ਬਿਜਲੀ ਮੰਤਰਾਲਾ

ਪਾਵਰਗ੍ਰਿਡ (ਪੀਜੀਸੀਆਈਐੱਲ) ਨੇ ਸੀਐੱਸਆਰ ਕੰਮ ਲਈ ਗਲੋਬਲ ਗੋਲਡ ਅਵਾਰਡ ਜਿੱਤਿਆ

Posted On: 25 APR 2023 6:45PM by PIB Chandigarh

ਭਾਰਤ ਸਰਕਾਰ ਨੇ ਬਿਜਲੀ ਮੰਤਰਾਲੇ ਦੇ ਅਧੀਨ ਇੱਕ ਮਹਾਰਤਨ ਸੀਪੀਐੱਸਯੂ-ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪੀਜੀਸੀਆਈਐੱਲ) ਨੂੰ ਗ੍ਰੀਨ ਆਰਗੇਨਾਈਜ਼ੇਸ਼ਨ ਨੇ ਗਲੋਬਲ ਗੋਲਡ ਅਵਾਰਡ ਨਾਲ ਸਨਮਾਨਿਤ ਕੀਤਾ ਹੈ। 24 ਅਪ੍ਰੈਲ, 2023 ਨੂੰ ਅਮਰੀਕਾ ਦੇ ਮਿਆਮੀ ਵਿੱਚ ਆਯੋਜਿਤ ਗ੍ਰੀਨ ਵਰਲਡ ਅਵਾਰਡਸ-2023 ਸਮਾਰੋਹ ਦੇ ਦੌਰਾਨ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਪਾਵਰ ਗ੍ਰਿਡ ਦੇ ਡਾਇਰੈਕਟਰ (ਪਰਸੋਨਲ) ਡਾ. ਵੀ.ਕੇ. ਸਿੰਘ ਨੇ ਸੰਗਠਨ ਦੀ ਤਰਫੋਂ ਇਹ ਅਵਾਰਡ ਪ੍ਰਾਪਤ ਕੀਤਾ।

Description: https://static.pib.gov.in/WriteReadData/userfiles/image/image001GP56.jpg

ਇਹ ਅਵਾਰਡ ਓਡੀਸ਼ਾ ਵਿੱਚ ਕਾਲਾਹਾਂਡੀ ਜ਼ਿਲ੍ਹੇ ਦੇ ਜੈਪਟਨਾ ਬਲਾਕ ਦੇ 10 ਪਿੰਡਾਂ ਵਿੱਚ ਵਾਟਰਸ਼ੈਂਡ ਪ੍ਰਬੰਧਨ, ਭਾਈਚਾਰਕ ਭਾਗੀਦਾਰੀ ਅਤੇ ਬਿਹਤਰ ਫਸਲ ਪ੍ਰਬੰਧਨ ਅਭਿਆਸਾਂ ਦੇ ਮਾਧਿਅਮ ਨਾਲ ਖੇਤੀਬਾੜੀ ਉਤਪਾਦਕਤਾ ਅਤੇ ਗ੍ਰਾਮੀਣ ਆਜੀਵਿਕਾ ਵਿੱਚ ਸੁਧਾਰ ਦੇ ਲਈ ਪਾਵਰਗ੍ਰਿਡ ਦੇ ਸੀਐੱਸਆਰ ਕੰਮ ਨੂੰ ਇੱਕ ਮਨਾਤਾ ਪ੍ਰਦਾਨ ਕਰਦਾ ਹੈ।

ਇਹ 60 ਮਹੀਨਿਆਂ ਦਾ ਇੱਕ ਕਿਸਾਨ ਕੇਂਦ੍ਰਿਤ ਪ੍ਰੋਜੈਕਟ ਹੈ, ਜਿਸ ਨੂੰ ਅਕਤੂਬਰ,2019 ਦੇ ਅੰਤ ਵਿੱਚ ਸ਼ੁਰੂ ਕੀਤਾ ਗਿਆ ਸੀ। ਵਾਪਸ ਲਈ ਜਾਣ ਦੀ ਯੋਜਨਾ ਦੇ ਨਾਲ ਸਥਿਰਤਾ ਸੁਨਿਸ਼ਚਿਤ ਕਰਨ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਪਾਵਰਗ੍ਰਿਡ, ਕਮਿਊਨਿਟੀ ਅਤੇ ਵਾਤਾਵਰਣ ਨੂੰ ਲੈ ਕੇ ਕਈ ਸੀਐੱਸਆਰ ਪ੍ਰੋਗਰਾਮਾਂ ਵਿੱਚ ਆਪਣੇ ਆਪ ਨੂੰ ਸ਼ਾਮਲ ਹੋਣ ’ਤੇ ਜੋਰ ਦਿੰਦਾ ਹੈ।

ਪਾਵਰਗ੍ਰਿਡ, ਆਪਣੇ ਸੀਐੱਸਆਰ ਪ੍ਰੋਜੈਕਟਾਂ ਲਈ ਇੱਕ ਚੰਗੀ ਤਰ੍ਹਾਂ ਨਾਲ ਪਰਿਭਾਸ਼ਿਤ ਅਤੇ ਅਨੁਕੂਲਿਤ ਐਗਜ਼ਿਟ ਨੀਤੀ ਦੇ ਨਾਲ ਸੰਯੁਕਤ ਰਾਸ਼ਟਰ (ਯੂਐੱਨ) ਟਿਕਾਊ ਵਿਕਾਸ ਟੀਚਿਆਂ ਦੇ ਅਨੁਰੂਪ ਪ੍ਰਭਾਵੀ ਸਹਿਯੋਗ, ਸਮਰੱਥਾ ਨਿਰਮਾਣ ਅਤੇ ਸਥਿਰਤਾ ਦੇ ਰਾਹੀਂ ਭਾਈਚਾਰਕ ਭਾਗੀਦਾਰੀ ਨੂੰ ਮਹੱਤਵ ਦਿੰਦਾ ਹੈ।

*******

ਏਐੱਮ



(Release ID: 1919964) Visitor Counter : 76


Read this release in: English , Urdu , Hindi