ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 4 ਮਈ ਤੋਂ 6 ਮਈ ਤੱਕ ਓਡੀਸ਼ਾ ਦੇ ਦੌਰੇ ’ਤੇ ਰਹਿਣਗੇ

Posted On: 03 MAY 2023 7:20PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 4 ਤੋਂ 6 ਮਈ,  2023 ਤੱਕ ਓਡੀਸ਼ਾ (ਮਿਊਰਭੰਜ ਜ਼ਿਲ੍ਹੇ ਦੇ ਰਾਏਰੰਗਪੁਰ, ਪਹਾੜਪੁਰ ਅਤੇ ਬਾਰੀਪਦਾ)  ਦਾ ਦੌਰਾ ਕਰਨਗੇ।

ਰਾਸ਼ਟਰਪਤੀ 4 ਮਈ, 2023 ਨੂੰ ਪਹਾੜਪੁਰ ਦੇ ਸਕਿੱਲ ਟ੍ਰੇਨਿੰਗ ਹੱਬ ਅਤੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ, ਸ਼੍ਰੀਮਤੀ ਮੁਰਮੂ ਬ੍ਰਹਮ ਕੁਮਾਰੀ ਸੈਂਟਰ, ਹਾਟਬਦ੍ਰਾ ਜਾਣਗੇ, ਜਿੱਥੇ ਉਹ ਬ੍ਰਹਮਕੁਮਾਰੀ ਸੈਂਟਰ ਦੀ 'ਨਸ਼ਾ ਮੁਕਤ ਓਡੀਸ਼ਾ' ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਸੇ ਸ਼ਾਮ, ਰਾਸ਼ਟਰਪਤੀ, ਰਾਏਰੰਗਪੁਰ ਸਟੇਡੀਅਮ ਵਿੱਚ ਰਾਏਰੰਗਪੁਰ ਨਗਰ ਪਾਲਿਕਾ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਨਾਗਰਿਕ ਅਭਿਨੰਦਨ ਵਿੱਚ ਹਿੱਸਾ ਲੈਣਗੇ।

5 ਮਈ, 2023 ਨੂੰ ਰਾਸ਼ਟਰਪਤੀ ਪੰਡਿਤ ਰਘੂਨਾਥ ਮੁਰਮੂ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀਆਂ ਅਰਪਿਤ ਕਰਨਗੇ। ਬਾਅਦ ਵਿੱਚ ਉਹ ਸਿਮਲੀਪਾਲ ਸੈਂਕਚੂਰੀ ਦਾ ਦੌਰਾ ਕਰਨਗੇ।

6 ਮਈ, 2023 ਨੂੰ ਰਾਸ਼ਟਰਪਤੀ ਬਾਰੀਪਦਾ ਵਿੱਚ ਮਹਾਰਾਜਾ ਸ਼੍ਰੀਰਾਮ ਚੰਦਰ ਭੰਜ ਦਿਓ ਯੂਨੀਵਰਸਿਟੀ ਦੀ 12ਵੀਂ ਕਨਵੋਕੇਸ਼ਨ ਵਿੱਚ ਮੌਜੂਦ ਰਹਿਣਗੇ।

 

 

***

ਡੀਐੱਸ/ਏਕੇ



(Release ID: 1921902) Visitor Counter : 90