ਬਿਜਲੀ ਮੰਤਰਾਲਾ
azadi ka amrit mahotsav g20-india-2023

ਊਰਜਾ ਸਰੋਤਾਂ ਵਿੱਚ ਬਦਲਾਅ ’ਤੇ ਕਾਰਜਸਮੂਹ (ਈਟੀਡਬਲਿਊਜੀ) ਦੀ ਤੀਸਰੀ ਮੀਟਿੰਗ 15 ਤੋਂ 17 ਮਈ, 2023 ਤੱਕ ਮੁੰਬਈ ਵਿੱਚ ਆਯੋਜਿਤ ਕੀਤੀ ਜਾਵੇਗੀ

Posted On: 11 MAY 2023 4:10PM by PIB Chandigarh

ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਊਰਜਾ ਸਰੋਤਾਂ ਵਿੱਚ ਬਦਲਾਅ ’ਤੇ ਕਾਰਜਸਮੂਹ (ਈਟੀਡਬਲਿਊਜੀ) ਦੀ ਤੀਸਰੀ ਮੀਟਿੰਗ 15 ਤੋਂ 17 ਮਈ, 2023 ਤੱਕ ਮੁੰਬਈ ਵਿੱਚ ਆਯੋਜਿਤ ਕੀਤੀ ਜਾਵੇਗੀ। ਤਿੰਨ ਦਿਨਾਂ ਮੀਟਿੰਗ ਵਿੱਚ ਜੀ20 ਮੈਂਬਰ ਦੇਸ਼ਾਂ, ਵਿਸ਼ੇਸ਼ ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ), ਵਿਸ਼ਵ ਬੈਂਕ ਅਤੇ ਵਿਸ਼ਵ ਊਰਜਾ ਪਰਿਸ਼ਦ ਜਿਹੇ ਅੰਤਰਰਾਸ਼ਟਰੀ ਸੰਗਠਨਾਂ ਦੇ 100 ਤੋਂ ਵਧ ਪ੍ਰਤੀਨਿਧੀ ਸ਼ਾਮਲ ਹੋਣਗੇ। ਮੀਟਿੰਗ ਵਿੱਚ ਪ੍ਰਾਥਮਿਕਤਾ ਵਾਲੇ ਖੇਤਰਾਂ ’ਤੇ ਚਰਚਾ ਅਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਮੀਟਿੰਗ ਦੀ ਪ੍ਰਧਾਨਗੀ ਈਟੀਡਬਲਿਊਜੀ ਪ੍ਰਧਾਨ ਅਤੇ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਆਲੋਕ ਕੁਮਾਰ ਦੁਆਰਾ ਕੀਤੀ ਜਾਵੇਗੀ। ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਭੂਪੇਂਦਰ ਸਿੰਘ ਭੱਲਾ: ਖਾਨ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਅਤੇ ਕੋਲਾ ਮੰਤਰਾਲੇ ਦੇ ਸਕੱਤਰ ਸ਼੍ਰੀ ਅੰਮ੍ਰਿਤ ਲਾਲ ਮੀਣਾ ਵੀ ਮੀਟਿੰਗ ਅਤੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਣਗੇ।

ਮੀਟਿੰਗ ਦੇ ਉਦਘਾਟਨ ਦੇ ਦਿਨ ਭਾਰਤ ਸਰਕਾਰ ਦੇ ਰੇਲ, ਕੋਲਾ ਅਤੇ ਖਾਨ ਰਾਜ ਮੰਤਰੀ ਸ਼੍ਰੀ ਰਾਓ ਸਾਹਿਬ ਦਾਨਵੇ ਵਿਸ਼ੇਸ਼ ਸੰਬੋਧਨ ਪੇਸ਼ ਕਰਨਗੇ।

ਭਾਰਤ ਦੀ ਪ੍ਰੈਜ਼ੀਡੈਂਸੀ ਦੇ ਤਹਿਤ ਉਪਰੋਕਤ ਲਿਖੇ ਛੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਸ਼ਾਮਲ ਹਨ (i) ਟੈਕਨੋਲੋਜੀ ਅੰਤਰ ਦਾ ਸਮਾਧਾਨ ਕਰਕੇ ਊਰਜਾ ਸਰੋਤਾਂ ਵਿੱਚ ਬਦਲਾਅ (ii) ਊਰਜਾ ਸਰੋਤਾਂ ਵਿੱਚ ਬਦਲਾਅ ਲਈ ਘੱਟ ਲਾਗਤ ’ਤੇ ਵਿੱਤਪੋਸ਼ਣ ਸੁਵਿਧਾ (iii) ਊਰਜਾ ਸੁਰੱਖਿਆ ਅਤੇ ਵਿਭਿੰਨ ਸਪਲਾਈ ਚੇਨ (iv) ਊਰਜਾ ਕੁਸ਼ਲਤਾ, ਉਦਯੋਗਾਂ ਤੋਂ ਘੱਟ ਕਾਰਬਨ ਨਿਕਾਸ ਲਈ ਬਦਲਾਅ ਅਤੇ ਜ਼ਿੰਮੇਦਾਰ ਖਪਤ (v) ਭਵਿੱਖ ਲਈ ਈਂਧਣ (3 ਐੱਫ) ਅਤੇ (vi) ਸਵੱਛ ਊਰਜਾ ਤੱਕ ਸਰਵਭੌਮਿਕ ਪਹੁੰਚ ਅਤੇ ਊਰਜਾ ਸਰੋਤਾਂ ਵਿੱਚ ਬਦਲਾਅ ਦੇ ਨਿਆਂਪੂਰਨ, ਕਿਫਾਇਤੀ ਅਤੇ ਸਮਾਵੇਸ਼ੀ ਉਪਾਅ।

ਸਮਾਨ, ਸਾਂਝਾ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਮੂਹਿਕ ਕਾਰਜਾਂ ਦੀ ਪਹਿਚਾਣ ਕਰਨ ਦੇ ਸੰਦਰਭ ਵਿੱਚ ਬੰਗਲੁਰੂ ਅਤੇ ਗਾਂਧੀਨਗਰ ਵਿੱਚ ਆਯੋਜਿਤ ਪਹਿਲੀ ਦੋ ਈਟੀਡਬਲਿਊਜੀ ਮੀਟਿੰਗਾਂ ਵਿੱਚ ਹੋਈ ਚਰਚਾ ਅਤੇ ਵਿਚਾਰ-ਵਟਾਂਦਰਾ ਨੂੰ ਮੁੰਬਈ ਵਿੱਚ ਅੱਗੇ ਵਧਾਇਆ ਜਾਵੇਗਾ।

ਇਸ ਮੀਟਿੰਗ ਦੇ ਨਾਲ-ਨਾਲ ਅੱਠ ਪੂਰਕ ਆਯੋਜਨ ਵੀ ਹੋਣਗੇ-‘ਘੱਟ ਲਾਗਤ ’ਤੇ ਅੰਤਰਰਾਸ਼ਟਰੀ ਵਿੱਤ ਨੂੰ ਜੁਟਾਉਣ ਦੇ ਉਦੇਸ਼ ਨਾਲ ਐੱਮਡੀਬੀ ਦੇ ਨਾਲ ਵਰਕਸ਼ਾਪ,’ ‘ਊਰਜਾ-ਸਰੋਤਾਂ ਵਿੱਚ ਨਿਆਂਸੰਗਤ ਬਦਲਾਅ ਲਈ ਰੋਡਮੈਪ ਵਿਸ਼ੇ’ ’ਤੇ ਸੈਮੀਨਾਰ, ‘ਬਾਇਓਫਿਊਲ ’ਤੇ ਸੈਮੀਨਾਰ,’ ‘ ਔਫ ਸ਼ੋਰ ਵਿੰਡ ’ਤੇ ਸੈਮੀਨਾਰ,’ ‘ਅਜਿਹੇ ਖੇਤਰ, ਜਿੱਥੇ ਕਾਰਬਨ ਨਿਕਾਸ ਨੂੰ ਘੱਟ ਕਰਨਾ ਕਠਿਨ ਹੈ, ਨਾਲ ਜੁੜੀ ਗਲੋਬਲ ਨੀਤੀਆਂ ਅਤੇ ਵਧੀਆ ਤੌਰ-ਤਰੀਕਿਆਂ ਨੂੰ ਸਾਂਝਾ ਕਰਨਾ,’ ‘ਸਵੱਛ ਊਰਜਾ ਸਰੋਤਾਂ ਵਿੱਚ ਬਦਲਾਅ ਲਈ ਐੱਸਐੱਮਆਰ ’ਤੇ ਸੈਮੀਨਾਰ,’ ਊਰਜਾ ਸਰੋਤਾਂ ਵਿੱਚ ਬਦਲਾਅ ਦੇ ਜੀ20 ਈਟੀਡਬਲਿਊਜੀ ਅਤੇ ਬੀ20 ਭਾਰਤ ਊਰਜਾ  ਪਰਿਪੇਖ ਦੇ ਤੌਰ-ਤਰੀਕਿਆਂ ਦੇ ਵਿੱਚ ਤਾਲਮੇਲ’ ਅਤੇ ਊਰਜਾ ਕੁਸ਼ਲਤਾ ਪ੍ਰੋਗਰਾਮ ਵਿੱਚ ਤੇਜ਼ੀ ਲਿਆਉਣਾ ਅਤੇ ਊਰਜਾ ਕੁਸ਼ਲ ਜੀਵਨ ਨੂੰ ਉਤਸ਼ਾਹਿਤ ਕਰਨਾ।’

ਭਾਰਤ ਦੀ ਪ੍ਰੈਜ਼ੀਡੈਂਸੀ ਦੇ ਅਧੀਨ, ਚਾਰ ਈਟੀਡਬਲਿਊਜੀ ਮੀਟਿੰਗਾਂ, ਵੱਖ-ਵੱਖ ਸਾਈਡ ਇਵੈਂਟਸ ਅਤੇ ਇੱਕ ਮੰਤਰੀ ਪੱਧਰੀ ਮੀਟਿੰਗ ਦੀ ਯੋਜਨਾ ਤਿਆਰ ਕੀਤੀ ਗਈ ਹੈ।

ਭਾਰਤ ਦੀ ਜੀ20 ਪ੍ਰੈਜ਼ੀਡੈਂਸੀ, ਪਿਛਲੇ ਪ੍ਰਧਾਨਾਂ ਦੇ ਪ੍ਰਯਾਸਾਂ ਅਤੇ ਨਤੀਜਿਆਂ, ਜਿਨ੍ਹਾਂ ਦੇ ਤਹਿਤ ਸਵੱਛ ਊਰਜਾ ਸਰੋਤਾਂ ਵਿੱਚ ਬਦਲਾਅ ਲਈ ਗਲੋਬਲ ਸਹਿਯੋਗ ਨੂੰ ਸਫ਼ਲਤਾਪੂਰਵਕ ਅੱਗੇ ਵਧਾਇਆ ਗਿਆ ਹੈ ਅਤੇ ਇਸ ਨੂੰ ਟਿਕਾਊ ਆਰਥਿਕ ਵਿਕਾਸ ਦੇ ਏਜੰਡੇ ਲਈ ਕੇਂਦਰ ਬਣਾ ਦਿੱਤਾ ਗਿਆ ਹੈ, ਨੂੰ ਹੋਰ ਅੱਗੇ ਵਧਾਏਗੀ।

****

ਐੱਮਐੱਮ/ਐੱਸਸੀ/ਸੋਰਸ:ਈਟੀਡਬਲਿਊਜੀ ਸਕੱਤਰੇਤ/ਪੀਐੱਮ(Release ID: 1923717) Visitor Counter : 59