ ਦੇਣ ਦੇ ਨਾਲ ਵੱਖ-ਵੱਖ ਮੰਤਰਾਲੀਆਂ/ਵਿਭਾਗਾਂ ਦੁਆਰਾ 10+ ਤਕਨੀਕੀ ਸੈਸ਼ਨ ਵੀ ਆਯੋਜਿਤ ਕੀਤੇ ਗਏ। ਇਨ੍ਹਾਂ ਵਿਸ਼ੇਸ਼ ਸੈਸ਼ਨਾਂ ਵਿੱਚ ਤਕਨੀਕੀ ਉੱਦਮੀਆਂ ਨੂੰ ਉੱਦਮੀ ਬਣਾਉਣ ਦਾ ਵਿਚਾਰ ਦਿੱਤਾ ਗਿਆ।

ਹਫ਼ਤੇ ਦੇ ਦੌਰਾਨ ਪ੍ਰਦਰਸ਼ਨੀਕੀ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ ਡਾ.ਆਲਵੇ (Dr.Alve), ਜਿਨ੍ਹਾਂ ਨੂੰ ਗੀਤਾਂਜਲੀ ਛੇਤਰੀ, ਸਨੇਹਾ ਕੁਮਾਰੀ ਅਤੇ ਅਨੁਸ਼ਕਾ ਰਾਏ ਨੇ ਪ੍ਰਦਰਸ਼ਿਤ ਕੀਤਾ। ਇਹ ਡਿਵਾਈਸ ਸੜਕ ’ਤੇ ਅਚਾਨਕ ਮੋੜਾਂ ਅਤੇ ਪੈਦਲ ਚੱਲਣ ਵਾਲਿਆਂ ਦੇ ਨਾਲ ਪਹਾੜੀ ਸੜਕਾਂ ’ਤੇ ਡਰਾਇਵਰਾਂ ਦੀ ਸਹਾਇਤਾ ਲਈ ਬਣਾਵਟੀ ਗਿਆਨ (ਏਆਈ) ਦਾ ਉਪਯੋਗ ਕਰਦਾ ਹੈ। ਇਸ ਤੋਂ ਇਲਾਵਾ, ਇਹ ਡਿਵਾਇਸ ਦੁਰਘਟਨਾਵਾਂ ਦਾ ਪਤਾ ਲਗਾਉਣ ਅਤੇ ਸਕਿੰਟਾਂ ਦੇ ਅੰਦਰ ਪਰਿਵਾਰ ਦੇ ਮੈਂਬਰਾਂ ਨੂੰ ਐੱਸਓਐੱਸ ਸੰਦੇਸ਼ ਭੇਜਣ ਲਈ ਮਸ਼ੀਨ ਲਰਨਿੰਗ ਦਾ ਉਪਯੋਗ ਕਰਦਾ ਹੈ, ਜਿਸ ਨਾਲ ਤੁਰੰਤ ਮੈਡੀਕਲ ਸਹਾਇਤਾ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।

ਮੋਹਿਤ ਤਾਇੜੇ, ਤਰੁਣ ਮੈਤਰੀ, ਮੋਹਨੀਸ਼ ਕੁਮਾਰ ਧਰੁਵ ਦੁਆਰਾ ਪ੍ਰਦਰਸ਼ਿਤ ਅਟਲ ਦਿਵਿਯਾਂਗ ਰੈਟ: ਇਹ ਉਤਪਾਦਨ ਵਿਸ਼ੇਸ਼ ਤੌਰ ’ਤੇ ਦਿਵਿਯਾਂਗ ਵਿਅਕਤੀਆਂ ਨੂੰ ਕੁਰਸੀ-ਸਹਿ-ਵਾਹਨ (ਚੇਅਰ-ਕਮ-ਵਹਕਲ) ਦੁਆਰਾ ਬਿਨਾਂ ਕਿਸੇ ਰੁਕਾਵਟ ਦੇ ਵਾਸ਼ਰੂਮ ਦਾ ਉਪਯੋਗ ਕਰਨ ਵਿੱਚ ਸਹਾਇਤਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਉਤਪਾਦ ਨੂੰ ਕਈ ਇੰਟਰਵਿਊਆਂ ਅਤੇ ਵਿਦਿਆਰਥੀਆਂ ਅਤੇ ਵਿਸ਼ੇਸ਼ ਤੌਰ ’ਤੇ ਅਪਾਹਜ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਨਾਲ ਗੱਲਬਾਤ ਤੋਂ ਬਾਅਦ ਵਿਕਸਿਤ ਕੀਤਾ ਗਿਆ ਸੀ ਤਾਕਿ ਉਹ ਬਿਨਾਂ ਕਿਸੇ ਝਿਜਕ ਦੇ ਵਾਸ਼ਰੂਮ ਦਾ ਉਪਯੋਗ ਕਰ ਸਕਣ।

ਐੱਸਐੱਸ-ਪੀਐੱਲ-ਡੀਆਰਡੀਓ ਨੇ ਡਾ. ਫਹੀਮ ਅਤੇ ਡਾ. ਸੀਤਾ ਰਾਮ ਦੁਆਰਾ ਵਿਕਸਿਤ ‘ਅੰਡਰਵਾਟਰ ਵਾਇਰਲੈੱਸ ਓਪਟੀਕਲ ਕਮਿਊਨੀਕੇਸ਼ਨ ਯੂਜ਼ਿੰਗ ਬਲੂ-ਗ੍ਰੀਨ ਲੇਜ਼ਰ’ ਤਕਨੀਕ ਦਾ ਪ੍ਰਦਰਸ਼ਨ ਕੀਤਾ, ਡੀਬੀਟੀ-ਆਈਐੱਨਐੱਸਟੀਈਐੱਮ ਦੇ ਡਾ. ਪ੍ਰਵੀਨ ਕੁਮਾਰ ਵੇਮੁਲਾ ਨੇ ਨੋਵਲ ਬਲੱਡ ਬੈਂਕ ਅਤੇ ਐਂਟੀ ਪੈਸਟੀਸਾਈਡ ਪ੍ਰੋਟੈਕਸ਼ਨ ਸੂਟ ਦਾ ਪ੍ਰਦਰਸ਼ਨ ਕੀਤਾ, ਅਤੇ ਮੈਸਰਜ਼  ਪੈਨੇਸੀਆ ਮੈਡੀਕਲ ਟੈਕਨੋਲੋਜੀ ਪ੍ਰਾ. ਲਿਮਿਟਿਡ, ਟੈਕਨੋਲੋਜੀ ਵਿਕਾਸ ਬੋਰਡ ਦੇ ਇੱਕ ਲਾਭਾਰਥੀ, ਡੀਐੱਸਟੀ ਨੇ ਸਵਦੇਸ਼ੀ ਤੌਰ ’ਤੇ ਨਿਰਮਿਤ ਐੱਸਬੀਆਰਟੀ ਇਨੇਬਲ ਲੀਨੀਅਰ ਐਕਸਲੇਟਰ (ਲਿਨੈਕ) (ਸਿਧਾਰਥ II) ਪ੍ਰਦਰਸ਼ਿਤ ਕੀਤਾ।

ਇਸ 04 ਦਿਨਾਂ ਪ੍ਰੋਗਰਾਮ ਦਾ ਸਮਾਪਨ ਅੱਜ 14 ਮਈ, 2023 ਨੂੰ ਹੋਇਆ। ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਮੰਤਰਾਲਿਆਂ ਦੇ ਸਕੱਤਰ ਅਤੇ ਟੈੱਕ ਸਟਾਰਟਅੱਪਸ ਈਕੋਸਿਸਟਮ ਦੇ ਹਿਤਧਾਰਕ ਡਾ. ਜਿਤੇਂਦਰ ਸਿੰਘ ਦੀ ਸ਼ਾਨਦਾਰ ਮੌਜੂਦਗੀ ਰਹੀ। ਸਾਡੇ ਦੇਸ਼ ਦੀ ਤਕਨੀਕੀ ਪ੍ਰਗਤੀ ਨੂੰ ਚਲਾਉਣ ਵਾਲੇ ਇਨੋਵੇਸ਼ਨ ਅਤੇ ਉੱਦਮਤਾ ਦੀ ਭਾਵਨਾ ਦਾ ਉਤਸਵ ਮਨਾਉਣ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦੇ ਹੋਏ, ਇਹ ਆਯੋਜਨ ਇੱਕ ਸਕਾਰਾਤਮਕ ਬਿੰਦੂ ’ਤੇ ਸਮਾਪਤ ਹੋਇਆ। ਇਸ ਨੇ ਅਜਿਹੀਆਂ ਅਤਿਆਧੁਨਿਕ ਤਕਨੀਕਾਂ, ਇਨੋਵੇਸ਼ਨ ਸਮਾਧਾਨਾਂ ਦਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਨੂੰ ਬਦਲਣ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਸਮਰੱਥਾ ਹੈ।

 

ਇਸ ਆਯੋਜਨ ਨੇ ਟੈਕਨੋਲੋਜੀ ਸਟਾਰਟ-ਅੱਪਸ ਅਤੇ ਮਾਇਕਰੋ, ,ਸਮਾਸ ਅਤੇ ਮੀਡੀਅਮ ਉੱਦਮਾਂ (ਐੱਸਐੱਮਈ) ਦਾ ਸਮਰਥਨ ਕਰਨ ਲਈ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਪਹਿਲਾਂ ਬਾਰੇ  ਜਾਗਰੂਕਤਾ ਪੈਦਾ ਕੀਤੀ ਅਤੇ ਦੇਸ਼ ਭਰ ਦੇ ਇੱਛੁਕ ਉੱਦਮੀਆਂ ਅਤੇ ਤਕਨੀਕੀ ਉਤਸ਼ਾਹੀ ਲੋਕਾਂ ਤੱਕ ਪਹੁੰਚਣ ਦਾ ਪ੍ਰਯਾਸ ਕੀਤਾ। ਨਾਲ ਹੀ ਇਸ ਨੇ ਟੈਕਨੋਲੋਜੀ ਈਕੋਸਿਸਟਮ ਵਿੱਚ ਵੱਖ-ਵੱਖ ਹਿਤਧਾਰਕਾਂ ਦੇ ਦਰਮਿਆਨ ਲਗਾਤਾਰ ਵਧਦੇ ਸਹਿਯੋਗ ਅਤੇ ਸਾਂਝੇਦਾਰੀ ਨੂੰ ਉਤਸ਼ਾਹਿਤ ਕੀਤਾ। ਇਸ ਆਯੋਜਨ ਨੇ ਉਨ੍ਹਾਂ ਦੇ ਵਿਚਾਰਾਂ ਦੇ ਆਦਾਨ-ਪ੍ਰਦਾਨ ਕਰਨ ਅਤੇ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਇੱਕਠੇ ਬੈਠਣ ਦਾ ਮੌਕਾ ਦਿੱਤਾ।

 ਨੈਸ਼ਨਲ ਟੈਕਨੋਲੋਜੀ  ਵੀਕ ਨੇ ਤਕਨੀਕੀ ਉਤਕ੍ਰਿਸ਼ਟਤਾ ਦੀ ਦਿਸ਼ਾ ਵਿੱਚ ਅਗਲੇ 25 ਵਰ੍ਹਿਆਂ ਲਈ ਸਟੀਕ ਤੌਰ ’ਤੇ ਟੀਚੇ ਨਿਰਧਾਰਿਤ ਕੀਤੇ ਹਨ। ਭਾਰਤ ਦੇ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰਨ ਦੇ ਨਾਲ ਹੀ ਹੁਣ ਮੁੱਖ ਧਿਆਨ ਇੱਕ ਅਜਿਹੇ ਮਜ਼ਬੂਤ ਇਨੋਵੇਸ਼ਨ ਈਕੋਸਿਸਟਮ ਦੇ ਨਿਰਮਾਣ ’ਤੇ ਹੈ ਜੋ ਅਗਲੀ ਪੀੜ੍ਹੀ ਦੇ ਨਵਪ੍ਰਵਰਤਕਾਂ ਅਤੇ ਉੱਦਮੀਆਂ ਦਾ ਪੋਸ਼ਣ ਅਤੇ ਸਮਰਥਨ ਕਰਦਾ ਹੈ। ਸਾਨੂੰ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਕਰਨ, ਆਪਣੀ ਬੌਧਿਕ ਸੰਪਦਾ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਇੱਕ ਸਮਰੱਥ ਨੀਤੀਗਤ ਵਾਤਾਵਰਣ ਬਣਾਉਣ ਦੀ ਜ਼ਰੂਰਤ ਹੈ ਜੋ ਇਨੋਵੇਸ਼ਨ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ। ਸਹੀ ਕਿਸਮ ਦੇ ਸਮਰਥਨ ਅਤੇ ਪ੍ਰੋਤਸਾਹਨ ਦੇ ਨਾਲ, ਭਾਰਤ ਅਸਲ ਵਿੱਚ ਵਿਸ਼ਵ ਪੱਧਰੀ ਟੈਕਨੋਲੋਜੀ ਈਕੋਸਿਸਟਮ ਬਣਾਉਣ ਲਈ ਪ੍ਰਯਾਸਰਤ ਹੈ ਜੋ ਦੁਨੀਆ ਵਿੱਚ ਸਰਬਸ਼੍ਰੇਸ਼ਠ ਦੇ ਨਾਲ ਮੁਕਾਬਲਾ ਕਰ ਸਕੇ।

ਰਾਸ਼ਟਰੀ ਟੈਕਨੋਲੋਜੀ ਪੁਰਸਕਾਰ 2023 ਦਾ ਪੇਸ਼ਕਾਰੀ

ਭਾਰਤੀ ਉਦਯੋਗਾਂ  ਅਤੇ ਉਨ੍ਹਾਂ ਦੇ ਟੈਕਨੋਲੋਜੀ ਪ੍ਰਦਾਤਾ ਨੂੰ ਪਹਿਚਾਣ ਦਾ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਜੋ ਬਜ਼ਾਰ ਵਿੱਚ ਇਨੋਵੇਸ਼ਨ ਲਿਆਉਣ ਲਈ ਕੰਮ ਕਰਦੇ ਹਨ ਅਤੇ “ਆਤਮਨਿਰਭਰ ਭਾਰਤ” ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਕਰਨ ਵਿੱਚ ਸਹਾਇਕ ਬਣਦੇ ਹਨ। ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਨੇ ਨਵੀਨ ਸਵਦੇਸ਼ੀ ਟੈਕਨੋਲੋਜੀ ਦੇ ਸਫ਼ਲ ਵਪਾਰੀਕਰਣ, ਖੋਜ ਅਤੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਾਂ ਵਿੱਚ ਸ਼ਾਮਲ ਵਿਗਿਆਨਿਕਾਂ ਲਈ ਵੱਖ-ਵੱਖ ਉਦਯੋਗਾਂ ਤੋਂ ਪੰਜ ਸ਼੍ਰੇਣੀਆਂ ਮੁੱਖ, ਐੱਮਐੱਸਐੱਮਈ, ਸਟਾਰਟਅੱਪ,ਅਨੁਵਾਦਕ ਖੋਜ ਅਤੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ (ਟ੍ਰਾਂਸਲੇਸ਼ਨਲ ਰਿਸਰਚ ਐਂਡ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ) ਦੇ ਅਧੀਨ ਰਾਸ਼ਟਰੀ ਟੈਕਨੋਲੋਜੀ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ ਸਨ। ਇਸ ਸਾਲ ਦੋ-ਪੱਧਰੀ ਮੁਲਾਂਕਣ ਪ੍ਰਕਿਰਿਆ ਦੇ ਬਾਅਦ ਕੁੱਲ 11 ਜੇਤੂਆਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਪੈਨਲਲਿਸਟ ਉੱਘੇ ਵਿਗਿਆਨਿਕ ਅਤੇ ਟੈਕਨੋਲੋਜਿਸਟ ਹਨ। ਪੰਜ ਸ਼੍ਰੇਣੀਆਂ ਵਿੱਚ ਵਰ੍ਹੇ 2022-23 ਦੇ ਰਾਸ਼ਟਰੀ ਪੁਰਸਕਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ:-

ਸ਼੍ਰੇਣੀ ਏ:

ਰਾਸ਼ਟਰੀ ਟੈਕਨੋਲੋਜੀ ਪੁਰਸਕਾਰ (ਮੁੱਖ)

ਇਹ ਪੁਰਸਕਾਰ ਇੱਕ ਅਜਿਹੇ ਉਦਯੋਗਿਕ ਅਦਾਰੇ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਕਿਸੇ ਇੱਕ ਸਵਦੇਸ਼ੀ ਤਕਨੀਕ ਦਾ ਸਫ਼ਲਤਾਪੂਰਵਕ ਵਿਕਾਸ ਅਤੇ ਵਪਾਰੀਕਰਣ ਕੀਤਾ ਹੈ। ਜੇਕਰ ਟੈਕਨੋਲੋਜੀ ਵਿਕਾਸਕਰਤਾ/ਪ੍ਰਦਾਤਾ ਅਤੇ ਟੈਕਨੋਲੋਜੀ ਦਾ ਵਪਾਰੀਕਰਣ ਕਰਨ ਵਾਲੀ ਕੰਪਨੀ ਦੋ ਵੱਖ-ਵੱਖ ਸੰਗਠਨ ਹਨ, ਤਾਂ ਉਨ੍ਹਾਂ ਵਿੱਚੋਂ ਹਰੇਕ 25 ਲੱਖ ਰੁਪਏ ਅਤੇ ਇੱਕ ਟਰਾਫੀ ਦੇ ਪੁਰਸਕਾਰ ਲਈ ਪਾਤਰ ਹੈ।

  1. ਮੈਸਰਜ਼ ਮਾਈਲੈਬ ਡਿਸਕਵਰੀ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟਿਡ, ਮਹਾਰਾਸ਼ਟਰ

 

ਇਸ ਕੰਪਨੀ ਨੇ ਸੀਐੱਨਏਟੀਐੱਸਪੀਈਆਰਟੀ ਆਈਡੀ ਟ੍ਰਿਪਲਐੱਚ ਡਿਟੈਕਸ਼ਨ ਕਿਟ ਨੂੰ ਸਫ਼ਲਤਾਪੂਰਵਕ ਸਵਦੇਸ਼ੀ ਬਣਾਇਆ ਹੈ ਜੋ ਇੱਕ ਹੀ ਟਿਊਬ ਫਾਰਮੈਟ ਵਿੱਚ ਦਾਨ ਕੀਤੇ ਗਏ ਖੂਨ ਵਿੱਚ ਐੱਚਆਈਵੀ, ਐੱਚਬੀਵੀ ਅਤੇ ਐੱਚਸੀਵੀ ਦਾ ਇੱਕਠੇ ਪਤਾ ਲਗਾਉਣ ਅਤੇ ਉਨ੍ਹਾਂ ਦੇ ਅੰਤਰ (ਡਿਸਕਰੀਮੀਨੇਸ਼ਨ) ਲਈ ਸਾਰੇ ਇੱਕ ਕੁਆਲਿਟੇਟਿਵ ਮਲਟੀਪਲੈਕਸ ਰੀਅਲ ਟਾਈਮ ) ਪੀਸੀਆਰ ਟੈਸਟ ਪ੍ਰਦਾਨ ਕਰਦਾ ਹੈ।

ਮਾਈਲੈਬ ਦਾ ਪੈਂਟੇਟ  ਕਰਾਇਆ ਹੋਇਆ ਐੱਨਏਟੀਸਪਰਟ ਆਈਡੀ ਟ੍ਰਿਪਲਐੱਚ ਡਿਟੈਕਸ਼ਨ ਕਿਟ ਦਾਨ ਕੀਤੇ ਗਏ ਖੂਨ ਵਿੱਚ ਐੱਚਆਈਵੀ, ਐੱਚਬੀਵੀ ਅਤੇ ਐੱਚਸੀਵੀ ਜਿਹੇ ਖੂਨਦਾਨ-ਸੰਚਾਰਿਤ ਸੰਕਰਮਣ (ਟ੍ਰਾਂਸਫਿਊਜਨ ਟ੍ਰਾਂਸਮਿਟਿਡ ਇੰਫੈਕਸ਼ਨਸ -ਟੀਟੀਆਈ) ਦਾ ਇਕੱਠੇ ਪਤਾ ਲਗਾਉਣ ਅਤੇ ਉਨ੍ਹਾਂ ਵਿੱਚ ਅੰਤਰ ਕਰਨ ਲਈ ਓਵਰਆਲ (ਆਲ-ਇਨ-ਵੰਨ) ਗੁਣਾਤਮਕ ਮਲਟੀਪਲੈਕਸ ਰੀਅਲ-ਟਾਈਮ ਪੀਸੀਆਰ ਟੈਸਟ ਪ੍ਰਦਾਨ ਕਰਦਾ ਹੈ।

ਭਾਰਤ ਵਿੱਚ, ਐੱਚਆਈਵੀ, ਐੱਚਬੀਵੀ ਅਤੇ ਐੱਚਸੀਵੀ ਦੀ ਉੱਚ ਪ੍ਰਸਾਰਣ ਦਰ ਦੇ ਨਾਲ, ਖੂਨ ਦੀ ਸੁਰੱਖਿਆ ਇੱਕ ਵੱਡੀ ਚੁਣੌਤੀ ਹੈ। ਖੂਨਦਾਨ-ਸੰਚਾਰਿਤ ਸੰਕਰਮਣ (ਟੀਟੀਆਈ) ਲਈ ਖੂਨ ਦੀ ਸੁਰੱਖਿਆ ਉਸ ਦੀ ਸਟੀਕ ਜਾਂਚ ’ਤੇ ਬਹੁਤ ਨਿਰਭਰ ਕਰਦੀ ਹੈ। ਉਚਿਤ ਨਿਵਾਰਕ ਟੈਸਟ ਦੀ ਕਮੀ ਦੇ ਕਾਰਨ ਹਰ ਸਾਲ ਭਾਰਤ ਵਿੱਚ ਹਜ਼ਾਰਾਂ ਲੋਕ ਘਾਤਕ ਸੰਕਰਮਣ ਨਾਲ ਪ੍ਰਭਾਵਿਤ ਹੁੰਦੇ ਹਨ।

ਨਿਊਕਲੀਕ ਐਸਿਡ ਐਂਪਲੀਫਿਕੇਸ਼ਨ ਟੈਸਟ (ਐੱਨਏਟੀ) ਨੂੰ ਖੂਨ ਦੀ ਸੁਰੱਖਿਆ ਸਕ੍ਰੀਨਿੰਗ ਵਿੱਚ ਸੋਨੇ ਦੀ ਮਿਆਰ ਮੰਨਿਆ ਜਾਂਦਾ ਹੈ ਅਤੇ ਇਹ ਹੈਪੇਟਾਈਟਿਸ ਬੀ ਅਤੇ ਸੀ ਅਤੇ ਐੱਚਆਈਵੀ ਨਾਲ ਸਬੰਧਿਤ ਟੀਟੀਆਈ ਨੂੰ ਬਹੁਤ ਘੱਟ ਕਰਦਾ ਹੈ। ਹੈਪੇਟਾਈਟਿਸ ਬੀ ਜਿਹੇ ਕੁਝ  ਵਿਸ਼ਾਣੂਆਂ (ਵਾਇਰਸ) ਪ੍ਰਫੁੱਲਤ ਮਿਆਦ 40 ਤੋਂ 50 ਦਿਨਾਂ ਤੱਕ ਹੁੰਦੀ ਹੈ।

ਕੋਸ਼ਿਕਾਰਕਤ ਵਿਗਿਆਨ (ਸੀਰੋਲੌਜੀ) ਦੇ ਟੈਸਟਿੰਗ ਸਥਿਤੀ ਦਾ ਪਤਾ ਲਗਾਉਣ ਵਿੱਚ ਅਸਫ਼ਲ ਰਹਿੰਦੇ ਹਨ ਜਦਕਿ ਐੱਨਏਟੀ ਅਜਿਹੀ ਮੌਜੂਦਗੀ ਦਾ ਪਤਾ ਲਗਾਏਗੀ। ਐੱਨਏਟੀਸਪਰਟ ਭਾਰਤ ਵਿੱਚ ਨਿਰਮਿਤ ਇੱਕਮਾਤਰ ਐੱਨਏਟੀ ਟੈਸਟ ਹੈ, ਜੋ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਵਿਅਕਤੀਗਤ ਦਾਤਾਵਾਂ ਅਤੇ ਖੂਨ ਉਤਪਾਦਾਂ ਦੇ ਟੈਸਟ ਲਈ ਖਾਸ ਵਾਸਤਵਿਕ ਸਮੇਂ ਪੀਸੀਆਰ ਤਕਨੀਕ ਹੈ। 

ਇਹ ਇੱਕ ਹੀ ਟੈਸਟ ਵਿੱਚ ਕਈ ਵਿਸ਼ਵੀਲੇ ਪਦਾਰਥਾਂ (ਮਲਟੀਪਲ ਐਨਾਇਲੇਟਸ) ਦੀ ਪਹਿਚਾਣ ਅਤੇ ਉਨ੍ਹਾਂ ਦਾ ਪਤਾ ਲਗਾ ਸਕਦਾ ਹੈ, ਇਸ ਪ੍ਰਕਾਰ ਵਰਤਮਾਨ ਵਿੱਚ ਉਪਲਬਧ ਵਪਾਰਕ ਐੱਨਏਟੀ ਕਿਟ ਦੀ ਤੁਲਨਾ ਵਿੱਚ ਇਹ ਵਰਕਫਲੋ ਟਰਨਅਰਾਉਂਡ ਸਮੇਂ ਅਤੇ ਸੰਵੇਦਨਸ਼ੀਲ ਵਿੱਚ ਸੁਧਾਰ ਕਰਦਾ ਹੈ। ਮੌਜੂਦਾ ਵਪਾਰਕ ਤੌਰ ’ਤੇ ਉਪਲਬਧ ਟੈਸਟਾਂ ਦੀ ਤੁਲਨਾ ਵਿੱਚ ਇਹ ਇੱਕ ਉੱਚ ਗੁਣਵੱਤਾ ਵਾਲਾ, ਲਾਗਤ ਪ੍ਰਭਾਵੀ ਐੱਨਏਟੀ ਟੈਸਟ ਹੈ। ਐੱਨਏਟੀਸਪਰਟ ਬਲੱਡ ਬੈਂਕਾਂ ਨੂੰ ਗੈਰ-ਸੰਕਰਮਿਤ ਖੂਨ ਦੀ ਸਪਲਾਈ ਕਰਨ ਵਿੱਚ ਸਹਾਇਤਾ ਕਰ ਸਕਣ ਦੇ ਨਾਲ ਹੀ ਸੰਕਰਮਿਤ ਖੂਨ ਭੰਡਾਰ ਦੇ ਕਾਰਨ ਆਉਣ ਵਾਲੇ ਮਾਮਲਿਆਂ ਤੋਂ ਬਚ ਸਕਦਾ ਹੈ ਅਤੇ ਉਨ੍ਹਾਂ ਦੇ ਗੁਣਵੱਤਾ ਮਿਆਰਾਂ ਵਿੱਚ ਸੁਧਾਰ ਕਰ ਸਕਦਾ ਹੈ।

ਸ਼੍ਰੇਣੀ ਬੀ:

ਮਾਇਕਰੋ, ਸਮਾਲ ਅਤੇ ਮਿਡੀਅਮ ਉਦਯੋਗ (ਐੱਮਐੱਸਐੱਮਈ) ਸ਼੍ਰੇਣੀ ਦੇ ਅਧੀਨ ਰਾਸ਼ਟਰੀ ਟੈਕਨੋਲੋਜੀ ਪੁਰਸਕਾਰ

 

ਇਸ ਸ਼੍ਰੇਣੀ ਵਿੱਚ ਹਰੇਕ ਜੇਤੂ ਨੂੰ 15 ਲੱਖ ਰੁਪਏ ਦਾ ਪੁਰਸਕਾਰ ਉਨ੍ਹਾਂ ਐੱਮਐੱਸਐੱਮਈ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਸਵਦੇਸ਼ੀ ਤਕਨੀਕ ’ਤੇ ਅਧਾਰਿਤ ਉਤਪਾਦ ਦਾ ਸਫ਼ਲਤਾਪੂਰਵਕ ਵਪਾਰੀਕਰਣ ਕੀਤਾ ਹੈ। ਇਸ ਸਾਲ ਇਸ ਪੁਰਸਕਾਰ ਲਈ ਹੇਠ ਲਿਖੀ ਕੰਪਨੀ ਦੀ ਚੋਣ ਕੀਤੀ ਗਈ ਹੈ:-

  1. ਮੈਸਰਜ਼ ਆਈਡੀਆਫੋਰਜ਼ ਟੈਕਨੋਲੋਜੀ ਲਿਮਿਟਿਡ, ਮਹਾਰਾਸ਼ਟਰ

ਇਸ ਕੰਪਨੀ ਨੇ ਅਜਿਹੇ ਫਿਕਸਡ-ਵਿੰਗ ਵੀਟੀਓਐੱਲ ਯੂਏਵੀ-ਸਵਿਚ ਯੂਏਵੀ (ਡ੍ਰੋਨ) ਨੂੰ ਸਵਦੇਸ਼ੀ ਰੂਪ ਨਾਲ ਵਿਕਸਿਤ ਕੀਤਾ ਹੈ ਜੋ ਵਿਭਿੰਨ ਪ੍ਰਕਾਰ ਦੇ ਸੁਰੱਖਿਆ ਅਤੇ ਨਿਗਰਾਨੀ ਐਪਲੀਕੇਸ਼ਨਾਂ ਲਈ -30 ਡਿਗਰੀ ਸੈਲਸੀਅਸ ਤੋਂ +55 ਡਿਗਰੀ ਸੈਲਸੀਅਸ ਤੱਕ ਵਿਭਿੰਨ ਖੇਤਰਾਂ ਅਤੇ ਪ੍ਰਤੀਕੂਲ ਵਾਤਾਵਰਣ ਵਿੱਚ ਉਡਾਣ ਭਰ ਸਕਦਾ ਹੈ।

  1. I ਐੱਮ/ਐੱਸ ਇਲੈਕਟ੍ਰੌਨਿਕਸ ਡਿਵਾਈਸਿਜ਼ ਵਰਲਡਵਾਈਡ  II ਪ੍ਰਾਈਵੇਟ ਲਿਮਿਟਿਡ, ਮਹਾਰਾਸ਼ਟਰ।

ਇਸ ਕੰਪਨੀ ਨੇ ਅਨੁਕੂਲਿਤ ਬਿਜਲੀ ਨੁਕਸਾਨ (ਔਪਟੀਮਾਈਜ਼ਡ ਪਾਵਰ ਲਾਸ) ਦੀ ਬਿਹਤਰ ਸਥਾਨਕ ਵੰਡ ਦੇ ਨਾਲ ਜ਼ੀਰੋ ਵੈਂਟੀਲੇਟਿਡ ਇੰਡਕਸ਼ਨ ਕੈਪ ਸੀਲਿੰਗ ਉਪਕਰਣ (ਡਿਵਾਈਸ) ਵਿਕਸਿਤ ਕੀਤਾ ਹੈ।

  1. ਮੈਸਰਜ਼ ਜਿਓਟਜ਼ (ਐਕਸਆਈਓਟੀਜੇਡ) ਪ੍ਰਾਈਵੇਟ ਲਿਮਿਟਿਡ, ਕਰਨਾਟਕ (ਮਹਿਲਾਵਾਂ ਦੀ ਅਗਵਾਈ ਵਾਲੀ ਐੱਮਐੱਸਐੱਮਈ) 

ਇਸ  ਕੰਪਨੀ ਨੇ ਮੈਨੇਜਡ ਸਾਈਬਰ ਅਸ਼ੋਰੈਂਸ ਪਲੈਟਫਾਰਮ ਵਿਕਸਿਤ ਕੀਤਾ ਹੈ।

ਸ਼੍ਰੇਣੀ ਸੀ:

ਟੈਕਨੋਲੋਜੀ ਸਟਾਰਟ-ਅੱਪ ਸ਼੍ਰੇਣੀ ਦੇ ਤਹਿਤ ਰਾਸ਼ਟਰੀ ਪੁਰਸਕਾਰ

ਇਹ ਪੁਰਸਕਾਰ ਵਪਾਰੀਕਰਣ ਦੀ ਸਮਰੱਥਾ ਦੇ ਨਾਲ ਸਵਦੇਸ਼ੀ ਟੈਕਨੋਲੋਜੀ ਦੇ ਵਿਕਾਸ ਲਈ ਕਿਸੇ ਇੱਕ ਟੈਕਨੋਲੋਜੀ ਸਟਾਰਟ-ਅੱਪ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਟਰਾਫੀ ਤੋਂ ਇਲਾਵਾ ਪੁਰਸਕਾਰ ਵਿੱਚ 15 ਲੱਖ ਰੁਪਏ ਨਕਦ ਪੁਰਸਕਾਰ ਸ਼ਾਮਲ ਹੈ।

  1. ਮੈਸਰਜ਼ ਕਾਨਪੁਰ ਫਲਾਵਰ ਰੀਸਾਈਕਲਿੰਗ ਪ੍ਰਾਈਵੇਟ ਲਿਮਿਟਿਡ, ਉੱਤਰ ਪ੍ਰਦੇਸ਼

ਇਸ ਕੰਪਨੀ ਨੇ ਫੁੱਲਾਂ ਦੇ ਕਚਰੇ ਤੋਂ ਬਣੇ ਪਰੰਪਰਾਗਤ ਚਮੜੇ ਲਈ ਇੱਕ ਪਸ਼ੂ ਕੰਪੋਨੈੱਟ ਮੁਕਤ ਟਿਕਾਊ ਵਿਕਲਪ ਫਲੀਦਰ ਵਿਕਸਿਤ ਕੀਤਾ ਹੈ।

  1. ਮੈਸਰਜ਼ ਸਾਸਕੈਨ ਮੈਡੀਟੈੱਕ ਪ੍ਰਾਈਵੇਟ ਲਿਮਿਟਿਡ, ਕੇਰਲ

ਸ਼ੁਰੂਆਤੀ ਪੜਾਅ ਦੇ ਕੈਂਸਰ ਦੀ ਜਾਂਚ ਅਤੇ ਬਾਇਓਪਸੀ ਮਾਰਗਦਰਸ਼ਨ ਲਈ ਦਿੱਤਾ ਗਿਆ ਇਹ ਉਤਪਾਦ ਓਰਲ ਸਕੈਨ ਹੈਂਡਹੈਲਡ ਉਪਕਰਣ (ਡਿਵਾਈਸ) ਹੈ।

  1. ਮੈਸਰਜ਼ ਜ਼ਾਇਮਾ ( Xyma) ਐਨਾਲਿਟਿਕਸ ਪ੍ਰਾਈਵੇਟ ਲਿਮਿਟਿਡ, ਤਾਮਿਲਨਾਡੂ

ਇਸ ਕੰਪਨੀ ਨੇ ਪੈਂਟੇਟ ਅਲਟਰਾਸੋਨਿਕ ਵੇਵਗਾਈਡ ਅਧਾਰਿਤ ਟੈਕਨੋਲੋਜੀ ਦਾ ਉਪਯੋਗ ਕਰਕੇ ਉਦਯੋਗਿਕ ਐਪਲੀਕੇਸ਼ਨਾਂ  ਵਿੱਚ ਅਤਿਅੰਤ ਪ੍ਰਤੀਕੂਲ (ਚਰਮ) ਵਾਤਾਵਰਣ ਵਿੱਚ ਵੀ ਕੰਮ ਕਰ ਸਕਣ ਲਈ ਅਨੂਠੇ (ਨੋਵੇਲ) ਮਲਟੀ-ਪੈਰਾਮੀਟਰ ਸੈਂਸਿੰਗ ਦਾ ਉਤਪਾਦਨ ਕੀਤਾ ਹੈ।

  1. ਮੈਸਰਜ਼ ਵੈਲਆਰਐਕਸ (wellhx) ਟੈਕਨੋਲੌਜੀਜ਼ ਪ੍ਰਾਈਵੇਟ ਲਿਮਿਟਿਡ, ਹਰਿਆਣਾ

ਬੰਦ ਖੂਹਾਂ ਨੂੰ “ਸੁਰਜੀਤ” ਕਰਨ ਅਤੇ ਤੇਲ ਅਤੇ ਗੈਸ ਉਤਪਾਦਨ ਨੂੰ “ ਵਧਾਉਣ” ਲਈ ‘ਤੇਲ ਅਤੇ ਗੈਸ ਖੂਹਾਂ ਦੀ ਬਹਾਲੀ ਕਰਨ (ਰਿਜੁਵੇਨੇਸ਼ਨ) ਦੀ ਤਕਨੀਕ’।

ਮੈਸਰਜ਼ ਕਜ਼ੈਂਸ ਲੈਬਜ਼ ਪ੍ਰਾਈਵੇਟ ਲਿਮਿਟਡ. ਕਰਨਾਟਕ ) ਮਹਿਲਾ ਦੀ ਅਗਵਾਈ ਵਾਲਾ ਇੱਕ ਸਟਾਰਟ ਅੱਪ) ਕੰਪਨੀ ਨੇ ਆਰਟੀਫਿਸ਼ੀਅਲ ਓਲਫੈਕਸ਼ਨ ਦਾ ਉਪਯੋਗ ਕਰਕੇ ਤਾਜ਼ੇ ਭੋਜਨ ਦੇ ਜ਼ਲਦੀ ਖਰਾਬ ਹੋਣ ਦਾ ਪਤਾ ਲਗਾਉਣ ਅਤੇ ਉਸ ਦੇ ਬਾਜ਼ਾਰ ਵਿੱਚ ਜੀਵਨ-ਕਾਲ (ਸ਼ੈਲਫ-ਲਾਈਫ) ਦਾ ਪੂਰਵ-ਅਨੁਮਾਨ ਵਿਕਸਿਤ ਕੀਤਾ ਹੈ।

ਸ਼੍ਰੇਣੀ ਡੀ:

ਰਾਸ਼ਟਰੀ ਟੈਕਨੋਲੋਜੀ ਪੁਰਸਕਾਰ-ਟ੍ਰਾਂਸਲੇਸ਼ਨਲ ਰਿਸਰਚ

ਇਹ ਪੁਰਸਕਾਰ ਨਵੀਨ ਸਵਦੇਸ਼ੀ ਟੈਕਨੋਲੋਜੀਆਂ ਦੇ ਵਪਾਰੀਕਰਣ ਵਿੱਚ ਮਹਿਲਾ/ਵਿਗਿਆਨਿਕ/ਉੱਦਮੀ ਦੇ ਉਤਕ੍ਰਿਸ਼ਟ ਯੋਗਦਾਨ ਲਈ ਦਿੱਤਾ ਜਾਂਦਾ ਹੈ।

ਪ੍ਰੋ. ਗੋਵਿੰਦਰਾਜੂ ਥਿਮਈਆ

 

ਨਵੀਵ ਸਵਦੇਸ਼ੀ ਟੈਕਨੋਲੋਜੀਆਂ ਦੇ ਵਪਾਰੀਕਰਣ ਵਿੱਚ ਵਿਗਿਆਨਿਕ ਦੇ ਉਤਕ੍ਰਿਸ਼ਟ ਯੋਗਦਾਨ ਦੇ ਲਈ ਪ੍ਰੋਫੈਸਰ ਗੋਵਿੰਦਰਾਜੂ ਨੇ ਅਲਜ਼ਾਈਮਰ ਰੋਗ ਦੇ ਇਲਾਜ ਲਈ ਇੱਕ ਨਵੀਂ ਦਵਾਈ ਟੀਜੀਆਰ63 ਵਿਕਸਿਤ ਕੀਤੀ ਹੈ।

ਸ਼੍ਰੇਣੀ ਈ:

ਰਾਸ਼ਟਰੀ ਟੈਕਨੋਲੋਜੀ ਪੁਰਸਕਾਰ- ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ

ਵੱਖ-ਵੱਖ ਤਕਨੀਕੀ ਖੇਤਰਾਂ ਵਿੱਚ ਨਵੀਨ, ਟੈਕਨੋਲੋਜੀ ਸੰਚਾਲਿਤ ਗਿਆਨ, ਗਹਿਣ ਸਟਾਰਟ-ਅੱਪ ਉੱਦਮਾਂ ਨੂੰ ਉਤਸ਼ਾਹਿਤ ਕਰਨ ਲਈ ਤਕਨੀਕੀ-ਉੱਦਮਤਾ ਵਿਕਾਸ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ‘ਟੀ-ਹਬ ਫਾਊਂਡੇਸ਼ਨ, ਤੇਲੰਗਾਨਾ ਨੂੰ ਪ੍ਰਦਾਨ ਕੀਤਾ ਗਿਆ ਹੈ।

ਟੀ-ਹੱਬ (ਟੈਕਨੋਲੋਜੀ ਹੱਬ) ਇੱਕ ਇਨੋਵੇਸ਼ਨ ਹੱਬ ਅਤੇ ਈਕੋਸਿਸਟਮ ਪ੍ਰਦਾਤਾ (ਈਕੋਸਿਸਟਮ ਇਨਏਬਲਰ) ਹੈ। ਹੈਦਰਾਬਾਦ, ਭਾਰਤ ਵਿੱਚ ਸਥਿਤ ਇਹ ਟੀ-ਹੱਬ ਭਾਰਤ ਦੇ ਮੋਹਰੀ ਇਨੋਵੇਸ਼ਨ ਈਕੋਸਿਸਟਮ ਦੀ ਅਗਵਾਈ ਕਰਦਾ ਹੈ ਅਤੇ ਇਹ ਵਿਸ਼ਵ ਦਾ ਸਭ ਤੋਂ ਵੱਡਾ ਇਨੋਵੇਸ਼ਨ ਕੈਂਪਸ ਹੈ।

*****

ਐੱਸਐੱਨਸੀ/ਪੀਕੇ/ਐੱਸਐੱਮ


(Release ID: 1924241) Visitor Counter : 176