ਆਯੂਸ਼

ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਦੁਆਰਾ ਮਹਿਲਾਵਾਂ ਵਿੱਚ ਬਾਂਝਪਨ 'ਤੇ ਇੱਕ ਰਾਸ਼ਟਰੀ ਸੰਮੇਲਨ 'ਸਿਰਜਣਾ' ਦਾ ਆਯੋਜਨ


ਆਯੁਸ਼ ਮੰਤਰਾਲੇ ਦੇ ਤਹਿਤ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ (ਏਆਈਆਈਏ) ਮਹਿਲਾਵਾਂ

ਵਿੱਚ ਬਾਂਝਪਨ 'ਤੇ ਦੋ ਦਿਨੀਂ ਰਾਸ਼ਟਰੀ ਸੰਮੇਲਨ 'ਸਿਰਜਣਾ' ਦਾ ਆਯੋਜਨ ਅੱਜ ਤੋਂ ਨਵੀਂ ਦਿੱਲੀ ਵਿੱਚ ਕਰ ਰਿਹਾ ਹੈ

Posted On: 17 APR 2023 8:36PM by PIB Chandigarh

ਮਹਿਲਾਵਾਂ ਵਿੱਚ ਬਾਂਝਪਨ ਲੱਖਾਂ ਲੋਕਾਂ ‘ਤੇ ਅਸਰ ਪਾਉਂਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਸਮੁਦਾਇ ਨੂੰ ਪ੍ਰਭਾਵਿਤ ਕਰਦੀ ਹੈ। ਡਬਲਿਊਐੱਚਓ ਦੀ ਰਿਪੋਰਟ ਅਨੁਸਾਰ ਬੇਔਲਾਦ ਜੋੜਿਆਂ ਵਿੱਚੋਂ 37 ਪ੍ਰਤੀਸ਼ਤ ਮਾਮਲਿਆਂ ਵਿੱਚ ਮਹਿਲਾਵਾਂ ਵਿੱਚ ਕਮੀ ਬਾਂਝਪਨ ਦਾ ਕਾਰਨ ਸੀ। ਭਾਰਤ ਵਿੱਚ ਮਹਿਲਾਵਾਂ ਵਿੱਚ ਬਾਂਝਪਨ ਦੇ ਮਾਮਲੇ ਵਧ ਰਹੇ ਹਨ ਅਤੇ ਲਗਭਗ 15 ਪ੍ਰਤੀਸ਼ਤ ਜੋੜੇ ਇਸ ਤੋਂ ਪ੍ਰਭਾਵਿਤ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਏਆਈਆਈਏ ਇੱਕ ਰਾਸ਼ਟਰੀ ਸੰਮੇਲਨ ਜ਼ਰੀਏ ਕਲੀਨਿਕਲ ਰਿਸਰਚ ਅਤੇ ਜਾਣਕਾਰੀਆਂ ਸਾਂਝਾ ਕਰ ਰਹੇ ਹਨ, ਜਿਸ ਤੋਂ ਬਾਅਦ ਪੈਨਲ ਚਰਚਾ ਹੋਵੇਗੀ ਜਿਸ ਵਿੱਚ ਸ਼ਾਮਲ ਹੋਣ ਲਈ 100 ਤੋਂ ਵਧ ਪ੍ਰਤੀਨਿਧੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।

 

ਪ੍ਰੋਫੈਸਰ ਅਭਿਮਨਯੂ ਕੁਮਾਰ, ਸਾਬਕਾ ਵਾਈਸ ਚਾਂਸਲਰ , ਡੀਐੱਸਆਰਆਰਏਯੂ ਜੋਧਪੁਰ, ਰਾਜਸਥਾਨ ਸੰਮੇਲਨ ਦੇ ਮੁੱਖ ਮਹਿਮਾਨ ਸਨ। ਸਾਬਕਾ ਡੀਜੀ ਆਯੁਸ਼ ਪ੍ਰੋਫੈਸਰ (ਡਾਕਟਰ) ਪੂਜਾ ਭਾਰਦਵਾਜ, ਸਨਮਾਨਿਤ ਮਹਿਮਾਨ ਸਨ। ਸੰਮੇਲਨ ਪ੍ਰੋਫੈਸਰ ਤਨੁਜਾ ਨੇਸਾਰੀ, ਡਾਇਰੈਕਟਰ ਏਆਈਆਈਏ, ਡੀਨ ਅਤੇ ਆਈਆਈਏ ਦੇ ਹੋਰ ਸੀਨੀਅਰ ਫੈਕਲਟੀ ਮੈਂਬਰਾਂ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤਾ ਗਿਆ।

 

ਇਸ ਮੌਕੇ ਪ੍ਰੋਫੈਸਰ ਤਨੁਜਾ ਨੇਸਾਰੀ ਨੇ ਕਿਹਾ ਕਿ ਸੰਮੇਲਨ ਵਿੱਚ ਆਯੁਰਵੇਦ ਦੇ ਜ਼ਰੀਏ ਆਪਣੀ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕਰਨ ਅਤੇ ਆਪਣੇ ਵਿਵਹਾਰਕ ਅਤੇ ਸਿਧਾਂਤਕ ਗਿਆਨ ਦਾ ਪ੍ਰਸਾਰ ਕਰਨ ਲਈ ਪੂਰੇ ਭਾਰਤ ਤੋਂ ਕਈ ਵਿਗਿਆਨਿਕਾਂ, ਪ੍ਰੈਕਟਿਸ਼ਨਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਸੰਮੇਲਨ ਵਿੱਚ ਸੱਦਾ ਦਿੱਤਾ ਗਿਆ ਹੈ। ਇਸ ਸੰਮੇਲਨ ਵਿੱਚ ਆਧੁਨਿਕ ਮੈਡੀਸਨ ਨਾਲ ਜੁੜੇ ਕਈ ਗਾਇਨੀਕੌਲੋਜਿਸਟਸ ਨੂੰ ਵੀ ਇਸ ਵਿਸ਼ੇ ‘ਤੇ ਨਵੀਆਂ ਜਾਣਕਾਰੀਆਂ ਸਾਂਝਾ ਕਰਨ ਲਈ ਸੱਦਾ ਦਿੱਤਾ ਗਿਆ ਹੈ।  

 

ਸੰਮੇਲਨ ਦੌਰਾਨ ਇੱਕ ਸੋਵੀਨਰ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਦਸਤਾਵੇਜ਼ ਵਿੱਚ ਪੇਸ਼ ਕੀਤੇ ਜਾਣ ਵਾਲੇ ਸੋਧ ਪੱਤਰਾਂ ਦੇ ਸਾਰ, ਦੇਸ਼ ਭਰ ਤੋਂ ਵਿਸਿਆਂ ਨਾਲ ਜੁੜੇ ਮਾਹਿਰਾਂ ਦੇ ਤਜ਼ਰਬਿਆਂ ਦੇ ਆਧਾਰ 'ਤੇ ਕੇਸ ਸਟੱਡੀਜ ਦੇ ਪੂਰੇ ਸੋਧ ਪੱਤਰ ਅਤੇ ਪੋਸਟਰ ਦੀਆਂ ਪੇਸ਼ਕਾਰੀਆਂ ਸ਼ਾਮਲ ਸਨ।

 

ਡੀਐੱਸਆਈਆਈਏਯੂ ਜੋਧਪੁਰ, ਰਾਜਸਥਾਨ ਦੇ ਸਾਬਕਾ ਵਾਈਸ ਚਾਂਸਲਰ , ਡਾ. ਪ੍ਰੋਫੈਸਰ ਅਭਿਮਨਯੁ ਕੁਮਾਰ, ਨੇ ਕਿਹਾ ਕਿ ਜੀਵਨਸ਼ੈਲੀ ਵਿੱਚ ਵੱਡਾ ਬਦਲਾਅ ਆਇਆ ਹੈ ਜੋ ਕਿ ਮਹਿਲਾਵਾਂ ਵਿੱਚ ਬਾਂਝਪਨ ਦਾ ਕਾਰਨ ਬਣ ਰਿਹਾ ਹੈ। ਆਯੁਰਵੇਦ ਉਨ੍ਹਾਂ ਦੀ ਇਸ ਅਸਮਰੱਥਤਾ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

 

ਸੰਮੇਲਨ ਵਿੱਚ ਸੱਤ ਵਿਗਿਆਨਿਕ ਸੈਸ਼ਨਾਂ ਦੀ ਵਿਵਸਥਾ ਕੀਤੀ ਗਈ ਹੈ, ਹਰੇਕ ਸੈਸ਼ਨ ਵਿੱਚ ਸੱਦੇ ਗਏ ਮਾਹਿਰ ਸਪੀਕਰ ਦਾ ਪੂਰਾ ਭਾਸ਼ਣ ਹੋਵੇਗਾ ਅਤੇ ਦੇਸ਼ ਭਰ ਤੋਂ ਰਜਿਸਟਰਡ ਪ੍ਰਤੀਨਿਧੀਆਂ ਦੇ ਵਿਗਿਆਨਕ ਸੋਧ ਪੱਤਰ ਪੇਸ਼ ਕੀਤੇ ਜਾਣਗੇ।

*************

 

ਐੱਸਕੇ

 



(Release ID: 1917627) Visitor Counter : 97


Read this release in: English , Urdu , Hindi