ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦਾ ਨੇਵਲ ਐਵੀਏਸ਼ਨ ਇੰਡਸਟਰੀ ਆਊਟਰੀਚ ਪ੍ਰੋਗਰਾਮ ਕੋਲਕਾਤਾ ਵਿਖੇ ਆਯੋਜਿਤ

Posted On: 11 APR 2023 6:27PM by PIB Chandigarh

ਭਾਰਤੀ ਜਲ ਸੈਨਾ ਦਾ ਨੇਵਲ ਐਵੀਏਸ਼ਨ ਇੰਡਸਟਰੀ ਆਊਟਰੀਚ ਪ੍ਰੋਗਰਾਮ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੇ ਪੂਰਬੀ ਖੇਤਰ (ਈਆਰ) ਦੇ ਸਗਿਯੋਗ ਨਾਲ 11 ਅਪ੍ਰੈਲ, 2023 ਨੂੰ ਕੋਲਕਾਤਾ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਐੱਚਕਿਊਈਐੱਨਸੀ ਦੀ ਅਗਵਾਈ ਹੇਠ ਬੈਰਕਪੁਰ ਦੇ ਜਲ ਸੈਨਾ ਸੰਪਰਕ ਸੈੱਲ ਦੁਆਰਾ ਕੀਤਾ ਗਿਆ। ਜਲ ਸੈਨਾ ਸਟਾਫ ਦੇ ਡਿਪਟੀ ਚੀਫ (DCNS), ਵਾਈਸ ਐਡਮਿਰਲ ਸੰਜੈ ਮਹੇਂਦਰੂ ਨੇ ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਤਿੰਨੋਂ ਸੈਨਾਵਾਂ, ਕੋਸਟ ਗਾਰਡ, ਡੀਆਰਡੀਓ ਅਤੇ ਸੀ.ਆਈ.ਆਈ (ਈਆਰ) ਦੇ ਸੀਨੀਅਰ ਅਧਿਕਾਰੀਆਂ ਨੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ।

 

ਇਸ ਪ੍ਰੋਗਰਾਮ ਦਾ ਉਦੇਸ਼ ‘ਈਨੋਵੇਸ਼ਨ-ਏਕੀਕ੍ਰਿਤ-ਸਵਦੇਸ਼ੀਕਰਣ’ ਲਈ ਅਨੁਕੂਲ ਇੱਕ ਈਕੋਸਿਸਟਮ ਨੂੰ ਹੁਲਾਰਾ ਦੇਣਾ ਸੀ ਜਿਸ ਵਿੱਚ ਕੋਲਕਾਤਾ ਅਤੇ ਉਸ ਦੇ ਆਲੇ-ਦੁਆਲੇ ਕੰਮ ਕਰ ਰਹੇ 100 ਤੋਂ ਵੱਧ ਉਦਯੋਗ ਸਾਂਝੇਦਾਰਾਂ ਦੀ ਸਰਗਰਮ ਸ਼ਮੂਲੀਅਤ ਦੇਖੀ ਗਈ। ਪ੍ਰੋਗਰਾਮ ਦੇ ਦੌਰਾਨ, ਏਅਰ ਸਟੋਰਸ ਦੇ ਸਵਦੇਸ਼ੀਕਰਣ ਲਈ ਪੁਸਤਕ (ਐੱਮਆਈਐੱਨਏਐੱਸ) ਦੇ ਦੂਸਰੇ ਸੰਸਕਰਣ (ਸੈਕਿੰਡ ਅਡੀਸ਼ਨ), ਜਿਸ ਦੀ 2010 ਵਿੱਚ ਇਸ ਦੇ ਸ਼ੁਰੂਆਤੀ ਪ੍ਰਕਾਸ਼ਨ ਤੋਂ ਬਾਅਦ ਵਿਆਪਕ ਸਮੀਖਿਆ ਕੀਤੀ ਗਈ ਹੈ, ਡੀਸੀਐੱਨਐੱਸ ਦੁਆਰਾ ਰੀਲੀਜ਼ ਕੀਤਾ ਗਿਆ।

 

ਨੇਵਲ ਐਵੀਏਸ਼ਨ ਇੰਡਸਟਰੀਸ ਲਈ ਮਾਰਗਦਰਸ਼ਕ ਦਸਤਾਵੇਜ਼ ਦੇ ਇਸ ਸਮਕਾਲੀ ਐਡੀਸ਼ਨ ਵਿੱਚ ਸਵਦੇਸ਼ੀਕਰਣ ਦੀ ਪ੍ਰਕ੍ਰਿਆ ਵਿੱਚ ਤੇਜ਼ੀ ਲਿਆਉਣ ਲਈ ਸਰਲ ਪ੍ਰਕ੍ਰਿਆਵਾਂ ਅਤੇ ਮੌਜੂਦਾ ਵਿੱਤੀ ਨਿਯਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਉਪਯੋਗ ਕਰਨ ਦੇ ਉਪਾਅ ਸ਼ਾਮਲ ਸਨ। ਉਦਘਾਟਨ ਸੈਸ਼ਨ ਤੋਂ ਬਾਅਦ ਆਯੋਜਿਤ ਹੋਣ ਵਾਲੇ ਭਾਰਤੀ ਜਲ ਸੈਨਾ ਏਜੰਸੀਆਂ ਅਤੇ ਉਦਯੋਗ ਸਾਂਝੀਦਾਰਾਂ ਦੁਆਰਾ ਤਕਨੀਕੀ ਸੈਸ਼ਨਾਂ ਦੀ ਸਮੀਖਿਆ ਏਸੀਐੱਨਐੱਸ (ਏਅਰ ਮਟੀਰੀਅਲ) ਰੀਅਰ ਐਡਮਿਰਲ ਦੀਪਕ ਬਾਂਸਲ ਦੁਆਰਾ ਕੀਤੀ ਗਈ।

 

 

 

********

ਵੀਐੱਮ/ਜੇਐੱਸਐੱਨ/ਐੱਚਐੱਨ



(Release ID: 1915926) Visitor Counter : 120


Read this release in: English , Urdu , Hindi