ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਨਰਾਇਣ ਰਾਣੇ ਨੇ ਪੁਨਰਗਠਿਤ ਸੀਜੀਟੀਐੱਮਐੱਸਈ ਸਕੀਮ ਦੀ ਸ਼ੁਰੂਆਤ ਕੀਤੀ
ਸ਼੍ਰੀ ਰਾਣੇ ਨੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਜ਼ਮਾਨਤ 'ਤੇ ਜ਼ੋਰ ਦਿੱਤੇ ਬਿਨਾਂ ਐੱਮਐੱਸਈ ਖੇਤਰ ਨੂੰ ਵਧੇਰੇ ਕਰਜ਼ਾ ਯਕੀਨੀ ਬਣਾਉਣ ਲਈ ਉਦਾਰੀਕਰਨ ਦੀ ਸਰਵੋਤਮ ਵਰਤੋਂ ਕਰਨ ਲਈ ਆਖਿਆ
Posted On:
27 APR 2023 6:09PM by PIB Chandigarh
ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ ਅੱਜ ਮੁੰਬਈ ਵਿੱਚ ਪੁਨਰਗਠਿਤ ਸੀਜੀਟੀਐੱਮਐੱਸਈ ਯੋਜਨਾ ਦੀ ਸ਼ੁਰੂਆਤ ਕੀਤੀ। ਸੀਜੀਟੀਐੱਮਐੱਸਈ ਨੂੰ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਵਿੱਚ ₹9,000 ਕਰੋੜ ਦੀ ਵਾਧੂ ਕੋਰ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਸੂਖ਼ਮ ਅਤੇ ਛੋਟੇ ਉਦਯੋਗਾਂ ਨੂੰ ₹2 ਲੱਖ ਕਰੋੜ ਦੀ ਵਾਧੂ ਗਰੰਟੀ ਪ੍ਰਦਾਨ ਕਰਨ ਲਈ ਇਸ ਯੋਜਨਾ ਵਿੱਚ ਸੁਧਾਰ ਲਿਆਇਆ ਜਾ ਸਕੇ। ਇਸ ਅਨੁਸਾਰ ਵੱਡੇ ਸੁਧਾਰੀ ਉਪਾਅ ਸ਼ੁਰੂ ਕੀਤੇ ਗਏ ਸਨ ਅਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਉਨ੍ਹਾਂ ਤੋਂ ਜਾਣੂ ਕਰਵਾਇਆ ਗਿਆ ਹੈ। ਸੋਧਾਂ ਵਿੱਚ ₹1 ਕਰੋੜ ਤੱਕ ਦੇ ਕਰਜ਼ਿਆਂ ਲਈ ਗਾਰੰਟੀ ਫੀਸ ਵਿੱਚ 50% ਦੀ ਕਟੌਤੀ ਸ਼ਾਮਲ ਹੈ, ਜਿਸ ਨਾਲ ਘੱਟੋ-ਘੱਟ ਗਾਰੰਟੀ ਫੀਸ ਨੂੰ ਸਿਰਫ 0.37% ਪ੍ਰਤੀ ਸਾਲ ਦੇ ਪੱਧਰ ਤੱਕ ਲਿਆਂਦਾ ਗਿਆ ਹੈ। ਐਲਾਨ ਵਿੱਚ ਇੱਕ ਹੋਰ ਵੱਡਾ ਬਦਲਾਅ ਕਰਦਿਆਂ ਗਰੰਟੀ ਲਈ ਹੱਦ ਨੂੰ ₹2 ਕਰੋੜ ਤੋਂ ਵਧਾ ਕੇ ₹5 ਕਰੋੜ ਕਰਨਾ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੇ ਬਿਨਾ ਦਾਅਵੇ ਦੇ ਨਿਪਟਾਰੇ ਲਈ ਹੱਦ ਨੂੰ ਵਧਾ ਕੇ ₹10 ਲੱਖ ਰੁਪਏ ਕੀਤਾ ਗਿਆ।
ਸੁਧਾਰ ਦੇ ਉਪਾਵਾਂ ਦੀ ਸ਼ੁਰੂਆਤ ਕਰਦੇ ਹੋਏ, ਸ਼੍ਰੀ ਨਰਾਇਣ ਰਾਣੇ ਨੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਜ਼ਮਾਨਤ 'ਤੇ ਜ਼ੋਰ ਦਿੱਤੇ ਬਿਨਾਂ ਐੱਮਐੱਸਈ ਖੇਤਰ ਨੂੰ ਵਧੇਰੇ ਕਰਜ਼ਾ ਯਕੀਨੀ ਬਣਾਉਣ ਲਈ ਉਦਾਰੀਕਰਨ ਦੀ ਸਰਵੋਤਮ ਵਰਤੋਂ ਕਰਨ ਲਈ ਆਖਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅਜਿਹੇ ਉਪਾਅ ਬੈਂਕਰਾਂ ਨੂੰ ਜ਼ਮਾਨਤ ਸੁਰੱਖਿਆ ਦੀ ਉਪਲਬਧਤਾ 'ਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ ਉਤਸ਼ਾਹਿਤ ਕਰਨਗੇ, ਜੋ ਕਿ ਐੱਮਐੱਸਈਜ਼, ਖਾਸਕਰ ਪਹਿਲੀ ਪੀੜ੍ਹੀ ਦੇ ਉੱਦਮੀਆਂ ਲਈ ਇੱਕ ਸਮੱਸਿਆ ਬਣੀ ਹੋਈ ਹੈ।
ਇਸ ਮੌਕੇ 'ਤੇ ਬੋਲਦਿਆਂ ਸਕੱਤਰ, ਸ਼੍ਰੀ ਬੀ ਬੀ ਸਵੈਨ ਨੇ ਦੱਸਿਆ ਕਿ ਸੀਜੀਟੀਐੱਮਐੱਸਈ ਵੱਖ-ਵੱਖ ਰਾਜ ਸਰਕਾਰਾਂ ਨਾਲ ਵੀ ਸਬੰਧਤ ਰਾਜਾਂ ਵਿੱਚ ਐੱਮਐੱਸਈਜ਼ ਲਈ ਵਧੀ ਹੋਈ ਗਾਰੰਟੀ ਕਵਰੇਜ ਲਈ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਾਰੀਆਂ ਨੀਤੀ ਪੱਧਰੀ ਸੋਧਾਂ, ਸੀਜੀਟੀਐੱਮਐੱਸਈ ਵਲੋਂ ਕੀਤੀਆਂ ਜਾ ਰਹੀਆਂ ਹੋਰ ਪਹਿਲਕਦਮੀਆਂ ਦੇ ਨਾਲ, ਗਾਰੰਟੀ ਵਿਧੀ ਦੀ ਵਧੇਰੇ ਵਰਤੋਂ ਦੇ ਨਤੀਜੇ ਵਜੋਂ ਹੋਵੇਗੀ।
ਸ਼੍ਰੀ ਐੱਸ ਰਮਨ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸਿਡਬੀ (ਜੋ ਸੀਜੀਟੀਐੱਮਐੱਸਈ ਦੇ ਚੇਅਰਮੈਨ ਵੀ ਹਨ) ਨੇ ਕਿਹਾ ਕਿ ਸੀਜੀਟੀਐੱਮਐੱਸਈ ਵੱਖ-ਵੱਖ ਪਹਿਲਕਦਮੀਆਂ ਕਰ ਰਿਹਾ ਹੈ, ਜਿਸਦਾ ਉਦੇਸ਼ ਗਾਰੰਟੀ ਸਕੀਮ ਨੂੰ ਐੱਮਐੱਸਈਜ਼ ਅਤੇ ਰਿਣਦਾਤਿਆਂ ਦੋਵਾਂ ਲਈ ਆਕਰਸ਼ਕ ਬਣਾ ਕੇ ਐੱਮਐੱਸਈਜ਼ ਨੂੰ ਕਰਜ਼ੇ ਦੇ ਪ੍ਰਵਾਹ ਨੂੰ ਵਧਾਉਣਾ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਸੀਜੀਟੀਐੱਮਐੱਸਈ ਹੋਰ ਸਕੀਮਾਂ ਲੈ ਕੇ ਆਵੇਗਾ ਅਤੇ ਰਿਣਦਾਤਾਵਾਂ ਨੂੰ ਭਰੋਸਾ ਦਿਵਾਇਆ ਕਿ ਇਹ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਹਮੇਸ਼ਾ ਨਿਮਰਤਾ ਨਾਲ ਕੰਮ ਕਰੇਗਾ।
ਗਾਰੰਟੀ ਸਕੀਮ ਦੀ ਬਿਹਤਰ ਵਰਤੋਂ ਕਰਨ ਵਾਲੇ ਬੈਂਕਾਂ ਨੂੰ ਕੇਂਦਰੀ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ। ਬੈਂਕਾਂ ਅਤੇ ਐੱਨਬੀਐੱਫਸੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀਆਂ ਨੇ ਸਕੀਮ ਵਿੱਚ ਲਿਆਂਦੇ ਜਾ ਰਹੇ ਬਦਲਾਅ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਉਪਾਅ ਦੇਸ਼ ਵਿੱਚ ਐੱਮਐੱਸਈਜ਼ ਨੂੰ ਜ਼ਮਾਨਤ ਮੁਕਤ ਕਰਜ਼ਿਆਂ ਦੀ ਸਹੂਲਤ ਦੇਣ ਅਤੇ ਇਸ ਤਰ੍ਹਾਂ ਵੱਡੇ ਪੱਧਰ 'ਤੇ ਰੋਜ਼ਗਾਰ ਪੈਦਾ ਕਰਨ ਵਿੱਚ ਮਦਦ ਕਰਨਗੇ।
ਸਮਾਗਮ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਸੀਜੀਟੀਐੱਮਐੱਸਈ ਐੱਮਐੱਸਐੱਮਈਜ਼ ਲਈ ਵਿੱਤੀ ਸਮਾਵੇਸ਼ ਕੇਂਦਰ ਸਥਾਪਤ ਕਰਨ ਲਈ ਨੈਸ਼ਨਲ ਇੰਸਟੀਚਿਊਟ ਫਾਰ ਮਾਈਕਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਿਜ਼ (ਨੀ-ਐੱਮਐੱਸਐੱਮਈ), ਹੈਦਰਾਬਾਦ ਨਾਲ ਸਹਿਯੋਗ ਕਰੇਗਾ।
******
ਐੱਮਜੇਪੀਐੱਸ
(Release ID: 1920452)
Visitor Counter : 132