ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਵਿੱਚ ਪਹਿਲੀ ਬਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਰੋਕਥਾਮ ਵਾਲੀਆਂ ਸਿਹਤ ਸੇਵਾਵਾਂ 'ਤੇ ਧਿਆਨ ਦਿੱਤਾ ਗਿਆ ਹੈ: ਡਾ: ਜਿਤੇਂਦਰ ਸਿੰਘ


ਭਾਰਤੀ ਨੌਜਵਾਨਾਂ ਦੀ ਊਰਜਾ ਅਤੇ ਸਮਰੱਥਾ ਨੂੰ ਅੰਮ੍ਰਿਤ ਕਾਲ ਲਈ ਵਰਤਿਆ ਜਾਣਾ ਚਾਹੀਦਾ ਹੈ: ਡਾ.ਜਿਤੇਂਦਰ ਸਿੰਘ

ਭਾਰਤ ਨੇ ਕੋਵਿਡ ਦੀ ਰੋਕਥਾਮ ਲਈ ਦੋ ਡੀਐੱਨਏ ਟੀਕੇ ਅਤੇ ਇੱਕ ਨੱਕ ਰਾਹੀਂ ਦਿੱਤਾ ਜਾਣ ਵਾਲਾ ਟੀਕਾ ਤਿਆਰ ਕੀਤਾ ਹੈ ਅਤੇ ਇਹ ਕੋਵਿਡ ਵਿਰੁੱਧ ਲੜਨ ਲਈ 130 ਦੇਸ਼ਾਂ ਨੂੰ ਉਪਲਬਧ ਕਰਵਾਇਆ ਗਿਆ ਹੈ: ਡਾ. ਜਿਤੇਂਦਰ ਸਿੰਘ

ਭਾਰਤੀ ਖੋਜ, ਭਾਰਤੀ ਅੰਕੜੇ ਅਤੇ ਭਾਰਤੀ ਸਮੱਸਿਆਵਾਂ ਦਾ ਭਾਰਤੀ ਸਮਾਧਾਨ ਸਮੇਂ ਦੀ ਜ਼ਰੂਰਤ: ਡਾ: ਜਿਤੇਂਦਰ ਸਿੰਘ

Posted On: 08 APR 2023 2:14PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਿਛਲੇ ਸੱਤਰ (70) ਵਰ੍ਹੇ ਦੌਰਾਨ ਦੇਸ਼ ਵਿੱਚ ਪਹਿਲੀ ਬਾਰ 'ਰੋਗ ਨਿਵਾਰਕ ਸਿਹਤ ਸੰਭਾਲ' 'ਤੇ ਧਿਆਨ ਕੇਂਦਰਿਤ ਕਰਨ ਲਈ ਵਧਾਈ ਦਿੱਤੀ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੈ ਕਿ ਸਿਰਫ਼ ਦੋ ਸਾਲਾਂ ਦੇ ਅਰਸੇ ਵਿੱਚ, ਭਾਰਤ ਨੇ ਕੋਵਿਡ ਨੂੰ ਰੋਕਣ ਲਈ ਦੋ ਡੀਐੱਨਏ ਟੀਕੇ ਅਤੇ ਇੱਕ ਨੱਕ ਰਾਹੀਂ ਦਿੱਤੇ ਜਾਣ ਵਾਲਾ ਟੀਕਾ ਤਿਆਰ ਕੀਤਾ ਹੈ। ਉਨ੍ਹਾਂ ਅੰਮ੍ਰਿਤ ਕਾਲ ਦੇ ਨਿਰਮਾਤਾ ਬਣਨ ਲਈ ਨੌਜਵਾਨਾਂ ਦੀ ਮਹਾਨ ਭੂਮਿਕਾ ਅਤੇ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤੀ ਨੌਜਵਾਨਾਂ ਦੀ ਊਰਜਾ ਅਤੇ ਸਮਰੱਥਾ ਨੂੰ ਅੰਮ੍ਰਿਤ ਕਾਲ ਲਈ ਵਰਤਿਆ ਜਾਣਾ ਚਾਹੀਦਾ ਹੈ। ਡਾ. ਜਿਤੇਂਦਰ ਸਿੰਘ ਨੇ ਇਹ ਗੱਲ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ‘ਥਾਇਰੋਕੋਨ ਪ੍ਰੋਗਰਾਮ’ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਹੀ।

ਡਾ. ਜਿਤੇਂਦਰ ਸਿੰਘ ਨੇ ਸਰਕਾਰੀ ਸੁਪਰ ਸਪੈਸ਼ਲਿਟੀ ਹਸਪਤਾਲ, ਜੰਮੂ ਦੇ ਐਂਡੋਕਰਿਨੋਲੋਜੀ ਵਿਭਾਗ ਦੇ ਸਹਿਯੋਗ ਨਾਲ ਡਾਕਟਰਸ ਫਾਊਂਡੇਸ਼ਨ, ਜੰਮੂ ਦੁਆਰਾ ਥਾਇਰੋਕੋਨ 'ਤੇ ਸੀਐਮਈ ਦਾ ਆਯੋਜਨ ਕਰਨ ਲਈ ਸਰਕਾਰੀ ਮੈਡੀਕਲ ਕਾਲਜ, ਜੰਮੂ ਦੀ ਪ੍ਰਿੰਸੀਪਲ, ਡਾ. ਸ਼ਸ਼ੀ ਸੂਦਨ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ "ਥਾਇਰੋਕੋਨ ਵਿੱਚ ਅਪਡੇਟ ਕੀਤੀ ਜਾਣਕਾਰੀ" ਥਾਇਰਾਇਡ ਵਿਕਾਰ ਵਾਲੇ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਵਿੱਚ ਤਰੱਕੀ ਨੂੰ ਦਰਸਾਏਗੀ। ਡਾ. ਜਿਤੇਂਦਰ ਸਿੰਘ ਨੇ ਇਸ ਤੱਥ ਦਾ ਜ਼ਿਕਰ ਕੀਤਾ ਕਿ ਭਾਰਤ ਦੇ ਹੋਰ ਹਿੱਸਿਆਂ ਵਾਂਗ ਜੰਮੂ-ਕਸ਼ਮੀਰ ਵਿੱਚ ਥਾਇਰਾਈਡ ਦੀਆਂ ਬਿਮਾਰੀਆਂ ਇੱਕ ਆਮ ਸਿਹਤ ਸਮੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ 2019 ਵਿੱਚ ਜਰਨਲ ਆਵ੍ ਮੈਡੀਕਲ ਸਾਇੰਸ ਐਂਡ ਕਲੀਨਿਕਲ ਰਿਸਰਚ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਜੰਮੂ ਅਤੇ ਕਸ਼ਮੀਰ ਵਿੱਚ ਥਾਇਰਾਇਡ ਵਿਕਾਰ ਦਾ ਪ੍ਰਸਾਰ ਲਗਭਗ 12.3% ਹੈ, ਜਿਸ ਵਿੱਚ ਹਾਈਪੋਥਾਇਰਾਇਡਿਜ਼ਮ (hypothyroidism) ਸਭ ਤੋਂ ਆਮ ਕਿਸਮ ਦੀ ਸਮੱਸਿਆ ਹੈ।

https://static.pib.gov.in/WriteReadData/userfiles/image/image0017U9Y.jpg

ਇਸ ਦੌਰਾਨ ਡਾ. ਜਿਤੇਂਦਰ ਸਿੰਘ ਨੇ ਦੋ ਹੋਰ ਮੁੱਦੇ ਵੀ ਉਠਾਏ, ਜਿਨ੍ਹਾਂ ਵਿੱਚੋਂ ਪਹਿਲਾ ਡਾਇਗਨੌਸਟਿਕ ਸਮਰਥਾਵਾਂ ਵਧਣ ਕਾਰਨ ਕਲੀਨਿਕਲ ਮੈਡੀਕਲ ਅਧਿਆਪਨ ਵਿੱਚ ਤਬਦੀਲੀ ਹੈ। ਹੁਣ ਕਲੀਨਿਕਲ ਵੇਰਵਿਆਂ ਦਾ ਅਨੁਮਾਨ ਟੈਸਟ ਰਿਪੋਰਟਾਂ ਦੀ ਪੜਚੋਲ ਕਰਨ ਤੋਂ ਬਾਅਦ ਹੀ ਲਗਾਇਆ ਗਿਆ ਹੈ। ਦੂਜਾ ਮੁੱਦਾ ਭਾਰਤੀ ਖੋਜ, ਭਾਰਤੀ ਅੰਕੜਿਆਂ ਅਤੇ ਭਾਰਤੀ ਸਮੱਸਿਆਵਾਂ ਦੇ ਭਾਰਤੀ ਸਮਾਧਾਨ ਦਾ ਹੈ। ਉਨ੍ਹਾਂ ਪੱਛਮੀ ਦੇਸ਼ਾਂ ਵੱਲੋਂ ਭਾਰਤੀ ਡੇਟਾ ਦੀ ਵਰਤੋਂ ਦਾ ਵੀ ਜ਼ਿਕਰ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਭਾਰਤ ਦੇ ਮੈਡੀਕਲ ਸਿਹਤ ਮੁੱਦਿਆਂ ਲਈ ਸਵਦੇਸ਼ੀ ਸਮਾਧਾਨ ਵਿਕਸਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਤਰ੍ਹਾਂ ਦੇ ਭਾਰਤੀ ਡਾਟਾ ਦੀ ਵਰਤੋਂ ਕੀਤੀ ਜਾਵੇ।

https://static.pib.gov.in/WriteReadData/userfiles/image/image002O3BY.jpg

ਡਾ. ਜਿਤੇਂਦਰ ਸਿੰਘ ਨੇ ਇੰਡੀਅਨ ਮੈਡੀਕਲ ਸੁਸਾਇਟੀ ਵਿਚ ਏਕੀਕਰਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ, ਜੰਮੂ ਨੇ ਇਸ ਖੇਤਰ ਦੀ ਸਿਹਤ ਸਥਿਤੀ ਦੇ ਸਮੁੱਚੇ ਸੁਧਾਰ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ। ਅਜਿਹੀਆਂ ਪ੍ਰਮੁੱਖ ਸੰਸਥਾਵਾਂ ਨੂੰ ਥਾਇਰਾਇਡ ਦੀ ਬਿਮਾਰੀ ਦੇ ਇਲਾਜ ਲਈ ਅਤਿ-ਆਧੁਨਿਕ ਖੋਜ ਅਤੇ ਇਲਾਜ ਕੇਂਦਰ ਸਥਾਪਿਤ ਕਰਨ 'ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿਹਤ ਸਰੋਤਾਂ ਦੀ ਕੋਈ ਕਮੀ ਨਹੀਂ ਹੈ ਅਤੇ ਨਿਊ ਇੰਡੀਆ ਸਿਹਤ ਸੰਭਾਲ ਲਈ ਮੌਕਿਆਂ ਦਾ ਯੁੱਗ ਹੈ। ਜ਼ਿਕਰਯੋਗ ਹੈ ਕਿ ਡਾ. ਜਿਤੇਂਦਰ ਸਿੰਘ ਦੇ ਯਤਨਾਂ ਸਦਕਾ ਆਈਆਈਆਈਐੱਮ ਜੰਮੂ ਸਰਕਾਰੀ ਮੈਡੀਕਲ ਕਾਲਜ, ਜੰਮੂ ਨਾਲ ਵਿਸ਼ੇਸ਼ ਖੋਜ ਪ੍ਰੋਜੈਕਟਾਂ ਜਿਵੇਂ ਕਿ ਕੈਨਾਬਿਸ ਪਲਾਂਟ ਆਧਾਰਿਤ ਦਰਦ ਨਿਵਾਰਕ ਦਵਾਈਆਂ ਅਤੇ ਐਮਡੀਆਰ-ਟੀਬੀ ਲਈ ਸਹਿਯੋਗ ਕਰ ਰਿਹਾ ਹੈ। ਉਸ ਦੇ ਸਖ਼ਤ ਯਤਨਾਂ ਦੇ ਕਾਰਨ, ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਜੰਮੂ ਨੇ ਟੈਕਨੋਲੋਜੀ ਵਿਕਾਸ ਲਈ ਆਈਆਈਟੀ ਜੰਮੂ ਅਤੇ ਮਾਰਕੀਟਿੰਗ ਦੇ ਕੰਮ ਲਈ ਆਈਆਈਐਮ ਜੰਮੂ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।

 

ਇਸ ਮੌਕੇ ਹਾਜ਼ਰ ਹੋਰ ਮਹਿਮਾਨਾਂ ਵਿੱਚ ਗੈਸਟ ਆਵ੍ ਆਨਰ ਲੈਫਟੀਨੈਂਟ ਜਨਰਲ (ਡਾ.) ਨਰੇਂਦਰ ਕੋਤਵਾਲ, ਡਾਇਰੈਕਟਰ ਅਤੇ ਕਮਾਂਡੈਂਟ, ਏ.ਐਫ.ਐਮ.ਸੀ. ਪੁਣੇ, ਡਾ. ਸ਼ਸ਼ੀ ਸੂਦਨ ਸ਼ਰਮਾ, ਪ੍ਰਿੰਸੀਪਲ ਅਤੇ ਡੀਨ, ਸਰਕਾਰੀ ਮੈਡੀਕਲ ਕਾਲਜ, ਜੰਮੂ, ਆਰਗੇਨਾਈਜ਼ਿੰਗ ਚੇਅਰਮੈਨ ਡਾ. ਰਤਨ ਪੀ. ਕੁਦਿਆਰ, ਮੈਡੀਕਲ ਵਿਭਾਗ ਦੇ ਸੇਵਾਮੁਕਤ ਮੁਖੀ ਅਤੇ ਡਾਇਰੈਕਟਰ ਪ੍ਰਿੰਸੀਪਲ ਏਐੱਸਸੀਓਐੱਮਐੱਸ (ASCOMS) ਅਤੇ ਆਰਗੇਨਾਈਜ਼ਿੰਗ ਸਕੱਤਰ ਡਾ. ਸੁਮਨ ਕੋਤਵਾਲ, ਸਰਕਾਰੀ ਮੈਡੀਕਲ ਕਾਲਜ ਜੰਮੂ ਵਿਖੇ ਸਹਾਇਕ ਪ੍ਰੋਫੈਸਰ ਐਂਡੋਕਰੀਨੋਲੋਜੀ ਸ਼ਾਮਲ ਸਨ। 

************

ਐੱਸਐੱਨਸੀ



(Release ID: 1915328) Visitor Counter : 103