ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਡਾ. ਸਨਮੁਖ ਮਾਂਡਵੀਯਾ ਨੇ ਅੰਗਦਾਨ ਨੀਤੀ ਦੀ ਸਮੀਖਿਆ ਕੀਤੀ


ਅੰਤਰਰਾਸ਼ਟਰੀ ਮਿਆਰਾਂ ਤੋਂ ਸਿੱਖਿਆ ਲੈਣ ਦੇ ਨਿਰਦੇਸ਼ ਦਿੱਤੇ

ਦੂਰ-ਦਰਸ਼ੀ ਸੰਰਚਨਾਤਮਕ ਸੁਧਾਰਾਂ ਦੀ ਸ਼ੁਰੂਆਤ ਹੋ ਰਹੀ ਹੈ ਦੇਸ਼ ਭਰ ਵਿੱਚ ਅੰਗ ਟ੍ਰਾਂਸਪਲਾਂਟ ਤਿੰਨ ਗੁਣਾ ਵਧਿਆ; 2013 ਵਿੱਚ 5000 ਤੋਂ ਵਧ ਕੇ 2022 ਵਿੱਚ 15000 ਤੋਂ ਅਧਿਕ ਟ੍ਰਾਂਸਪਲਾਂਟ ਹੋਏ

Posted On: 03 MAY 2023 6:07PM by PIB Chandigarh


ਅੰਗ ਦਾਨ ਅਤੇ ਅੰਗ ਟ੍ਰਾਂਸਪਲਾਂਟ ਖੇਤਰ ਵਿੱਚ ਸੁਧਾਰ ਦੇ ਲਈ ਦੂਰ-ਦਰਸ਼ੀ ਸੰਰਚਨਾਤਮਕ ਪਰਿਵਰਤਨ ਸਾਹਮਣੇ ਲਿਆਂਦੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਰਾਜ ਮੰਤਰੀ (ਸਿਹਤ ) ਡਾ. ਭਾਰਤੀ ਪ੍ਰਵੀਣ ਪਵਾਰ ਦੀ ਮੌਜੂਦਗੀ ਵਿੱਚ ਅੰਗਦਾਨ ਅਤੇ ਟ੍ਰਾਂਸਪਲਾਂਟ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਇਸ ਸਬੰਧ ਵਿੱਚ ਨਿਰਦੇਸ਼ ਦਿੱਤੇ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ “ਮਨ ਕੀ ਬਾਤ” ਪ੍ਰੋਗਰਾਮ ਦੇ 99ਵੇਂ ਐਪੀਸੋਡ ਵਿੱਚ ਦੇਸ਼ਵਾਸੀਆਂ ਨੂੰ ਅੰਗਦਾਨ ਦੇ ਇਸ ਨੇਕ ਕੰਮ ਦੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਨਾਲ ਦੇਸ਼ ਵਿੱਚ ਅੰਗਦਾਨ ਨੂੰ ਇੱਕ ਨਵੀਂ ਗਤੀ ਮਿਲੀ ਹੈ। ਦੇਸ਼ ਵਿੱਚ ਕੁੱਲ ਅੰਗ ਟ੍ਰਾਂਸਪਲਾਂਟ ਦੀ ਸੰਖਿਆ ਸਾਲ 2013 ਵਿੱਚ 5000 ਤੋਂ ਘੱਟ ਸੀ, ਜੋ ਸਾਲ 2002 ਵਿੱਚ ਵਧ ਕੇ 15000 ਤੋਂ ਅਧਿਕ ਹੋ ਗਈ ਹੈ। ਰਾਸ਼ਟਰੀ ਪੱਧਰ ’ਤੇ ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਐੱਨਓਟੀਟੀਓ), ਖੇਤਰੀ ਪੱਧਰ ’ਤੇ ਖੇਤਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਐੱਰਓਟੀਟੀਓ), ਅਤੇ ਰਾਜ ਪੱਧਰ ’ਤੇ ਰਾਜ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਐੱਸਓਟੀਟੀਓ), ਦੇ ਨੈੱਟਵਰਕ ਦੇ ਜ਼ਰੀਏ ਬਿਹਤਰ ਤਾਲਮੇਲ ਦੇ ਕਾਰਨ ਪ੍ਰਤੀ ਮ੍ਰਿਤਕ ਦਾਤਾ ਅਧਿਕ ਅੰਗਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ। ਸਾਲ 2016 ਵਿੱਚ 930 ਮ੍ਰਿਤਕ ਦਾਤਾਵਾਂ ਤੋਂ 2265 ਅੰਗਾਂ ਦਾ ਉਪਯੋਗ ਕੀਤਾ ਗਿਆ ਜਦੋ ਕਿ ਸਾਲ 2022 ਵਿੱਚ 904 ਮ੍ਰਿਤਕ ਦਾਤਾਵਾਂ ਨੂੰ 2765 ਅੰਗਾਂ ਦਾ ਉਪਯੋਗ ਕੀਤਾ ਜਾ ਸਕਿਆ।
ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਐੱਨਓਟੀਟੀਓ), ਹਸਪਤਾਲਾਂ ਵਿੱਚ ਅੰਗ ਦਾਨ ਅਤੇ ਟ੍ਰਾਂਸਪਲਾਂਟ ਪ੍ਰੋਗਰਾਮ ਦੇ ਲਾਗੂਕਰਨ ਦੇ ਲਈ ਪੜਾਅਵਾਰ ਤਰੀਕੇ ਨਾਲ ਮਾਰਗਦਰਸ਼ਕ ਦੇ ਰੂਪ ਵਿੱਚ ਇੱਕ ਟ੍ਰਾਂਸਪਲਾਂਟ ਮੈਨੂਅਲ ’ਤੇ ਕੰਮ ਕਰ ਰਹੇ ਹਨ ਅਤੇ ਟ੍ਰਾਂਸਪਲਾਂਟ ਕੋਆਰਡੀਨੇਟਰ ਦੀ ਟ੍ਰੇਨਿੰਗ ਦੇ ਲਈ ਇੱਕ ਮਿਆਰੀ ਕੋਰਸ ’ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਦੋਹਾਂ ਦਸਤਾਵੇਜ਼ਾਂ ਨੂੰ ਪੂਰਾ ਕਰਕੇ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਪ੍ਰੋਗਰਾਮ ਦੇ ਬਿਹਤਰ ਲਾਗੂਕਰਨ ਦੇ ਲਈ ਐੱਨਓਟੀਟੀਓ ਵਿੱਚ ਤਾਲਮੇਲ, ਆਈਈਸੀ, ਟ੍ਰੇਨਿੰਗ ਅਚੇ ਮਾਨਵ ਸੰਸਾਧਨ/ਲੇਖਾ ਦੇ ਲਈ ਚਾਰ ਵਰਟੀਕਲ ਬਣਾਏ ਗਏ ਹਨ। ਹਾਲ ਹੀ ਵਿੱਚ, ਭਾਰਤ ਸਰਕਾਰ ਨੇ ਕੇਂਦਰ ਸਰਕਾਰ ਦੇ ਅਜਿਹੇ ਕਰਮਚਾਰੀਆਂ ਨੂੰ 42 ਦਿਨਾਂ ਤੱਕ ਦੀ ਵਿਸ਼ੇਸ਼ ਕੈਜੂਅਲ ਲੀਵ ਪ੍ਰਦਾਨ ਕੀਤੀ ਹੈ, ਜੋ ਜਨਤਕ ਹਿਤ ਵਿੱਚ ਇੱਕ ਵਿਸ਼ੇਸ਼ ਕਲਿਆਣਕਾਰੀ ਕਦਮ ਉਠਾ ਕੇ ਦੂਸਰੇ ਇਨਸਾਨ ਨੂੰ ਅੰਗ ਦਾਨ ਕਰਦੇ ਹਨ।

ਕੇਂਦਰੀ ਸਿਹਤ ਮੰਤਰੀ ਦੇ ਮਾਰਗਦਰਸ਼ਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇਸ਼ ਵਿੱਚ ਅੰਗ ਦਾਨ ਅਤੇ ਟ੍ਰਾਂਸਪਲਾਂਟ ਨੂੰ ਹੁਲਾਰਾ ਦਿੰਦੇ ਹੋਏ ਨੀਤੀਗਤ ਸੁਧਾਰਾਂ ਦੇ ਲਈ ਅੰਤਰਰਾਸ਼ਟਰੀ ਪੱਧਰ ’ਤੇ ਸਰਬਉੱਤਮ ਪ੍ਰਕਿਰਿਆਵਾਂ ਤੋਂ ਸਿੱਖ ਲੈ ਰਹੇ ਹਨ।

****


ਐੱਮਵੀ


(Release ID: 1921754) ਵਿਜ਼ੀਟਰ ਕਾਊਂਟਰ : 64
Read this release in: English