ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐਂਟੀ ਇਨਫਲਾਮੇਟਰੀ ਦਵਾਈਆਂ ਦੇ ਨਾਲ ਮਿਲ ਕੇ ਬਣੀ ਬਾਇਓਕੰਪੇਟਿਬਲ ਡਰੱਗ ਡਿਲਿਵਰੀ ਸਿਸਟਮ ਰਾਇਮੇਟਾਇਡ ਗਠੀਏ(ਆਰਥਰਾਈਟਿਸ) ਲਈ ਪ੍ਰਭਾਵੀ ਸਮਾਧਾਨ ਲਿਆਉਂਦੀ ਹੈ।

Posted On: 08 MAY 2023 4:42PM by PIB Chandigarh

ਇੱਕ ਨਵੀਂ ਸੰਸ਼ਲੇਸ਼ਿਤ ਜੈਵ-ਸੰਗਤ ਉਪਚਾਰਾਤਮਕ (ਬਾਯੋਕੰਪੈਟਿਬਲ ਥੈਰੇਪਟਿਕ) ਨੈਨੋ-ਮਿਸੇਲ ਔਸ਼ਧੀ ਵੰਡ ਪ੍ਰਣਾਲੀ ਨੂੰ ਐਂਟੀ-ਇੰਫਲੇਮੈਟਰੀ ਦਵਾਈਆਂ ਨਾਲ ਮਿਲਾ ਕੇ ਪ੍ਰਯੋਗਸ਼ਾਲਾ ਪੱਧਰ ’ਤੇ ਕੀਤੀ ਗਈ ਜਾਂਚ ਵਿੱਚ ਸੰਧੀਸ਼ੋਥ ਅਰਥਾਤ ਰੋਮੇਟੋਇਡ ਗਠੀਆ (ਅਰਥਰਾਈਟਿਸ) ਨੂੰ ਠੀਕ ਕਰਨ ਦੀ ਬਿਹਤਰ ਸਮਰੱਥਾ ਦੇਖੀ ਗਈ ਹੈ। ਇਹ ਇਸ ਰੋਗ ਨਾਲ ਜੁੜੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ ਅਤੇ ਹੱਡੀਆਂ ਨੂੰ ਲਚੀਲਾਪਣ ਪ੍ਰਦਾਨ ਕਰਨ ਵਾਲੀ ਉਸ ਉਪਾਸਥੀ (ਕਾਰਟੀਲੇਜ) ਦੀ ਸੰਪੂਰਨਤਾ ਨੂੰ ਫਿਰ ਤੋਂ ਠੀਕ ਕਰ ਕੇ ਰੋਗ ਨੂੰ ਦੂਰ ਕਰ ਸਕਦੀ ਹੈ।

ਸੰਧੀਸ਼ੋਥ (ਆਰਏ) ਦੇ ਵਿਕਾਸ ਵਿੱਚ ਸੋਜਸ਼ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਨਤੀਜੇ ਵਜੋਂ ਆਰਏ ਦੇ ਉਪਚਾਰ ਲਈ ਰਣਨੀਤੀਆਂ ਵਿੱਚ ਬਹੁਤ ਸੀਮਾ ਤੱਕ ਦਰਦ ਤੋਂ ਲੱਛਣ ਰਾਹਤ ਪ੍ਰਦਾਨ ਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਦਾ ਸਥਾਈ ਉਪਚਾਰ ਅੱਜ ਤੱਕ ਉਪਲਬਧ ਨਹੀਂ ਹੈ। ਮੈਥੋਟ੍ਰੈਕਸੇਟ (ਐੱਮਚੀਐਕਸ) ਨੂੰ ਬਿਮਾਰੀ ਦੇ ਉਪਚਾਰ ਲਈ ਸੁਨਹਿਰੀ ਮਿਆਰ ਮੰਨਿਆ ਜਾਂਦਾ ਹੈ ਪਰ ਇਸਦੇ ਗੰਭੀਰ ਮਾੜੇ ਪ੍ਰਭਾਵਾਂ ਦੇ ਕਾਰਨ, ਖੋਜਕਰਤਾ ਵਰਤਮਾਨ ਵਿੱਚ ਰੋਗ ’ਤੇ ਨਿਯੰਤਰਣ ਪਾਉਣ ਲਈ ਵਿਕਲਪਿਕ ਦਵਾਈਆਂ ਜਾਂ ਰਣਨੀਤੀਆਂ ਦੀ ਖੋਜ ਕਰ ਰਹੇ ਹਨ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਇੱਕ ਆਟੋਨੋਮਸ ਇੰਸਟੀਟਿਊਟ, ਨੈਨੋ ਸਾਇੰਸ  ਅਤੇ ਟੈਕਨੋਲੋਜੀ ਸੰਸਥਾਨ) ਆਈਐੱਨਐੱਸਟੀ, (ਮੋਹਾਲੀ ਦੇ ਵਿਗਿਆਨਿਕਾਂ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਤੋਂ ਅਨੁਮੋਦਿਤ ਐਂਟੀ-ਇੰਫਲੇਮੈਟਰੀ (ਔਸ਼ਧੀ9-ਐਮੀਨੋਏਕ੍ਰਿਡੀਨ )9ਏਏ (ਅਤੇ ਆਮ ਤੌਰ 'ਤੇ ਕਾਫੀ ਜਾਂ ਵਾਈਨ ਵਿੱਚ ਪਾਏ ਜਾਣ ਵਾਲੇ ਕੁਦਰਤੀ ਯੌਗਿਕ ਕੈਫਿਕ ਐਸਿਡ (ਸੀਏ) ਦੀ ਸਮਰੱਥਾ ਦਾ ਪਤਾ ਲਗਾਇਆ ਹੈ। ਆਮ ਤੌਰ 'ਤੇ ਕਾਫੀ ਜਾਂ ਵਾਈਨ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਯੌਗਿਕ ਵਿੱਚ ਸੰਧੀਸ਼ੋਥ ਰੋਧੀ (ਐਂਟੀ-ਅਰਥਰਾਇਟਿਕ) ਸੰਧੀਸ਼ੋਥ ਸਮਰੱਥਾ ਹੋਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਨੂੰ ਇੱਕ ਐਮਫੀਫਿਲਿਕ ਅਣੂ ਨੈਨੋ ਮਿਸੇਲਸ ਨਾਲ ਸੰਯੁਗਮਿਤ ਕੀਤੇ ਜਾਣ ’ਤੇ ਆਰਏ ਦੇ ਉਪਚਾਰ ਲਈ ਪਾਣੀ ਵਿੱਚ ਡੂਬੇ ਹੋਣ ’ਤੇ ਗੋਲਾਕਾਰ ਸੰਰਚਨਾਵਾਂ ਬਣਦੀਆਂ ਹਨ।

ਵਿਗਿਆਨਿਕ ਡਾ. ਰੇਹਾਨ ਖਾਣ ਦੀ ਅਗਵਾਈ ਵਿੱਚ ਇੱਕ ਖੋਜ ਸਮੂਹ ਨੇ ਸੀਨੀਅਰ ਰਿਸਰਚ ਫੈਲੋ ਸ਼੍ਰੀ ਅਕਸ਼ੈ ਵਿਵਹਾਰੇ ਦੇ ਨਾਲ ਮਿਲ ਕੇ ਇੱਕ ਉਪਚਾਰਕਾਤਮ ਨੈਨੋ-ਮਿਸੇਲ ਨੂੰ ਵਿਕਸਿਤ ਕੀਤਾ ਹੈ ਜੋ ਇੱਕ ਐਂਟੀ ਇਨਫਲੇਮੇਟਰੀ ਡਰੱਗ 9ਏਏ ਨਾਲ ਭਰੀ ਹੋਈ ਹੈ। ਰੋਗੀ ਦੇ ਸ਼ਰੀਰ ਵਿੱਚ ਦਾਖਲ ਹੋਣ ’ਤੇ ਇਹ ਐੱਨਆਰ4ਏ 1 (ਨਿਊਕਲੀਅਰ ਰੀਸੈਪਟਰ ਸਬ-ਫੈਮਿਲੀ 4 ਗਰੁੱਪ ਏ ਮੈਂਬਰ 1) ਕ੍ਰੋਮੋਸੋਮ(ਜੀਨ)  ਦੀ ਸਰਗਰਮੀ ਦੇ ਕਾਰਨ ਸ਼ੋਥ ਵਧਾਉਣ ਵਾਲੇ ਮੱਧ ਸਥਾਨਾਂ (ਮੀਡੀਏਟਰਸ ਦੇ ਅਜਿਹੇ ਸਥਾਨ) ਸਾਈਟ- ਇੱਕ ਖਾਸ ਮਨਾਹੀ ਨੂੰ ਦਰਸਾਉਂਦਾ ਹੈ,

ਜੋ ਫਲੋਰੋਸੈਂਟ 9 ਏਮਿਨੋਏਕ੍ਰਿਡੀਨ (ਐਫਡੀਏ-ਅਨੁਮੋਦਿਤ ਦਵਾਈ ਅਣੂ)ਦੁਆਰਾ ਪ੍ਰੋ-ਇੰਫਲੇਮੈਟਰੀ ਸਾਈਟੋਕਿਨਸ ਨੂੰ ਰੋਕ ਕੇ  ਸੂਜ਼ਨ ਵਧਾਉਣ ਵਾਲੇ ਸਿਸਟਮ ਨੂੰ ਨਿਯੰਤਰਿਤ ਕਰਦੇ ਹਨ। ਨੈਨੋ ਮਿਸੇਲ ਵਿਚ ਹੀ ਆਪਣੇ ਆਪ ਉਪਚਾਰਕਾਤਮ ਪ੍ਰਭਾਵ ਪ੍ਰਦਾਨ ਕਰਨ ਦੀ ਸਮਰੱਥਾ ਹੈ, ਲੇਕਿਨ ਜਦੋਂ ਇਸਨੂੰ ਐਂਟੀ ਇਨਫਲਾਮੇਟਰੀ ਡਰੱਗ ਨਾਲ ਮਿਲਾਇਆ ਜਾਂਦਾ ਹੈ, ਤਾਂ ਇਹ ਜੋੜਾਂ ਨੂੰ ਨੁਕਸਾਨ ਅਤੇ ਉਪਾਸਥੀ ਕਸ਼ਰਣ (ਨੂੰ ਰੋਕ ਕੇ ਪ੍ਰਯੋਗਾਤਮਕ ਰੂਪ ਨਾਲ ਸੰਧੀਸ਼ੋਥ ਨੂੰ ਠੀਕ ਕਰਨ ਦੀ ਵਧੀ ਹੋਈ ਸਮਰੱਥਾ ਦਿਖਾਉਂਦੀ ਹੈ। ਨਵੀਂ ਰਣਨੀਤੀ ਜੋੜਾਂ (ਜੁਆਇੰਟਸ) ਦੇ ਨੁਕਸਾਨ ਅਤੇ ਉਪਾਸਥੀ  ਗਿਰਾਵਟ (ਕਾਰਟੀਲੇਜ ਡੀਗ੍ਰੇਡੇਸ਼ਨ) ਨੂੰ ਰੋਕਦੀ ਹੈ ਅਤੇ ਰੋਗ ਦੇ ਦੁਬਾਰਾ: ਪ੍ਰਗਟ ਹੋਣ ਤੋਂ ਘੱਟ ਸਮੇਂ ਲਈ  (21 ਦਿਨ ਵਿੱਚ) ਰੋਗ ਦਾ ਖ਼ਾਤਮਾ ਅਤੇ 45 ਦਿਨ ਦੀ ਲੰਬੀ ਸੁਰੱਖਿਆ ਦਿਖਾਈ ਜਾਂਦੀ ਹੈ।

 ਡਰੱਗ ਡਿਲਿਵਰੀ ਦਾ ਇਹ ਡਿਲਿਵਰੀ ਸਿਸਟਮ ਸਰਲ, ਲਾਗਤ ਪ੍ਰਭਾਵੀ ਅਤੇ ਸੁਰੱਖਿਅਤ ਹੈ ਅਤੇ ਇਸ ਵਿੱਚ ਮਹੱਤਵਪੂਰਣ ਅਨੁਪ੍ਰਯੋਗਾਤਮਕ ਸਮਰੱਥਾ ਹੈ। ਹੁਣ ਤੱਕ ਚੂਹਿਆਂ ’ਤੇ ਕੀਤੇ ਗਏ ਇਸ ਦੇ ਪਰੀਖਣਾਂ ਅਤੇ ਏਸੀਐੱਸ ਨੈਨੋ ਵਿੱਚ ਪ੍ਰਕਾਸ਼ਿਤ ਹੋਏ ਨੈਨੋ-ਸੂਤਰੀਕਰਣ ਸੰਧੀਸ਼ੋਥ (ਰੁਮੇਟੋਇਡ ਆਰਥਰਾਈਟਿਸ) ਦੇ ਰੋਗ ਦੀ ਗੰਭੀਰਤਾ ਨੂੰ ਘੱਟ ਕਰਦੇ ਹੋਏ ਭਵਿੱਖ ਵਿੱਚ ਕਈ ਆਰਏ

 ਰੋਗੀਆਂ ਲਈ ਲੰਬੀ ਸਮੇਂ ਲਈ ਰਾਹਤ ਲਿਆ ਸਕਦੀ ਹੈ।

https://static.pib.gov.in/WriteReadData/userfiles/image/image001F21T.jpg

  https://static.pib.gov.in/WriteReadData/userfiles/image/image002C6OH.jpg

 

<><><><><>

ਐੱਸਐੱਨਸੀ/ਪੀਕੇ



(Release ID: 1922973) Visitor Counter : 70


Read this release in: English , Urdu , Hindi , Tamil