ਕੋਲਾ ਮੰਤਰਾਲਾ
ਕੋਲੇ ਦੇ ਸ਼ੁਰੂਆਤੀ ਉਤਪਾਦਨ ਲਈ ਸਮੇਂ ’ਤੇ ਜ਼ਮੀਨ ਦੀ ਉਪਲਬਧਤਾ ਅਤੇ ਮਨਜ਼ੂਰੀ ਮਹੱਤਵਪੂਰਨ-ਕੋਲਾ ਸਕੱਤਰ ਅੰਮ੍ਰਿਤ ਲਾਲ ਮੀਨਾ
ਕੋਲਾ ਮੰਤਰਾਲੇ ਨੇ ਕੈਪਟਿਵ/ਕਮਰਸ਼ੀਅਲ ਕੋਲਾ ਬਲਾਕਾਂ ਦੇ ਅਲੋਟੀਜ਼ ਨਾਲ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ
Posted On:
12 APR 2023 4:54PM by PIB Chandigarh
ਕੋਲਾ ਮੰਤਰਾਲੇ ਦੇ ਸਕੱਤਰ ਅੰਮ੍ਰਿਤ ਲਾਲ ਮੀਨਾ ਨੇ ਕਿਹਾ ਕਿ ਕੋਲਾ ਮੰਤਰਾਲਾ ਘਰੇਲੂ ਕੋਲਾ ਉਤਪਾਦਨ ਅਤੇ ਨਿਕਾਸੀ ਸਬੰਧੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਲਈ ਸਾਰੇ ਸੰਭਵ ਕਦਮ ਚੁੱਕਣਾ ਸ਼ੁਰੂ ਕਰੇਗਾ। ਕੈਪਟਿਵ/ਕਮਰਸ਼ੀਅਲ ਕੋਲਾ ਬਲਾਕਾਂ ਦੇ ਅਲੋਟੀਜ਼ ਨਾਲ ਅੱਜ ਇੰਟਰਐਕਟਿਵ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਮੀਨਾ ਨੇ ਕਿਹਾ ਕਿ ਕੋਲੇ ਦੇ ਸ਼ੁਰੂਆਤੀ ਉਤਪਾਦਨ ਲਈ ਸਮੇਂ ’ਤੇ ਜ਼ਮੀਨ ਦੀ ਉਪਲਬਧਤਾ ਅਤੇ ਹੋਰ ਮਨਜ਼ੂਰੀਆਂ ਹਾਲ ਵਿੱਚ ਅਲਾਟ ਕੀਤੇ ਗਏ ਬਲਾਕਾਂ ਤੋਂ ਕੋਲੇ ਦਾ ਸ਼ੁਰੂਆਤੀ ਉਤਪਾਦਨ ਸੁਨਿਸ਼ਚਿਤ ਕਰਨ ਲਈ ਬੇੱਹਦ ਮਹੱਤਵਪੂਰਨ ਹੈ। ਆਪਣੇ ਪ੍ਰਮੁੱਖ ਭਾਸ਼ਣ ਵਿੱਚ, ਸਕੱਤਰ ਨੇ ਕਿਹਾ ਕਿ ਮੰਤਰਾਲੇ ਵਿੱਚ ਨਾਮਜ਼ਦ ਅਥਾਰਿਟੀ ਇਸ ਸਬੰਧ ਵਿੱਚ ਮੁੱਦਿਆਂ ਦੇ ਠੀਕ ਸਮੇਂ ’ਤੇ ਨਿਗਰਾਨੀ ਕਰਨ ਅਤੇ ਸਮਾਧਾਨ ਲਈ ਇੱਕ ਪੋਰਟਲ ਵਿਕਸਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ।
ਕੋਲਾ ਸਕੱਤਰ ਨੇ ਸਾਡੀ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਦੀਆਂ ਜ਼ਰੂਰਤਾਂ ਨੂੰ ਪੂਰੀ ਕਰਨ ਲਈ ਅਤੇ ਕੋਲਾ ਆਯਾਤ ’ਤੇ ਨਿਰਭਰਤਾ ਘਟਾਉਣ ਦੇ ਲਈ ਵੀ ਊਰਜਾ ਦੀ ਖਪਤ ਨੂੰ ਵਧਾਉਣ ਦੀ ਜ਼ਰੂਰਤ ਰੇਖਾਂਕਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਲਾ ਮੰਤਰਾਲਾ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਜ਼ੋਰਸ਼ੋਰ ਨਾਲ ਉਤਸ਼ਾਹਿਤ ਕਰ ਰਿਹਾ ਹੈ। ਸ਼੍ਰੀ ਮੀਨਾ ਨੇ ਦੱਸਿਆ ਕਿ ਕੋਲਾ ਉਦਯੋਗ ਟਿਕਾਊ ਵਿਕਾਸ ਦੇ ਇੱਕ ਅਜਿਹੇ ਮਾਡਲ ਨੂੰ ਵਧਾਉਣਾ ਚਾਹੁੰਦਾ ਹੈ ਜਿਸ ਵਿੱਚ ਵਾਤਾਵਰਣ ਦੀ ਸੁਰੱਖਿਆ ਕਰਨਾ, ਸਰੋਤਾਂ ਦੀ ਸੰਭਾਲ ਕਰਨਾ, ਸਮਾਜ ਦੀ ਦੇਖਭਾਲ ਕਰਨਾ ਅਤੇ ਸਾਡੇ ਵਣ ਅਤੇ ਵਣ ਜੀਵਨ ਨੂੰ ਬਣਾਏ ਰੱਖਣ ਦੇ ਪ੍ਰਯਾਸਾਂ ਦੇ ਨਾਲ ਕੋਲੇ ਦੀ ਮਾਈਨਿੰਗ ਦਾ ਸਹਿ-ਹੋਂਦ ਸ਼ਾਮਲ ਹੋਵੇ।
ਇਸ ਤੋਂ ਪਹਿਲਾਂ, ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਐਡੀਸ਼ਨਲ ਸਕੱਤਰ ਅਤੇ ਮੰਤਰਾਲੇ ਦੀ ਨਾਮਜ਼ਦ ਅਥਾਰਿਟੀ ਸ਼੍ਰੀ ਐੱਮ. ਨਾਗਾਰਾਜੂ ਨੇ ਕੋਲਾ ਸੈਕਟਰ ਨੂੰ ਵਧੇਰੇ ਆਕਰਸ਼ਕ ਬਣਾਉਣ ਲਈ ਕੋਲਾ ਉਤਪਾਦਨ ਨੂੰ ਵਧਾਉਣ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਕਰਨ ਲਈ ਮੰਤਰਾਲੇ ਦੁਆਰਾ ਨੀਤੀਗਤ ਪੱਧਰ ’ਤੇ ਕੀਤੀ ਗਈ ਵੱਖ-ਵੱਖ ਪਹਿਲਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਉਸ ਪ੍ਰਮੁੱਖ ਸੁਧਾਰਾਂ ਨੂੰ ਵੀ ਰੇਖਾਂਕਿਤ ਕੀਤਾ ਜਿਨ੍ਹਾਂ ਨੂੰ ਮੰਤਰਾਲੇ ਦੁਆਰਾ ਵਪਾਰਕ ਕੋਲਾ ਖਾਣਾਂ ਦੀ ਨੀਲਾਮੀ ਦੇ ਵੱਖ-ਵੱਖ ਪੜਾਵਾਂ ਵਿੱਚ ਸ਼ੁਰੂ ਅਤੇ ਲਾਗੂ ਕੀਤਾ ਗਿਆ ਹੈ ਜਿਸ ਨਾਲ ਕਿ ਨੀਲਾਮੀ ਪ੍ਰਣਾਲੀ ਨੂੰ ਹੋਰ ਵਧੇਰੇ ਆਕਰਸ਼ਕ ਅਤੇ ਲਾਭਦਾਇਕ ਬਣਾਇਆ ਜਾ ਸਕੇ। ਕੋਲਾ ਮੰਤਰਾਲੇ ਦੇ ਡਾਇਰੈਕਟਰ ਸ਼੍ਰੀ ਮਾਰਾਪੱਲੀ ਵੈਂਕਟੇਸ਼ਵਰਲੂ ਦੁਆਰਾ ਇੱਕ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਨੀਲਾਮੀ ਕੀਤੇ ਗਏ/ਅਲਾਟ ਕੀਤੇ ਗਏ ਕੋਲਾ ਬਲਾਕਾਂ, ਉਤਪਾਦਨ ਵਿੱਚ ਵਾਧਾ ਕਰਨ ਲਈ ਕੀਤੇ ਗਏ ਸੁਧਾਰਾਂ, ਵਪਾਰਕ ਮੌਕਿਆਂ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ।
ਐੱਨਟੀਪੀਸੀ ਲਿਮਿਟਿਡ, ਵੇਦਾਂਤਾ ਲਿਮਿਟਿਡ, ਜੇਐੱਸਡਬਲਿਊ ਸਟੀਲ ਲਿਮਿਟਿਡ,ਐੱਨਐੱਮਡੀਸੀ ਲਿਮਿਟਿਡ, ਡਾਲਮੀਆ ਸੀਮੈਂਟ (ਭਾਰਤ) ਲਿਮਿਟਿਡ, ਐੱਸਸੀਸੀਐੱਲ, ਡਬਲਿਊਐੱਮਡੀਟੀਸੀਐੱਲ, ਐੱਨਐੱਲਸੀਆਈਐੱਲ ਅਤੇ ਓਡੀਸ਼ਾ ਕੋਲ ਐਂਡ ਪਾਵਰ ਲਿਮਿਟਿਡ ਦੇ ਉਦਯੋਗ ਦੀਆਂ ਪ੍ਰਮੁੱਖ ਹਸਤੀਆਂ ਵੀ ਇੱਥੇ ਮੌਜੂਦ ਸਨ ਅਤੇ ਉਨ੍ਹਾਂ ਨੇ ਫੋਰਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਕੋਲੇ ਦੇ ਭਵਿੱਖ ’ਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਅਤੇ ਕੋਲਾ ਮਾਈਨਿੰਗ ਦੇ ਸ਼ੁਰੂਆਤੀ ਸੰਚਾਲਨ ਅਤੇ ਘਰੇਲੂ ਕੋਲਾ ਉਤਪਾਦਨ ਨੂੰ ਵਧਾਉਣ ਲਈ ਵੱਖ-ਵੱਖ ਕਦਮਾਂ ਦਾ ਸੁਝਾਅ ਦਿੱਤਾ। ਨਿਜੀ ਖੇਤਰ ਦੇ ਭਾਗੀਦਾਰਾਂ ਨੇ ਕੋਲਾ ਮੰਤਰਾਲੇ ਦੁਆਰਾ ਕੋਲਾ ਮਾਈਨਿੰਗ ਦੀ ਨੀਲਾਮੀ ਵਿੱਚ ਸ਼ੁਰੂ ਕੀਤੇ ਗਏ ਸੁਧਾਰਾਂ ਦੀ ਸ਼ਲਾਘਾ ਕੀਤੀ ਅਤੇ ਕੋਲਾ ਮਾਈਨਿੰਗ ਦੇ ਸ਼ੁਰੂਆਤੀ ਸੰਚਾਲਨ ਦੇ ਲਈ ਰਾਜਾਂ ਦੇ ਨਾਲ ਮੁੱਦਿਆਂ ਦਾ ਸਮਾਧਾਨ ਕਰਨ ਵਿੱਚ ਸੁਵਿਧਾ ਪ੍ਰਦਾਨ ਕਰਨ, ਸਮੇਂ ’ਤੇ ਸਹਾਇਤਾ ਉਪਲਬਧ ਕਰਵਾਉਣ ਅਤੇ ਸਰਗਰਮ ਸਮਰਥਨ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ।
ਸੈਸ਼ਨ ਵਿੱਚ ਹਿੱਸਾ ਲੈਂਦੇ ਹੋਏ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸੀਨੀਅਰ ਪਦ ਅਧਿਕਾਰੀਆਂ ਨੇ ਨਿਯਮਾਂ ਦੇ ਵੱਖ-ਵੱਖ ਪ੍ਰਾਵਧਾਨਾਂ ਨੂੰ ਸਪੱਸ਼ਟ ਕਰਕੇ ਅਲਾਟੀਆਂ ਦਾ ਮਾਰਗਦਰਸ਼ਨ ਕੀਤਾ।
ਐੱਸਬੀਆਈ ਕੈਪੀਟਲ ਮਾਰਕਿਟਸ ਲਿਮਿਟਿਡ ਕੋਲਾ ਮਾਈਨਿੰਗ ਦੇ ਸ਼ੁਰੂਆਤੀ ਸੰਚਾਲਨ ਵਿੱਚ ਸਹਾਇਤਾ ਕਰਨ ਲਈ ਇੱਕ ਮਾਤਰ ਕਾਰੋਬਾਰ ਸਲਾਹਕਾਰ ਅਤੇ ਕੋਲਾ ਮੰਤਰਾਲੇ ਦੁਆਰਾ ਗਠਿਤ ਇੱਕ ਪ੍ਰੋਜੈਕਟ ਨਿਗਰਾਨੀ ਯੂਨਿਟ (ਪੀਐੱਮਯੂ) ਹੈ।
ਹੁਣ ਤੱਕ ਵਪਾਰਕ ਕੋਲਾ ਮਾਈਨਿੰਗ ਦੇ ਛੇ ਪੜਾਅ ਪੂਰੇ ਹੋ ਚੁੱਕੇ ਹਨ ਅਤੇ ਕੁੱਲ 87 ਕੋਲਾ ਮਾਈਨਿੰਗ ਦੀ ਸਫਲਤਾਪੂਰਵਕ ਨੀਲਾਮੀ ਕੀਤੀ ਜਾ ਚੁੱਕੀ ਹੈ ਅਤੇ ਅਧਿਕਤਮ ਸ਼ਿਖਰ ਦਰ ਸਮਰੱਥਾ ’ਤੇ ਉਤਪਾਦਨ ’ਤੇ ਵਿਚਾਰ ਕਰਦੇ ਹੋਏ ਅਨੁਮਾਨਿਤ 33,231 ਕਰੋੜ ਰੁਪਏ ਦੀ ਕੁੱਲ ਸਲਾਨਾ ਆਮਦਨ ਉਤਪਾਦਨ ਦੇ ਨਾਲ ਇਸ ਦੀ ਸੰਚਤ ਪੀਆਰਸੀ 220.52 ਬਿਲੀਅਨ ਟਨ ਪ੍ਰਤੀ ਵਰ੍ਹੇ (ਐੱਮਟੀਪੀਏ) ਹੈ। ਕੋਲਾ ਮੰਤਰਾਲੇ ਨੇ ਵਿੱਤੀ ਵਰ੍ਹੇ 2022-23 ਦੇ ਲਈ ਕੈਪਟਿਵ ਅਤੇ ਵਪਾਰਕ ਕੋਲਾ ਮਾਈਨਿੰਗ ਨਾਲ 115.77 ਐੱਮਟੀ ਕੋਲਾ ਉਤਪਾਦਨ ਪ੍ਰਾਪਤ ਕੀਤਾ ਹੈ।
*****
ਏਐੱਲ/ਏਕੇਐੱਨ/ਆਰਕੇਪੀ
(Release ID: 1916242)
Visitor Counter : 89