ਜਲ ਸ਼ਕਤੀ ਮੰਤਰਾਲਾ
azadi ka amrit mahotsav

ਰਾਸ਼ਟਰੀ ਸਵੱਛ ਗੰਗਾ ਮਿਸ਼ਨ ਨੇ ਸਲੱਜ ਪ੍ਰਬੰਧਨ ਅਤੇ ‘ਆੱਨਲਾਈਨ ਨਿਰੰਤਰ ਨਿਕਾਸੀ ਨਿਗਰਾਨੀ ਪ੍ਰਣਾਲੀਆਂ’ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ


ਸਲੱਜ (Sludge) ਨੂੰ ਦੇਸ਼ ਲਈ ਸੋਨੇ ਦੀ ਖਾਨ ਦੇ ਰੂਪ ਵਿੱਚ ਦੇਖੋ: ਡੀਜੀ, ਐੱਨਐੱਮਸੀਜੀ

Posted On: 02 MAY 2023 6:52PM by PIB Chandigarh

 

 

ਐੱਨਐੱਮਸੀਜੀ ਲੋਕਾਂ ਦੇ ਸਲੱਜ ਪ੍ਰਤੀ ਨਜ਼ਰੀਏ ਵਿੱਚ ਬਦਲਾਅ ਲਿਆਉਣਾ ਚਾਹੁੰਦਾ ਹੈ। ਮਲ ਜਲ ਸੋਧਣ ਅਤੇ ਗੰਗਾ ਕਾਇਆਕਲਪ ਦੀ ਪ੍ਰਕਿਰਿਆ ਨੂੰ ਸਥਾਨਕ ਲੋਕਾਂ ਅਤੇ ਕਿਸਾਨਾਂ ਦੇ ਨਾਲ ਜੋੜਨ ਲਈ ਐੱਸਟੀਪੀ ਦਾ ਨਾਮ ਬਦਲ ਕੇ ‘ਨਿਰਮਲ ਜਲ ਕੇਂਦਰ’ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਐੱਸਟੀਪੀ ਅਤੇ ਸਥਾਨਕ ਸ਼ਹਿਰੀ ਸੰਸਥਾਵਾਂ ਲਈ ਵਾਧੂ ਆਮਦਨ ਪੈਦਾ ਕਰਨ ਦੇ ਉਦੇਸ਼ ਨਾਲ ਸਲੱਜ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਟ੍ਰੀਟਿਡ ਵਾਟਰ (ਉਪਚਾਰਿਤ ਜਾਂ ਸਾਫ ਕੀਤਾ ਹੋਇਆ ਜਲ) ਦੀ ਸੁਰੱਖਿਅਤ ਵਰਤੋਂ ਲਈ ਰਾਸ਼ਟਰੀ ਰੂਪਰੇਖਾ ਦਾ ਵੀ ਵਰਣਨ ਕੀਤਾ ਜਿਸ ਨੂੰ ਹਾਲ ਹੀ ਵਿੱਚ ਐੱਨਐੱਮਸੀਜੀ ਨੇ ਲਾਂਚ ਕੀਤਾ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਕਿਸੇ ਵੀ ਸਿਹਤ ਪ੍ਰਭਾਵ ਤੋਂ ਬਿਨਾ ਮਿੱਟੀ ਦੇ ਕੰਡੀਸ਼ਨਰ ਦੇ ਰੂਪ ਵਿੱਚ ਸਲੱਜ ਦਾ ਉਪਯੋਗ ਕਰਨ, ਸਲੱਜ ਦੀ ਮਾਤਰਾ ਨੂੰ ਘੱਟ ਕਰਨ ਅਤੇ ਪਾਣੀ ਤੋਂ ਮੁਕਤ ਕਰਨ, ਕਿਸਾਨਾਂ ਨੂੰ ਸਾਡੇ ਕੋਲੋਂ ਸਲੱਜ ਲੈਣ ਲਈ ਪ੍ਰੇਰਿਤ ਕਰਨ, ਵਾਧੂ ਖਣਿਜਾਂ ਦੇ ਨਾਲ ਸਲੱਜ ਨੂੰ ਬਿਹਤਰ ਬਨਾਉਣ ਅਤੇ ਇਸ ਨੂੰ ਉਰਵੱਰਕ ਜਾਂ ਖਾਦਾਂ ਦੇ ਰੂਪ ਵਿੱਚ ਬਜ਼ਾਰ ਵਿੱਚ ਲਿਆਉਣ ‘ਤੇ ਵਿਚਾਰ ਕਰਨ ਦੀ ਜ਼ਰੂਰਤ ਹੈ।”

 

 

 

ਐੱਨਐੱਮਸੀਜੀ ਦੇ ਕਾਰਜਕਾਰੀ ਨਿਦੇਸ਼ਕ (ਤਕਨੀਕ) ਸ਼੍ਰੀ ਡੀ.ਪੀ. ਮਥੁਰੀਯਾ ਨੇ ਸੁਆਗਤ ਭਾਸ਼ਣ ਦਿੱਤਾ ਅਤੇ ਵਿਭਿੰਨ ਸੋਮਿਆਂ ਤੋਂ ਪ੍ਰਾਪਤ ਅੰਕੜਿਆਂ ਦੀ ਭਰੋਸੇਯੋਗਤਾ ਦੇ ਪ੍ਰਸ਼ਨ ‘ਤੇ ਵਿਚਾਰ ਕਰਦੇ ਹੋਏ ਇੱਕ ਪੇਸ਼ਕਾਰੀ ਦਿੱਤੀ। ਓਸੀਈਐੱਮਐੱਸ ਵਰਕਸ਼ਾਪ ਦੌਰਾਨ, ਰਿਅਲ ਟਾਈਮ ਸੈਂਸਰ/ਐਨਾਲਾਈਜ਼ਰ ਦਾ ਉਪਯੋਗ ਕਰਕੇ ਆੱਨਲਾਈਨ ਪ੍ਰਭਾਵਸ਼ਾਲੀ ਅਤੇ ਪ੍ਰਵਾਹ ਗੁਣਵੱਤਾ ਮਾਪਣ ਲਈ ਤਕਨੀਕਾਂ/ਉਪਕਰਣਾਂ, ਜਲ ਗੁਣਵੱਤਾ, ਸਾਈਟ ਚੋਣ/ਸਥਿਤੀਆਂ ਦੇ ਵਿਭਿੰਨ ਮੈਟ੍ਰਿਕਸ ਲਈ ਉਪਲਬੱਧ ਟੈਕਨੋਲੋਜੀਆਂ ਅਤੇ ਟੈਕਨੋਲੋਜੀਆਂ ਦੀ ਅਨੁਕੂਲਤਾ, ਆੱਨਲਾਈਨ/ਇਨ-ਲਾਈਨ ਸੈਂਸਰਸ/ਐਨਾਲਾਈਸਰਸ ਬਨਾਮ ਲੈਬ ਐਨਾਲਾਈਸਰਸ ਦੀ ਤੁਲਨਾ, ਸੂਚਨਾ ਦੇਣ ਅਤੇ ਡਾਟਾ ਪ੍ਰਸਾਰਣ ਦੇ ਤਰੀਕਿਆਂ ਅਤੇ ਵੱਖ-ਵੱਖ ਉਪਲਬੱਧ ਟੈਕਨੋਲੋਜੀਆਂ ਲਈ ਵਪਾਰਕ ਵਿਵਹਾਰਕਤਾ ਵਿਸ਼ਲੇਸ਼ਣ ‘ਤੇ ਵਿਚਾਰ -ਚਰਚਾ ਕੀਤੀ ਗਈ।

*******

ਏਐੱਸ


(Release ID: 1921767) Visitor Counter : 118


Read this release in: English , Urdu , Hindi