ਸੱਭਿਆਚਾਰ ਮੰਤਰਾਲਾ
ਪੰਜਾਬ ਦੇ 45 ਮੈਂਬਰੀ ਵਫ਼ਦ ਨੇ ‘ਯੁਵਾ ਸੰਗਮ’ ਪ੍ਰੋਗਰਾਮ ਦੇ ਤਹਿਤ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ
ਮਹਾਰਾਸ਼ਟਰ ਦੇ ਰਾਜਪਾਲ ਨੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਅਤੇ ਕੌਸ਼ਲ ਪ੍ਰਾਪਤ ਕਰਨ ਤੇ ਆਪਣੇ ਚੁਣੇ ਹੋਏ ਖੇਤਰਾਂ ਰਾਹੀਂ ਰਾਸ਼ਟਰ ਦੀ ਸੇਵਾ ਕਰਨ ਦਾ ਸੁਝਾਅ ਦਿੱਤਾ
Posted On:
09 MAY 2023 5:33PM by PIB Chandigarh
ਪੰਜਾਬ ਦੇ 45 ਨੌਜਵਾਨਾਂ ਦੇ ਇੱਕ ਸਮੂਹ ਨੇ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਪਹਿਲ ‘ਯੁਵਾ ਸੰਗਮ’ ਦੇ ਤਹਿਤ ਇੱਕ ਹਿੱਸੇ ਦੇ ਰੂਪ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ ਨਾਲ ਅੱਜ (9 ਮਈ, 2023) ਮੁੰਬਈ ਦੇ ਰਾਜਭਵਨ ਵਿੱਚ ਆਪਸੀ ਗੱਲਬਾਤ ਕੀਤੀ।
ਰਾਜਪਾਲ ਨੇ ਵਿਦਿਆਰਥੀਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਅਤੇ ਪੰਜਾਬ ਨੇ ਦੇਸ਼ ਦੇ ਸੁਤੰਤਰਤਾ ਅੰਦੋਲਨ ਦੇ ਦੌਰਾਨ ਅਧਿਆਤਮਿਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨਾਂ ਅਤੇ ਗਹਿਰੇ ਸਹਿਯੋਗ ਦੀ ਇੱਕ ਲੰਬੀ ਪਰੰਪਰਾ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਇਨ੍ਹਾਂ ਦੋਨਾਂ ਰਾਜਾਂ ਵਿੱਚ ਭੂਗੌਲਿਕ ਰੂਪ ਨਾਲ 1500 ਕਿਲੋਮੀਟਰ ਤੋਂ ਵੀ ਅਧਿਕ ਦੀ ਦੂਰੀ ਹੈ, ਪੰਜਾਬ ਅਤੇ ਮਹਾਰਾਸ਼ਟਰ ਸਿਸਟਮ ਸਟੇਟ ਹਨ।
ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਹਮੇਸ਼ ਬੈਸ ਨੇ ਪੰਜਾਬ ਦੇ ਵਿਦਿਆਰਥੀ ਵਫ਼ਦ ਨੂੰ ਦੱਸਿਆ ਕਿ ਸੰਤ ਨਾਮਦੇਵ ਨੇ ਮਹਾਰਾਸ਼ਟਰ ਤੋਂ ਪੰਜਾਬ ਦੀ ਯਾਤਰਾ ਕੀਤੀ ਸੀ ਜਦੋ ਕਿ ਸਿੱਖਾਂ ਦੇ 10ਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਵਿੱਚ ਕੁਝ ਵਰ੍ਹੇ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਬਿਤਾਏ ਸਨ।
ਰਾਜਪਾਲ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਪੰਜਾਬ ਨੇ ਰਾਸ਼ਟਰ ਨੂੰ ਭਗਤ ਸਿੰਘ ਅਤੇ ਰਾਜਗੁਰੂ ਜਿਹੇ ਮਹਾਨ ਯੋਧਾ ਅਤੇ ਕ੍ਰਾਂਤੀਕਾਰੀ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਪੰਜਾਬ ਦੇ ਕਈ ਯੁਵਾ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਦੇ ਹਨ। ਰਾਜਪਾਲ ਨੇ ਪੰਜਾਬ ਦੇ ਵਿਦਿਆਰਥੀਆਂ ਸਿੱਖਿਆ ਅਤੇ ਕੌਸ਼ਲ ਪ੍ਰਾਪਤ ਕਰਨ, ਬੁਰੀਆਂ ਆਦਤਾਂ ਤੋਂ ਦੂਰ ਰਹਿਣ ਅਤੇ ਆਪਣੇ ਚੁਣੇ ਹੋਏ ਖੇਤਰਾਂ ਰਾਹੀਂ ਰਾਸ਼ਟਰ ਦੀ ਸੇਵਾ ਕਰਨ ਦੀ ਅਪੀਲ ਕੀਤੀ।
ਰਾਜਪਾਲ ਨੇ ਵਿਦਿਆਰਥੀਆਂ ਨੂੰ ਦੇਸ਼ ਭਰ ਵਿੱਚ ਦੌਰਾ ਕਰਕੇ, ਅਲੱਗ-ਅਲੱਗ ਰਾਜਾਂ ਦੇ ਭੋਜਨ, ਭਾਸ਼ਾ ਅਤੇ ਸੰਸਕ੍ਰਿਤੀ ਦੀ ਵਿਵਿਧਤਾ ਦੀ ਪ੍ਰਸ਼ੰਸਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੋਬਾਈਲ ਅਤੇ ਲੈਪਟੌਪ ਦੇ ਕਾਰਨ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਦੇ ਵਿਭਿੰਨ ਖੇਤਰਾਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਜਿਸ ਨਾਲ ਕਿ ਸੰਪ੍ਰੋਸ਼ਣ ਵਿੱਚ ਵਾਧਾ ਹੋਵੇਗਾ ਅਤੇ ਉਹ ਬਹੁਤ ਕੁਝ ਨਵਾਂ ਸਿਖਣਗੇ।
ਮਹਾਰਾਸ਼ਟਰ ਦੇ ਦੌਰੇ ’ਤੇ ਆਏ ਨੌਜਵਾਨਾਂ ਨੇ ਰਾਜਪਾਲ ਨੂੰ ਆਪਣੇ ਅਨੁਭਵਾਂ ਅਤੇ ਕਿਸ ਪ੍ਰਕਾਰ ਉਨ੍ਹਾਂ ਨੇ ਰਾਜ ਦੇ ਵਿਅੰਜਨ ਅਤੇ ਸੰਸਕ੍ਰਿਤੀ ਨੂੰ ਪਸੰਦ ਕੀਤਾ, ਬਾਰੇ ਦੱਸਿਆ।
ਪੰਜਾਬ ਤੋਂ ਮਹਾਰਾਸ਼ਟਰ ਦੇ ਦੌਰੇ ’ਤੇ ਆਏ ਨੌਜਵਾਨਾਂ ਦੀ ਯਾਤਰਾਂ ਦਾ ਤਾਲਮੇਲ ਆਈਆਈਟੀ, ਬੰਬੇ ਦੁਆਰਾ ਕੀਤਾ ਜਾ ਰਿਹਾ ਹੈ। ਇਸ ਗਿਆਨਵਰਧਕ ਯਾਤਰਾ ਦਾ ਉਦੇਸ਼ ਨੌਜਵਾਨਾਂ ਨੂੰ ਟੂਰਿਜ਼ਮ ਪਰੰਪਰਾ, ਵਿਕਾਸ, ਟੈਕਨੋਲੋਜੀ ਅਤੇ ਲੋਕਾਂ ਨੂੰ ਲੋਕਾਂ ਦੇ ਸਪੰਰਕ ਦੇ ਖੇਤਰਾਂ ਵਿੱਚ ਇੱਕ ਵਿਆਪਕ, ਬਹੁਆਯਾਮੀ ਅਨੁਭਵ ਪ੍ਰਦਾਨ ਕਰਨਾ ਹੈ।
ਇਸ ਅਵਸਰ ’ਤੇ ਆਲ ਇੰਡੀਆ ਕੌਂਸਲ ਆਵ੍ ਟੈਕਨੀਕਲ ਐਜੂਕੇਸ਼ਨ ਦੇ ਚੇਅਰਮੈਨ ਪ੍ਰੋ. ਟੀ.ਜੀ. ਸੀਤਾਰਾਮ, ਆਈਆਈਟੀ, ਬੰਬੇ ਦੇ ਡਾਇਰੈਕਟਰ ਸ਼ੁਭਾਸ਼ੀਸ਼ ਚੌਧਰੀ, ‘ਯੁਵਾ ਸੰਗਮ’ ਦੇ ਕੋਆਰਡੀਨੇਟਰ ਪ੍ਰੋ. ਮੰਜੇਸ਼ ਹਨਾਵਲ, ਪ੍ਰੋ. ਸੁਰੇਂਦਰ ਨਾਇਕ, ਆਈਆਈਟੀ ਰਜਿਸਟਰਾਰ ਗਣੇਸ਼ ਭੋਰਕਡੇ, ਐੱਨਆਈਟੀ ਜਲਧੰਰ ਦੇ ਫੈਕਲਟੀ ਮੈਂਬਰ ਵੀ ਉਪਸਥਿਤ ਸਨ।
ਮਹਾਰਾਸ਼ਟਰ ਦੇ 35 ਨੌਜਵਾਨ ਅਤੇ ਦਾਦਰਾ ਨਾਗਰ ਹਵੇਲੀ, ਦਮਨ ਦਿਊ ਦੇ 10 ਨੌਜਵਾਨ ਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਪਹਿਲ ‘ਯੁਵਾ ਸੰਗਮ’ ਪ੍ਰੋਗਰਾਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਐੱਨਆਈਟੀ ਜਲੰਧਰ ਦਾ ਦੌਰਾ ਕਰ ਰਹੇ ਹਨ। ਇਸ ਪ੍ਰੋਗਰਾਮ ਵਿੱਚ ਭਾਰਤ ਦੇ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1000 ਨੌਜਵਾਨਾਂ ਦੀ ਸਹਿਭਾਗਦਾਰੀ ਦੀ ਪਰਿਕਲਪਨਾ ਕੀਤੀ ਗਈ ਹੈ।
*********
ਰਾਜ ਭਵਨ, ਮੁੰਬਈ/ਪੀਐੱਮ
(Release ID: 1923219)
Visitor Counter : 136