ਟੈਕਸਟਾਈਲ ਮੰਤਰਾਲਾ
azadi ka amrit mahotsav

ਹੈਂਡਲੂਮ ਅਤੇ ਹੈਂਡੀਕ੍ਰਾਫਟ ਨੂੰ ਸਮਰਪਿਤ ਈ-ਕਾਮਰਸ ਪੋਰਟਲ ਦਾ ਉਦੇਸ਼ ਕਾਰੀਗਰਾਂ ਅਤੇ ਬੁਨਕਰਾਂ ਨੂੰ ਸਵੈ-ਨਿਰਭਰ ਬਣਾਉਣਾ ਹੈ


ਵਿਚੋਲਿਆਂ ਦੀ ਭੂਮਿਕਾ ਨੂੰ ਖਤਮ ਕਰਕੇ, ਕਾਰੀਗਰ ਅਤੇ ਬੁਨਕਰ ਆਪਣਾ ਮਾਲ ਸਿੱਧਾ ਵਰਚੁਅਲ ਸਟੋਰ 'ਤੇ ਵੇਚ ਸਕਦੇ ਹਨ

ਕੇਂਦਰੀ ਟੈਕਸਟਾਈਲ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਗੁਜਰਾਤ ਵਿੱਚ ਪੋਰਟਲ ਲਾਂਚ ਕੀਤਾ

Posted On: 24 APR 2023 5:30PM by PIB Chandigarh

ਟੈਕਸਟਾਈਲ ਮੰਤਰਾਲੇ ਨੇ ਵਿਚੋਲਿਆਂ ਦੀ ਭੂਮਿਕਾ ਖਤਮ ਕਰਦੇ ਹੋਏ 35 ਲੱਖ ਤੋਂ ਵਧ ਹੈਂਡਲੂਮ ਬੁਨਕਰਾਂ ਅਤੇ 27 ਲੱਖ ਹੈਂਡੀਕ੍ਰਾਫਟ ਕਾਰੀਗਰਾਂ ਦੇ ਉਤਪਾਦ ਸਿੱਧੇ ਉਪਭੋਗਤਾਵਾਂ ਨੂੰ ਉਪਲਬਧ ਕਰਵਾਉਣ ਲਈ ਹੈਂਡੀਕ੍ਰਾਫਟ ਅਤੇ ਹੈਂਡਲੂਮ ਖੇਤਰ ਲਈ ਈ-ਕਾਮਰਸ ਪੋਰਟਲ ਬਣਾਇਆ ਹੈ। ਕੇਂਦਰੀ ਟੈਕਸਟਾਈਲ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਗੁਜਰਾਤ ਵਿੱਚ ਪੋਰਟਲ ਲਾਂਚ ਕੀਤਾ।

 

ਇਸ ਵਰਚੁਅਲ ਭਾਰਤੀ ਸਟੋਰ ਦੇ ਜ਼ਰੀਏ ਕਾਰੀਗਰਾਂ ਨੂੰ ਕੀਮਤਾਂ ਵਿੱਚ ਹੇਰਫੇਰ ਕਰਨ ਵਾਲੇ ਵਿਚੋਲਿਆਂ ਤੋਂ ਬਿਨਾ ਉਚਿਤ ਮਿਹਨਤਾਨਾ ਮਿਲੇਗਾ। ਸ਼ਹਿਰ ਵਿੱਚ ਰਹਿਣ ਵਾਲੇ ਖਰੀਦਦਾਰ ਸਿੱਧੇ ਸ਼ਤ-ਪ੍ਰਤੀਸ਼ਤ ਪ੍ਰਮਾਣਿਕ ਅਤੇ ਸਰਬੋਤਮ ਹੈਂਡੀਕ੍ਰਾਫਟਸ ਉਤਪਾਦ ਖਰੀਦ ਸਕਣਗੇ। 

 

ਭਾਰਤੀ ਹਸਤਨਿਰਮਿਤ ਪੋਰਟਲ- ਵਸਤਰ, ਗ੍ਰਹਿ, ਸਜਾਵਟ, ਗਹਿਣਿਆਂ ਹੋਰ ਸਜਾਵਟ ਦੇ ਸਮਾਨ ਸਹਿਤ ਉਤਪਾਦਾਂ ਦੀ ਇੱਕ ਵਿਸਤ੍ਰਿਤ ਲੜੀ ਪ੍ਰਦਾਨ ਕਰਦਾ ਹੈ। ਇਸ ਦੇ ਸਾਰੇ ਉਤਪਾਦ ਕੌਸ਼ਲ ਕਾਰੀਗਰਾਂ ਦੁਆਰਾ ਹਸਤਨਿਰਮਿਤ ਹਨ। ਇਹ ਭਾਰਤ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹਨ।

 

ਪੋਰਟਲ ‘ਤੇ ਵੇਚੇ ਜਾਣ ਵਾਲੇ ਕਈ ਉਤਪਾਦ ਵਾਤਾਵਰਣ ਅਨੁਕੂਲ ਅਤੇ ਟਿਕਾਊ ਸਮੱਗਰੀ ਦਾ ਉਪਯੋਗ ਕਰਕੇ ਬਣਾਏ ਗਏ ਹਨ। ਇਹ ਵਾਤਾਵਰਣ ਹਿਤੈਸ਼ੀ ਲੋਕਾਂ ਲਈ ਬਿਹਤਰੀਨ ਵਿਕਲਪ ਹੈ। ਇਹ ਭਾਰਤ ਵਿੱਚ ਹਸਤਨਿਰਮਿਤ ਸਾਰੀਆਂ ਵਸਤੂਆਂ ਲਈ ਵੰਨ-ਸਟੌਪ-ਸ਼ੌਪ ਹੈ ਅਤੇ ਭਾਰਤੀ ਕਾਰੀਗਰਾਂ ਅਤੇ ਉਨ੍ਹਾਂ ਦੇ ਸ਼ਿਲਪ ਨੂੰ ਖੋਜਣ ਅਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਉਤਕ੍ਰਿਸ਼ਟ ਜ਼ਰੀਆ ਹੈ। 

 

ਪੋਰਟਲ ਕੁੱਲ 62 ਲੱਖ ਬੁਨਕਰਾਂ ਅਤੇ ਕਾਰੀਗਰਾਂ ਨੂੰ ਭਵਿੱਖ ਦੇ ਈ-ਉੱਦਮੀ ਬਣਨ ਦਾ ਮੌਕਾ ਵੀ ਪ੍ਰਦਾਨ ਕਰੇਗਾ।

 

ਭਾਰਤ ਆਪਣੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਗਤ ਸ਼ਿਲਪ ਲਈ ਪ੍ਰਸਿੱਧ ਹੈ, ਜਿਸ ਵਿੱਚ ਹੈਂਡਲੂਮ ਅਤੇ ਹੈਂਡੀਕ੍ਰਾਫਟ ਉਤਪਾਦ ਸ਼ਾਮਲ ਹਨ।

 

ਹੈਂਡਲੂਮ ਹੱਥਾਂ ਨਾਲ ਸੰਚਾਲਿਤ ਖੱਡੀ ਦੀ ਵਰਤੋਂ ਕਰਕੇ ਕੱਪੜੇ ਬੁਣਨ ਦੀ ਪ੍ਰਕਿਰਿਆ ਹੈ, ਜਦੋਂ ਕਿ ਹਸਤਸ਼ਿਲਪ ਰਵਾਇਤੀ ਤਕਨੀਕਾਂ ਦੀ ਵਰਤੋ ਕਰਕੇ ਹੁਨਰਮੰਦ ਕਾਰੀਗਰਾਂ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਹਨ।

ਪੋਰਟਲ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ:

• ਇੱਕ ਪ੍ਰਮਾਣਿਕ ਭਾਰਤੀ ਹੈਂਡਲੂਮ ਅਤੇ ਹੈਂਡੀਕ੍ਰਾਫਟ ਵਰਚੁਅਲ ਸਟੋਰ

• ਤੁਹਾਡੀਆਂ ਉਂਗਲਾਂ 'ਤੇ ਭਾਰਤੀ ਸਦੀਵੀ ਵਿਰਾਸਤ ਦੀ ਖੁਸ਼ਬੂ

• ਰੁਕਾਵਟ ਰਹਿਤ ਖਰੀਦਦਾਰੀ ਲਈ ਵਾਪਸੀ ਦੇ ਵਿਕਲਪਾਂ ਦੇ ਨਾਲ ਮੁਫ਼ਤ ਸ਼ਿਪਿੰਗ

• ਨਿਰਵਿਘਨ ਟ੍ਰਾਂਜੈਕਸ਼ਨ ਅਨੁਭਵ ਲਈ ਸੁਰੱਖਿਅਤ ਅਤੇ ਭੁਗਤਾਨ ਲਈ ਕਈ ਵਿਕਲਪ

• ਇਸ ਪੋਰਟਲ 'ਤੇ ਕਈ ਤਰ੍ਹਾਂ ਦੇ ਪ੍ਰਮਾਣਿਕ ​​ਵਿਕ੍ਰੇਤਾਵਾਂ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ, ਜਿਵੇਂ ਕਿ ਕਾਰੀਗਰ, ਬੁਨਕਰ, ਨਿਰਮਾਣ ਕੰਪਨੀਆਂ, ਸਵੈ-ਸਹਾਇਤਾ ਸਮੂਹ, ਸਹਿਕਾਰੀ ਸਮਿਤੀਆਂ, ਆਦਿ।

• ਵਿਕ੍ਰੇਤਾਵਾਂ ਨੂੰ ਕਮਿਸ਼ਨ ਰਹਿਤ ਪੂਰਾ ਮੁਨਾਫਾ

• ਵਿਚੋਲਿਆਂ ਦੀ ਕੋਈ ਦਖਲਅੰਦਾਜ਼ੀ ਨਹੀਂ ਜਿਸ ਨਾਲ ਭਾਰਤੀ ਸ਼ਿਲਪਕਾਰਾਂ ਦੀ ਮਾੜੀ ਹਾਲਤ ਵਿੱਚ ਸੁਧਾਰ ਸੁਨਿਸ਼ਚਿਤ ਹੇ ਸਕੇ 

• ਸੁਚਾਰੂ ਆਰਡਰ ਪ੍ਰੋਸੈੱਸਿੰਗ ਲਈ ਮਲਟੀਪਲ ਲੌਜਿਸਟਿਕ ਪਾਰਟਨਰਸ ਨਾਲ ਏਕੀਕਰਣ

• "ਵਪਾਰ ਕਰਨ ਦੀ ਅਸਾਨੀ" ਨੂੰ ਯਕੀਨੀ ਬਣਾਉਣ ਲਈ ਰਜਿਸਟ੍ਰੇਸ਼ਨ ਤੋਂ ਆਰਡਰ ਦੀ ਪੂਰਤੀ ਹੋਣ ਤੱਕ ਵਿਕ੍ਰੇਤਾਵਾਂ ਦੀ ਮੁਫਤ ਸਹਾਇਤਾ।

• ਕਾਰੀਗਰਾਂ/ਬੁਨਕਰਾਂ ਨੂੰ ਇੱਕ ਸਾਂਝੇ ਪਲੈਟਫਾਰਮ ਜ਼ਰੀਏ ਖਰੀਦਦਾਰਾਂ ਨਾਲ ਸਿੱਧਾ ਜੋੜਿਆ ਜਾਵੇਗਾ।

• ਟੋਲ ਫ੍ਰੀ  ਗ੍ਰਾਹਕ ਸਹਾਇਤਾ - 18001-216-216

 

**********

ਏਡੀ/ਐੱਨਐੱਸ


(Release ID: 1919618) Visitor Counter : 169


Read this release in: English , Urdu , Hindi