ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

'ਪੋਸ਼ਣ ਭੀ ਪੜ੍ਹਾਈ ਭੀ'


ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਦੇ ਤਹਿਤ ਸ਼ੁਰੂਆਤੀ ਬਚਪਨ ਦੀ ਦੇਖਭਾਲ਼ ਅਤੇ ਸਿੱਖਿਆ (ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ - ਈਸੀਸੀਈ) ਨੂੰ ਮਜ਼ਬੂਤ ​​ਕਰਨ ਲਈ ਪ੍ਰਮੁੱਖ ਪਹਿਲਾਂ 'ਤੇ ਰਾਸ਼ਟਰੀ ਪ੍ਰੋਗਰਾਮ

Posted On: 09 MAY 2023 7:10PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ) ਨੂੰ ਮਜ਼ਬੂਤ ​​ਕਰਨ ਲਈ ਮੁੱਖ ਪਹਿਲਾਂ 'ਤੇ ਇੱਕ ਰਾਸ਼ਟਰੀ ਸਮਾਗਮ ਦਾ ਆਯੋਜਨ ਕਰ ਰਿਹਾ ਹੈ ਜੋ ਕਿ ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 (ਮਿਸ਼ਨ ਪੋਸ਼ਨ 2.0) ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਇਸਦੀ ਕਲਪਨਾ ਕੀਤੀ ਗਈ ਹੈ। 10 ਮਈ 2023 ਨੂੰ ਵਿਗਿਆਨ ਭਵਨ ਵਿਖੇ ਹੋਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਮਹਿਲਾ ਅਤੇ ਬਾਲ ਵਿਕਾਸ (ਡਬਲਯੂਸੀਡੀ) ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਵੱਲੋਂ ਕੀਤੀ ਜਾਵੇਗੀ।

 

ਪ੍ਰੋਗਰਾਮ ਨੂੰ ਮਾਣਯੋਗ ਰਾਜ ਮੰਤਰੀ ਐੱਮਡਬਲਿਊਸੀਡੀ ਸ਼੍ਰੀ ਮੁੰਜਪਾਰਾ ਮਹਿੰਦਰਭਾਈ,  ਸਕੱਤਰ (ਡਬਲਿਊਸੀਡੀ) ਸ਼੍ਰੀ ਇੰਦਰਵਰ ਪਾਂਡੇ, ਅਤੇ ਸਾਬਕਾ ਸਕੱਤਰ, ਸਕੂਲ ਸਿੱਖਿਆ ਵਿਭਾਗ, ਕਰਨਾਟਕ ਸਰਕਾਰ ਅਤੇ ਮੰਤਰਾਲੇ ਦੀ ਈਸੀਸੀਈ ਟਾਸਕ ਫੋਰਸ ਦੇ ਚੇਅਰਪਰਸਨ ਸ਼੍ਰੀ ਸੰਜੇ ਕੌਲ ਦੁਆਰਾ ਵੀ ਸੰਬੋਧਿਤ ਕੀਤਾ ਜਾਵੇਗਾ। ਮਾਣਯੋਗ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਮੁੱਖ ਭਾਸ਼ਣ ਦੇਣਗੇ। ਇੱਕ ਪੈਨਲ ਚਰਚਾ ਮਹਾਰਾਸ਼ਟਰ, ਮੇਘਾਲਿਆ, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਰਾਜਾਂ ਤੋਂ ਵਧੀਆ ਈਸੀਸੀਈ ਵਿਵਹਾਰਾਂ ਨੂੰ ਉਜਾਗਰ ਕਰੇਗੀ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਹਿਲਾ ਅਤੇ ਬਾਲ ਵਿਕਾਸ/ਸਮਾਜਿਕ ਨਿਆਂ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਸੀਡੀਪੀਓ, ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰਾਂ ਸਮੇਤ ਲਗਭਗ 800 ਆਈਸੀਡੀਐੱਸ ਕਾਰਜਕਰਤਾਵਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

 

ਸਮਾਗਮ ਦਾ ਮੁੱਖ ਉਦੇਸ਼ ਸ਼ੁਰੂਆਤੀ ਬਚਪਨ ਦੀ ਦੇਖਭਾਲ਼ ਅਤੇ ਸਿੱਖਿਆ 'ਤੇ ਧਿਆਨ ਕੇਂਦਰਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਰਾਸ਼ਟਰੀ ਸਿੱਖਿਆ ਨੀਤੀ ਦੁਆਰਾ ਸੁਝਾਏ ਅਨੁਸਾਰ ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਡੇ, ਯੂਨੀਵਰਸਲ, ਉੱਚ-ਗੁਣਵੱਤਾ ਪ੍ਰੀ-ਸਕੂਲ ਨੈੱਟਵਰਕ ਨੂੰ ਯਕੀਨੀ ਬਣਾਉਣ ਲਈ ਇੱਕ ਮਾਰਗਦਰਸ਼ਕ ਈਸੀਸੀਈ ਪ੍ਰੋਗਰਾਮ "ਪੋਸ਼ਨ ਭੀ ਪੜਾਈ ਭੀ" ਸ਼ੁਰੂ ਕਰ ਰਿਹਾ ਹੈ।

 

ਸਪੀਕਰ ਹਾਜ਼ਰੀਨ ਨੂੰ ਇਸ ਮਹੱਤਵਪੂਰਨ ਲੋੜ ਪ੍ਰਤੀ ਜਾਗਰੂਕ ਕਰਨਗੇ ਅਤੇ ਈਸੀਸੀਈ ਅਤੇ ਪੋਸ਼ਨ ਅਧੀਨ ਪ੍ਰਾਪਤੀਆਂ ਨੂੰ ਉਜਾਗਰ ਕਰਨਗੇ।  ਭਾਗੀਦਾਰ ਆਂਗਣਵਾੜੀ ਨੂੰ ਪ੍ਰੀ-ਸਕੂਲ ਸਿੱਖਿਆ ਦੇ ਕੇਂਦਰ ਵਿੱਚ ਬਦਲਣ ਲਈ ਆਂਗਣਵਾੜੀ ਵਰਕਰਾਂ ਨੂੰ ਸਮਰੱਥਾ ਨਿਰਮਾਣ ਸਹਾਇਤਾ ਪ੍ਰਦਾਨ ਕਰਨ ਲਈ ਮੁੱਖ ਪਹਿਲਾਂ 'ਤੇ ਚਰਚਾ ਕਰਨਗੇ।  ਮਾਸਟਰ ਟ੍ਰੇਨਰ ਅਤੇ ਆਂਗਣਵਾੜੀ ਵਰਕਰ ਵੱਖ-ਵੱਖ ਈਸੀਸੀਈ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਨ ਲਈ ਇਸ ਪਲੇਟਫਾਰਮ ਦੀ ਵਰਤੋਂ ਕਰਨਗੇ। ਮੰਤਰਾਲੇ ਦੁਆਰਾ ਗਠਿਤ ਈਸੀਸੀਈ ਟਾਸਕਫੋਰਸ ਦੇ ਚੇਅਰਪਰਸਨ ਤੋਂ ਉਮੀਦ ਹੈ ਕਿ ਉਹ ਈਸੀਸੀਈ ਟਾਸਕਫੋਰਸ ਦੁਆਰਾ ਸਿਫ਼ਾਰਸ਼ ਕੀਤੇ ਗਏ ਮੁੱਖ ਕਦਮਾਂ ਬਾਰੇ ਭਾਗੀਦਾਰਾਂ ਨੂੰ ਜਾਣੂ ਕਰਵਾਉਣਗੇ।

 

ਦੇਸ਼ ਭਰ ਵਿੱਚ ਲਗਭਗ 13.9 ਲੱਖ ਸੰਚਾਲਿਤ ਆਂਗਣਵਾੜੀ ਕੇਂਦਰ 6 ਸਾਲ ਤੋਂ ਘੱਟ ਉਮਰ ਦੇ ਲਗਭਗ 8 ਕਰੋੜ ਲਾਭਪਾਤਰੀ ਬੱਚਿਆਂ ਨੂੰ ਪੂਰਕ ਪੋਸ਼ਣ ਅਤੇ ਸ਼ੁਰੂਆਤੀ ਦੇਖਭਾਲ਼ ਅਤੇ ਸਿੱਖਿਆ ਪ੍ਰਦਾਨ ਕਰ ਰਹੇ ਹਨ, ਜਿਸ ਨਾਲ ਇਹ ਦੁਨੀਆ ਵਿੱਚ ਅਜਿਹੀਆਂ ਸੇਵਾਵਾਂ ਦਾ ਸਭ ਤੋਂ ਵੱਡਾ ਜਨਤਕ ਪ੍ਰਬੰਧ ਹੋ ਗਿਆ ਹੈ।

 

6 ਸਾਲ ਦੀ ਉਮਰ ਤੱਕ 85% ਦਿਮਾਗੀ ਵਿਕਾਸ ਨੂੰ ਪ੍ਰਾਪਤ ਕਰਨ ਦੇ ਗਲੋਬਲ ਸਬੂਤ ਨੂੰ ਧਿਆਨ ਵਿੱਚ ਰੱਖਦੇ ਹੋਏ, ਆਂਗਨਵਾੜੀ ਈਕੋ-ਸਿਸਟਮ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਨ੍ਹਾਂ ਦਾ ਅਧਾਰ ਬਣਾਉਣ ਲਈ ਇੱਕ ਮਹੱਤਵਪੂਰਨ ਪਹੁੰਚ ਬਿੰਦੂ ਬਣ ਜਾਂਦਾ ਹੈ।

ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, 'ਪੋਸ਼ਣ ਭੀ ਪੜਾਈ ਭੀ' ਦੇ ਨਾਲ, ਸਰਕਾਰ ਨੇ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਨੀਂਹ ਨੂੰ ਮਜ਼ਬੂਤ ​​ਕਰਨ ਦਾ ਟੀਚਾ ਰੱਖਿਆ ਹੈ। ਸਰਕਾਰ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਵਿੱਚ ਦੱਸੇ ਗਏ ਹਰ ਖੇਤਰ ਵਿੱਚ ਬੱਚਿਆਂ ਦੇ ਵਿਕਾਸ ਨੂੰ ਨਿਸ਼ਾਨਾ ਬਣਾਏਗੀ, ਜਿਵੇਂ ਕਿ ਸਰੀਰਕ ਅਤੇ ਮੋਟਰ ਵਿਕਾਸ, ਬੋਧਾਤਮਕ ਵਿਕਾਸ, ਸਮਾਜਿਕ-ਭਾਵਨਾਤਮਕ-ਨੈਤਿਕ ਵਿਕਾਸ, ਸੱਭਿਆਚਾਰਕ/ਕਲਾਤਮਕ ਵਿਕਾਸ, ਅਤੇ ਸੰਚਾਰ ਅਤੇ ਸ਼ੁਰੂਆਤੀ ਭਾਸ਼ਾ, ਸਾਖਰਤਾ ਅਤੇ ਗਿਣਤੀ ਦੀ ਸਮਝ ਦਾ ਵਿਕਾਸ। ਸਾਰੇ ਰਾਜ ਦਿੱਵਿਯਾਂਗ ਬੱਚਿਆਂ ਲਈ ਵਿਸ਼ੇਸ਼ ਸਹਾਇਤਾ ਸਮੇਤ 0-3 ਸਾਲ ਦੀ ਉਮਰ ਦੇ ਬੱਚਿਆਂ ਦੇ ਨਾਲ-ਨਾਲ 3-6 ਸਾਲ ਦੇ ਬੱਚਿਆਂ ਲਈ ਟੀਚਾਬੱਧ, ਖੇਡ-ਅਧਾਰਿਤ, ਗਤੀਵਿਧੀ-ਅਧਾਰਤ ਸਿੱਖਣ ਸਿੱਖਿਆ ਸ਼ਾਸਤਰ ਲਈ ਰਾਸ਼ਟਰੀ ਈਸੀਸੀਈ ਟਾਸਕਫੋਰਸ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਨਗੇ।

 

"ਪੋਸ਼ਣ ਭੀ, ਪੜਾਈ ਭੀ" ਈਸੀਸੀਈ ਨੀਤੀ ਦੁਆਰਾ ਪੇਸ਼ ਕੀਤੀਆਂ ਗਈਆਂ ਤਬਦੀਲੀਆਂ ਰਾਹੀਂ, ਹਰ ਬੱਚੇ ਨੂੰ ਰੋਜ਼ਾਨਾ ਦੇ ਅਧਾਰ 'ਤੇ ਘੱਟੋ-ਘੱਟ ਦੋ ਘੰਟੇ ਦੀ ਉੱਚ-ਗੁਣਵੱਤਾ ਪ੍ਰੀ-ਸਕੂਲ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਜਿਵੇਂ ਕਿ ਐੱਨਈਪੀ ਵਿੱਚ ਦੱਸਿਆ ਗਿਆ ਹੈ, ਆਂਗਣਵਾੜੀ ਕੇਂਦਰਾਂ ਨੂੰ ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ, ਖੇਡਣ ਦੇ ਸਾਜ਼ੋ-ਸਾਮਾਨ ਅਤੇ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਆਂਗਣਵਾੜੀ ਵਰਕਰਾਂ/ਅਧਿਆਪਕਾਵਾਂ ਨਾਲ ਮਜ਼ਬੂਤ ​​ਕੀਤਾ ਜਾਵੇਗਾ।

 

ਪੋਸ਼ਣ ਭੀ, ਪੜਾਈ ਭੀ ਪ੍ਰੋਗਰਾਮ ਬੱਚਿਆਂ ਲਈ ਸੰਪੂਰਨ ਅਤੇ ਗੁਣਵੱਤਾ ਵਾਲੀ ਸ਼ੁਰੂਆਤੀ ਉਤੇਜਨਾ ਅਤੇ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰੇਗਾ, ਵਿਕਾਸ ਲਈ ਢੁਕਵੇਂ ਸਿੱਖਿਆ ਸ਼ਾਸਤਰਾਂ ਦੀ ਵਰਤੋਂ ਨੂੰ ਯਕੀਨੀ ਬਣਾਏਗਾ ਅਤੇ ਪ੍ਰਾਇਮਰੀ ਸਿੱਖਿਆ ਦੇ ਨਾਲ-ਨਾਲ ਸ਼ੁਰੂਆਤੀ ਬਚਪਨ ਦੀ ਸਿਹਤ ਅਤੇ ਪੋਸ਼ਣ ਸੇਵਾਵਾਂ ਨਾਲ ਸਬੰਧਾਂ 'ਤੇ ਜ਼ੋਰ ਦਿੱਤਾ ਜਾਵੇਗਾ। ਪੋਸ਼ਣ ਭੀ, ਪੜਾਈ ਭੀ ਪ੍ਰੋਗਰਾਮ ਆਂਗਣਵਾੜੀ ਸੇਵਿਕਾਵਾਂ ਨੂੰ ਪ੍ਰਾਇਮਰੀ ਅਧਿਆਪਕ ਹਿਦਾਇਤਾਂ ਦੇ ਮਾਧਿਅਮ ਵਜੋਂ ਮਾਤ ਭਾਸ਼ਾ, ਵੱਖ-ਵੱਖ ਕਿਸਮਾਂ ਦੀ ਅਧਿਆਪਨ-ਸਿਖਲਾਈ ਸਮੱਗਰੀ (ਵਿਜ਼ੂਅਲ ਏਡਜ਼, ਆਡੀਓ ਏਡਜ਼, ਆਡੀਓ-ਵਿਜ਼ੂਅਲ ਅਤੇ ਸਰੀਰਕ-ਕਿਨੇਸਥੈਟਿਕ ਏਡਜ਼) ਪ੍ਰਦਾਨ ਕਰੇਗਾ, ਅਤੇ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਨੀਂਹ ਨੂੰ ਮਜ਼ਬੂਤ ​​ਕਰਨ ਵਿੱਚ ਭਾਈਚਾਰਿਆਂ ਨੂੰ ਸ਼ਾਮਲ ਕਰਨ ਲਈ ਇੱਕ ਜਨ ਅੰਦੋਲਨ ਬਣਾਉਣ ਵਿੱਚ ਮਦਦ ਕਰੇਗਾ। 

 

 **********

 

ਐੱਸਐੱਸ/ਆਰਕੇ



(Release ID: 1922981) Visitor Counter : 192


Read this release in: English , Hindi , Urdu