ਕਿਰਤ ਤੇ ਰੋਜ਼ਗਾਰ ਮੰਤਰਾਲਾ

ਜੀ-20 ਰੋਜ਼ਗਾਰ ਕਾਰਜ ਸਮੂਹ ਤਿੰਨ ਤਰਜੀਹੀ ਖੇਤਰਾਂ - ਆਲਮੀ ਹੁਨਰ ਪਾੜੇ ਨੂੰ ਖ਼ਤਮ ਕਰਨ, ਗਿਗ ਅਤੇ ਪਲੇਟਫਾਰਮ ਆਰਥਿਕਤਾ, ਸਮਾਜਿਕ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਦੇ ਟਿਕਾਊ ਵਿੱਤ 'ਤੇ ਧਿਆਨ ਕੇਂਦਰਤ ਕਰੇਗਾ

Posted On: 06 APR 2023 8:01PM by PIB Chandigarh

ਭਾਰਤ ਨੇ ਸਿਲਸਿਲੇਵਾਰ ਸਾਲ 2023 ਲਈ ਜੀ-20 ਦੀ ਪ੍ਰਧਾਨਗੀ 01 ਦਸੰਬਰ, 2022 ਤੋਂ ਸੰਭਾਲ ਲਈ ਹੈ। ਕਿਰਤ ਅਤੇ ਰੋਜ਼ਗਾਰ ਮੰਤਰਾਲਾ ਜੀ-20 ਦੇ ਰੋਜ਼ਗਾਰ ਕਾਰਜ ਸਮੂਹ ਦੀਆਂ ਮੀਟਿੰਗਾਂ ਦਾ ਆਯੋਜਨ ਕਰ ਰਿਹਾ ਹੈ, ਜੋ ਕਿ ਜੀ-20 ਦੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਜੁਲਾਈ, 2023 ਵਿੱਚ ਮੀਟਿੰਗ ਨਾਲ ਸਮਾਪਤ ਹੋਵੇਗੀ। ਜੀ-20 ਰੋਜ਼ਗਾਰ ਕਾਰਜ ਸਮੂਹ ਲਈ ਤਿੰਨ ਤਰਜੀਹੀ ਖੇਤਰ ਹਨ-

  1. ਆਲਮੀ ਹੁਨਰ ਪਾੜੇ ਨੂੰ ਖ਼ਤਮ ਕਰਨ, 

  2. ਗਿਗ ਅਤੇ ਪਲੇਟਫਾਰਮ ਆਰਥਿਕਤਾ ਅਤੇ ਸਮਾਜਿਕ ਸੁਰੱਖਿਆ 

  3. ਸਮਾਜਿਕ ਸੁਰੱਖਿਆ ਦੇ ਟਿਕਾਊ ਵਿੱਤ

ਇਨ੍ਹਾਂ ਤਰਜੀਹੀ ਮੁੱਦਿਆਂ 'ਤੇ ਜਾਰੀ ਕੀਤੇ ਗਏ ਨੋਟ ਤਿਆਰ ਕੀਤੇ ਗਏ ਹਨ ਅਤੇ ਸਾਰੇ ਜੀ-20 ਦੇਸ਼ਾਂ ਨੂੰ ਭੇਜੇ ਗਏ ਹਨ। ਆਈਐੱਲਓ-ਯੂਨੀਸੈਫ਼ ਸੰਯੁਕਤ ਰਿਪੋਰਟ (ਬਾਲ ਮਜ਼ਦੂਰੀ ਆਲਮੀ ਅਨੁਮਾਨ 2020) ਬਾਲ ਮਜ਼ਦੂਰੀ ਨੂੰ ਪ੍ਰਭਾਵਿਤ ਕਰਨ ਵਾਲੀ ਗਰੀਬੀ ਅਤੇ ਆਰਥਿਕ ਅਨਿਸ਼ਚਿਤਤਾ ਨੂੰ ਘਟਾਉਣ ਲਈ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਮਾਜਿਕ ਸੁਰੱਖਿਆ ਵਧਾਉਣ ਦੀ ਤੁਰੰਤ ਲੋੜ ਦੇ ਰੂਪ ਵਿੱਚ ਵਿਆਪਕ ਨੀਤੀ ਦੀ ਲੋੜ ਨੂੰ ਉਜਾਗਰ ਕਰਦੀ ਹੈ।

ਕਿਰਤ ਅਤੇ ਰੋਜ਼ਗਾਰ ਮੰਤਰਾਲਾ ਜ਼ਿਲ੍ਹਾ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੋਜੈਕਟ ਸੋਸਾਇਟੀਆਂ ਰਾਹੀਂ ਬਾਲ ਮਜ਼ਦੂਰਾਂ ਦੇ ਮੁੜ ਵਸੇਬੇ ਲਈ ਰਾਸ਼ਟਰੀ ਬਾਲ ਮਜ਼ਦੂਰ ਪ੍ਰੋਜੈਕਟ (ਐੱਨਸੀਐੱਲਪੀ) ਯੋਜਨਾ ਨੂੰ ਲਾਗੂ ਕਰ ਰਿਹਾ ਹੈ। ਐੱਨਸੀਐੱਲਪੀ ਯੋਜਨਾ ਦੇ ਤਹਿਤ, 9-14 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੰਮ ਤੋਂ ਰੋਕਿਆ ਜਾਂਦਾ ਹੈ / ਹਟਾਇਆ ਜਾਂਦਾ ਹੈ ਅਤੇ ਐੱਨਸੀਐੱਲਪੀ ਵਿਸ਼ੇਸ਼ ਸਿਖਲਾਈ ਕੇਂਦਰਾਂ (ਐੱਸਟੀਸੀਜ਼) ਵਿੱਚ ਦਾਖਲ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਬ੍ਰਿਜ ਸਿੱਖਿਆ, ਵੋਕੇਸ਼ਨਲ ਸਿਖਲਾਈ, ਮਿਡ-ਡੇ-ਮੀਲ, ਰਸਮੀ ਸਿੱਖਿਆ ਪ੍ਰਣਾਲੀ ਵਿੱਚ ਮੁੱਖ ਧਾਰਾ ਵਿੱਚ ਆਉਣ ਤੋਂ ਪਹਿਲਾਂ ਵਜ਼ੀਫ਼ਾ, ਸਿਹਤ ਸੰਭਾਲ ਆਦਿ। ਐੱਨਸੀਐੱਲਪੀ ਯੋਜਨਾ ਨੂੰ ਹੁਣ 01.04.2021 ਤੋਂ ਸਮੱਗ੍ਰ ਸਿੱਖਿਆ ਅਭਿਆਨ (ਐੱਸਐੱਸਏ) ਸਕੀਮ ਅਧੀਨ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਬਾਅਦ, ਬਾਲ ਮਜ਼ਦੂਰੀ ਤੋਂ ਹਟਾਏ ਗਏ ਬਾਲ ਮਜ਼ਦੂਰਾਂ ਨੂੰ ਐੱਸਐੱਸਏ ਦੇ ਤਹਿਤ ਐੱਸਟੀਸੀ ਰਾਹੀਂ ਰਸਮੀ ਸਿੱਖਿਆ ਪ੍ਰਣਾਲੀ ਰਾਹੀਂ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ।

ਇਹ ਜਾਣਕਾਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਸਐੱਸਵੀ 



(Release ID: 1915477) Visitor Counter : 88


Read this release in: English , Urdu