ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਸਕੱਤਰ ਅਤੇ ਜਪਾਨ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਰੱਖਿਆ ਉਪ ਮੰਤਰੀ ਨੇ ਨਵੀਂ ਦਿੱਲੀ ਵਿੱਚ 7ਵੀਂ ਭਾਰਤ-ਜਪਾਨ ਰੱਖਿਆ ਨੀਤੀ ਗੱਲਬਾਤ ਦੀ ਸਹਿ-ਪ੍ਰਧਾਨਗੀਕੀਤੀ


ਰੱਖਿਆ ਪੁਲਾੜ ਅਤੇ ਸਾਈਬਰ ਜਿਹੇ ਨਵੇਂ ਅਤੇ ਉਭਰਦੇ ਖੇਤਰਾਂ ਵਿੱਚ ਵਿਵਿਧ ਸਹਿਯੋਗ ‘ਤੇ ਸਹਿਮਤੀ

ਰੱਖਿਆ ਸਕੱਤਰ ਨੇ ‘ਮੇਕ ਇਨ ਇੰਡੀਆ’ ਦੇ ਤਹਿਤ ਭਾਰਤ ਵਿੱਚ ਨਿਵੇਸ਼ ਦੇ ਅਵਸਰ ਦੇਖਣ ਦੇ ਲਈ ਜਪਾਨੀ ਉਦਯੋਗਾਂ ਨੂੰ ਸੱਦਾ ਦਿੱਤਾ

Posted On: 05 APR 2023 4:44PM by PIB Chandigarh

ਭਾਰਤ-ਜਪਾਨ ਰੱਖਿਆ ਨੀਤੀ ਗੱਲਬਾਤ ਦੀ 7ਵੀਂ ਮੀਟਿੰਗ ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ਅਤੇ ਜਪਾਨ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਰੱਖਿਆ ਉਪ ਮੰਤਰੀ ਸ਼੍ਰੀ ਓਕਾ ਮਸਾਮੀ ਦੀ ਸਹਿ-ਪ੍ਰਧਾਨਗੀ ਵਿੱਚ, 05 ਅਪ੍ਰੈਲ, 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦੇ ਦੌਰਾਨ ਸੈਨਿਕ ਅਭਿਯਾਸ ਅਤੇ ਸੇਵਾ-ਸਹਿਤ ਮੁੱਦਿਆਂ ਦੀ ਇੱਕ ਵਿਸਤ੍ਰਤ ਲੜੀ- ਮੀਟਿੰਗ ਦੇ ਦੌਰਾਨ ਪੱਧਰ ਦੇ ਅਭਿਯਾਸ ਅਤੇ ਪ੍ਰਬੰਧ, ਖੇਤਰੀ ਸੁਰੱਖਿਆ ਮੁੱਦਿਆਂ ਅਤੇ ਰੱਖਿਆ ਉਪਕਰਣ ਅਤੇ ਟੈਕਨੋਲੋਜੀ ਵਿੱਚ ਸਹਿਯੋਗ ਸਹਿਤ ‘ਤੇ ਵਿਸਤ੍ਰਤ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਜਪਾਨੀ ਉਪ ਮੰਤਰੀ ਨੇ ਹਾਲ ਹੀ ਵਿੱਚ ਜਾਰੀ ਰਾਸ਼ਟਰੀ ਸੁਰੱਖਿਆ ਰਣਨੀਤੀ ਅਤੇ ਰਾਸ਼ਟਰੀ ਰੱਖਿਆ ਰਣਨੀਤੀ ਦੇ ਨੀਤੀ ਸਬੰਧੀ ਅਪਡੇਟ ਵੀ ਪ੍ਰਸਤੁਤ ਕੀਤੇ।

ਦੋਹਾਂ ਦੇਸ਼ਾਂ ਨੇ ਰੱਖਿਆ ਗੱਲਬਾਤ ਅਤੇ ਅਭਿਯਾਸਾਂ ਦੇ ਰਾਹੀਂ ਸੇਵਾਵਾਂ ਦੇ ਦਰਮਿਆਨ ਵਧਦੇ ਸਹਿਯੋਗ ਦੀ ਸਰਾਹਨਾ ਕੀਤੀ। ਉਨ੍ਹਾਂ ਨੂੰ ਜਪਾਨ ਵਿੱਚ ਇਸ ਸਾਲ ਜਨਵਰੀ ਵਿੱਚ ਭਾਰਤੀ ਵਾਯੂ ਸੈਨਾ ਅਤੇ ਜਪਾਨੀ ਵਾਯੂ ਆਤਮਰੱਖਿਆ ਬਲ ਦੇ ਦਰਮਿਆਨ ਰਸਮੀ ਲੜਾਕੂ ਅਭਿਯਾਸ ‘ਵੀਰ ਗਾਰਡੀਅਨ’ ਦੇ ਆਯੋਜਨ ਦਾ ਸੁਆਗਤ ਕੀਤਾ। ਸਬੰਧਿਤ ਰੱਖਿਆ ਉਦਯੋਗਾਂ ਦੇ ਦਰਮਿਆਨ ਸਹਿਯੋਗ ਨੂੰ ਗੂੜਾ ਕਰਨਾ ਚਾਹੀਦਾ ਹੈ। ਰੱਖਿਆ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਦੋਨਾਂ ਦੇਸ਼ਾਂ ਨੂੰ ਆਪਣੇ-ਆਪਣੇ ਰੱਖਿਆ ਉਦਯੋਗਾਂ ਦੇ ਦਰਮਿਆਨ ਸਹਿਯੋਗ ਨੂੰ ਗੂੜਾ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ‘ਮੇਨ ਇਨ ਇੰਡੀਆ’ ਪਹਿਲ ਦੇ ਤਹਿਤ ਭਾਰਤ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਦੇਖਣ ਦੇ ਲਈ ਜਪਾਨੀ ਰੱਖਿਆ ਉਦਯੋਗਾਂ ਨੂੰ ਵੀ ਸੱਦਾ ਦਿੱਤਾ। ਦੋਨੋਂ ਪੱਖ ਰੱਖਿਆ ਪੁਲਾੜ ਅਤੇ ਸਾਈਬਰ ਜਿਹੇ ਨਵੇਂ ਅਤੇ ਉਭਰਦੇ ਖੇਤਰਾਂ ਵਿੱਚ ਵਿਵਿਧ ਸਹਿਯੋਗ ‘ਤੇ ਸਹਿਮਤ ਹੋ ਗਏ।

ਭਾਰਤ ਅਤੇ ਜਪਾਨ ਨੇ ਇੱਕ ਮਜ਼ਬੂਤ ਰੱਖਿਆ ਸਾਂਝੇਦਾਰੀ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਦੇ ਅਵਸਰ ਪਤਾ ਲਗਾਉਣ ‘ਤੇ ਸਹਿਮਤ ਹੋਏ। ਦੋਨਾਂ ਪੱਖਾਂ ਨੇ ਪਰੰਪਾਰਗਤ ਰੂਪ ਨਾਲ ਸੁਵਿਧਾਜਨਕ ਮਿਤੀਆ ‘ਤੇ ਅਗਲੀ ਰੱਖਿਆ ਨੀਤੀ ਗੱਲਬਾਤ ਆਯੋਜਿਤ ਕਰਨ ‘ਤੇ ਵੀ ਸਹਿਮਤੀ ਵਿਅਕਤ ਕੀਤੀ।

ਰੱਖਿਆ ਨੀਤੀ ਗੱਲਬਾਤ ਦੁਵੱਲੇ ਰੱਖਿਆ ਸਹਿਯੋਗ ‘ਤੇ ਚਰਚਾ ਕਰਨ ਦੇ ਲਈ ਭਾਰਤ ਅਤੇ ਜਪਾਨ ਦੇ ਦਰਮਿਆਨ ਇੱਕ ਸੰਸਥਾਗਤ ਤੰਤਰ ਹੈ।

****

ABB/Savvy


(Release ID: 1914261) Visitor Counter : 140


Read this release in: English , Urdu , Hindi