ਰੇਲ ਮੰਤਰਾਲਾ
ਰੇਲਵੇ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ) ਨੂੰ ਨਵਰਤਨ ਦਾ ਦਰਜਾ ਮਿਲਿਆ
Posted On:
03 MAY 2023 7:42PM by PIB Chandigarh
ਰੇਲਵੇ ਮੰਤਰਾਲੇ ਦੇ ਕੇਂਦਰੀ ਜਨਤਕ ਖੇਤਰ ਦੇ ਉਪਕ੍ਰਮ ਰੇਲ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ) ਨੂੰ ਨਵਰਤਨ ਕੰਪਨੀ ਦਾ ਦਰਜਾ ਹਾਸਲ ਹੋ ਗਿਆ ਹੈ।
ਆਰਵੀਐੱਨਐੱਲ ਨੂੰ 24 ਜਨਵਰੀ, 2003 ਨੂੰ ਪੀਐੱਸਯੂ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਫਾਸਟ ਟ੍ਰੈਕ ਅਧਾਰ ‘ਤੇ ਰੇਲਵੇ ਦੇ ਬੁਨਿਆਦੀ ਢਾਂਚੇ ਦੀਆਂ ਸਮਰੱਥਾਵਾਂ ਦੇ ਨਿਰਮਾਣ ਅਤੇ ਵਾਧੇ ਨਾਲ ਸਬੰਧਿਤ ਪ੍ਰੋਜੈਕਟਾਂ ਦਾ ਲਾਗੂਕਰਨ ਅਤੇ ਐੱਸਪੀਵੀ ਪ੍ਰੋਜੈਕਟਾਂ ਲਈ ਵਾਧੂ ਬਜਟੀ ਸੰਸਾਧਨਾਂ ਨੂੰ ਜੁਟਾਉਣਾ ਸੀ। ਬੋਰਡ ਆਵ੍ ਡਾਇਰੈਕਟਰਸ ਦੀ ਨਿਯੁਕਤੀ ਦੇ ਨਾਲ 2005 ਵਿੱਚ ਕੰਪਨੀ ਦਾ ਸੰਚਾਲਨ ਸ਼ੁਰੂ ਹੋਇਆ ਸੀ। ਕੰਪਨੀ ਨੂੰ ਸਤੰਬਰ, 2013 ਵਿੱਚ ਮਿੰਨੀ ਰਤਨ ਦਾ ਦਰਜਾ ਦਿੱਤਾ ਗਿਆ ਸੀ। ਕੰਪਨੀ ਦੀ ਅਧਿਕਾਰਤ ਸ਼ੇਅਰ ਪੂੰਜੀ 3000ਕਰੋੜ ਰੁਪਏ ਹੈ, ਜਿਸ ਦੀ ਅਦਾਇਗੀ ਸ਼ੇਅਰ ਪੂੰਜੀ 2085 ਕਰੋੜ ਰੁਪਏ ਹੈ।
ਆਰਵੀਐੱਨਐੱਲ ਨੂੰ ਹੇਠ ਲਿਖੇ ਕੰਮ ਸੌਂਪੇ ਗਏ ਹਨ:
i. ਪੂਰੇ ਪ੍ਰੋਜੈਕਟ ਜੀਵਨ ਚੱਕਰ ਨੂੰ ਕਵਰ ਕਰਨ ਵਾਲੇ ਪ੍ਰੋਜੈਕਟ ਦਾ ਵਿਕਾਸ ਕਰਨਾ ਅਤੇ ਕਾਰਜਾਂ ਨੂੰ ਲਾਗੂ ਕਰਨਾ।
ii. ਜੇਕਰ ਜ਼ਰੂਰੀ ਹੋਵੇ, ਤਾਂ ਵਿਅਕਤੀਗਤ ਕਾਰਜਾਂ ਲਈ ਪ੍ਰੋਜੈਕਟ ਕੇਂਦ੍ਰਿਤ ਐੱਸਵੀਪੀ ਬਣਾਉਣਾ।
iii. ਆਰਵੀਐੱਨਐੱਲ ਦੁਆਰਾ ਇੱਕ ਰੇਲਵੇ ਪ੍ਰੋਜੈਕਟ ਪੂਰਾ ਕੀਤੇ ਜਾਣ ‘ਤੇ, ਸਬੰਧਿਤ ਖੇਤਰੀ ਰੇਲਵੇ ਇਸ ਦਾ ਸੰਚਾਲਨ ਅਤੇ ਰੱਖ-ਰਖਾਓ ਕਰੇਗਾ।
ਆਰਵੀਐੱਨਐੱਲ ਨੂੰ “ਨਵਰਤਨ” ਦਾ ਦਰਜਾ ਮਿਲਣ ਨਾਲ ਉਸ ਦੇ ਅਧਿਕਾਰ, ਸੰਚਾਲਨ ਦੀ ਸੁਤੰਤਰਤਾ ਅਤੇ ਵਿੱਤੀ ਖੁਦਮੁਖਤਿਆਰੀ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਆਰਵੀਐੱਨਐੱਲ ਦੀ ਤਰੱਕੀ ਨੂੰ ਕਾਫੀ ਹੁਲਾਰਾ ਮਿਲੇਗਾ। ਇਹ ਵਿਸ਼ੇਸ਼ ਰੂਪ ਨਾਲ ਇਸ ਲਈ ਵੀ ਅਹਿਮ ਹੈ, ਕਿਉਂਕਿ ਆਰਵੀਐੱਨਐੱਲ ਰੇਲਵੇ ਤੋਂ ਅਗਾਂਹ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਸਥਿਤ ਪ੍ਰੋਜੈਕਟਾਂ ਵਿੱਚ ਵੀ ਆਪਣਾ ਵਿਸਤਾਰ ਕਰ ਰਹੀ ਹੈ।
****
ਵਾਈਕੇਬੀ
(Release ID: 1921939)
Visitor Counter : 118