ਇਸਪਾਤ ਮੰਤਰਾਲਾ
azadi ka amrit mahotsav

ਅਗਲੇ ਦਸ ਵਰ੍ਹਿਆਂ ਵਿੱਚ ਆਇਰਨ ਅਤੇ ਸਟੀਲ ਖੇਤਰ ਦਾ ਟਿਕਾਊ ਵਿਕਾਸ ਕਰਨ ਲਈ ਇੱਕ ਵਿਆਪਕ ਮੱਧ-ਮਿਆਦ ਦੇ ਖੋਜ ਅਤੇ ਵਿਕਾਸ ਰੋਡਮੈਪ ਅਤੇ ਕਾਰਜ ਯੋਜਨਾ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਮੀਟਿੰਗ ਦਾ ਆਯੋਜਨ ਕੀਤਾ ਗਿਆ

Posted On: 11 MAY 2023 6:45PM by PIB Chandigarh

 

ਸਟੀਲ ਮੰਤਰਾਲੇ ਦੁਆਰਾ 11 ਮਈ 2023 ਨੂੰ ਸਟੀਲ ਸਕੱਤਰ ਸ਼੍ਰੀ ਐੱਨ.ਐੱਨ. ਸਿਨਹਾ ਦੀ ਪ੍ਰਧਾਨਗੀ ਵਿੱਚ ਅਗਲੇ ਦਸ ਵਰ੍ਹਿਆਂ ਵਿੱਚ ਆਇਰਨ ਅਤੇ ਸਟੀਲ ਖੇਤਰ ਦਾ ਟਿਕਾਊ ਵਿਕਾਸ ਕਰਨ ਲਈ ਇੱਕ ਵਿਆਪਕ ਮੱਧ ਮਿਆਦ ਦੇ ਖੋਜ ਅਤੇ ਵਿਕਾਸ ਰੋਡਮੈਪ ਅਤੇ ਕਾਰਜ ਯੋਜਨਾ ਤਿਆਰ ਕਰਨ ਲਈ ਇੱਕ ਵਿਚਾਰ-ਵਟਾਂਦਰਾ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸਟੀਲ ਇੰਡਸਟਰੀ, ਅਕਾਦਮਿਕ, ਖੋਜ ਪ੍ਰਯੋਗਸ਼ਾਲਾਵਾਂ, ਡਿਜ਼ਾਈਨ ਅਤੇ ਇੰਜੀਨੀਅਰਿੰਗ ਕੰਪਨੀਆਂ ਅਤੇ ਹੋਰ ਸਬੰਧਿਤ ਮੰਤਰਾਲਿਆਂ/ਵਿਭਾਗਾਂ ਜਿਵੇਂ ਡੀਐੱਸਟੀ, ਡੀਐੱਸਆਈਆਰ, ਡੀਆਰਡੀਓ ਆਦਿ ਦੇ ਹਿੱਤਧਾਰਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਵਿਚਾਰ-ਵਟਾਂਦਰਾ ਮੀਟਿੰਗ ਦਾ ਸੰਚਾਲਨ ਡਾ. ਇੰਦਰਨੀਲ ਚਟੋਰਾਜ, ਨੈਸ਼ਨਲ ਮੈਟਾਲਰਜੀਕਲ ਲੈਬੋਰਟਰੀ (ਸੀਐੱਸਆਈਆਰ-ਐੱਨਐੱਮਐੱਲ) ਜਮਸ਼ੇਦਪੁਰ ਦੇ ਸਾਬਕਾ ਡਾਇਰੈਕਟਰ ਅਤੇ ਸ਼੍ਰੀਮਤੀ ਰੁਚਿਕਾ ਚੌਧਰੀ ਗੋਵਿਲ, ਸਟੀਲ ਮੰਤਰਾਲੇ ਦੀ ਵਧੀਕ ਸਕੱਤਰ ਨੇ ਕੀਤਾ।

ਇਹ ਮੀਟਿੰਗ ਖੋਜ ਅਤੇ ਵਿਕਾਸ ਦੀ ਜ਼ਰੂਰਤਾਂ ’ਤੇ ਚਰਚਾ ਦੇ ਨਾਲ ਸ਼ੁਰੂ ਹੋਈ, ਜਿਨ੍ਹਾਂ ਨੂੰ ਦੇਸ਼ ਦੇ ਸਟੀਲ ਖੇਤਰ ਦੇ ਲੰਬੇ ਸਮੇਂ ਦਾ ਟਿਕਾਊ ਵਿਕਾਸ ਕਰਨ ਲਈ ਇੱਕ ਆਮ ਮੰਚ ਦੇ ਰੂਪ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਇਸ ਵਿੱਚ ਖੋਜ ਲਈ ਪਹਿਚਾਣੇ ਗਏ ਪ੍ਰਮੁੱਖ ਖੇਤਰਾਂ ਵਿੱਚ ਲੋਹੇ ਅਤੇ ਡਿਪਾਜ਼ਿਟ ਦੇ ਲਾਭ, ਕੋਲੇ ਦਾ ਪ੍ਰੋਸੈਸਿੰਗ, ਕਾਰਬਨ ਕੈਪਚਰ ਅਤੇ ਉਪਯੋਗ, ਸਟੀਲ ਉਦਯੋਗ ਦੀ ਰਹਿੰਦ-ਖੂੰਹਦ ਜਿਹੇ ਸਟੀਲ ਸਲੈਗ ਦਾ ਉਪਯੋਗ, ਡੀਕਾਰਬੋਨਾਈਜ਼ੇਸ਼ਨ ਟੈਕਨੋਲੋਜੀ, ਆਇਰਨ ਅਤੇ ਸਟੀਲ ਬਣਾਉਣ ਦੇ ਕੁਝ ਖੇਤਰਾਂ ਵਿੱਚ ਕੋਕ/ਕੋਲੇ ਨੂੰ ਪ੍ਰਤੀਸਥਾਪਿਤ ਕਰਨ ਲਈ ਬਾਇਓ-ਚਾਰ ਦਾ ਉਪਯੋਗ ਅਤੇ ਮਾਧਿਅਮਿਕ ਸਟੀਲ ਖੇਤਰ ਲਈ ਵਿਸ਼ੇਸ਼ ਚੁਣੌਤੀਆਂ ਅਤੇ ਮੁੱਦਿਆਂ ਦਾ ਸਮਾਧਾਨ ਕਰਨ ਲਈ ਖੋਜ ਅਤੇ ਵਿਕਾਸ ਸ਼ਾਮਲ ਹਨ।

ਸਟੀਲ ਸੈਕਟਰ ਵਿੱਚ ਖੋਜ ਅਤੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਾਲਮੇਲ ਅਤੇ ਸਹਿਯੋਗੀ ਖੋਜ ਨੂੰ ਪੂਰਾ ਕਰਨ ਲਈ ਉਦਯੋਗ, ਖੋਜ ਪ੍ਰਯੋਗਸ਼ਾਲਾਵਾਂ ਅਤੇ ਅਕਾਦਮਿਕ ਇੰਟਰਫੇਸ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਅਤੇ ਸਾਧਨਾਂ ਦੀ ਪਹਿਚਾਣ ਕਰਨ ’ਤੇ ਚਰਚਾ ਕੀਤੀ ਗਈ। ਇਸ ਤੋਂ ਬਾਅਦ, ਇਹ ਸੁਨਿਸ਼ਚਿਤ ਕਰਨ ਦੇ ਉਪਾਵਾਂ ਅਤੇ ਸਾਧਾਨਾਂ ’ਤੇ ਚਰਚਾ ਕੀਤੀ ਗਈ ਕਿ ਖੋਜ ਅਤੇ ਵਿਕਾਸ  ਰਾਹੀਂ ਪੈਦਾ ਆਈਪੀ ਭਾਰਤ ਵਿੱਚ ਪੂਰੇ ਸਟੀਲ ਖੇਤਰ ਲਈ ਉਪਲਬਧ ਹਨ ਅਤੇ ਖੋਜ ਤੇ ਵਿਕਾਸ ਰਾਹੀਂ ਪੈਦਾ ਆਈਪੀ ਨੂੰ ਵਾਸਤਵਿਕ ਪ੍ਰਕਿਰਿਆਵਾਂ ਦੇ ਵਿਕਾਸ ਵਿੱਚ ਕਿਵੇਂ ਅਪਣਾਇਆ ਜਾ ਸਕਦਾ ਹੈ ਅਤੇ ਪ੍ਰਕਿਰਿਆਵਾਂ ਲਈ ਜ਼ਰੂਰੀ ਮਸ਼ੀਨਰੀ ਅਤੇ ਪਲਾਂਟ ਦੇ ਵਿਕਾਸ ਅਤੇ ਉਤਪਾਦਨ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਨਾਲ, ਖੋਜ ਅਤੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਲਈ ਜ਼ਰੂਰੀ ਖੋਜ ਅਤੇ ਵਿਕਾਸ ਫੰਡਾਂ ਅਤੇ ਸੰਸਥਾਗਤ ਵਿਕਾਸ ਦੀ ਜ਼ਰੂਰਤਾਂ ਅਤੇ ਸਰੋਤਿਆਂ ’ਤੇ ਵੀ ਚਰਚਾ ਕੀਤੀ ਗਈ। 

ਵੱਖ-ਵੱਖ ਏਕੀਕ੍ਰਿਤ ਸਟੀਲ ਪਲਾਂਟ ਅਤੇ ਸਟੀਲ ਸੀਪੀਐੱਸਈ ਪੂਰੇ ਖੇਤਰ ਦੁਆਰਾ ਸਹਿਯੋਗਾਤਮਕ ਉਪਯੋਗ ਲਈ ਆਪਣੀਆਂ ਸੁਵਿਧਾਵਾਂ ਨੂੰ ਸਾਂਝਾ ਕਰਨ ਲਈ ਸਾਹਮਣੇ ਆਏ। ਪੂਰੀ ਚਰਚਾ ਦਾ ਵਿਸ਼ਾ ਰਾਸ਼ਟਰੀ ਪ੍ਰਾਥਮਿਕਤਾਵਾਂ ਨੂੰ ਤੇਜ਼ੀ ਨਾਲ ਸਬੰਧਿਤ ਕਰਨ ਲਈ ਸਰਵੋਤਮ ਸੰਭਵ ਉਪਯੋਗ ਲਈ ਦੁਰਲੱਭ ਰਾਸ਼ਟਰੀ ਖੋਜ ਅਤੇ ਵਿਕਾਸ ਸਰੋਤਾਂ ਨੂੰ ਲਾਗੂ ਕਰਨਾ ਰਿਹਾ ਅਤੇ ਨਾਲ ਹੀ ਆਇਰਨ ਅਤੇ ਸਟੀਲ ਦਾ ਨਿਰਮਾਣ ਕਰਨ ਦੇ ਵੱਖ-ਵੱਖ ਖੇਤਰਾਂ ਵਿੱਚ ਤਕਨੀਕੀ ਨੂੰ ਪ੍ਰਾਪਤ ਕਰਨਾ ਰਿਹਾ। 

ਹਿੱਤਧਾਰਕਾਂ ਨੂੰ ਉਨ੍ਹਾਂ ਦੇ ਦੁਆਰਾ ਕੀਮਤੀ ਜਾਣਕਾਰੀ ਪ੍ਰਦਾਨ ਕਰਨ ਲਈ ਧੰਨਵਾਦ ਦਿੰਦੇ ਹੋਏ, ਜਿਨ੍ਹਾਂ ਨੇ ਇਸ ਮਾਮਲੇ ’ਤੇ ਅੱਗੇ ਗੱਲਬਾਤ ਕਰਨ ਲਈ ਇੱਕ ਜ਼ਮੀਨ ਤਿਆਰ ਕੀਤੀ ਗਈ, ਸਟੀਲ ਸਕੱਤਰ ਨੇ ਕਿਹਾ ਕਿ ਭਵਿੱਖ ਵਿੱਚ ਪ੍ਰਾਥਮਿਕਤਾ ਦੇ ਅਧਾਰ ’ਤੇ ਕੀਤੇ ਜਾਣ ਵਾਲੇ ਰੋਡਮੈਪ/ਆਰ ਐਂਡ ਡੀ ਪ੍ਰੋਗਰਾਮਾਂ ਲਈ ਉਨ੍ਹਾਂ ਤੋਂ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ। ਪਹਿਚਾਣ ਕੀਤੇ ਗਏ ਖੋਜ ਅਤੇ ਵਿਕਾਸ ਪ੍ਰੋਗਰਾਮਾਂ ਅਤੇ ਉਨ੍ਹਾਂ ਦੀ ਲਾਗਤ ਦੇ ਅਧਾਰ ’ਤੇ ਸਟੀਲ ਮੰਤਰਾਲਾ ਵਿੱਤਪੋਸ਼ਣ ਦੇ ਸਰੋਤਿਆਂ ਦੇ ਨਾਲ-ਨਾਲ ਸਾਰਿਆਂ ਪਹਿਲਾਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਈਕੋਸਿਸਟਮ ਦੀ ਪਹਿਚਾਣ/ਸੁਵਿਧਾ ਪ੍ਰਦਾਨ ਕਰੇਗਾ।

****

ਏਐੱਲ/ਏਕੇਐੱਨ


(Release ID: 1923714) Visitor Counter : 109


Read this release in: English , Urdu , Hindi